GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਰੂ - ਗੁਰੂ ਅਰਜਨ ਦੇਵ ਜੀ
ਅੰਗ 1006
Display Settings
Translations
ਮਾਰੂਮਹਲਾਘਰੁਦੁਪਦੇ
ਰਾਗ ਮਾਰੂ, ਘਰ ੬ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Maaroo, Fifth Mahalaa, Sixth House, Du-Padas:
मारू महला ५ घरु ६ दुपदे ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਛੋਡਿਸਗਲਸਿਆਣਪਾਮਿਲਿਸਾਧਤਿਆਗਿਗੁਮਾਨੁ
ਸਾਰੀਆਂ (ਢੋਕੀਆਂ) ਚਤੁਰਾਈਆਂ ਛੱਡ ਦੇਹ, ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ।
Abandon all your clever tricks; meet with the Holy, and renounce your egotistical pride.
छोडि सगल सिआणपा मिलि साध तिआगि गुमानु ॥
ਅਵਰੁਸਭੁਕਿਛੁਮਿਥਿਆਰਸਨਾਰਾਮਰਾਮਵਖਾਨੁ॥੧॥
ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਕਰ। (ਨਾਮ ਤੋਂ ਬਿਨਾ) ਹੋਰ ਸਭ ਕੁਝ ਨਾਸਵੰਤ ਹੈ ॥੧॥
Everything else is false; with your tongue, chant the Name of the Lord, Raam, Raam. ||1||
अवरु सभु किछु मिथिआ रसना राम राम वखानु ॥१॥
ਮੇਰੇਮਨਕਰਨਸੁਣਿਹਰਿਨਾਮੁ
ਹੇ ਮੇਰੇ ਮਨ! ਕੰਨਾਂ ਨਾਲ ਪਰਮਾਤਮਾ ਦਾ ਨਾਮ ਸੁਣਿਆ ਕਰ।
O my mind, with your ears, listen to the Name of the Lord.
मेरे मन करन सुणि हरि नामु ॥
ਮਿਟਹਿਅਘਤੇਰੇਜਨਮਜਨਮਕੇਕਵਨੁਬਪੁਰੋਜਾਮੁ॥੧॥ਰਹਾਉ
(ਨਾਮ ਦੀ ਬਰਕਤਿ ਨਾਲ) ਤੇਰੇ ਅਨੇਕਾਂ ਜਨਮਾਂ ਦੇ (ਕੀਤੇ ਹੋਏ) ਪਾਪ ਮਿਟ ਜਾਣਗੇ। ਵਿਚਾਰਾ ਜਮ ਭੀ ਕੌਣ ਹੈ (ਜੋ ਤੈਨੂੰ ਡਰਾ ਸਕੇ)? ॥੧॥ ਰਹਾਉ ॥
The sins of your many past lifetimes shall be washed away; then, what can the wretched Messenger of Death do to you? ||1||Pause||
मिटहि अघ तेरे जनम जनम के कवनु बपुरो जामु ॥१॥ रहाउ ॥
ਦੂਖਦੀਨਭਉਬਿਆਪੈਮਿਲੈਸੁਖਬਿਸ੍ਰਾਮੁ
ਨਾਨਕ ਆਖਦਾ ਹੈ (ਜਿਹੜਾ ਮਨੁੱਖ ਨਾਮ ਸਿਮਰਦਾ ਹੈ ਉਸ ਉੱਤੇ ਦੁਨੀਆ ਦੇ) ਦੁੱਖ, ਮੁਥਾਜੀ, (ਹਰੇਕ ਕਿਸਮ ਦਾ) ਡਰ-(ਇਹਨਾਂ ਵਿਚੋਂ ਕੋਈ ਭੀ) ਆਪਣਾ ਜ਼ੋਰ ਨਹੀਂ ਪਾ ਸਕਦਾ।
Pain, poverty and fear shall not afflict you, and you shall find peace and pleasure.
दूख दीन न भउ बिआपै मिलै सुख बिस्रामु ॥
ਗੁਰਪ੍ਰਸਾਦਿਨਾਨਕੁਬਖਾਨੈਹਰਿਭਜਨੁਤਤੁਗਿਆਨੁ॥੨॥੧॥੨੪॥
ਪਰਮਾਤਮਾ ਦਾ ਭਜਨ ਕਰਨਾ ਹੀ ਅਸਲ ਆਤਮਕ ਜੀਵਨ ਦੀ ਸੂਝ ਹੈ (ਪਰ ਇਹ ਨਾਮ) ਗੁਰੂ ਦੀ ਕਿਰਪਾ ਨਾਲ (ਹੀ ਮਿਲਦਾ ਹੈ) ॥੨॥੧॥੨੪॥
By Guru's Grace, Nanak speaks; meditation on the Lord is the essence of spiritual wisdom. ||2||1||24||
गुर प्रसादि नानकु बखानै हरि भजनु ततु गिआनु ॥२॥१॥२४॥
WWW.GURBANI.WORLD
ਪਿਛਲਾ Share ਹੋਮ Save ਅਗਲਾ