GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੋਰਠਿ - ਭਗਤ ਕਬੀਰ ਜੀ
ਅੰਗ 656
Display Settings
Translations
ਰਾਗੁਸੋਰਠਿ
Raag Sorat'h:
रागु सोरठि ॥
ਭੂਖੇਭਗਤਿਕੀਜੈ
ਜੇ ਮਨੁੱਖ ਦੀ ਰੋਟੀ ਵਲੋਂ ਹੀ ਤ੍ਰਿਸ਼ਨਾ ਨਹੀਂ ਮੁੱਕੀ, ਤਾਂ ਉਹ ਪ੍ਰਭੂ ਦੀ ਭਗਤੀ ਨਹੀਂ ਕਰ ਸਕਦਾ, ਫਿਰ ਉਹ ਭਗਤੀ ਵਿਖਾਵੇ ਦੀ ਹੀ ਰਹਿ ਜਾਂਦੀ ਹੈ।
I am so hungry, I cannot perform devotional worship service.
भूखे भगति न कीजै ॥
ਯਹਮਾਲਾਅਪਨੀਲੀਜੈ
ਹੇ ਪ੍ਰਭੂ! ਇਹ ਆਪਣੀ ਮਾਲਾ ਮੈਥੋਂ ਲੈ ਲਉ। (ਪ੍ਰਭੂ! ਇੱਕ ਤਾਂ ਮੈਨੂੰ ਰੋਟੀ ਵਲੋਂ ਬੇ-ਫ਼ਿਕਰ ਕਰ, ਦੂਜੇ)
Here, Lord, take back Your mala.
यह माला अपनी लीजै ॥
ਹਉਮਾਂਗਉਸੰਤਨਰੇਨਾ
ਮੈਂ ਸੰਤਾਂ ਦੀ ਚਰਨ-ਧੂੜ ਮੰਗਦਾ ਹਾਂ,
I beg for the dust of the feet of the Saints.
हउ मांगउ संतन रेना ॥
ਮੈਨਾਹੀਕਿਸੀਕਾਦੇਨਾ॥੧॥
ਤਾਕਿ ਮੈਂ ਕਿਸੇ ਦਾ ਮੁਥਾਜ ਨਾਹ ਹੋਵਾਂ ॥੧॥
I do not owe anyone anything. ||1||
मै नाही किसी का देना ॥१॥
ਮਾਧੋਕੈਸੀਬਨੈਤੁਮਸੰਗੇ
ਹੇ ਪ੍ਰਭੂ! ਤੈਥੋਂ ਸ਼ਰਮ ਕੀਤਿਆਂ ਨਹੀਂ ਨਿਭ ਸਕਣੀ;
O Lord, how can I be with You?
माधो कैसी बनै तुम संगे ॥
ਆਪਿਦੇਹੁਲੇਵਉਮੰਗੇਰਹਾਉ
ਸੋ, ਜੇ ਤੂੰ ਆਪ ਨਾਹ ਦੇਵੇਂਗਾ, ਤਾਂ ਮੈਂ ਹੀ ਮੰਗ ਕੇ ਲੈ ਲਵਾਂਗਾ ਰਹਾਉ॥
If You do not give me Yourself, then I shall beg until I get You. ||Pause||
आपि न देहु त लेवउ मंगे ॥ रहाउ ॥
ਦੁਇਸੇਰਮਾਂਗਉਚੂਨਾ
ਮੈਨੂੰ ਦੋ ਸੇਰ ਆਟੇ ਦੀ ਲੋੜ ਹੈ,
I ask for two kilos of flour,
दुइ सेर मांगउ चूना ॥
ਪਾਉਘੀਉਸੰਗਿਲੂਨਾ
ਇਕ ਪਾਉ ਘਿਉ ਤੇ ਕੁਝ ਲੂਣ ਚਾਹੀਦਾ ਹੈ,
and half a pound of ghee, and salt.
पाउ घीउ संगि लूना ॥
ਅਧਸੇਰੁਮਾਂਗਉਦਾਲੇ
ਮੈਂ ਤੈਥੋਂ ਅੱਧ ਸੇਰ ਦਾਲ ਮੰਗਦਾ ਹਾਂ-
I ask for a pound of beans,
अध सेरु मांगउ दाले ॥
ਮੋਕਉਦੋਨਉਵਖਤਜਿਵਾਲੇ॥੨॥
ਇਹ ਚੀਜ਼ਾ ਮੇਰੇ ਦੋਹਾਂ ਵੇਲਿਆਂ ਦੀ ਗੁਜ਼ਰਾਨ ਲਈ ਕਾਫ਼ੀ ਹਨ ॥੨॥
which I shall eat twice a day. ||2||
मो कउ दोनउ वखत जिवाले ॥२॥
ਖਾਟਮਾਂਗਉਚਉਪਾਈ
ਸਾਬਤ ਮੰਜੀ ਮੰਗਦਾ ਹਾਂ,
I ask for a cot, with four legs,
खाट मांगउ चउपाई ॥
ਸਿਰਹਾਨਾਅਵਰਤੁਲਾਈ
ਸਿਰਾਣਾ ਤੇ ਤੁਲਾਈ ਭੀ।
and a pillow and mattress.
सिरहाना अवर तुलाई ॥
ਊਪਰਕਉਮਾਂਗਉਖੀਂਧਾ
ਉਪਰ ਲੈਣ ਲਈ ਰਜ਼ਾਈ ਦੀ ਲੋੜ ਹੈ-
I ask for a quilt to cover myself.
ऊपर कउ मांगउ खींधा ॥
ਤੇਰੀਭਗਤਿਕਰੈਜਨੁਥਂੀਧਾ॥੩॥
ਬੱਸ! ਫਿਰ ਤੇਰਾ ਭਗਤ (ਸਰੀਰਕ ਲੋੜਾਂ ਵਲੋਂ ਬੇ-ਫ਼ਿਕਰ ਹੋ ਕੇ) ਤੇਰੇ ਪ੍ਰੇਮ ਵਿਚ ਭਿੱਜ ਕੇ ਤੇਰੀ ਭਗਤੀ ਕਰੇਗਾ ॥੩॥
Your humble servant shall perform Your devotional worship service with love. ||3||
तेरी भगति करै जनु थींधा ॥३॥
ਮੈਨਾਹੀਕੀਤਾਲਬੋ
ਹੇ ਪ੍ਰਭੂ! ਮੈਂ (ਮੰਗਣ ਵਿਚ) ਕੋਈ ਲਾਲਚ ਨਹੀਂ ਕੀਤਾ,
I have no greed;
मै नाही कीता लबो ॥
ਇਕੁਨਾਉਤੇਰਾਮੈਫਬੋ
ਕਿਉਂਕਿ (ਉਹ ਚੀਜ਼ਾਂ ਤਾਂ ਸਰੀਰਕ ਨਿਰਬਾਹ-ਮਾਤ੍ਰ ਹਨ) ਅਸਲ ਵਿਚ ਤਾਂ ਮੈਨੂੰ ਤੇਰਾ ਨਾਮ ਹੀ ਪਿਆਰਾ ਹੈ।
Your Name is the only ornament I wish for.
इकु नाउ तेरा मै फबो ॥
ਕਹਿਕਬੀਰਮਨੁਮਾਨਿਆ
ਕਬੀਰ ਆਖਦਾ ਹੈ- ਮੇਰਾ ਮਨ (ਤੇਰੇ ਨਾਮ ਵਿਚ) ਪਰਚਿਆ ਹੋਇਆ ਹੈ,
Says Kabeer, my mind is pleased and appeased;
कहि कबीर मनु मानिआ ॥
ਮਨੁਮਾਨਿਆਤਉਹਰਿਜਾਨਿਆ॥੪॥੧੧॥
ਤੇ ਜਦੋਂ ਦਾ ਪਰਚਿਆ ਹੈ ਤਦੋਂ ਤੋਂ ਤੇਰੇ ਨਾਲ ਮੇਰੀ (ਡੂੰਘੀ) ਜਾਣ-ਪਛਾਣ ਹੋ ਗਈ ਹੈ ॥੪॥੧੧॥
now that my mind is pleased and appeased, I have come to know the Lord. ||4||11||
मनु मानिआ तउ हरि जानिआ ॥४॥११॥
WWW.GURBANI.WORLD
ਪਿਛਲਾ Share ਹੋਮ Save ਅਗਲਾ