ਹਭਿਗੁਣਤੈਡੇਨਾਨਕਜੀਉਮੈਕੂਥੀਏਮੈਨਿਰਗੁਣਤੇਕਿਆਹੋਵੈ॥
ਹੇ ਨਾਨਕ! ਸਾਰੇ ਗੁਣ ਤੇਰੇ ਹੀ ਹਨ, ਤੈਥੋਂ ਹੀ ਮੈਨੂੰ ਮਿਲੇ ਹਨ, ਮੈਥੋਂ ਗੁਣ-ਹੀਨ ਤੋਂ ਕੁਝ ਨਹੀਂ ਹੋ ਸਕਦਾ।
All virtues are Yours, Dear Lord; You bestow them upon us. I am unworthy - what can I achieve, O Nanak?
हभि गुण तैडे नानक जीउ मै कू थीए मै निरगुण ते किआ होवै ॥
ਤਉਜੇਵਡੁਦਾਤਾਰੁਨਕੋਈਜਾਚਕੁਸਦਾਜਾਚੋਵੈ॥੧॥
ਤੇਰੇ ਜੇਡਾ ਕੋਈ ਹੋਰ ਦਾਤਾ ਨਹੀਂ ਹੈ, ਮੈਂ ਮੰਗਤੇ ਨੇ ਸਦਾ ਤੈਥੋਂ ਮੰਗਣਾ ਹੀ ਮੰਗਣਾ ਹੈ ॥੧॥
There is no other Giver as great as You. I am a beggar; I beg from You forever. ||1||
तउ जेवडु दातारु न कोई जाचकु सदा जाचोवै ॥१॥