GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਗੁਰੂ ਅਰਜਨ ਦੇਵ ਜੀ
ਅੰਗ 1141
Display Settings
Translations
ਭੈਰਉਮਹਲਾ
Bhairao, Fifth Mahalaa:
भैरउ महला ५ ॥
ਚੀਤਿਆਵੈਤਾਂਮਹਾਅਨੰਦ
(ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਤਦੋਂ ਉਸ ਦੇ ਅੰਦਰ ਬੜਾ ਆਨੰਦ ਬਣ ਜਾਂਦਾ ਹੈ,
When He comes to mind, then I am in supreme bliss.
चीति आवै तां महा अनंद ॥
ਚੀਤਿਆਵੈਤਾਂਸਭਿਦੁਖਭੰਜ
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ,
When He comes to mind, then all my pains are shattered.
चीति आवै तां सभि दुख भंज ॥
ਚੀਤਿਆਵੈਤਾਂਸਰਧਾਪੂਰੀ
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੀ ਹਰੇਕ ਸੱਧਰ ਪੂਰੀ ਹੋ ਜਾਂਦੀ ਹੈ,
When He comes to mind, my hopes are fulfilled.
चीति आवै तां सरधा पूरी ॥
ਚੀਤਿਆਵੈਤਾਂਕਬਹਿਝੂਰੀ॥੧॥
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਕਰਦਾ ॥੧॥
When He comes to mind, I never feel sadness. ||1||
चीति आवै तां कबहि न झूरी ॥१॥
ਅੰਤਰਿਰਾਮਰਾਇਪ੍ਰਗਟੇਆਇ
ਪੂਰੇ ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਪਾਤਿਸ਼ਾਹ ਪਰਗਟ ਹੋ ਜਾਂਦਾ ਹੈ,
Deep within my being, my Sovereign Lord King has revealed Himself to me.
अंतरि राम राइ प्रगटे आइ ॥
ਗੁਰਿਪੂਰੈਦੀਓਰੰਗੁਲਾਇ॥੧॥ਰਹਾਉ
ਉਸ ਦੇ ਅੰਦਰ ਰੰਗ ਲਾ ਦੇਂਦਾ ਹੈ (ਆਤਮਕ ਆਨੰਦ ਬਣਾ ਦੇਂਦਾ ਹੈ) ॥੧॥ ਰਹਾਉ ॥
The Perfect Guru has inspired me to love Him. ||1||Pause||
गुरि पूरै दीओ रंगु लाइ ॥१॥ रहाउ ॥
ਚੀਤਿਆਵੈਤਾਂਸਰਬਕੋਰਾਜਾ
(ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਤਦੋਂ ਉਹ (ਮਾਨੋ) ਸਭ ਦਾ ਰਾਜਾ ਬਣ ਜਾਂਦਾ ਹੈ,
When He comes to mind, I am the king of all.
चीति आवै तां सरब को राजा ॥
ਚੀਤਿਆਵੈਤਾਂਪੂਰੇਕਾਜਾ
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ,
When He comes to mind, all my affairs are completed.
चीति आवै तां पूरे काजा ॥
ਚੀਤਿਆਵੈਤਾਂਰੰਗਿਗੁਲਾਲ
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਗੂੜ੍ਹੇ ਆਤਮਕ ਆਨੰਦ ਵਿਚ ਮਸਤ ਰਹਿੰਦਾ ਹੈ,
When He comes to mind, I am dyed in the deep crimson of His Love.
चीति आवै तां रंगि गुलाल ॥
ਚੀਤਿਆਵੈਤਾਂਸਦਾਨਿਹਾਲ॥੨॥
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਹੀ ਖਿੜੇ-ਮੱਥੇ ਰਹਿੰਦਾ ਹੈ ॥੨॥
When He comes to mind, I am ecstatic forever. ||2||
चीति आवै तां सदा निहाल ॥२॥
ਚੀਤਿਆਵੈਤਾਂਸਦਧਨਵੰਤਾ
(ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ, ਤਦੋਂ ਉਹ ਸਦਾ ਲਈ ਨਾਮ-ਧਨ ਦਾ ਸ਼ਾਹ ਬਣ ਜਾਂਦਾ ਹੈ,
When He comes to mind, I am wealthy forever.
चीति आवै तां सद धनवंता ॥
ਚੀਤਿਆਵੈਤਾਂਸਦਨਿਭਰੰਤਾ
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਲਈ ਮਾਇਆ ਦੀ ਖ਼ਾਤਰ ਭਟਕਣਾ ਤੋਂ ਬਚ ਜਾਂਦਾ ਹੈ,
When He comes to mind, I am free of doubt forever.
चीति आवै तां सद निभरंता ॥
ਚੀਤਿਆਵੈਤਾਂਸਭਿਰੰਗਮਾਣੇ
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਾਰੇ (ਆਤਮਕ) ਆਨੰਦ ਮਾਣਦਾ ਹੈ,
When He comes to mind, then I enjoy all pleasures.
चीति आवै तां सभि रंग माणे ॥
ਚੀਤਿਆਵੈਤਾਂਚੂਕੀਕਾਣੇ॥੩॥
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੩॥
When He comes to mind, I am rid of fear. ||3||
चीति आवै तां चूकी काणे ॥३॥
ਚੀਤਿਆਵੈਤਾਂਸਹਜਘਰੁਪਾਇਆ
(ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਪਰਗਟਦਾ ਹੈ, ਤਦੋਂ ਉਹ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਲੈਂਦਾ ਹੈ,
When He comes to mind, I find the home of peace and poise.
चीति आवै तां सहज घरु पाइआ ॥
ਚੀਤਿਆਵੈਤਾਂਸੁੰਨਿਸਮਾਇਆ
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਉਸ ਆਤਮਕ ਅਵਸਥਾ ਵਿਚ ਲੀਨ ਰਹਿੰਦਾ ਹੈ ਜਿਥੇ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ,
When He comes to mind, I am absorbed in the Primal Void of God.
चीति आवै तां सुंनि समाइआ ॥
ਚੀਤਿਆਵੈਸਦਕੀਰਤਨੁਕਰਤਾ
ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ ਤਦੋਂ ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,
When He comes to mind, I continually sing the Kirtan of His Praises.
चीति आवै सद कीरतनु करता ॥
ਮਨੁਮਾਨਿਆਨਾਨਕਭਗਵੰਤਾ॥੪॥੮॥੨੧॥
ਹੇ ਨਾਨਕ! ਤਦੋਂ ਉਸ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ ॥੪॥੮॥੨੧॥
Nanak's mind is pleased and satisfied with the Lord God. ||4||8||21||
मनु मानिआ नानक भगवंता ॥४॥८॥२१॥
WWW.GURBANI.WORLD
ਪਿਛਲਾ Share ਹੋਮ Save ਅਗਲਾ