GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਨਾਨਕ ਦੇਵ ਜੀ
ਅੰਗ 224
Display Settings
Translations
ਗਉੜੀਮਹਲਾ
Gauree, First Mahalaa:
गउड़ी महला १ ॥
ਐਸੋਦਾਸੁਮਿਲੈਸੁਖੁਹੋਈ
(ਪਰਮਾਤਮਾ ਦਾ) ਇਹੋ ਜਿਹਾ ਦਾਸ (ਜਿਸ ਮਨੁੱਖ ਨੂੰ) ਮਿਲ ਪੈਂਦਾ ਹੈ, (ਉਸ ਦੇ ਅੰਦਰ) ਆਤਮਕ ਆਨੰਦ ਪੈਦਾ ਹੁੰਦਾ ਹੈ।
Meeting such a slave, peace is obtained.
ऐसो दासु मिलै सुखु होई ॥
ਦੁਖੁਵਿਸਰੈਪਾਵੈਸਚੁਸੋਈ॥੧॥
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਪ੍ਰਾਪਤੀ ਕਰ ਲੈਂਦਾ ਹੈ, ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ ॥੧॥
Pain is forgotten, when the True Lord is found. ||1||
दुखु विसरै पावै सचु सोई ॥१॥
ਦਰਸਨੁਦੇਖਿਭਈਮਤਿਪੂਰੀ
(ਹਰੀ ਦੇ ਦਾਸ, ਗੁਰੂ ਦਾ) ਦਰਸਨ ਕਰ ਕੇ ਮਨੁੱਖ ਦੀ ਅਕਲ ਪੂਰੀ (ਸੂਝ ਵਾਲੀ) ਹੋ ਜਾਂਦੀ ਹੈ।
Beholding the blessed vision of his darshan, my understanding has become perfect.
दरसनु देखि भई मति पूरी ॥
ਅਠਸਠਿਮਜਨੁਚਰਨਹਧੂਰੀ॥੧॥ਰਹਾਉ
(ਗੁਰੂ ਦੇ) ਚਰਨਾਂ ਦੀ ਧੂੜ (ਹੀ) ਅਠਾਹਠ ਤੀਰਥਾਂ ਦਾ ਇਸ਼ਨਾਨ ਹੈ ॥੧॥ ਰਹਾਉ ॥
The cleansing baths at the sixty-eight sacred shrines of pilgrimage are in the dust of his feet. ||1||Pause||
अठसठि मजनु चरनह धूरी ॥१॥ रहाउ ॥
ਨੇਤ੍ਰਸੰਤੋਖੇਏਕਲਿਵਤਾਰਾ
ਉਸ ਦੀਆਂ ਅੱਖਾਂ (ਪਰਾਇਆ ਰੂਪ ਤੱਕਣ ਵਲੋਂ) ਰੱਜ ਜਾਂਦੀਆਂ ਹਨ, ਉਸ ਦੀ ਸੁਰਤ ਦੀ ਤਾਰ ਇੱਕ ਪਰਮਾਤਮਾ ਵਿਚ ਰਹਿੰਦੀ ਹੈ।
My eyes are contented with the constant love of the One Lord.
नेत्र संतोखे एक लिव तारा ॥
ਜਿਹਵਾਸੂਚੀਹਰਿਰਸਸਾਰਾ॥੨॥
ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਚੱਖ ਕੇ ਉਸ ਦੀ ਜੀਭ ਪਵਿਤ੍ਰ ਹੋ ਜਾਂਦੀ ਹੈ ॥੨॥
My tongue is purified by the most sublime essence of the Lord. ||2||
जिहवा सूची हरि रस सारा ॥२॥
ਸਚੁਕਰਣੀਅਭਅੰਤਰਿਸੇਵਾ
(ਪਰਮਾਤਮਾ ਦਾ ਅਜੇਹਾ ਦਾਸ, ਗੁਰੂ ਜਿਸ ਮਨੁੱਖ ਨੂੰ ਮਿਲਦਾ ਹੈ) ਪ੍ਰਭੂ ਦਾ ਸਿਮਰਨ ਉਸ ਦੀ (ਨਿੱਤ ਦੀ) ਕਰਣੀ ਬਣ ਜਾਂਦਾ ਹੈ।
True are my actions, and deep within my being, I serve Him.
सचु करणी अभ अंतरि सेवा ॥
ਮਨੁਤ੍ਰਿਪਤਾਸਿਆਅਲਖਅਭੇਵਾ॥੩॥
ਅਲੱਖ ਤੇ ਅਭੇਵ ਪਰਮਾਤਮਾ ਦੀ ਆਪਣੇ ਅੰਦਰ ਸੇਵਾ-ਭਗਤੀ ਕਰ ਕੇ ਉਸ ਦਾ ਮਨ (ਮਾਇਆ ਵਲੋਂ) ਤ੍ਰਿਪਤ ਹੋ ਜਾਂਦਾ ਹੈ ॥੩॥
My mind is satisfied by the Inscrutable, Mysterious Lord. ||3||
मनु त्रिपतासिआ अलख अभेवा ॥३॥
ਜਹਜਹਦੇਖਉਤਹਤਹਸਾਚਾ
(ਉਸ ਗੁਰੂ ਦੇ ਦੀਦਾਰ ਦੀ ਬਰਕਤਿ ਨਾਲ ਹੀ) ਮੈਂ ਜਿੱਧਰ ਤੱਕਦਾ ਹਾਂ ਉਧਰ ਉਧਰ ਮੈਨੂੰ ਸਦਾ-ਥਿਰ ਪ੍ਰਭੂ ਦਿੱਸਦਾ ਹੈ।
Wherever I look, there I find the True Lord.
जह जह देखउ तह तह साचा ॥
ਬਿਨੁਬੂਝੇਝਗਰਤਜਗੁਕਾਚਾ॥੪॥
ਪਰ ਮਾਇਆ ਦੇ ਟਾਕਰੇ ਤੇ ਕਮਜ਼ੋਰ ਮਨ ਵਾਲਾ ਜਗਤ ਇਸ ਗਿਆਨ ਤੋਂ ਸੱਖਣਾ ਹੋਣ ਕਰਕੇ ਖਹਿ ਖਹਿ ਕਰ ਰਿਹਾ ਹੈ ॥੪॥
Without understanding, the world argues in falsehood. ||4||
बिनु बूझे झगरत जगु काचा ॥४॥
ਗੁਰੁਸਮਝਾਵੈਸੋਝੀਹੋਈ
ਇਹ ਸਮਝ ਕਿ ਪਰਮਾਤਮਾ ਹਰ ਥਾਂ ਮੌਜੂਦ ਹੈ ਉਸੇ ਨੂੰ ਹੁੰਦੀ ਹੈ ਜਿਸ ਨੂੰ ਗੁਰੂ ਇਹ ਸਮਝ ਦੇਵੇ।
When the Guru instructs, understanding is obtained.
गुरु समझावै सोझी होई ॥
ਗੁਰਮੁਖਿਵਿਰਲਾਬੂਝੈਕੋਈ॥੫॥
ਕੋਈ ਵਿਰਲਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਇਹ ਸਮਝ ਪ੍ਰਾਪਤ ਕਰਦਾ ਹੈ ॥੫॥
How rare is that Gurmukh who understands. ||5||
गुरमुखि विरला बूझै कोई ॥५॥
ਕਰਿਕਿਰਪਾਰਾਖਹੁਰਖਵਾਲੇ
ਹੇ ਰੱਖਣਹਾਰ ਪ੍ਰਭੂ! ਮਿਹਰ ਕਰ, ਤੇ ਜੀਵਾਂ ਨੂੰ (ਖਹਿ ਖਹਿ ਤੋਂ) ਤੂੰ ਆਪ ਬਚਾ।
Show Your Mercy, and save me, O Savior Lord!
करि किरपा राखहु रखवाले ॥
ਬਿਨੁਬੂਝੇਪਸੂਭਏਬੇਤਾਲੇ॥੬॥
ਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਿਨਾ ਜੀਵ ਪਸ਼ੂ (-ਸੁਭਾਵ) ਬਣ ਰਹੇ ਹਨ, ਭੂਤਨੇ ਹੋ ਰਹੇ ਹਨ ॥੬॥
Without understanding, people become beasts and demons. ||6||
बिनु बूझे पसू भए बेताले ॥६॥
ਗੁਰਿਕਹਿਆਅਵਰੁਨਹੀਦੂਜਾ
ਮੈਨੂੰ ਸਤਿਗੁਰੂ ਨੇ ਸਮਝਾ ਦਿੱਤਾ ਹੈ ਕਿ ਪ੍ਰਭੂ ਤੋਂ ਬਿਨਾ ਉਸ ਵਰਗਾ ਹੋਰ ਕੋਈ ਨਹੀਂ ਹੈ।
The Guru has said that there is no other at all.
गुरि कहिआ अवरु नही दूजा ॥
ਕਿਸੁਕਹੁਦੇਖਿਕਰਉਅਨਪੂਜਾ॥੭॥
ਦੱਸੋ, (ਹੇ ਭਾਈ!) ਮੈਂ ਕਿਸ ਨੂੰ (ਉਸ ਵਰਗਾ) ਦੇਖ ਕੇ ਕਿਸੇ ਹੋਰ ਦੀ ਪੂਜਾ ਕਰ ਸਕਦਾ ਹਾਂ? ॥੭॥
So tell me, who should I see, and who should I worship? ||7||
किसु कहु देखि करउ अन पूजा ॥७॥
ਸੰਤਹੇਤਿਪ੍ਰਭਿਤ੍ਰਿਭਵਣਧਾਰੇ
ਪਰਮਾਤਮਾ ਨੇ (ਮਨੁੱਖਾਂ ਨੂੰ) ਸੰਤ ਬਣਾਣ ਲਈ ਇਹ ਸ੍ਰਿਸ਼ਟੀ ਰਚੀ ਹੈ।
For the sake of the Saints, God has established the three worlds.
संत हेति प्रभि त्रिभवण धारे ॥
ਆਤਮੁਚੀਨੈਸੁਤਤੁਬੀਚਾਰੇ॥੮॥
ਜੇਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਪ ਨੂੰ ਪਛਾਣਦਾ ਹੈ, ਉਹ ਇਸ ਅਸਲੀਅਤ ਨੂੰ ਸਮਝ ਲੈਂਦਾ ਹੈ ॥੮॥
One who understands his own soul, contemplates the essence of reality. ||8||
आतमु चीनै सु ततु बीचारे ॥८॥
ਸਾਚੁਰਿਦੈਸਚੁਪ੍ਰੇਮਨਿਵਾਸ
(ਗੁਰੂ ਦਾ ਦੀਦਾਰ ਕਰ ਕੇ ਹੀ) ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਨੁੱਖ ਦੇ ਹਿਰਦੇ ਵਿਚ ਨਿਵਾਸ ਕਰਦਾ ਹੈ, ਪਰਮਾਤਮਾ ਦਾ ਪਿਆਰ ਰਿਦੇ ਵਿਚ ਟਿਕਦਾ ਹੈ।
One whose heart is filled with Truth and true love
साचु रिदै सचु प्रेम निवास ॥
ਪ੍ਰਣਵਤਿਨਾਨਕਹਮਤਾਕੇਦਾਸ॥੯॥੮॥
ਨਾਨਕ ਬੇਨਤੀ ਕਰਦਾ ਹੈ,-ਮੈਂ ਭੀ ਉਸ ਗੁਰੂ ਦਾ ਦਾਸ ਹਾਂ ॥੯॥੮॥
- prays Nanak, I am his servant. ||9||8||
प्रणवति नानक हम ता के दास ॥९॥८॥
WWW.GURBANI.WORLD
ਪਿਛਲਾ Share ਹੋਮ Save ਅਗਲਾ