ਗਉੜੀਪੂਰਬੀਮਹਲਾ੪॥
Gauree Poorbee, Fourth Mahalaa:
गउड़ी पूरबी महला ४ ॥
ਗੁਰਮਤਿਬਾਜੈਸਬਦੁਅਨਾਹਦੁਗੁਰਮਤਿਮਨੂਆਗਾਵੈ॥
ਗੁਰੂ ਦੀ ਮਤਿ ਉਤੇ ਤੁਰਿਆਂ ਹੀ ਗੁਰੂ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ (ਤੇ ਹੋਰ ਕੋਈ ਮਾਇਕ ਰਸ ਆਪਣਾ ਜ਼ੋਰ ਨਹੀਂ ਪਾ ਸਕਦਾ), ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।
Through the Guru's Teachings, the unstruck music resounds; through the Guru's Teachings, the mind sings.
गुरमति बाजै सबदु अनाहदु गुरमति मनूआ गावै ॥
ਵਡਭਾਗੀਗੁਰਦਰਸਨੁਪਾਇਆਧਨੁਧੰਨੁਗੁਰੂਲਿਵਲਾਵੈ॥੧॥
ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦਾ ਦਰਸਨ ਪ੍ਰਾਪਤ ਕਰਦਾ ਹੈ। ਸਦਕੇ ਗੁਰੂ ਤੋਂ, ਸਦਕੇ ਗੁਰੂ ਤੋਂ। ਗੁਰੂ (ਮਨੁੱਖ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ) ਲਗਨ ਪੈਦਾ ਕਰਦਾ ਹੈ ॥੧॥
By great good fortune, I received the Blessed Vision of the Guru's Darshan. Blessed, blessed is the Guru, who has led me to love the Lord. ||1||
वडभागी गुर दरसनु पाइआ धनु धंनु गुरू लिव लावै ॥१॥
ਗੁਰਮੁਖਿਹਰਿਲਿਵਲਾਵੈ॥੧॥ਰਹਾਉ॥
ਗੁਰੂ ਦੇ ਸਨਮੁਖ ਰਹਿ ਕੇ ਹੀ ਮਨੁੱਖ (ਆਪਣੇ ਅੰਦਰ) ਹਰੀ ਦੇ ਮਿਲਾਪ ਦੀ ਲਗਨ ਪੈਦਾ ਕਰ ਸਕਦਾ ਹੈ ॥੧॥ ਰਹਾਉ ॥
The Gurmukh is lovingly centered on the Lord. ||1||Pause||
गुरमुखि हरि लिव लावै ॥१॥ रहाउ ॥
ਹਮਰਾਠਾਕੁਰੁਸਤਿਗੁਰੁਪੂਰਾਮਨੁਗੁਰਕੀਕਾਰਕਮਾਵੈ॥
(ਹੇ ਭਾਈ!) ਪੂਰਾ ਗੁਰੂ ਹੀ ਮੇਰਾ ਠਾਕੁਰ ਹੈ, ਮੇਰਾ ਮਨ ਗੁਰੂ ਦੀ ਦੱਸੀ ਹੋਈ ਕਾਰ ਹੀ ਕਰਦਾ ਹੈ।
My Lord and Master is the Perfect True Guru. My mind works to serve the Guru.
हमरा ठाकुरु सतिगुरु पूरा मनु गुर की कार कमावै ॥
ਹਮਮਲਿਮਲਿਧੋਵਹਪਾਵਗੁਰੂਕੇਜੋਹਰਿਹਰਿਕਥਾਸੁਨਾਵੈ॥੨॥
ਮੈਂ ਆਪਣੇ ਗੁਰੂ ਦੇ ਪੈਰ ਮਲ ਮਲ ਕੇ ਧੋਂਦਾ ਹਾਂ, ਕਿਉਂਕਿ ਗੁਰੂ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ ॥੨॥
I massage and wash the Feet of the Guru, who recites the Sermon of the Lord. ||2||
हम मलि मलि धोवह पाव गुरू के जो हरि हरि कथा सुनावै ॥२॥
ਹਿਰਦੈਗੁਰਮਤਿਰਾਮਰਸਾਇਣੁਜਿਹਵਾਹਰਿਗੁਣਗਾਵੈ॥
(ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਸਭ ਰਸਾਂ ਦਾ ਘਰ ਪ੍ਰਭੂ-ਨਾਮ ਵੱਸ ਪੈਂਦਾ ਹੈ, (ਜਿਨ੍ਹਾਂ ਦੀ) ਜੀਭ ਪਰਮਾਤਮਾ ਦੇ ਗੁਣ ਗਾਂਦੀ ਹੈ।
The Teachings of the Guru are in my heart; the Lord is the Source of nectar. My tongue sings the Glorious Praises of the Lord.
हिरदै गुरमति राम रसाइणु जिहवा हरि गुण गावै ॥
ਮਨਰਸਕਿਰਸਕਿਹਰਿਰਸਿਆਘਾਨੇਫਿਰਿਬਹੁਰਿਨਭੂਖਲਗਾਵੈ॥੩॥
ਉਹਨਾਂ ਦੇ ਮਨ ਸਦਾ ਆਨੰਦ ਨਾਲ ਪਰਮਾਤਮਾ ਦੇ ਨਾਮ-ਰਸ ਵਿਚ ਰੱਜੇ ਰਹਿੰਦੇ ਹਨ, ਉਹਨਾਂ ਨੂੰ ਮੁੜ ਕਦੇ ਮਾਇਆ ਦੀ ਭੁੱਖ ਪੋਹ ਨਹੀਂ ਸਕਦੀ ॥੩॥
My mind is immersed in, and drenched with the Lord's essence. Fulfilled with the Lord's Love, I shall never feel hunger again. ||3||
मन रसकि रसकि हरि रसि आघाने फिरि बहुरि न भूख लगावै ॥३॥
ਕੋਈਕਰੈਉਪਾਵਅਨੇਕਬਹੁਤੇਰੇਬਿਨੁਕਿਰਪਾਨਾਮੁਨਪਾਵੈ॥
ਪਰ ਕੋਈ ਭੀ ਮਨੁੱਖ ਪਰਮਾਤਮਾ ਦਾ ਨਾਮ (ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਹਾਸਲ ਨਹੀਂ ਕਰ ਸਕਦਾ, ਬੇਸ਼ੱਕ ਕੋਈ ਬਥੇਰੇ ਅਨੇਕਾਂ ਉਪਾਵ ਕਰਦਾ ਰਹੇ।
People try all sorts of things, but without the Lord's Mercy, His Name is not obtained.
कोई करै उपाव अनेक बहुतेरे बिनु किरपा नामु न पावै ॥
ਜਨਨਾਨਕਕਉਹਰਿਕਿਰਪਾਧਾਰੀਮਤਿਗੁਰਮਤਿਨਾਮੁਦ੍ਰਿੜਾਵੈ॥੪॥੧੨॥੨੬॥੬੪॥
ਹੇ ਨਾਨਕ! ਜਿਸ ਦਾਸ ਉਤੇ ਪਰਮਾਤਮਾ ਮਿਹਰ ਕਰਦਾ ਹੈ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਮਤਿ ਵਿਚ ਪਰਮਾਤਮਾ ਆਪਣਾ ਨਾਮ ਪੱਕਾ ਕਰ ਦੇਂਦਾ ਹੈ ॥੪॥੧੨॥੨੬॥੬੪॥
The Lord has showered His Mercy upon servant Nanak; through the wisdom of the Guru's Teachings, he has enshrined the Naam, the Name of the Lord. ||4||12||26||64||
जन नानक कउ हरि किरपा धारी मति गुरमति नामु द्रिड़ावै ॥४॥१२॥२६॥६४॥
WWW.GURBANI.WORLD