ਸਾਰਗਮਹਲਾ੩ਅਸਟਪਦੀਆਘਰੁ੧॥
ਰਾਗ ਸਾਰੰਗ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Saarang, Third Mahalaa, Ashtapadees, First House:
सारग महला ३ असटपदीआ घरु १ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮਨਮੇਰੇਹਰਿਕੈਨਾਮਿਵਡਾਈ॥
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ (ਜੁੜਿਆਂ ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ।
O my mind, the Name of the Lord is glorious and great.
मन मेरे हरि कै नामि वडाई ॥
ਹਰਿਬਿਨੁਅਵਰੁਨਜਾਣਾਕੋਈਹਰਿਕੈਨਾਮਿਮੁਕਤਿਗਤਿਪਾਈ॥੧॥ਰਹਾਉ॥
ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਡੂੰਘੀ ਸਾਂਝ ਨਹੀਂ ਪਾਂਦਾ। ਪ੍ਰਭੂ ਦੇ ਨਾਮ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਅਤੇ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ ॥੧॥ ਰਹਾਉ ॥
I know of none, other than the Lord; through the Lord's Name, I have attained liberation and emancipation. ||1||Pause||
हरि बिनु अवरु न जाणा कोई हरि कै नामि मुकति गति पाई ॥१॥ रहाउ ॥
ਸਬਦਿਭਉਭੰਜਨੁਜਮਕਾਲਨਿਖੰਜਨੁਹਰਿਸੇਤੀਲਿਵਲਾਈ॥
ਗੁਰੂ ਦੇ ਸ਼ਬਦ ਦੀ ਰਾਹੀਂ ਡਰ ਦੂਰ ਕਰਨ ਵਾਲਾ ਅਤੇ ਆਤਮਕ ਮੌਤ ਨਾਸ ਕਰਨ ਵਾਲਾ ਹਰੀ ਮਿਲ ਪੈਂਦਾ ਹੈ, ਪਰਮਾਤਮਾ ਨਾਲ ਲਗਨ ਲੱਗ ਜਾਂਦੀ ਹੈ।
Through the Word of the Shabad, I am lovingly attuned to the Lord, the Destroyer of fear, the Destroyer of the Messenger of Death.
सबदि भउ भंजनु जमकाल निखंजनु हरि सेती लिव लाई ॥
ਹਰਿਸੁਖਦਾਤਾਗੁਰਮੁਖਿਜਾਤਾਸਹਜੇਰਹਿਆਸਮਾਈ॥੧॥
ਗੁਰੂ ਦੀ ਸਰਨ ਪਿਆਂ ਸਾਰੇ ਸੁਖ ਦੇਣ ਵਾਲੇ ਹਰੀ ਨਾਲ ਸਾਂਝ ਬਣ ਜਾਂਦੀ ਹੈ, (ਗੁਰੂ ਦੀ ਸਰਨ ਪੈ ਕੇ ਮਨੁੱਖ) ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥
As Gurmukh, I have realized the Lord, the Giver of peace; I remain intuitively absorbed in Him. ||1||
हरि सुखदाता गुरमुखि जाता सहजे रहिआ समाई ॥१॥
ਭਗਤਾਂਕਾਭੋਜਨੁਹਰਿਨਾਮਨਿਰੰਜਨੁਪੈਨੑਣੁਭਗਤਿਬਡਾਈ॥
ਨਿਰਲੇਪ ਹਰਿ-ਨਾਮ (ਹੀ) ਭਗਤ ਜਨਾਂ (ਦੇ ਆਤਮਾ) ਦੀ ਖ਼ੁਰਾਕ ਹੈ, ਪ੍ਰਭੂ ਦੀ ਭਗਤੀ ਉਹਨਾਂ ਵਾਸਤੇ ਪੁਸ਼ਾਕ ਹੈ ਤੇ ਇੱਜ਼ਤ ਹੈ।
The Immaculate Name of the Lord is the food of His devotees; they wear the glory of devotional worship.
भगतां का भोजनु हरि नाम निरंजनु पैनणु भगति बडाई ॥
ਨਿਜਘਰਿਵਾਸਾਸਦਾਹਰਿਸੇਵਨਿਹਰਿਦਰਿਸੋਭਾਪਾਈ॥੨॥
ਜਿਹੜੇ ਮਨੁੱਖ ਸਦਾ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ-ਚਰਨਾਂ ਵਿਚ ਟਿਕੇ ਰਹਿੰਦੇ ਹਨ, ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ ॥੨॥
They abide in the home of their inner beings, and they serve the Lord forever; they are honored in the Court of the Lord. ||2||
निज घरि वासा सदा हरि सेवनि हरि दरि सोभा पाई ॥२॥
ਮਨਮੁਖਬੁਧਿਕਾਚੀਮਨੂਆਡੋਲੈਅਕਥੁਨਕਥੈਕਹਾਨੀ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਅਕਲ ਹੋਛੀ ਹੁੰਦੀ ਹੈ, ਉਸ ਦਾ ਮਨ (ਮਾਇਆ ਵਿਚ) ਡੋਲਦਾ ਰਹਿੰਦਾ ਹੈ, ਉਹ ਕਦੇ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਨਹੀਂ ਕਰਦਾ।
The intellect of the self-willed manmukh is false; his mind wavers and wobbles, and he cannot speak the Unspoken Speech.
मनमुख बुधि काची मनूआ डोलै अकथु न कथै कहानी ॥
ਗੁਰਮਤਿਨਿਹਚਲੁਹਰਿਮਨਿਵਸਿਆਅੰਮ੍ਰਿਤਸਾਚੀਬਾਨੀ॥੩॥
ਗੁਰੂ ਦੀ ਮੱਤ ਉੱਤੇ ਤੁਰਿਆਂ ਮਨੁੱਖ ਅਡੋਲ-ਚਿੱਤ ਹੋ ਜਾਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਵੱਸਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵੱਸਦੀ ਹੈ ॥੩॥
Following the Guru's Teachings, the Eternal Unchanging Lord abides within the mind; the True Word of His Bani is Ambrosial Nectar. ||3||
गुरमति निहचलु हरि मनि वसिआ अंम्रित साची बानी ॥३॥
ਮਨਕੇਤਰੰਗਸਬਦਿਨਿਵਾਰੇਰਸਨਾਸਹਜਿਸੁਭਾਈ॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨ ਦੀਆਂ ਦੌੜਾਂ-ਭੱਜਾਂ ਦੂਰ ਕਰ ਲਈਦੀਆਂ ਹਨ, ਗੁਰ-ਸ਼ਬਦ ਦੀ ਰਾਹੀਂ ਮਨੁੱਖ ਦੀ ਜੀਭ ਆਤਮਕ ਅਡੋਲਤਾ ਵਿਚ ਟਿੱਕ ਜਾਂਦੀ ਹੈ (ਰਸਾਂ ਕਸਾਂ ਦੇ ਪਿੱਛੇ ਨਹੀਂ ਦੌੜਦੀ)।
The Shabad calms the turbulent waves of the mind; the tongue is intuively imbued with peace.
मन के तरंग सबदि निवारे रसना सहजि सुभाई ॥
ਸਤਿਗੁਰਮਿਲਿਰਹੀਐਸਦਅਪੁਨੇਜਿਨਿਹਰਿਸੇਤੀਲਿਵਲਾਈ॥੪॥
ਆਪਣੇ ਗੁਰੂ (ਦੇ ਚਰਨਾਂ) ਵਿਚ ਜੁੜੇ ਰਹਿਣਾ ਚਾਹੀਦਾ ਹੈ, ਕਿਉਂਕਿ (ਉਸ) ਗੁਰੂ ਨੇ ਆਪਣੀ ਸੁਰਤ ਸਦਾ ਪਰਮਾਤਮਾ ਵਿਚ ਜੋੜ ਰੱਖੀ ਹੈ ॥੪॥
So remain united forever with your True Guru, who is lovingly attuned to the Lord. ||4||
सतिगुर मिलि रहीऐ सद अपुने जिनि हरि सेती लिव लाई ॥४॥
ਮਨੁਸਬਦਿਮਰੈਤਾਮੁਕਤੋਹੋਵੈਹਰਿਚਰਣੀਚਿਤੁਲਾਈ॥
(ਜਦੋਂ ਕਿਸੇ ਮਨੁੱਖ ਦਾ) ਮਨ ਗੁਰੂ ਦੇ ਸ਼ਬਦ ਦੀ ਰਾਹੀਂ ਆਪਾ-ਭਾਵ ਦੂਰ ਕਰਦਾ ਹੈ, ਤਦੋਂ (ਉਹ ਮਨੁੱਖ) ਪ੍ਰਭੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਵਿਕਾਰਾਂ ਦੇ ਪੰਜੇ ਵਿਚੋਂ ਨਿਕਲ ਜਾਂਦਾ ਹੈ।
If the mortal dies in the Shabad, then he is liberated; he focuses his consciousness on the Lord's Feet.
मनु सबदि मरै ता मुकतो होवै हरि चरणी चितु लाई ॥
ਹਰਿਸਰੁਸਾਗਰੁਸਦਾਜਲੁਨਿਰਮਲੁਨਾਵੈਸਹਜਿਸੁਭਾਈ॥੫॥
ਪਰਮਾਤਮਾ (ਮਾਨੋ, ਐਸਾ) ਸਰੋਵਰ ਹੈ ਸਮੁੰਦਰ ਹੈ (ਜਿਸ ਦਾ) ਜਲ ਪਵਿੱਤਰ ਰਹਿੰਦਾ ਹੈ, (ਜਿਹੜਾ ਮਨੁੱਖ ਇਸ ਵਿਚ) ਇਸ਼ਨਾਨ ਕਰਦਾ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰੇਮ ਵਿਚ ਲੀਨ ਰਹਿੰਦਾ ਹੈ ॥੫॥
The Lord is an Ocean; His Water is Forever Pure. Whoever bathes in it is intuitively imbued with peace. ||5||
हरि सरु सागरु सदा जलु निरमलु नावै सहजि सुभाई ॥५॥
ਸਬਦੁਵੀਚਾਰਿਸਦਾਰੰਗਿਰਾਤੇਹਉਮੈਤ੍ਰਿਸਨਾਮਾਰੀ॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਮਨ ਵਿਚ ਵਸਾ ਕੇ (ਤੇ, ਸ਼ਬਦ ਦੀ ਬਰਕਤਿ ਨਾਲ ਆਪਣੇ ਅੰਦਰੋਂ) ਹਉਮੈ ਅਤੇ ਤ੍ਰਿਸ਼ਨਾ ਨੂੰ ਮੁਕਾ ਕੇ ਸਦਾ (ਪ੍ਰਭੂ ਦੇ) ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ,
Those who contemplate the Shabad are forever imbued with His Love; their egotism and desires are subdued.
सबदु वीचारि सदा रंगि राते हउमै त्रिसना मारी ॥
ਅੰਤਰਿਨਿਹਕੇਵਲੁਹਰਿਰਵਿਆਸਭੁਆਤਮਰਾਮੁਮੁਰਾਰੀ॥੬॥
ਉਹਨਾਂ ਦੇ ਅੰਦਰ ਸੁੱਧ-ਸਰੂਪ ਹਰੀ ਆ ਵੱਸਦਾ ਹੈ, (ਉਹਨਾਂ ਨੂੰ) ਹਰ ਥਾਂ ਪਰਮਾਤਮਾ ਹੀ ਦਿੱਸਦਾ ਹੈ ॥੬॥
The Pure, Unattached Lord permeates their inner beings; the Lord, the Supreme Soul, is pervading all. ||6||
अंतरि निहकेवलु हरि रविआ सभु आतम रामु मुरारी ॥६॥
ਸੇਵਕਸੇਵਿਰਹੇਸਚਿਰਾਤੇਜੋਤੇਰੈਮਨਿਭਾਣੇ॥
ਪਰ, ਹੇ ਪ੍ਰਭੂ! ਉਹੀ ਸੇਵਕ ਤੇਰੀ ਸੇਵਾ-ਭਗਤੀ ਕਰਦੇ ਹਨ ਅਤੇ ਤੇਰੇ ਸਦਾ-ਥਿਰ ਨਾਮ ਵਿਚ ਰੰਗੇ ਰਹਿੰਦੇ ਹਨ, ਜਿਹੜੇ ਤੇਰੇ ਮਨ ਵਿਚ ਪਿਆਰੇ ਲੱਗਦੇ ਹਨ।
Your humble servants serve You, O Lord; those who are imbued with the Truth are pleasing to Your Mind.
सेवक सेवि रहे सचि राते जो तेरै मनि भाणे ॥
ਦੁਬਿਧਾਮਹਲੁਨਪਾਵੈਜਗਿਝੂਠੀਗੁਣਅਵਗਣਨਪਛਾਣੇ॥੭॥
ਮੇਰ-ਤੇਰ ਵਿਚ ਫਸੀ ਹੋਈ ਜੀਵ-ਇਸਤ੍ਰੀ ਪਰਮਾਤਮਾ ਦੇ ਚਰਨਾਂ ਵਿਚ ਥਾਂ ਨਹੀਂ ਲੈ ਸਕਦੀ, ਉਹ ਦੁਨੀਆ ਵਿਚ ਭੀ ਆਪਣਾ ਇਤਬਾਰ ਗਵਾਈ ਰੱਖਦੀ ਹੈ, ਉਹ ਇਹ ਨਹੀਂ ਪਛਾਣ ਸਕਦੀ ਕਿ ਜੋ ਕੁਝ ਮੈਂ ਕਰ ਰਹੀ ਹਾਂ ਇਹ ਚੰਗਾ ਹੈ ਜਾਂ ਮਾੜਾ ॥੭॥
Those who are involved in duality do not find the Mansion of the Lord's Presence; caught in the false nature of the world, they do not discriminate between merits and demerits. ||7||
दुबिधा महलु न पावै जगि झूठी गुण अवगण न पछाणे ॥७॥
ਆਪੇਮੇਲਿਲਏਅਕਥੁਕਥੀਐਸਚੁਸਬਦੁਸਚੁਬਾਣੀ॥
ਜਦੋਂ ਪ੍ਰਭੂ ਆਪ ਹੀ ਆਪਣੇ ਚਰਨਾਂ ਵਿਚ ਜੋੜੇ, ਤਦੋਂ ਹੀ ਉਸ ਅਕੱਥ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ, ਤਦੋਂ ਹੀ ਉਸ ਦਾ ਸਦਾ-ਥਿਰ ਸ਼ਬਦ ਉਸ ਦੀ ਸਦਾ-ਥਿਰ ਬਾਣੀ ਦਾ ਉਚਾਰਨ ਕੀਤਾ ਜਾ ਸਕਦਾ ਹੈ।
When the Lord merges us into Himself, we speak the Unspoken Speech; True is the Shabad, and True is the Word of His Bani.
आपे मेलि लए अकथु कथीऐ सचु सबदु सचु बाणी ॥
ਨਾਨਕਸਾਚੇਸਚਿਸਮਾਣੇਹਰਿਕਾਨਾਮੁਵਖਾਣੀ॥੮॥੧॥
ਹੇ ਨਾਨਕ! (ਜਿਨ੍ਹਾਂ ਨੂੰ ਪ੍ਰਭੂ ਆਪ ਆਪਣੇ ਚਰਨਾਂ ਵਿਚ ਜੋੜਦਾ ਹੈ; ਉਹ ਮਨੁੱਖ) ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਸਦਾ ਹੀ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ॥੮॥੧॥
O Nanak, the true people are absorbed in the Truth; they chant the Name of the Lord. ||8||1||
नानक साचे सचि समाणे हरि का नामु वखाणी ॥८॥१॥
WWW.GURBANI.WORLD