ਮਾਰੂਵਾਰਮਹਲਾ੩॥
ਰਾਗ ਮਾਰੂ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ 'ਵਾਰ'।
Vaar Of Maaroo, Third Mahalaa:
मारू वार महला ३ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਸਲੋਕੁਮਃ੧॥
Shalok, First Mahalaa:
सलोकु मः १ ॥
ਵਿਣੁਗਾਹਕਗੁਣੁਵੇਚੀਐਤਉਗੁਣੁਸਹਘੋਜਾਇ॥
ਜੇ ਕੋਈ ਗਾਹਕ ਨਾਹ ਹੋਵੇ ਤੇ (ਕੋਈ) ਗੁਣ (ਭਾਵ, ਕੋਈ ਕੀਮਤੀ ਪਦਾਰਥ) ਵੇਚੀਏ ਤਾਂ ਉਹ ਗੁਣ ਸਸਤੇ-ਭਾ ਵਿਕ ਜਾਂਦਾ ਹੈ, (ਭਾਵ, ਉਸ ਦੀ ਕਦਰ ਨਹੀਂ ਪੈਂਦੀ)।
If virtue is sold when there is no buyer, then it is sold very cheap.
विणु गाहक गुणु वेचीऐ तउ गुणु सहघो जाइ ॥
ਗੁਣਕਾਗਾਹਕੁਜੇਮਿਲੈਤਉਗੁਣੁਲਾਖਵਿਕਾਇ॥
ਪਰ ਜੇ ਗੁਣ ਦਾ ਗਾਹਕ ਮਿਲ ਪਏ ਤਾਂ ਉਹ ਬਹੁਤ ਕੀਮਤ ਨਾਲ ਵਿਕਦਾ ਹੈ।
But if one meets a buyer of virtue, then virtue sells for hundreds of thousands.
गुण का गाहकु जे मिलै तउ गुणु लाख विकाइ ॥
ਗੁਣਤੇਗੁਣਮਿਲਿਪਾਈਐਜੇਸਤਿਗੁਰਮਾਹਿਸਮਾਇ॥
(ਪਰ ਜੇ ਕੋਈ ਕਦਰ ਜਾਣਨ ਵਾਲਾ ਮਨੁੱਖ) ਗੁਰੂ ਵਿਚ 'ਆਪਾ' ਲੀਨ ਕਰ ਦੇਵੇ, ਤਾਂ ਪ੍ਰਭੂ ਦੇ ਗੁਣ ਗਾਂਵਿਆਂ, ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਿਆਂ (ਪ੍ਰਭੂ ਦਾ 'ਨਾਮ'-ਰੂਪ ਕੀਮਤੀ ਪਦਾਰਥ) ਮਿਲਦਾ ਹੈ।
Meeting with a virtuous person, virtue is obtained, and one is immersed in the True Guru.
गुण ते गुण मिलि पाईऐ जे सतिगुर माहि समाइ ॥
ਮੋੁਲਿਅਮੋੁਲੁਨਪਾਈਐਵਣਜਿਨਲੀਜੈਹਾਟਿ॥
'ਨਾਮ' ਪਦਾਰਥ ਹੈ, ਕਿਸੇ ਕੀਮਤ ਨਾਲ ਨਹੀਂ ਮਿਲ ਸਕਦਾ, ਕਿਸੇ ਹੱਟ ਤੋਂ ਖ਼ਰੀਦ ਕੇ ਨਹੀਂ ਲਿਆ ਜਾ ਸਕਦਾ।
Priceless virtues are not obtained for any price; they cannot be purchased in a store.
मुोलि अमुोलु न पाईऐ वणजि न लीजै हाटि ॥
ਨਾਨਕਪੂਰਾਤੋਲੁਹੈਕਬਹੁਨਹੋਵੈਘਾਟਿ॥੧॥
ਹੇ ਨਾਨਕ! ('ਨਾਮ' ਦੇ ਮੁੱਲ ਦਾ) ਤੋਲ ਤਾਂ ਬੱਝਵਾਂ ਹੈ, ਉਹ ਕਦੇ ਘਟ ਨਹੀਂ ਸਕਦਾ (ਭਾਵ, 'ਆਪਾ ਗੁਰੂ ਵਿਚ ਲੀਨ ਕਰਨਾ'-ਇਹ ਬੱਝਵਾਂ ਮੁੱਲ ਹੈ, ਤੇ ਇਸ ਤੋਂ ਘਟ ਕੋਈ ਹੋਰ ਉੱਦਮ 'ਨਾਮ' ਦੀ ਪ੍ਰਾਪਤੀ ਲਈ ਕਾਫ਼ੀ ਨਹੀਂ ਹੈ) ॥੧॥
O Nanak, their weight is full and perfect; it never decreases at all. ||1||
नानक पूरा तोलु है कबहु न होवै घाटि ॥१॥
WWW.GURBANI.WORLD