ਸਲੋਕਮਃ੧॥
Shalok, First Mahalaa:
सलोक मः १ ॥
ਪਉਣੈਪਾਣੀਅਗਨੀਜੀਉਤਿਨਕਿਆਖੁਸੀਆਕਿਆਪੀੜ॥
ਹਵਾ ਪਾਣੀ ਤੇ ਅੱਗ (ਆਦਿਕ ਤੱਤਾਂ ਦਾ ਮੇਲ ਮਿਲਾ ਕੇ ਤੇ ਜੀਵਾਤਮਾ ਪਾ ਕੇ ਪ੍ਰਭੂ ਨੇ) ਜੀਵ ਬਣਾਇਆ, (ਤੱਤ ਸਭ ਜੀਵਾਂ ਦੇ ਇਕੋ ਜਿਹੇ ਹਨ, ਪਰ ਅਚਰਜ ਖੇਡ ਹੈ ਕਿ) ਇਹਨਾਂ ਨੂੰ ਕਈਆਂ ਨੂੰ ਦੁੱਖ ਤੇ ਕਈਆਂ ਨੂੰ ਸੁਖ (ਮਿਲ ਰਹੇ ਹਨ)।
Living beings are formed of air, water and fire. They are subject to pleasure and pain.
पउणै पाणी अगनी जीउ तिन किआ खुसीआ किआ पीड़ ॥
ਧਰਤੀਪਾਤਾਲੀਆਕਾਸੀਇਕਿਦਰਿਰਹਨਿਵਜੀਰ॥
ਕਈ ਧਰਤੀ ਤੇ ਹਨ (ਭਾਵ, ਸਾਧਾਰਨ ਜਿਹੀ ਹਾਲਤ ਵਿਚ ਹਨ) ਕਈ (ਮਾਨੋ) ਪਤਾਲ ਵਿਚ ਪਏ ਹਨ (ਭਾਵ, ਕਈ ਨਿੱਘਰੇ ਹੋਏ ਹਨ) ਕਈ (ਮਾਨੋ) ਅਕਾਸ਼ ਵਿਚ ਹਨ (ਭਾਵ, ਕਈ ਹੁਕਮ ਕਰ ਰਹੇ ਹਨ), ਤੇ ਕਈ (ਰਾਜਿਆਂ ਦੇ) ਦਰਬਾਰ ਵਿਚ ਵਜ਼ੀਰ ਬਣੇ ਹੋਏ ਹਨ।
In this world, in the nether regions of the underworld, and in the Akaashic ethers of the heavens, some remain ministers in the Court of the Lord.
धरती पाताली आकासी इकि दरि रहनि वजीर ॥
ਇਕਨਾਵਡੀਆਰਜਾਇਕਿਮਰਿਹੋਹਿਜਹੀਰ॥
ਕਈ ਬੰਦਿਆਂ ਦੀ ਵੱਡੀ ਉਮਰ ਹੈ, ਕਈ (ਘਟ ਉਮਰੇ) ਮਰ ਕੇ ਦੁਖੀ ਹੁੰਦੇ ਹਨ।
Some live long lives, while others suffer and die.
इकना वडी आरजा इकि मरि होहि जहीर ॥
ਇਕਿਦੇਖਾਹਿਨਿਖੁਟੈਨਾਹੀਇਕਿਸਦਾਫਿਰਹਿਫਕੀਰ॥
ਕਈ ਬੰਦੇ (ਹੋਰਨਾਂ ਨੂੰ ਭੀ) ਦੇ ਕੇ ਆਪ ਹੀ ਵਰਤਦੇ ਹਨ (ਪਰ ਉਹਨਾਂ ਦਾ ਧਨ) ਮੁੱਕਦਾ ਨਹੀਂ, ਕਈ ਸਦਾ ਕੰਗਾਲ ਫਿਰਦੇ ਹਨ।
Some give and consume, and still their wealth is not exhausted, while others remain poor forever.
इकि दे खाहि निखुटै नाही इकि सदा फिरहि फकीर ॥
ਹੁਕਮੀਸਾਜੇਹੁਕਮੀਢਾਹੇਏਕਚਸੇਮਹਿਲਖ॥
ਪ੍ਰਭੂ ਆਪਣੇ ਹੁਕਮ ਅਨੁਸਾਰ ਇਕ ਪਲਕ ਵਿਚ ਲੱਖਾਂ ਜੀਵ ਪੈਦਾ ਕਰਦਾ ਹੈ ਲੱਖਾਂ ਨਾਸ ਕਰਦਾ ਹੈ,
In His Will He creates, and in His Will He destroys thousands in an instant.
हुकमी साजे हुकमी ढाहे एक चसे महि लख ॥
ਸਭੁਕੋਨਥੈਨਥਿਆਬਖਸੇਤੋੜੇਨਥ॥
ਹਰੇਕ ਜੀਵ (ਆਪਣੇ ਕੀਤੇ ਕਰਮਾਂ ਅਨੁਸਾਰ ਰਜ਼ਾ-ਰੂਪ) ਨੱਥ ਵਿਚ ਜਕੜਿਆ ਪਿਆ ਹੈ। ਜਿਸ ਉਤੇ ਬਖ਼ਸ਼ਸ਼ ਕਰਦਾ ਹੈ ਉਸ ਦੇ ਬੰਧਨ ਤੋੜਦਾ ਹੈ।
He has harnessed everyone with His harness; when He forgives, he breaks the harness.
सभु को नथै नथिआ बखसे तोड़े नथ ॥
ਵਰਨਾਚਿਹਨਾਬਾਹਰਾਲੇਖੇਬਾਝੁਅਲਖੁ॥
ਪਰ ਪ੍ਰਭੂ ਆਪ ਕਰਮਾਂ ਦੇ ਲੇਖੇ ਤੋਂ ਉਤਾਂਹ ਹੈ, ਉਸ ਦਾ ਕੋਈ ਰੰਗ ਰੂਪ ਨਹੀਂ ਹੈ ਤੇ ਕੋਈ ਚਿਹਨ ਚੱਕ੍ਰ ਨਹੀਂ ਹੈ।
He has no color or features; He is invisible and beyond calculation.
वरना चिहना बाहरा लेखे बाझु अलखु ॥
ਕਿਉਕਥੀਐਕਿਉਆਖੀਐਜਾਪੈਸਚੋਸਚੁ॥
ਉਸ ਦੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ; ਉਂਞ ਉਹ ਹਰ ਥਾਂ ਹੋਂਦ ਵਾਲਾ ਦਿੱਸਦਾ ਹੈ।
How can He be described? He is known as the Truest of the True.
किउ कथीऐ किउ आखीऐ जापै सचो सचु ॥
ਕਰਣਾਕਥਨਾਕਾਰਸਭਨਾਨਕਆਪਿਅਕਥੁ॥
ਹੇ ਨਾਨਕ! ਜੀਵ ਜੋ ਕੁਝ ਕਰ ਰਹੇ ਹਨ ਤੇ ਬੋਲ ਰਹੇ ਹਨ ਉਹ ਸਭ ਪ੍ਰਭੂ ਦੀ ਪਾਈ ਹੋਈ ਕਾਰ ਹੀ ਹੈ, ਤੇ ਉਹ ਆਪ ਐਸਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ।
All the actions which are done and described, O Nanak, are done by the Indescribable Lord Himself.
करणा कथना कार सभ नानक आपि अकथु ॥
ਅਕਥਕੀਕਥਾਸੁਣੇਇ॥
ਜਿਹੜਾ ਮਨੁੱਖ ਉਸ ਅਕੱਥ ਪ੍ਰਭੂ ਦੀਆਂ ਗੱਲਾਂ ਸੁਣਦਾ ਹੈ (ਭਾਵ, ਗੁਣ ਗਾਂਦਾ ਹੈ)
Whoever hears the description of the indescribable,
अकथ की कथा सुणेइ ॥
ਰਿਧਿਬੁਧਿਸਿਧਿਗਿਆਨੁਸਦਾਸੁਖੁਹੋਇ॥੧॥
ਉਸ ਨੂੰ ਉੱਚੀ ਸਮਝ ਪ੍ਰਾਪਤ ਹੁੰਦੀ ਹੈ ਉਸ ਨੂੰ ਸੁਖ ਮਿਲਦਾ ਹੈ (ਮਾਨੋ) ਉਸ ਨੂੰ ਰਿੱਧੀਆਂ ਸਿੱਧੀਆਂ ਮਿਲ ਗਈਆਂ ਹਨ ॥੧॥
is blessed with wealth, intelligence, perfection, spiritual wisdom and eternal peace. ||1||
रिधि बुधि सिधि गिआनु सदा सुखु होइ ॥१॥
WWW.GURBANI.WORLD