ਨਚਦੁਰਲਭੰਧਨੰਰੂਪੰਨਚਦੁਰਲਭੰਸ੍ਵਰਗਰਾਜਨਹ॥
ਧਨ ਅਤੇ ਰੂਪ ਲੱਭਣਾ ਬਹੁਤ ਔਖਾ ਨਹੀਂ ਹੈ, ਨਾਹ ਹੀ ਸੁਰਗ ਦਾ ਰਾਜ।
Wealth and beauty are not so difficult to obtain. Paradise and royal power are not so difficult to obtain.
न च दुरलभं धनं रूपं न च दुरलभं स्वरग राजनह ॥
ਨਚਦੁਰਲਭੰਭੋਜਨੰਬਿੰਜਨੰਨਚਦੁਰਲਭੰਸ੍ਵਛਅੰਬਰਹ॥
ਸੁਆਦਲੇ ਮਸਾਲੇਦਾਰ ਖਾਣੇ ਪ੍ਰਾਪਤ ਕਰਨੇ ਔਖੇ ਨਹੀਂ, ਨਾਹ ਹੀ ਸਾਫ਼ ਸੁਥਰੇ ਕੱਪੜੇ।
Foods and delicacies are not so difficult to obtain. Elegant clothes are not so difficult to obtain.
न च दुरलभं भोजनं बिंजनं न च दुरलभं स्वछ अंबरह ॥
ਨਚਦੁਰਲਭੰਸੁਤਮਿਤ੍ਰਭ੍ਰਾਤਬਾਂਧਵਨਚਦੁਰਲਭੰਬਨਿਤਾਬਿਲਾਸਹ॥
ਪੁੱਤ੍ਰ ਮਿੱਤ੍ਰ ਭਰਾ ਰਿਸ਼ਤੇਦਾਰਾਂ ਦਾ ਮਿਲਣਾ ਬਹੁਤ ਮੁਸ਼ਕਿਲ ਨਹੀਂ, ਨਾਹ ਹੀ ਇਸਤ੍ਰੀ ਦੇ ਲਾਡ-ਪਿਆਰ।
Children, friends, siblings and relatives are not so difficult to obtain. The pleasures of woman are not so difficult to obtain.
न च दुरलभं सुत मित्र भ्रात बांधव न च दुरलभं बनिता बिलासह ॥
ਨਚਦੁਰਲਭੰਬਿਦਿਆਪ੍ਰਬੀਣੰਨਚਦੁਰਲਭੰਚਤੁਰਚੰਚਲਹ॥
ਵਿਦਿਆ ਹਾਸਲ ਕਰਕੇ ਸਿਆਣਾ ਬਣਨਾ ਭੀ ਬਹੁਤ ਔਖਾ ਨਹੀਂ ਹੈ, ਨਾਹ ਹੀ ਔਖਾ ਹੈ (ਵਿੱਦਿਆ ਦੀ ਸਹੈਤਾ ਨਾਲ) ਚਾਲਾਕ ਤੇ ਤੀਖਣ-ਬੁੱਧ ਹੋਣਾ।
Knowledge and wisdom are not so difficult to obtain. Cleverness and trickery are not so difficult to obtain.
न च दुरलभं बिदिआ प्रबीणं न च दुरलभं चतुर चंचलह ॥
ਦੁਰਲਭੰਏਕਭਗਵਾਨਨਾਮਹਨਾਨਕਲਬਧੵਿੰਸਾਧਸੰਗਿਕ੍ਰਿਪਾਪ੍ਰਭੰ॥੩੫॥
ਹਾਂ! ਹੇ ਨਾਨਕ! ਕੇਵਲ ਪਰਮਾਤਮਾ ਦਾ ਨਾਮ ਮੁਸ਼ਕਿਲ ਨਾਲ ਮਿਲਦਾ ਹੈ। ਨਾਮ ਸਾਧ ਸੰਗਤ ਵਿਚ ਹੀ ਮਿਲਦਾ ਹੈ (ਪਰ ਤਦੋਂ ਮਿਲਦਾ ਹੈ ਜਦੋਂ) ਪਰਮਾਤਮਾ ਦੀ ਮੇਹਰ ਹੋਵੇ ॥੩੫॥
Only the Naam, the Name of the Lord, is difficult to obtain. O Nanak, it is only obtained by God's Grace, in the Saadh Sangat, the Company of the Holy. ||35||
दुरलभं एक भगवान नामह नानक लबध्यिं साधसंगि क्रिपा प्रभं ॥३५॥
WWW.GURBANI.WORLD