ਕਬੀਰਐਸਾਕੋਈਨਜਨਮਿਓਅਪਨੈਘਰਿਲਾਵੈਆਗਿ॥
(ਪਰ ਨਾਮ ਧਨ ਇਕੱਠਾ ਕਰਨ ਲਈ ਜ਼ਰੂਰੀ ਹੈ ਕਿ ਮਨੁੱਖ ਅਪਣੱਤ ਨੂੰ ਪਹਿਲਾਂ ਖ਼ਤਮ ਕਰੇ, ਤੇ) ਹੇ ਕਬੀਰ! (ਜਗਤ ਵਿਚ) ਅਜਿਹਾ ਕੋਈ ਵਿਰਲਾ ਹੀ ਮਿਲਦਾ ਹੈ ਜੋ ਆਪਣੇ ਸਰੀਰਕ ਮੋਹ ਨੂੰ ਸਾੜਦਾ ਹੈ,
Kabeer, there is no one born, who burns his own home,
कबीर ऐसा कोई न जनमिओ अपनै घरि लावै आगि ॥
ਪਾਂਚਉਲਰਿਕਾਜਾਰਿਕੈਰਹੈਰਾਮਲਿਵਲਾਗਿ॥੪੨॥
ਤੇ, ਕਾਮਾਦਿਕ ਮਾਇਆ ਦੇ ਪੰਜਾਂ ਹੀ ਪੁੱਤ੍ਰਾਂ ਨੂੰ ਸਾੜ ਕੇ ਪਰਮਾਤਮਾ (ਦੀ ਯਾਦ) ਵਿਚ ਸੁਰਤ ਜੋੜੀ ਰੱਖਦਾ ਹੈ ॥੪੨॥
and burning his five sons, remains lovingly attuned to the Lord. ||42||
पांचउ लरिका जारि कै रहै राम लिव लागि ॥४२॥