ਸਾਰਗਮਹਲਾ੧॥
Saarang, First Mahalaa:
सारग महला १ ॥
ਹਰਿਬਿਨੁਕਿਉਧੀਰੈਮਨੁਮੇਰਾ॥
ਪਰਮਾਤਮਾ ਦੇ ਨਾਮ ਤੋਂ ਵਿਛੁੜ ਕੇ ਮੇਰਾ ਮਨ (ਹੁਣ) ਕਿਸੇ ਤਰ੍ਹਾਂ ਭੀ ਧੀਰਜ ਨਹੀਂ ਫੜਦਾ (ਟਿਕਦਾ ਨਹੀਂ ਕਿਉਂਕਿ ਇਸ ਨੂੰ ਅਨੇਕਾਂ ਦੁੱਖ ਰੋਗ ਆ ਵਾਪਰਦੇ ਹਨ)।
Without the Lord, how can my mind be comforted?
हरि बिनु किउ धीरै मनु मेरा ॥
ਕੋਟਿਕਲਪਕੇਦੂਖਬਿਨਾਸਨਸਾਚੁਦ੍ਰਿੜਾਇਨਿਬੇਰਾ॥੧॥ਰਹਾਉ॥
ਪਰ ਜੇ ਕ੍ਰੋੜਾਂ ਜੁਗਾਂ ਦੇ ਦੁੱਖ ਨਾਸ ਕਰਨ ਵਾਲੇ ਤੇ ਸਦਾ ਹੀ ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਮਨ ਵਿਚ) ਟਿਕਾ ਲਈਏ ਤਾਂ ਸਾਰੇ ਦੁੱਖਾਂ ਰੋਗਾਂ ਦਾ ਨਾਸ ਹੋ ਜਾਂਦਾ ਹੈ (ਤੇ ਮਨ ਟਿਕਾਣੇ ਆ ਜਾਂਦਾ ਹੈ) ॥੧॥ ਰਹਾਉ ॥
The guilt and sin of millions of ages is erased, and one is released from the cycle of reincarnation, when the Truth is implanted within. ||1||Pause||
कोटि कलप के दूख बिनासन साचु द्रिड़ाइ निबेरा ॥१॥ रहाउ ॥
ਕ੍ਰੋਧੁਨਿਵਾਰਿਜਲੇਹਉਮਮਤਾਪ੍ਰੇਮੁਸਦਾਨਉਰੰਗੀ॥
ਉਸ ਦੇ ਕ੍ਰੋਧ ਨੂੰ (ਆਪਣੇ ਅੰਦਰੋਂ) ਕੱਢ ਦਿੱਤਾ ਹੈ, ਉਸ ਦੀ ਹਉਮੈ ਤੇ ਅਪਣੱਤ ਸੜ ਜਾਂਦੀ ਹੈ, ਨਿੱਤ ਨਵਾਂ ਰਹਿਣ ਵਾਲਾ ਪ੍ਰੇਮ (ਉਸ ਦੇ ਹਿਰਦੇ ਵਿਚ ਜਾਗ ਪੈਂਦਾ ਹੈ),
Anger is gone, egotism and attachment have been burnt away; I am imbued with His ever-fresh Love.
क्रोधु निवारि जले हउ ममता प्रेमु सदा नउ रंगी ॥
ਅਨਭਉਬਿਸਰਿਗਏਪ੍ਰਭੁਜਾਚਿਆਹਰਿਨਿਰਮਾਇਲੁਸੰਗੀ॥੧॥
ਜਿਸ ਮਨੁੱਖ ਨੇ ਪ੍ਰਭੂ (ਦੇ ਦਰ ਤੋਂ ਨਾਮ ਦਾ ਦਾਨ) ਮੰਗਿਆ ਹੈ, ਉਸ ਨੂੰ ਹੋਰਨਾਂ ਦਾ ਡਰ-ਸਹਿਮ ਭੁੱਲ ਜਾਂਦਾ ਹੈ। ਪਵਿੱਤ-ਸਰੂਪ ਪ੍ਰਭੂ ਉਸ ਦਾ (ਸਦਾ ਲਈ) ਸਾਥੀ ਬਣ ਗਿਆ ਹੈ ॥੧॥
Other fears are forgotten, begging at God's Door. The Immaculate Lord is my Companion. ||1||
अनभउ बिसरि गए प्रभु जाचिआ हरि निरमाइलु संगी ॥१॥
ਚੰਚਲਮਤਿਤਿਆਗਿਭਉਭੰਜਨੁਪਾਇਆਏਕਸਬਦਿਲਿਵਲਾਗੀ॥
ਜਿਸ ਮਨੁੱਖ ਨੇ ਇਕ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜੀ ਹੈ ਉਸ ਨੇ (ਮਾਇਕ ਪਦਾਰਥਾਂ ਦੇ ਪਿੱਛੇ) ਭਟਕਣ ਵਾਲੀ ਮੱਤ (ਦੀ ਅਗਵਾਈ) ਤਿਆਗ ਕੇ ਡਰ ਨਾਸ ਕਰਨ ਵਾਲਾ ਪਰਮਾਤਮਾ ਲੱਭ ਲਿਆ ਹੈ।
Forsaking my fickle intellect, I have found God, the Destroyer of fear; I am lovingly attuned to the One Word, the Shabad.
चंचल मति तिआगि भउ भंजनु पाइआ एक सबदि लिव लागी ॥
ਹਰਿਰਸੁਚਾਖਿਤ੍ਰਿਖਾਨਿਵਾਰੀਹਰਿਮੇਲਿਲਏਬਡਭਾਗੀ॥੨॥
ਪਰਮਾਤਮਾ ਦੇ ਨਾਮ ਦਾ ਸੁਆਦ ਚੱਖ ਕੇ ਉਸ ਨੇ (ਆਪਣੇ ਅੰਦਰੋਂ ਮਾਇਆ ਦੀ) ਤ੍ਰਿਹ ਦੂਰ ਕਰ ਲਈ ਹੈ, ਉਸ ਵਡ-ਭਾਗੀ ਮਨੁੱਖ ਨੂੰ ਪ੍ਰਭੂ ਨੇ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ ॥੨॥
Tasting the sublime essence of the Lord, my thirst is quenched; by great good fortune, the Lord has united me with Himself. ||2||
हरि रसु चाखि त्रिखा निवारी हरि मेलि लए बडभागी ॥२॥
ਅਭਰਤਸਿੰਚਿਭਏਸੁਭਰਸਰਗੁਰਮਤਿਸਾਚੁਨਿਹਾਲਾ॥
ਜਿਸ ਮਨੁੱਖ ਨੇ ਗੁਰੂ ਦੀ ਮੱਤ ਲੈ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਦਰਸਨ ਕਰ ਲਿਆ, ਪ੍ਰਭੂ ਦਾ ਨਾਮ-ਜਲ ਸਿੰਜ ਕੇ ਉਸ ਦੇ ਉਹ ਗਿਆਨ-ਇੰਦ੍ਰੇ ਨਕਾਨਕ ਭਰ ਗਏ ਜਿਨ੍ਹਾਂ ਦੀ ਤ੍ਰਿਸ਼ਨਾ ਪਹਿਲਾਂ ਕਦੇ ਭੀ ਮੁੱਕਦੀ ਨਹੀਂ ਸੀ।
The empty tank has been filled to overflowing. Following the Guru's Teachings, I am enraptured with the True Lord.
अभरत सिंचि भए सुभर सर गुरमति साचु निहाला ॥
ਮਨਰਤਿਨਾਮਿਰਤੇਨਿਹਕੇਵਲਆਦਿਜੁਗਾਦਿਦਇਆਲਾ॥੩॥
ਜਿਨ੍ਹਾਂ ਦੇ ਮਨ ਦੀ ਪ੍ਰੀਤ ਪ੍ਰਭੂ ਦੇ ਨਾਮ ਵਿਚ ਬਣ ਜਾਂਦੀ ਹੈ ਉਹ ਉਸ ਪਰਮਾਤਮਾ ਦੇ ਪਿਆਰ ਵਿਚ (ਸਦਾ ਲਈ) ਰੰਗੇ ਜਾਂਦੇ ਹਨ ਜੋ ਸੁੱਧ-ਸਰੂਪ ਹੈ ਤੇ ਜੋ ਸਦਾ ਤੋਂ ਹੀ ਦਇਆ ਦਾ ਸੋਮਾ ਹੈ ॥੩॥
My mind is imbued with love for the Naam. The Immaculate Lord is merciful, from the beginning of time, and throughout the ages. ||3||
मन रति नामि रते निहकेवल आदि जुगादि दइआला ॥३॥
ਮੋਹਨਿਮੋਹਿਲੀਆਮਨੁਮੋਰਾਬਡੈਭਾਗਲਿਵਲਾਗੀ॥
ਮੇਰੇ ਚੰਗੇ ਭਾਗਾਂ (ਗੁਰੂ ਦੀ ਕਿਰਪਾ ਨਾਲ) ਮੇਰੀ ਲਿਵ (ਪ੍ਰਭੂ-ਚਰਨਾਂ ਵਿਚ) ਲੱਗ ਗਈ ਹੈ, ਮਨ ਨੂੰ ਮੋਹ ਲੈਣ ਵਾਲੇ ਪ੍ਰਭੂ ਨੇ ਮੇਰਾ ਮਨ (ਆਪਣੇ ਪ੍ਰੇਮ ਵਿਚ) ਮੋਹ ਲਿਆ ਹੈ।
My mind is fascinated with the Fascinating Lord. By great good fortune, I am lovingly attuned to Him.
मोहनि मोहि लीआ मनु मोरा बडै भाग लिव लागी ॥
ਸਾਚੁਬੀਚਾਰਿਕਿਲਵਿਖਦੁਖਕਾਟੇਮਨੁਨਿਰਮਲੁਅਨਰਾਗੀ॥੪॥
ਸਦਾ-ਥਿਰ ਪ੍ਰਭੂ (ਦੇ ਗੁਣਾਂ) ਨੂੰ ਸੋਚ-ਮੰਡਲ ਵਿਚ ਲਿਆਉਣ ਕਰ ਕੇ ਮੇਰੇ ਸਾਰੇ ਪਾਪ-ਦੁੱਖ ਕੱਟੇ ਗਏ ਹਨ, ਮੇਰਾ ਮਨ ਪਵਿਤ੍ਰ ਹੋ ਗਿਆ ਹੈ, (ਪ੍ਰਭੂ-ਚਰਨਾਂ ਦਾ) ਪ੍ਰੇਮੀ ਹੋ ਗਿਆ ਹੈ ॥੪॥
Contemplating the True Lord, all the residues of sins and mistakes are wiped away. My mind is pure and immaculate in His Love. ||4||
साचु बीचारि किलविख दुख काटे मनु निरमलु अनरागी ॥४॥
ਗਹਿਰਗੰਭੀਰਸਾਗਰਰਤਨਾਗਰਅਵਰਨਹੀਅਨਪੂਜਾ॥
ਮੈਂ ਕਿਸੇ ਹੋਰ ਦੀ ਪੂਜਾ ਨਹੀਂ ਕਰਦਾ, ਸਿਰਫ਼ ਉਸ ਨੂੰ ਪੂਜਦਾ ਹਾਂ ਜੋ ਬੜੇ ਡੂੰਘੇ ਤੇ ਵੱਡੇ ਜਿਗਰੇ ਵਾਲਾ ਹੈ, ਜੋ ਬੇਅੰਤ ਰਤਨਾਂ ਦੀ ਖਾਣ ਸਮੁੰਦਰ ਹੈ।
God is the Deep and Unfathomable Ocean, the Source of all jewels; no other is worthy of worship.
गहिर गंभीर सागर रतनागर अवर नही अन पूजा ॥
ਸਬਦੁਬੀਚਾਰਿਭਰਮਭਉਭੰਜਨੁਅਵਰੁਨਜਾਨਿਆਦੂਜਾ॥੫॥
ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮੈਂ ਸਮਝ ਲਿਆ ਹੈ ਕਿ ਸਿਰਫ਼ ਪਰਮਾਤਮਾ ਹੀ ਡਰ-ਸਹਿਮ ਦਾ ਨਾਸ ਕਰਨ ਵਾਲਾ ਹੈ, ਕੋਈ ਹੋਰ (ਦੇਵੀ ਦੇਵਤਾ ਆਦਿਕ) ਦੂਜਾ ਨਹੀਂ ਹੈ ॥੫॥
I contemplate the Shabad, the Destroyer of doubt and fear; I do not know any other at all. ||5||
सबदु बीचारि भरम भउ भंजनु अवरु न जानिआ दूजा ॥५॥
ਮਨੂਆਮਾਰਿਨਿਰਮਲਪਦੁਚੀਨਿਆਹਰਿਰਸਰਤੇਅਧਿਕਾਈ॥
ਹੁਣ ਮੈਂ ਪ੍ਰਭੂ ਦੇ ਨਾਮ-ਰਸ ਵਿਚ ਬਹੁਤ ਰੰਗਿਆ ਗਿਆ ਹਾਂ, ਮਨ (ਵਿਚੋਂ ਵਿਕਾਰਾਂ ਦੀ ਅੰਸ) ਮਾਰ ਕੇ ਮੈਂ ਪਵਿਤ੍ਰ ਆਤਮਕ ਦਰਜੇ ਨਾਲ ਡੂੰਘੀ ਸਾਂਝ ਪਾ ਲਈ ਹੈ।
Subduing my mind, I have realized the pure status; I am totally imbued with the sublime essence of the Lord.
मनूआ मारि निरमल पदु चीनिआ हरि रस रते अधिकाई ॥
ਏਕਸਬਿਨੁਮੈਅਵਰੁਨਜਾਨਾਂਸਤਿਗੁਰਿਬੂਝਬੁਝਾਈ॥੬॥
ਗੁਰੂ ਨੇ ਮੈਨੂੰ ਸਮਝ ਬਖ਼ਸ਼ ਦਿੱਤੀ ਹੈ, (ਹੁਣ) ਇਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ ॥੬॥
I do not know any other except the Lord. The True Guru has imparted this understanding. ||6||
एकस बिनु मै अवरु न जानां सतिगुरि बूझ बुझाई ॥६॥
ਅਗਮਅਗੋਚਰੁਅਨਾਥੁਅਜੋਨੀਗੁਰਮਤਿਏਕੋਜਾਨਿਆ॥
ਗੁਰੂ ਦੀ ਮੱਤ ਲੈ ਕੇ ਸਿਰਫ਼ ਉਸ ਪ੍ਰਭੂ ਨਾਲ ਹੀ ਡੂੰਘੀ ਸਾਂਝ ਪਾਈ ਹੈ ਜੋ ਅਪਹੁੰਚ ਹੈ, ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ, ਜੋ ਆਪ ਹੀ ਆਪਣਾ ਖਸਮ-ਮਾਲਕ ਹੈ, ਅਤੇ ਜੋ ਜੂਨਾਂ ਵਿਚ ਨਹੀਂ ਆਉਂਦਾ।
God is Inaccessible and Unfathomable, Unmastered and Unborn; through the Guru's Teachings, I know the One Lord.
अगम अगोचरु अनाथु अजोनी गुरमति एको जानिआ ॥
ਸੁਭਰਭਰੇਨਾਹੀਚਿਤੁਡੋਲੈਮਨਹੀਤੇਮਨੁਮਾਨਿਆ॥੭॥
(ਇਸ ਸਾਂਝ ਦੀ ਬਰਕਤਿ ਨਾਲ) ਮੇਰੇ ਗਿਆਨ-ਇੰਦ੍ਰੇ (ਨਾਮ-ਰਸ ਨਾਲ) ਨਕਾ-ਨਕ ਭਰ ਗਏ ਹਨ, ਹੁਣ ਮੇਰਾ ਮਨ (ਮਾਇਆ ਵਾਲੇ ਪਾਸੇ) ਡੋਲਦਾ ਨਹੀਂ ਹੈ, ਆਪਣੇ ਅੰਦਰ ਹੀ ਟਿਕ ਗਿਆ ਹੈ ॥੭॥
Filled to overflowing, my consciousness does not waver; through the Mind, my mind is pleased and appeased. ||7||
सुभर भरे नाही चितु डोलै मन ही ते मनु मानिआ ॥७॥
ਗੁਰਪਰਸਾਦੀਅਕਥਉਕਥੀਐਕਹਉਕਹਾਵੈਸੋਈ॥
ਪਰਮਾਤਮਾ ਦਾ ਸਰੂਪ ਬਿਆਨ ਤੋਂ ਪਰੇ ਹੈ। ਗੁਰੂ ਦੀ ਕਿਰਪਾ ਨਾਲ ਹੀ ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ। ਮੈਂ ਤਦੋਂ ਹੀ ਉਸ ਦੀ ਸਿਫ਼ਤ-ਸਾਲਾਹ ਕਰ ਸਕਦਾ ਹਾਂ ਜਦੋਂ ਉਹ ਆਪ ਹੀ ਸਿਫ਼ਤ-ਸਾਲਾਹ ਕਰਾਂਦਾ ਹੈ।
By Guru's Grace, I speak the Unspoken; I speak what He makes me speak.
गुर परसादी अकथउ कथीऐ कहउ कहावै सोई ॥
ਨਾਨਕਦੀਨਦਇਆਲਹਮਾਰੇਅਵਰੁਨਜਾਨਿਆਕੋਈ॥੮॥੨॥
ਹੇ ਨਾਨਕ! ਹੇ ਮੇਰੇ ਦੀਨ ਦਇਆਲ ਪ੍ਰਭੂ! ਮੈਨੂੰ ਤੇਰੇ ਵਰਗਾ ਹੋਰ ਕੋਈ ਨਹੀਂ ਦਿੱਸਦਾ, ਮੈਂ ਤੇਰੇ ਨਾਲ ਹੀ ਸਾਂਝ ਪਾਈ ਹੈ ॥੮॥੨॥
O Nanak, my Lord is Merciful to the meek; I do not know any other at all. ||8||2||
नानक दीन दइआल हमारे अवरु न जानिआ कोई ॥८॥२॥
WWW.GURBANI.WORLD