ਸਿਰੀਰਾਗੁਮਹਲਾ੩॥
Siree Raag, Third Mahalaa:
सिरीरागु महला ३ ॥
ਸੁਣਿਸੁਣਿਕਾਮਗਹੇਲੀਏਕਿਆਚਲਹਿਬਾਹਲੁਡਾਇ॥
ਹੇ ਸੁਆਰਥ ਵਿਚ ਫਸੀ ਹੋਈ ਜੀਵ-ਇਸਤ੍ਰੀਏ! ਧਿਆਨ ਨਾਲ ਸੁਣ! ਕਿਉਂ ਇਤਨੀ ਲਾ-ਪਰਵਾਹੀ ਨਾਲ (ਜੀਵਨ-ਪੰਧ ਵਿਚ) ਤੁਰ ਰਹੀ ਹੈਂ?
Listen, listen, O soul-bride: you are overtaken by sexual desire-why do you walk like that, swinging your arms in joy?
सुणि सुणि काम गहेलीए किआ चलहि बाह लुडाइ ॥
ਆਪਣਾਪਿਰੁਨਪਛਾਣਹੀਕਿਆਮੁਹੁਦੇਸਹਿਜਾਇ॥
(ਸੁਆਰਥ ਵਿਚ ਫਸ ਕੇ) ਤੂੰ ਆਪਣੇ ਪ੍ਰ੍ਰਭੂ-ਪਤੀ ਨੂੰ (ਹੁਣ) ਪਛਾਣਦੀ ਨਹੀਂ, ਪਰਲੋਕ ਵਿਚ ਜਾ ਕੇ ਕੀਹ ਮੂੰਹ ਵਿਖਾਵੇਂਗੀ?
You do not recognize your own Husband Lord! When you go to Him, what face will you show Him?
आपणा पिरु न पछाणही किआ मुहु देसहि जाइ ॥
ਜਿਨੀਸਖਂੀਕੰਤੁਪਛਾਣਿਆਹਉਤਿਨਕੈਲਾਗਉਪਾਇ॥
ਜਿਨ੍ਹਾਂ ਸਤਸੰਗੀ ਜੀਵ-ਇਸਤ੍ਰੀਆਂ ਨੇ ਆਪਣੇ ਖਸਮ-ਪ੍ਰਭੂ ਨਾਲ ਜਾਣ-ਪਛਾਣ ਪਾ ਰੱਖੀ ਹੈ (ਉਹ ਭਾਗਾਂ ਵਾਲੀਆਂ ਹਨ) ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ।
I touch the feet of my sister soul-brides who have known their Husband Lord.
जिनी सखीं कंतु पछाणिआ हउ तिन कै लागउ पाइ ॥
ਤਿਨਹੀਜੈਸੀਥੀਰਹਾਸਤਿਸੰਗਤਿਮੇਲਿਮਿਲਾਇ॥੧॥
(ਮੇਰਾ ਚਿੱਤ ਕਰਦਾ ਹੈ ਕਿ) ਮੈਂ ਉਹਨਾਂ ਦੇ ਸਤਸੰਗ ਦੇ ਇਕੱਠ ਵਿਚ ਮਿਲ ਕੇ ਉਹਨਾਂ ਜਿਹੀ ਬਣ ਜਾਵਾਂ ॥੧॥
If only I could be like them! Joining the Sat Sangat, the True Congregation, I am united in His Union. ||1||
तिन ही जैसी थी रहा सतिसंगति मेलि मिलाइ ॥१॥
ਮੁੰਧੇਕੂੜਿਮੁਠੀਕੂੜਿਆਰਿ॥
ਹੇ ਆਪੇ ਵਿਚ ਮਸਤ ਤੇ ਕੂੜ ਦੀ ਵਣਜਾਰਨ ਜੀਵ-ਇਸਤ੍ਰੀਏ! ਤੈਨੂੰ ਮਾਇਆ ਦੇ ਪਸਾਰੇ ਨੇ ਲੁੱਟ ਲਿਆ ਹੈ (ਇਸ ਤਰ੍ਹਾਂ ਪ੍ਰਭੂ-ਪਤੀ ਨਾਲ ਮੇਲ ਨਹੀਂ ਹੋ ਸਕਦਾ)।
O woman, the false ones are being cheated by falsehood.
मुंधे कूड़ि मुठी कूड़िआरि ॥
ਪਿਰੁਪ੍ਰਭੁਸਾਚਾਸੋਹਣਾਪਾਈਐਗੁਰਬੀਚਾਰਿ॥੧॥ਰਹਾਉ॥
ਸਦਾ-ਥਿਰ ਰਹਿਣ ਵਾਲਾ ਸੋਹਣਾ ਪ੍ਰਭੂ-ਪਤੀ ਗੁਰੂ ਦੀ ਦੱਸੀ ਵਿਚਾਰ ਤੇ ਤੁਰਿਆਂ ਹੀ ਮਿਲਦਾ ਹੈ ॥੧॥ ਰਹਾਉ ॥
God is your Husband; He is Handsome and True. He is obtained by reflecting upon the Guru. ||1||Pause||
पिरु प्रभु साचा सोहणा पाईऐ गुर बीचारि ॥१॥ रहाउ ॥
ਮਨਮੁਖਿਕੰਤੁਨਪਛਾਣਈਤਿਨਕਿਉਰੈਣਿਵਿਹਾਇ॥
ਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਹੀ ਮਨ ਦੇ ਪਿੱਛੇ ਤੁਰਦੀਆਂ ਹਨ, ਖਸਮ-ਪ੍ਰਭੂ ਉਹਨਾਂ ਨੂੰ ਪਛਾਣਦਾ ਭੀ ਨਹੀਂ। ਉਹਨਾਂ ਦੀ (ਜ਼ਿੰਦਗੀ-ਰੂਪ) ਰਾਤ ਕਿਵੇਂ ਬੀਤਦੀ ਹੋਵੇਗੀ? (ਭਾਵ, ਉਹ ਸਾਰੀ ਉਮਰ ਦੁਖੀ ਹੀ ਰਹਿੰਦੀਆਂ ਹਨ)।
The self-willed manmukhs do not recognize their Husband Lord; how will they spend their life-night?
मनमुखि कंतु न पछाणई तिन किउ रैणि विहाइ ॥
ਗਰਬਿਅਟੀਆਤ੍ਰਿਸਨਾਜਲਹਿਦੁਖੁਪਾਵਹਿਦੂਜੈਭਾਇ॥
ਉਹ ਅਹੰਕਾਰ ਵਿਚ ਨਕਾ-ਨਕ ਭਰੀਆਂ ਹੋਈਆਂ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੀਆਂ ਹਨ, ਉਹ ਮਾਇਆ ਦੇ ਮੋਹ ਵਿਚ (ਫਸ ਕੇ) ਦੁੱਖ ਸਹਾਰਦੀਆਂ ਹਨ।
Filled with arrogance, they burn with desire; they suffer in the pain of the love of duality.
गरबि अटीआ त्रिसना जलहि दुखु पावहि दूजै भाइ ॥
ਸਬਦਿਰਤੀਆਸੋਹਾਗਣੀਤਿਨਵਿਚਹੁਹਉਮੈਜਾਇ॥
(ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ) ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ ਉਹ ਭਾਗਾਂ ਵਾਲੀਆਂ ਹਨ (ਸ਼ਬਦ ਦੀ ਬਰਕਤਿ ਨਾਲ) ਉਹਨਾਂ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ।
The happy soul-brides are attuned to the Shabad; their egotism is eliminated from within.
सबदि रतीआ सोहागणी तिन विचहु हउमै जाइ ॥
ਸਦਾਪਿਰੁਰਾਵਹਿਆਪਣਾਤਿਨਾਸੁਖੇਸੁਖਿਵਿਹਾਇ॥੨॥
ਉਹ ਸਦਾ ਆਪਣੇ ਪ੍ਰਭੂ-ਪਤੀ ਨਾਲ ਮਿਲੀਆਂ ਰਹਿੰਦੀਆਂ ਹਨ ਉਹਨਾਂ ਦੀ ਉਮਰ ਨਿਰੋਲ ਸੁਖ ਵਿਚ ਬੀਤਦੀ ਹੈ ॥੨॥
They enjoy their Husband Lord forever, and their life-night passes in the most blissful peace. ||2||
सदा पिरु रावहि आपणा तिना सुखे सुखि विहाइ ॥२॥
ਗਿਆਨਵਿਹੂਣੀਪਿਰਮੁਤੀਆਪਿਰਮੁਨਪਾਇਆਜਾਇ॥
ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਪਾਣ ਤੋਂ ਬਿਨਾ ਹੀ ਰਹੀ, ਉਹ ਖਸਮ-ਪ੍ਰਭੂ ਵਲੋਂ ਛੁੱਟੜ ਹੀ ਰਹਿੰਦੀ ਹੈ, ਉਹ ਪ੍ਰਭੂ-ਪਤੀ ਦਾ ਪਿਆਰ ਹਾਸਲ ਨਹੀਂ ਕਰ ਸਕਦੀ।
She is utterly lacking in spiritual wisdom; she is abandoned by her Husband Lord. She cannot obtain His Love.
गिआन विहूणी पिर मुतीआ पिरमु न पाइआ जाइ ॥
ਅਗਿਆਨਮਤੀਅੰਧੇਰੁਹੈਬਿਨੁਪਿਰਦੇਖੇਭੁਖਨਜਾਇ॥
ਅਗਿਆਨ ਵਿਚ ਮੱਤੀ ਹੋਈ ਜੀਵ-ਇਸਤ੍ਰੀ ਨੂੰ (ਮਾਇਆ ਦੇ ਮੋਹ ਦਾ) ਹਨੇਰਾ ਵਿਆਪਿਆ ਰਹਿੰਦਾ ਹੈ, ਪਤੀ-ਪ੍ਰਭੂ ਦੇ ਦਰਸਨ ਤੋਂ ਬਿਨਾ ਉਸ ਦੀ ਇਹ ਮਾਇਆ ਦੀ ਭੁੱਖ ਦੂਰ ਨਹੀਂ ਹੁੰਦੀ।
In the darkness of intellectual ignorance, she cannot see her Husband, and her hunger does not depart.
अगिआन मती अंधेरु है बिनु पिर देखे भुख न जाइ ॥
ਆਵਹੁਮਿਲਹੁਸਹੇਲੀਹੋਮੈਪਿਰੁਦੇਹੁਮਿਲਾਇ॥
ਹੇ ਸਤਸੰਗੀ ਜੀਵ-ਇਸਤ੍ਰੀਓ! ਆਓ, ਮੈਨੂੰ ਮਿਲੋ, ਤੇ ਮੈਨੂੰ ਪ੍ਰਭੂ-ਪਤੀ ਮਿਲਾ ਦਿਉ।
Come and meet with me, my sister soul-brides, and unite me with my Husband.
आवहु मिलहु सहेलीहो मै पिरु देहु मिलाइ ॥
ਪੂਰੈਭਾਗਿਸਤਿਗੁਰੁਮਿਲੈਪਿਰੁਪਾਇਆਸਚਿਸਮਾਇ॥੩॥
ਜਿਸ ਜੀਵ-ਇਸਤ੍ਰੀ ਨੂੰ ਪੂਰੀ ਕਿਸਮਤਿ ਨਾਲ ਗੁਰੂ ਮਿਲ ਪੈਂਦਾ ਹੈ, ਉਹ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੀ ਹੈ ॥੩॥
She who meets the True Guru, by perfect good fortune, finds her Husband; she is absorbed in the True One. ||3||
पूरै भागि सतिगुरु मिलै पिरु पाइआ सचि समाइ ॥३॥
ਸੇਸਹੀਆਸੋਹਾਗਣੀਜਿਨਕਉਨਦਰਿਕਰੇਇ॥
ਉਹ ਸਤਸੰਗੀ ਜੀਵ-ਇਸਤ੍ਰੀਆਂ ਭਾਗਾਂ ਵਾਲੀਆਂ ਹਨ, ਜਿਨ੍ਹਾਂ ਉੱਤੇ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ।
Those upon whom He casts His Glance of Grace become His happy soul-brides.
से सहीआ सोहागणी जिन कउ नदरि करेइ ॥
ਖਸਮੁਪਛਾਣਹਿਆਪਣਾਤਨੁਮਨੁਆਗੈਦੇਇ॥
ਉਹ ਆਪਣਾ ਤਨ ਆਪਣਾ ਮਨ ਉਸ ਦੇ ਅੱਗੇ ਭੇਟ ਰੱਖ ਕੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾਂਦੀਆਂ ਹਨ।
One who recognizes her Lord and Master places her body and mind in offering before Him.
खसमु पछाणहि आपणा तनु मनु आगै देइ ॥
ਘਰਿਵਰੁਪਾਇਆਆਪਣਾਹਉਮੈਦੂਰਿਕਰੇਇ॥
ਜੇਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਹਉਮੈ ਦੂਰ ਕਰਦੀ ਹੈ ਉਹ ਆਪਣੇ ਹਿਰਦੇ-ਘਰ ਵਿਚ (ਹੀ) ਖਸਮ-ਪ੍ਰਭੂ ਨੂੰ ਲੱਭ ਲੈਂਦੀ ਹੈ।
Within her own home, she finds her Husband Lord; her egotism is dispelled.
घरि वरु पाइआ आपणा हउमै दूरि करेइ ॥
ਨਾਨਕਸੋਭਾਵੰਤੀਆਸੋਹਾਗਣੀਅਨਦਿਨੁਭਗਤਿਕਰੇਇ॥੪॥੨੮॥੬੧॥
ਹੇ ਨਾਨਕ! ਉਹ ਸੋਭਾ ਵਾਲੀ ਬਣਦੀ ਹੈ ਉਹ ਭਾਗਾਂ ਵਾਲੀ ਹੈ, ਉਹ ਹਰ ਵੇਲੇ ਪ੍ਰਭੂ-ਪਤੀ ਦੀ ਭਗਤੀ ਕਰਦੀ ਹੈ ॥੪॥੨੮॥੬੧॥
O Nanak, the happy soul-brides are embellished and exalted; night and day they are absorbed in devotional worship. ||4||28||61||
नानक सोभावंतीआ सोहागणी अनदिनु भगति करेइ ॥४॥२८॥६१॥
WWW.GURBANI.WORLD