GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 284
Display Settings
Translations
ਮਨਸਾਪੂਰਨਸਰਨਾਜੋਗੁ
ਪ੍ਰਭੂ (ਜੀਵਾਂ ਦੇ) ਮਨ ਦੇ ਫੁਰਨੇ ਪੂਰੇ ਕਰਨ ਤੇ ਸਰਨ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ।
He is the Fulfiller of wishes, who can give us Sanctuary;
मनसा पूरन सरना जोगु ॥
ਜੋਕਰਿਪਾਇਆਸੋਈਹੋਗੁ
ਜੋ ਉਸ ਨੇ (ਜੀਵਾਂ ਦੇ) ਹੱਥ ਉਤੇ ਲਿਖ ਦਿੱਤਾ ਹੈ, ਉਹੀ ਹੁੰਦਾ ਹੈ।
that which He has written, comes to pass.
जो करि पाइआ सोई होगु ॥
ਹਰਨਭਰਨਜਾਕਾਨੇਤ੍ਰਫੋਰੁ
ਜਿਸ ਪ੍ਰਭੂ ਦਾ ਅੱਖ ਫਰਕਣ ਦਾ ਸਮਾ (ਜਗਤ ਦੇ) ਪਾਲਣ ਤੇ ਨਾਸ ਲਈ (ਕਾਫ਼ੀ) ਹੈ,
He destroys and creates in the twinkling of an eye.
हरन भरन जा का नेत्र फोरु ॥
ਤਿਸਕਾਮੰਤ੍ਰੁਜਾਨੈਹੋਰੁ
ਉਸ ਦਾ ਗੁੱਝਾ ਭੇਤ ਕੋਈ ਹੋਰ ਜੀਵ ਨਹੀਂ ਜਾਣਦਾ।
No one else knows the mystery of His ways.
तिस का मंत्रु न जानै होरु ॥
ਅਨਦਰੂਪਮੰਗਲਸਦਜਾਕੈ
ਜਿਸ ਪ੍ਰਭੂ ਦੇ ਘਰ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ,
He is the embodiment of ecstasy and everlasting joy.
अनद रूप मंगल सद जा कै ॥
ਸਰਬਥੋਕਸੁਨੀਅਹਿਘਰਿਤਾਕੈ
(ਜਗਤ ਦੇ) ਸਾਰੇ ਪਦਾਰਥ ਉਸ ਦੇ ਘਰ ਵਿਚ (ਮੌਜੂਦ) ਸੁਣੀਦੇ ਹਨ।
I have heard that all things are in His home.
सरब थोक सुनीअहि घरि ता कै ॥
ਰਾਜਮਹਿਰਾਜੁਜੋਗਮਹਿਜੋਗੀ
ਰਾਜਿਆਂ ਵਿਚ ਪ੍ਰਭੂ ਆਪ ਹੀ ਰਾਜਾ ਹੈ, ਜੋਗੀਆਂ ਵਿਚ ਜੋਗੀ ਹੈ,
Among kings, He is the King; among yogis, He is the Yogi.
राज महि राजु जोग महि जोगी ॥
ਤਪਮਹਿਤਪੀਸਰੁਗ੍ਰਿਹਸਤਮਹਿਭੋਗੀ
ਤਪੀਆਂ ਵਿਚ ਆਪ ਹੀ ਵੱਡਾ ਤਪੀ ਹੈ ਤੇ ਗ੍ਰਿਹਸਤੀਆਂ ਵਿਚ ਭੀ ਆਪ ਹੀ ਗ੍ਰਿਹਸਤੀ ਹੈ।
Among ascetics, He is the Ascetic; among householders, He is the Enjoyer.
तप महि तपीसरु ग्रिहसत महि भोगी ॥
ਧਿਆਇਧਿਆਇਭਗਤਹਸੁਖੁਪਾਇਆ
ਭਗਤ ਜਨਾਂ ਨੇ (ਉਸ ਪ੍ਰਭੂ ਨੂੰ) ਸਿਮਰ ਸਿਮਰ ਕੇ ਸੁਖ ਪਾ ਲਿਆ ਹੈ।
By constant meditation, His devotee finds peace.
धिआइ धिआइ भगतह सुखु पाइआ ॥
ਨਾਨਕਤਿਸੁਪੁਰਖਕਾਕਿਨੈਅੰਤੁਪਾਇਆ॥੨॥
ਹੇ ਨਾਨਕ! ਕਿਸੇ ਜੀਵ ਨੇ ਉਸ ਅਕਾਲ ਪੁਰਖ ਦਾ ਅੰਤ ਨਹੀਂ ਪਾਇਆ ॥੨॥
O Nanak, no one has found the limits of that Supreme Being. ||2||
नानक तिसु पुरख का किनै अंतु न पाइआ ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ