GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 172
Display Settings
Translations
ਗਉੜੀਪੂਰਬੀਮਹਲਾ
Gauree Poorbee, Fourth Mahalaa:
गउड़ी पूरबी महला ४ ॥
ਹਮਅਹੰਕਾਰੀਅਹੰਕਾਰਅਗਿਆਨਮਤਿਗੁਰਿਮਿਲਿਐਆਪੁਗਵਾਇਆ
(ਗੁਰੂ ਤੋਂ ਬਿਨਾ) ਅਸੀਂ ਜੀਵ ਅਹੰਕਾਰੀ ਹੋਏ ਰਹਿੰਦੇ ਹਾਂ, ਸਾਡੀ ਮਤਿ ਅਹੰਕਾਰ ਤੇ ਅਗਿਆਨਤਾ ਵਾਲੀ ਬਣੀ ਰਹਿੰਦੀ ਹੈ। ਜਦੋਂ ਗੁਰੂ ਮਿਲ ਪਏ, ਤਦੋਂ ਆਪਾ-ਭਾਵ ਦੂਰ ਹੋ ਜਾਂਦਾ ਹੈ।
I am egotistical and conceited, and my intellect is ignorant. Meeting the Guru, my selfishness and conceit have been abolished.
हम अहंकारी अहंकार अगिआन मति गुरि मिलिऐ आपु गवाइआ ॥
ਹਉਮੈਰੋਗੁਗਇਆਸੁਖੁਪਾਇਆਧਨੁਧੰਨੁਗੁਰੂਹਰਿਰਾਇਆ॥੧॥
(ਗੁਰੂ ਦੀ ਮਿਹਰ ਨਾਲ ਜਦੋਂ) ਹਉਮੈ ਦਾ ਰੋਗ ਦੂਰ ਹੁੰਦਾ ਹੈ, ਤਦੋਂ ਆਤਮਕ ਆਨੰਦ ਮਿਲਦਾ ਹੈ। ਇਹ ਸਾਰੀ ਮਿਹਰ ਗੁਰੂ ਦੀ ਹੀ ਹੈ, ਗੁਰੂ ਦੀ ਹੀ ਹੈ ॥੧॥
The illness of egotism is gone, and I have found peace. Blessed, blessed is the Guru, the Sovereign Lord King. ||1||
हउमै रोगु गइआ सुखु पाइआ धनु धंनु गुरू हरि राइआ ॥१॥
ਰਾਮਗੁਰਕੈਬਚਨਿਹਰਿਪਾਇਆ॥੧॥ਰਹਾਉ
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਰਾਮ ਨਾਲ ਹਰੀ ਨਾਲ ਮਿਲਾਪ ਹੁੰਦਾ ਹੈ ॥੧॥ ਰਹਾਉ ॥
I have found the Lord, through the Teachings of the Guru. ||1||Pause||
राम गुर कै बचनि हरि पाइआ ॥१॥ रहाउ ॥
ਮੇਰੈਹੀਅਰੈਪ੍ਰੀਤਿਰਾਮਰਾਇਕੀਗੁਰਿਮਾਰਗੁਪੰਥੁਬਤਾਇਆ
(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਹਿਰਦੇ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਪੈਦਾ ਹੋਈ ਹੈ, ਗੁਰੂ ਨੇ (ਹੀ ਪਰਮਾਤਮਾ ਦੇ ਮਿਲਾਪ ਦਾ) ਰਸਤਾ ਦੱਸਿਆ ਹੈ।
My heart is filled with love for the Sovereign Lord King; the Guru has shown me the path and the way to find Him.
मेरै हीअरै प्रीति राम राइ की गुरि मारगु पंथु बताइआ ॥
ਮੇਰਾਜੀਉਪਿੰਡੁਸਭੁਸਤਿਗੁਰਆਗੈਜਿਨਿਵਿਛੁੜਿਆਹਰਿਗਲਿਲਾਇਆ॥੨॥
ਮੈਂ ਆਪਣੀ ਜਿੰਦ ਆਪਣਾ ਸਰੀਰ ਸਭ ਕੁਝ ਗੁਰੂ ਦੇ ਅੱਗੇ ਰੱਖ ਦਿੱਤਾ ਹੈ, ਕਿਉਂਕਿ ਗੁਰੂ ਨੇ ਹੀ ਮੈਨੂੰ ਵਿੱਛੁੜੇ ਹੋਏ ਨੂੰ ਪਰਮਾਤਮਾ ਦੇ ਗਲ ਨਾਲ ਲਾ ਦਿੱਤਾ ਹੈ ॥੨॥
My soul and body all belong to the Guru; I was separated, and He has led me into the Lord's Embrace. ||2||
मेरा जीउ पिंडु सभु सतिगुर आगै जिनि विछुड़िआ हरि गलि लाइआ ॥२॥
ਮੇਰੈਅੰਤਰਿਪ੍ਰੀਤਿਲਗੀਦੇਖਨਕਉਗੁਰਿਹਿਰਦੇਨਾਲਿਦਿਖਾਇਆ
(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਅੰਦਰ ਪਰਮਾਤਮਾ ਦਾ ਦਰਸਨ ਕਰਨ ਦੀ ਤਾਂਘ ਪੈਦਾ ਹੋਈ, ਗੁਰੂ ਨੇ (ਹੀ) ਮੈਨੂੰ ਮੇਰੇ ਹਿਰਦੇ ਵਿਚ ਵੱਸਦਾ ਮੇਰੇ ਨਾਲ ਵੱਸਦਾ ਪਰਮਾਤਮਾ ਵਿਖਾ ਦਿੱਤਾ।
Deep within myself, I would love to see the Lord; the Guru has inspired me to see Him within my heart.
मेरै अंतरि प्रीति लगी देखन कउ गुरि हिरदे नालि दिखाइआ ॥
ਸਹਜਅਨੰਦੁਭਇਆਮਨਿਮੋਰੈਗੁਰਆਗੈਆਪੁਵੇਚਾਇਆ॥੩॥
ਮੇਰੇ ਮਨ ਵਿਚ (ਹੁਣ) ਆਤਮਕ ਅਡੋਲਤਾ ਦਾ ਸੁਖ ਪੈਦਾ ਹੋ ਗਿਆ ਹੈ, (ਉਸ ਦੇ ਇਵਜ਼ ਵਿਚ) ਮੈਂ ਆਪਣਾ ਆਪ ਗੁਰੂ ਦੇ ਅੱਗੇ ਵੇਚ ਦਿੱਤਾ ਹੈ ॥੩॥
Within my mind, intuitive peace and bliss have arisen; I have sold myself to the Guru. ||3||
सहज अनंदु भइआ मनि मोरै गुर आगै आपु वेचाइआ ॥३॥
ਹਮਅਪਰਾਧਪਾਪਬਹੁਕੀਨੇਕਰਿਦੁਸਟੀਚੋਰਚੁਰਾਇਆ
ਮੈਂ ਬਥੇਰੇ ਪਾਪ ਅਪਰਾਧ ਕਰਦਾ ਰਿਹਾ, ਕਈ ਭੈੜ ਕਰਦਾ ਰਿਹਾ ਤੇ ਲੁਕਾਂਦਾ ਰਿਹਾ ਜਿਵੇਂ ਚੋਰ ਆਪਣੀ ਚੋਰੀ ਲੁਕਾਂਦੇ ਹਨ।
I am a sinner - I have committed so many sins; I am a villainous, thieving thief.
हम अपराध पाप बहु कीने करि दुसटी चोर चुराइआ ॥
ਅਬਨਾਨਕਸਰਣਾਗਤਿਆਏਹਰਿਰਾਖਹੁਲਾਜਹਰਿਭਾਇਆ॥੪॥੧੧॥੨੫॥੬੩॥
ਪਰ ਹੁਣ, ਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਜੇ ਤੇਰੀ ਮਿਹਰ ਹੋਵੇ ਤਾਂ ਮੇਰੀ ਇੱਜ਼ਤ ਰੱਖ (ਮੈਨੂੰ ਵਿਕਾਰਾਂ ਤੋਂ ਬਚਾਈ ਰੱਖ) ॥੪॥੧੧॥੨੫॥੬੩॥
Now, Nanak has come to the Lord's Sanctuary; preserve my honor, Lord, as it pleases Your Will. ||4||11||25||63||
अब नानक सरणागति आए हरि राखहु लाज हरि भाइआ ॥४॥११॥२५॥६३॥
WWW.GURBANI.WORLD
ਪਿਛਲਾ Share ਹੋਮ Save ਅਗਲਾ