ਰਾਮਕਲੀਮਹਲਾ੫॥
Raamkalee, Fifth Mahalaa:
रामकली महला ५ ॥
ਮਨਮਾਹਿਜਾਪਿਭਗਵੰਤੁ॥
ਹੇ ਭਾਈ! -ਆਪਣੇ ਮਨ ਵਿਚ ਭਗਵਾਨ ਦਾ ਨਾਮ ਜਪਿਆ ਕਰ-
In your mind, meditate on the Lord God.
मन माहि जापि भगवंतु ॥
ਗੁਰਿਪੂਰੈਇਹੁਦੀਨੋਮੰਤੁ॥
ਪੂਰੇ ਗੁਰੂ ਨੇ (ਜਿਸ ਮਨੁੱਖ ਨੂੰ) ਇਹ ਉਪਦੇਸ਼ ਦਿੱਤਾ,
This is the Teaching given by the Perfect Guru.
गुरि पूरै इहु दीनो मंतु ॥
ਮਿਟੇਸਗਲਭੈਤ੍ਰਾਸ॥
ਉਸ ਮਨੁੱਖ ਦੇ ਸਾਰੇ ਡਰ ਸਹਿਮ ਮਿਟ ਜਾਂਦੇ ਹਨ,
All fears and terrors are taken away,
मिटे सगल भै त्रास ॥
ਪੂਰਨਹੋਈਆਸ॥੧॥
ਅਤੇ ਉਸ ਦੀ ਹਰੇਕ ਆਸ ਪੂਰੀ ਹੋ ਜਾਂਦੀ ਹੈ ॥੧॥
and your hopes shall be fulfilled. ||1||
पूरन होई आस ॥१॥
ਸਫਲਸੇਵਾਗੁਰਦੇਵਾ॥
ਹੇ ਭਾਈ! ਸਭ ਤੋਂ ਵੱਡੇ ਦੇਵਤੇ ਪ੍ਰਭੂ ਦੀ ਭਗਤੀ-ਸੇਵਾ (ਜ਼ਰੂਰ) ਫਲ ਦੇਣ ਵਾਲੀ ਹੈ।
Service to the Divine Guru is fruitful and rewarding.
सफल सेवा गुरदेवा ॥
ਕੀਮਤਿਕਿਛੁਕਹਣੁਨਜਾਈਸਾਚੇਸਚੁਅਲਖਅਭੇਵਾ॥੧॥ਰਹਾਉ॥
ਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਸਦਾ-ਥਿਰ ਅਲੱਖ ਤੇ ਅਭੇਵ ਪ੍ਰਭੂ ਦਾ ਰਤਾ ਭਰ ਭੀ ਮੁੱਲ ਦੱਸਿਆ ਨਹੀਂ ਜਾ ਸਕਦਾ ॥੧॥ ਰਹਾਉ ॥
His value cannot be described; the True Lord is unseen and mysterious. ||1||Pause||
कीमति किछु कहणु न जाई साचे सचु अलख अभेवा ॥१॥ रहाउ ॥
ਕਰਨਕਰਾਵਨਆਪਿ॥
ਹੇ (ਮੇਰੇ) ਮਨ! ਜਿਹੜਾ ਪ੍ਰਭੂ ਆਪ ਸਭ ਕੁਝ ਕਰਨ-ਜੋਗਾ ਤੇ ਹੋਰਨਾਂ ਪਾਸੋਂ ਕਰਾ ਸਕਦਾ ਹੈ,
He Himself is the Doer, the Cause of causes.
करन करावन आपि ॥
ਤਿਸਕਉਸਦਾਮਨਜਾਪਿ॥
ਉਸ ਨੂੰ ਸਦਾ ਸਿਮਰਿਆ ਕਰ।
Meditate on Him forever, O my mind,
तिस कउ सदा मन जापि ॥
ਤਿਸਕੀਸੇਵਾਕਰਿਨੀਤ॥
ਹੇ ਮਿੱਤਰ! ਉਸ ਪ੍ਰਭੂ ਦੀ ਸਦਾ ਸੇਵਾ-ਭਗਤੀ ਕਰਿਆ ਕਰ,
and continually serve Him.
तिस की सेवा करि नीत ॥
ਸਚੁਸਹਜੁਸੁਖੁਪਾਵਹਿਮੀਤ॥੨॥
ਤੂੰ ਅਟੱਲ ਸੁਖ ਮਾਣੇਂਗਾ, ਤੂੰ ਆਤਮਕ ਅਡੋਲਤਾ ਹਾਸਲ ਕਰ ਲਏਂਗਾ ॥੨॥
You shall be blessed with truth, intuition and peace, O my friend. ||2||
सचु सहजु सुखु पावहि मीत ॥२॥
ਸਾਹਿਬੁਮੇਰਾਅਤਿਭਾਰਾ॥
ਹੇ ਭਾਈ! ਮੇਰਾ ਮਾਲਕ-ਪ੍ਰਭੂ ਬਹੁਤ ਗੰਭੀਰ ਹੈ,
My Lord and Master is so very great.
साहिबु मेरा अति भारा ॥
ਖਿਨਮਹਿਥਾਪਿਉਥਾਪਨਹਾਰਾ॥
ਇਕ ਖਿਨ ਵਿਚ ਪੈਦਾ ਕਰ ਕੇ ਨਾਸ ਭੀ ਕਰ ਸਕਦਾ ਹੈ।
In an instant, He establishes and disestablishes.
खिन महि थापि उथापनहारा ॥
ਤਿਸੁਬਿਨੁਅਵਰੁਨਕੋਈ॥
ਉਸ ਤੋਂ ਬਿਨਾ ਕੋਈ ਹੋਰ (ਰੱਖਿਆ ਕਰ ਸਕਣ ਵਾਲਾ) ਨਹੀਂ ਹੈ।
There is no other than Him.
तिसु बिनु अवरु न कोई ॥
ਜਨਕਾਰਾਖਾਸੋਈ॥੩॥
ਉਹ ਪ੍ਰਭੂ ਆਪਣੇ ਸੇਵਕ ਦਾ ਆਪ ਹੀ ਰਾਖਾ ਹੈ ॥੩॥
He is the Saving Grace of His humble servant. ||3||
जन का राखा सोई ॥३॥
ਕਰਿਕਿਰਪਾਅਰਦਾਸਿਸੁਣੀਜੈ॥
ਕਿਰਪਾ ਕਰ ਕੇ ਮੇਰੀ ਅਰਜ਼ੋਈ ਸੁਣ,
Please take pity on me, and hear my prayer,
करि किरपा अरदासि सुणीजै ॥
ਅਪਣੇਸੇਵਕਕਉਦਰਸਨੁਦੀਜੈ॥
(ਉਸ ਦੇ ਦਰ ਤੇ ਅਰਦਾਸ ਕਰ ਤੇ ਆਖ-ਹੇ ਪ੍ਰਭੂ!) ਆਪਣੇ ਸੇਵਕ ਨੂੰ ਦਰਸ਼ਨ ਦੇਹ।
that Your servant may behold the Blessed Vision of Your Darshan.
अपणे सेवक कउ दरसनु दीजै ॥
ਨਾਨਕਜਾਪੀਜਪੁਜਾਪੁ॥
ਨਾਨਕ ਸਦਾ ਹੀ ਉਸ ਪ੍ਰਭੂ ਦਾ ਨਾਮ ਦਾ ਜਾਪ ਜਪਦਾ ਰਹੇ,
Nanak chants the Chant of the Lord,
नानक जापी जपु जापु ॥
ਸਭਤੇਊਚਜਾਕਾਪਰਤਾਪੁ॥੪॥੩੨॥੪੩॥
ਜਿਸ ਦਾ ਤੇਜ-ਬਲ ਸਭਨਾਂ ਤੋਂ ਉੱਚਾ ਹੈ ॥੪॥੩੨॥੪੩॥
whose glory and radiance are the highest of all. ||4||32||43||
सभ ते ऊच जा का परतापु ॥४॥३२॥४३॥
WWW.GURBANI.WORLD