GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ
ਅੰਗ 924
Display Settings
Translations
ਰਾਮਕਲੀਮਹਲਾਛੰਤ
ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
Raamkalee, Fifth Mahalaa, Chhant:
रामकली महला ५ छंत ॥
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਾਜਨੜਾਮੇਰਾਸਾਜਨੜਾਨਿਕਟਿਖਲੋਇਅੜਾਮੇਰਾਸਾਜਨੜਾ
ਪਰਮਾਤਮਾ ਮੇਰਾ ਪਿਆਰਾ ਸੱਜਣ ਹੈ, ਮੇਰਾ ਪਿਆਰਾ ਮਿੱਤਰ ਹੈ; ਉਹ ਮੇਰਾ ਪਿਆਰਾ ਸੱਜਣ (ਹਰ ਵੇਲੇ) ਮੇਰੇ ਪਾਸ ਖਲੋਤਾ ਹੋਇਆ ਹੈ।
Friend, my Friend - standing so near to me is my Friend!
साजनड़ा मेरा साजनड़ा निकटि खलोइअड़ा मेरा साजनड़ा ॥
ਜਾਨੀਅੜਾਹਰਿਜਾਨੀਅੜਾਨੈਣਅਲੋਇਅੜਾਹਰਿਜਾਨੀਅੜਾ
ਪਰਮਾਤਮਾ ਮੈਨੂੰ ਜਿੰਦ ਤੋਂ ਭੀ ਪਿਆਰਾ ਹੈ, ਮੈਨੂੰ ਜਾਨ ਤੋਂ ਭੀ ਪਿਆਰਾ ਹੈ, ਉਸ ਪਿਆਰੇ ਜਾਨੀ ਪ੍ਰਭੂ ਨੂੰ ਮੈਂ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ।
Beloved, the Lord my Beloved - with my eyes, I have seen the Lord, my Beloved!
जानीअड़ा हरि जानीअड़ा नैण अलोइअड़ा हरि जानीअड़ा ॥
ਨੈਣਅਲੋਇਆਘਟਿਘਟਿਸੋਇਆਅਤਿਅੰਮ੍ਰਿਤਪ੍ਰਿਅਗੂੜਾ
ਮੈਂ ਅੱਖੀਂ ਵੇਖ ਲਿਆ ਹੈ ਕਿ ਉਹ ਅੱਤ ਮਿੱਠਾ ਤੇ ਪਿਆਰਾ ਮਿੱਤਰ ਪ੍ਰਭੂ ਹਰੇਕ ਸਰੀਰ ਵਿਚ ਗੁਪਤ ਵੱਸ ਰਿਹਾ ਹੈ।
With my eyes I have seen Him, sleeping upon the bed within each and every heart; my Beloved is the sweetest ambrosial nectar.
नैण अलोइआ घटि घटि सोइआ अति अंम्रित प्रिअ गूड़ा ॥
ਨਾਲਿਹੋਵੰਦਾਲਹਿਸਕੰਦਾਸੁਆਉਜਾਣੈਮੂੜਾ
ਪਰ, ਮੂਰਖ ਜੀਵ (ਉਸ ਦੇ ਮਿਲਾਪ ਦਾ) ਸੁਆਦ ਨਹੀਂ ਜਾਣਦਾ, (ਕਿਉਂਕਿ) ਉਸ ਹਰ-ਵੇਲੇ-ਨਾਲ-ਵੱਸਦੇ ਮਿੱਤਰ ਨੂੰ (ਮੂਰਖ ਮਨੁੱਖ) ਲੱਭ ਨਹੀਂ ਸਕਦਾ।
He is with all, but he cannot be found; the fool does not know His taste.
नालि होवंदा लहि न सकंदा सुआउ न जाणै मूड़ा ॥
ਮਾਇਆਮਦਿਮਾਤਾਹੋਛੀਬਾਤਾਮਿਲਣੁਜਾਈਭਰਮਧੜਾ
ਮੂਰਖ ਜੀਵ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ ਤੇ ਥੋੜ-ਵਿਤੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ। ਭਟਕਣਾ ਦਾ ਪ੍ਰਭਾਵ ਹੋਣ ਕਰਕੇ (ਉਸ ਪਿਆਰੇ ਮਿੱਤਰ ਨੂੰ) ਮਿਲਿਆ ਨਹੀਂ ਜਾ ਸਕਦਾ।
Intoxicated with the wine of Maya, the mortal babbles on about trivial affairs; giving in to the illusion, he cannot meet the Lord.
माइआ मदि माता होछी बाता मिलणु न जाई भरम धड़ा ॥
ਕਹੁਨਾਨਕਗੁਰਬਿਨੁਨਾਹੀਸੂਝੈਹਰਿਸਾਜਨੁਸਭਕੈਨਿਕਟਿਖੜਾ॥੧॥
ਨਾਨਕ ਆਖਦਾ ਹੈ- ਸੱਜਣ ਪਰਮਾਤਮਾ (ਭਾਵੇਂ) ਸਭ ਜੀਵਾਂ ਦੇ ਨੇੜੇ ਖਲੋਤਾ ਹੋਇਆ ਹੈ, ਪਰ ਗੁਰੂ ਤੋਂ ਬਿਨਾ ਉਹ ਦਿੱਸਦਾ ਨਹੀਂ ॥੧॥
Says Nanak, without the Guru, he cannot understand the Lord, the Friend who is standing near everyone. ||1||
कहु नानक गुर बिनु नाही सूझै हरि साजनु सभ कै निकटि खड़ा ॥१॥
ਗੋਬਿੰਦਾਮੇਰੇਗੋਬਿੰਦਾਪ੍ਰਾਣਅਧਾਰਾਮੇਰੇਗੋਬਿੰਦਾ
ਹੇ ਗੋਬਿੰਦ! ਹੇ ਮੇਰੇ ਗੋਬਿੰਦ! ਹੇ ਮੇਰੀ ਜ਼ਿੰਦਗੀ ਦੇ ਆਸਰੇ ਗੋਬਿੰਦ!
God, my God - the Support of the breath of life is my God.
गोबिंदा मेरे गोबिंदा प्राण अधारा मेरे गोबिंदा ॥
ਕਿਰਪਾਲਾਮੇਰੇਕਿਰਪਾਲਾਦਾਨਦਾਤਾਰਾਮੇਰੇਕਿਰਪਾਲਾ
ਹੇ ਦਇਆ ਦੇ ਘਰ! ਹੇ ਮੇਰੇ ਕਿਰਪਾਲ! ਹੇ ਸਭ ਦਾਤਾਂ ਦੇਣ ਵਾਲੇ ਮੇਰੇ ਕਿਰਪਾਲ!
Merciful Lord, my Merciful Lord - the Giver of gifts is my Merciful Lord.
किरपाला मेरे किरपाला दान दातारा मेरे किरपाला ॥
ਦਾਨਦਾਤਾਰਾਅਪਰਅਪਾਰਾਘਟਘਟਅੰਤਰਿਸੋਹਨਿਆ
ਹੇ ਸਭ ਦਾਤਾਂ ਦੇਣ ਵਾਲੇ! ਹੇ ਬੇਅੰਤ! ਹੇ ਹਰੇਕ ਸਰੀਰ ਵਿਚ ਵੱਸ ਰਹੇ ਪ੍ਰਭੂ!
The Giver of gifts is infinite and unlimited; deep within each and every heart, He is so beautiful!
दान दातारा अपर अपारा घट घट अंतरि सोहनिआ ॥
ਇਕਦਾਸੀਧਾਰੀਸਬਲਪਸਾਰੀਜੀਅਜੰਤਲੈਮੋਹਨਿਆ
ਤੂੰ ਮਾਇਆ-ਦਾਸੀ ਪੈਦਾ ਕੀਤੀ, ਉਸ ਨੇ ਬੜਾ ਬਲ ਵਾਲਾ ਖਿਲਾਰਾ ਖਿਲਾਰਿਆ ਹੈ ਤੇ ਸਭ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ ਮੋਹ ਰੱਖਿਆ ਹੈ।
He created Maya, His slave, so powerfully pervasive - she has enticed all beings and creatures.
इक दासी धारी सबल पसारी जीअ जंत लै मोहनिआ ॥
ਜਿਸਨੋਰਾਖੈਸੋਸਚੁਭਾਖੈਗੁਰਕਾਸਬਦੁਬੀਚਾਰਾ
ਜਿਸ ਮਨੁੱਖ ਨੂੰ ਪਰਮਾਤਮਾ (ਇਸ ਦਾਸੀ-ਮਾਇਆ ਤੋਂ) ਬਚਾ ਰੱਖਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿਚ ਟਿਕਾਈ ਰੱਖਦਾ ਹੈ।
One whom the Lord saves, chants the True Name, and contemplates the Word of the Guru's Shabad.
जिस नो राखै सो सचु भाखै गुर का सबदु बीचारा ॥
ਕਹੁਨਾਨਕਜੋਪ੍ਰਭਕਉਭਾਣਾਤਿਸਹੀਕਉਪ੍ਰਭੁਪਿਆਰਾ॥੨॥
ਨਾਨਕ ਆਖਦਾ ਹੈ- ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲਗਦਾ ਹੈ ਉਸੇ ਨੂੰ ਹੀ ਪਰਮਾਤਮਾ ਪਿਆਰਾ ਲੱਗਦਾ ਹੈ ॥੨॥
Says Nanak, one who is pleasing to God - God is very dear to him. ||2||
कहु नानक जो प्रभ कउ भाणा तिस ही कउ प्रभु पिआरा ॥२॥
ਮਾਣੋਪ੍ਰਭਮਾਣੋਮੇਰੇਪ੍ਰਭਕਾਮਾਣੋ
(ਸਭ ਜੀਵਾਂ ਨੂੰ) ਪ੍ਰਭੂ (ਦੇ ਆਸਰੇ) ਦਾ ਹੀ ਮਾਣ-ਫ਼ਖ਼ਰ ਹੋ ਸਕਦਾ ਹੈ,
I take pride, I take pride in God; I take pride in my God.
माणो प्रभ माणो मेरे प्रभ का माणो ॥
ਜਾਣੋਪ੍ਰਭੁਜਾਣੋਸੁਆਮੀਸੁਘੜੁਸੁਜਾਣੋ
ਪ੍ਰਭੂ ਹੀ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਮਾਲਕ ਹੈ ਸਿਆਣਾ ਹੈ ਸੁਜਾਨ ਹੈ।
Wise, God is wise; my Lord and Master is all-wise, and all-knowing.
जाणो प्रभु जाणो सुआमी सुघड़ु सुजाणो ॥
ਸੁਘੜਸੁਜਾਨਾਸਦਪਰਧਾਨਾਅੰਮ੍ਰਿਤੁਹਰਿਕਾਨਾਮਾ
ਪਰਮਾਤਮਾ ਸਿਆਣਾ ਹੈ ਸੁਜਾਣ ਹੈ ਸਦਾ ਮੰਨਿਆ-ਪਰਮੰਨਿਆ ਹੈ; ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ।
All-wise and all-knowing, and forever supreme; the Name of the Lord is Ambrosial Nectar.
सुघड़ सुजाना सद परधाना अंम्रितु हरि का नामा ॥
ਚਾਖਿਅਘਾਣੇਸਾਰਿਗਪਾਣੇਜਿਨਕੈਭਾਗਮਥਾਨਾ
ਜਿਨ੍ਹਾਂ (ਬੰਦਿਆਂ) ਦੇ ਮੱਥੇ ਦੇ ਭਾਗ ਜਾਗਦੇ ਹਨ ਉਹ ਉਸ ਧਨੁਖ-ਧਾਰੀ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦੇ ਹਨ।
Those who have such pre-ordained destiny recorded upon their foreheads, taste it, and are satisfied with the Lord of the Universe.
चाखि अघाणे सारिगपाणे जिन कै भाग मथाना ॥
ਤਿਨਹੀਪਾਇਆਤਿਨਹਿਧਿਆਇਆਸਗਲਤਿਸੈਕਾਮਾਣੋ
ਉਹਨਾਂ ਬੰਦਿਆਂ ਨੇ ਹੀ ਉਸ ਪ੍ਰਭੂ ਨੂੰ ਲੱਭ ਲਿਆ ਹੈ, ਉਹਨਾਂ ਨੇ ਹੀ ਉਸ ਦਾ ਨਾਮ ਸਿਮਰਿਆ ਹੈ। ਸਭ ਜੀਵਾਂ ਨੂੰ ਪ੍ਰਭੂ ਦੇ ਆਸਰੇ ਦਾ ਹੀ ਮਾਣ-ਫ਼ਖ਼ਰ ਹੈ।
They meditate on Him, and find Him; they place all their pride in Him.
तिन ही पाइआ तिनहि धिआइआ सगल तिसै का माणो ॥
ਕਹੁਨਾਨਕਥਿਰੁਤਖਤਿਨਿਵਾਸੀਸਚੁਤਿਸੈਦੀਬਾਣੋ॥੩॥
ਨਾਨਕ ਆਖਦਾ ਹੈ- ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, (ਸਦਾ ਆਪਣੇ) ਤਖ਼ਤ ਉਤੇ ਟਿਕਿਆ ਰਹਿਣ ਵਾਲਾ ਹੈ। (ਸਿਰਫ਼) ਉਸ ਦਾ ਹੀ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ ॥੩॥
Says Nanak, He is seated on His eternal throne; True is His royal court. ||3||
कहु नानक थिरु तखति निवासी सचु तिसै दीबाणो ॥३॥
ਮੰਗਲਾਹਰਿਮੰਗਲਾਮੇਰੇਪ੍ਰਭਕੈਸੁਣੀਐਮੰਗਲਾ
ਸੰਤ ਜਨ ਆਖਦੇ ਹਨ ਕਿ ਮੇਰੇ ਪ੍ਰਭੂ ਦੇ ਘਰ ਵਿਚ ਖ਼ੁਸ਼ੀ ਸਦਾ ਖ਼ੁਸ਼ੀ ਹੀ ਰਹਿੰਦੀ ਹੈ।
The song of joy, the Lord's song of joy; listen to the song of joy of my God.
मंगला हरि मंगला मेरे प्रभ कै सुणीऐ मंगला ॥
ਸੋਹਿਲੜਾਪ੍ਰਭਸੋਹਿਲੜਾਅਨਹਦਧੁਨੀਐਸੋਹਿਲੜਾ
ਉਸ ਪ੍ਰਭੂ ਦੇ ਘਰ ਵਿਚ ਇਕ-ਰਸ ਸੁਰ ਵਾਲਾ ਸਿਫ਼ਤ-ਸਾਲਾਹ ਦਾ ਮਿੱਠਾ ਗੀਤ ਸਦਾ ਹੁੰਦਾ ਰਹਿੰਦਾ ਹੈ।
The wedding song, God's wedding song; the unstruck sound current of His wedding song resounds.
सोहिलड़ा प्रभ सोहिलड़ा अनहद धुनीऐ सोहिलड़ा ॥
ਅਨਹਦਵਾਜੇਸਬਦਅਗਾਜੇਨਿਤਨਿਤਜਿਸਹਿਵਧਾਈ
ਜਿਸ ਪ੍ਰਭੂ ਦੀ ਸਦਾ ਹੀ ਚੜ੍ਹਦੀ ਕਲਾ ਰਹਿੰਦੀ ਹੈ, ਉਸ ਦੇ ਘਰ ਵਿਚ ਉਸ ਦੀ ਸਿਫ਼ਤ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ।
The unstruck sound current vibrates, and the Word of the Shabad resounds; there is continuous, continual rejoicing.
अनहद वाजे सबद अगाजे नित नित जिसहि वधाई ॥
ਸੋਪ੍ਰਭੁਧਿਆਈਐਸਭੁਕਿਛੁਪਾਈਐਮਰੈਆਵੈਜਾਈ
ਉਹ ਪਰਮਾਤਮਾ (ਕਦੇ) ਮਰਦਾ ਨਹੀਂ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ। ਉਸ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ (ਜੇ ਉਸ ਦਾ ਸਿਮਰਨ ਕਰਦੇ ਰਹੀਏ, ਤਾਂ ਉਸ ਦੇ ਦਰ ਤੋਂ) ਹਰੇਕ (ਮੂੰਹ-ਮੰਗੀ) ਚੀਜ਼ ਹਾਸਲ ਕਰ ਲਈਦੀ ਹੈ।
Meditating on that God, everything is obtained; He does not die, or come or go.
सो प्रभु धिआईऐ सभु किछु पाईऐ मरै न आवै जाई ॥
ਚੂਕੀਪਿਆਸਾਪੂਰਨਆਸਾਗੁਰਮੁਖਿਮਿਲੁਨਿਰਗੁਨੀਐ
(ਜਿਹੜਾ ਮਨੁੱਖ ਉਸ ਦਾ ਸਿਮਰਨ ਕਰਦਾ ਹੈ ਉਸ ਦੀ ਮਾਇਆ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ। (ਤੂੰ ਭੀ) ਗੁਰੂ ਦੀ ਸਰਨ ਪੈ ਕੇ ਉਸ ਮਾਇਆ-ਰਹਿਤ (ਨਿਰਲੇਪ) ਪਰਮਾਤਮਾ ਦਾ ਮਿਲਾਪ ਹਾਸਲ ਕਰ।
Thirst is quenched, and hopes are fulfilled; the Gurmukh meets with the absolute, unmanifest Lord.
चूकी पिआसा पूरन आसा गुरमुखि मिलु निरगुनीऐ ॥
ਕਹੁਨਾਨਕਘਰਿਪ੍ਰਭਮੇਰੇਕੈਨਿਤਨਿਤਮੰਗਲੁਸੁਨੀਐ॥੪॥੧॥
ਨਾਨਕ ਆਖਦਾ ਹੈ- (ਇਹ ਗੱਲ ਗੁਰਮੁਖਾਂ ਦੇ ਮੂੰਹੋ) ਸੁਣੀ ਜਾ ਰਹੀ ਹੈ ਕਿ ਮੇਰੇ ਪ੍ਰਭੂ ਦੇ ਘਰ ਵਿਚ ਸਦਾ ਹੀ ਖ਼ੁਸ਼ੀ ਰਹਿੰਦੀ ਹੈ ॥੪॥੧॥
Says Nanak, in the Home of my God, the songs of joy are continuously, continually heard. ||4||1||
कहु नानक घरि प्रभ मेरे कै नित नित मंगलु सुनीऐ ॥४॥१॥
WWW.GURBANI.WORLD
ਪਿਛਲਾ Share ਹੋਮ Save ਅਗਲਾ