ਮਾਰੂਮਹਲਾ੫॥
ਰਾਗ ਮਾਰੂ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Maaroo, Fifth Mahalaa:
मारू महला ५ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਚਰਨਕਮਲਹਿਰਦੈਨਿਤਧਾਰੀ॥
(ਜੇ ਪ੍ਰਭੂ ਮਿਹਰ ਕਰੇ ਤਾਂ) ਮੈਂ (ਗੁਰੂ ਦੇ) ਸੋਹਣੇ ਚਰਣ ਸਦਾ (ਆਪਣੇ) ਹਿਰਦੇ ਵਿਚ ਟਿਕਾਈ ਰੱਖਾਂ,
I enshrine the Lord's lotus feet continually within my heart.
चरन कमल हिरदै नित धारी ॥
ਗੁਰੁਪੂਰਾਖਿਨੁਖਿਨੁਨਮਸਕਾਰੀ॥
ਪੂਰੇ ਗੁਰੂ ਨੂੰ ਹਰੇਕ ਖਿਨ ਨਮਸਕਾਰ ਕਰਦਾ ਰਹਾਂ,
Each and every moment, I humbly bow to the Perfect Guru.
गुरु पूरा खिनु खिनु नमसकारी ॥
ਤਨੁਮਨੁਅਰਪਿਧਰੀਸਭੁਆਗੈਜਗਮਹਿਨਾਮੁਸੁਹਾਵਣਾ॥੧॥
ਆਪਣਾ ਤਨ ਆਪਣਾ ਮਨ ਸਭ ਕੁਝ (ਗੁਰੂ ਦੇ) ਅੱਗੇ ਭੇਟਾ ਕਰ ਕੇ ਰੱਖ ਦਿਆਂ (ਕਿਉਂਕਿ ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਤੇ) ਨਾਮ ਹੀ ਜਗਤ ਵਿਚ (ਜੀਵ ਨੂੰ) ਸੋਹਣਾ ਬਣਾਂਦਾ ਹੈ ॥੧॥
I dedicate my body, mind and everything, and place it in offering before the Lord. His Name is the most beautiful in this world. ||1||
तनु मनु अरपि धरी सभु आगै जग महि नामु सुहावणा ॥१॥
ਸੋਠਾਕੁਰੁਕਿਉਮਨਹੁਵਿਸਾਰੇ॥
ਹੇ ਭਾਈ! ਤੂੰ ਉਸ ਮਾਲਕ-ਪ੍ਰਭੂ ਨੂੰ (ਆਪਣੇ) ਮਨ ਤੋਂ ਕਿਉਂ ਭੁਲਾਂਦਾ ਹੈਂ,
Why forget the Lord and Master from your mind?
सो ठाकुरु किउ मनहु विसारे ॥
ਜੀਉਪਿੰਡੁਦੇਸਾਜਿਸਵਾਰੇ॥
ਜਿਹੜਾ ਜਿੰਦ ਦੇ ਕੇ ਸਰੀਰ ਦੇ ਕੇ ਪੈਦਾ ਕਰ ਕੇ ਸੋਹਣਾ ਬਣਾਂਦਾ ਹੈ?
He blessed you with body and soul, creating and embellishing you.
जीउ पिंडु दे साजि सवारे ॥
ਸਾਸਿਗਰਾਸਿਸਮਾਲੇਕਰਤਾਕੀਤਾਅਪਣਾਪਾਵਣਾ॥੨॥
ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ (ਖਾਂਦਿਆਂ ਸਾਹ ਲੈਂਦਿਆਂ) ਕਰਤਾਰ ਨੂੰ ਆਪਣੇ ਹਿਰਦੇ ਵਿਚ ਸੰਭਾਲ ਰੱਖ। ਆਪਣੀ ਹੀ ਕੀਤੀ ਕਮਾਈ ਦਾ ਫਲ ਮਿਲਦਾ ਹੈ ॥੨॥
With every breath and morsel of food, the Creator takes care of His beings, who receive according to what they have done. ||2||
सासि गरासि समाले करता कीता अपणा पावणा ॥२॥
ਜਾਤੇਬਿਰਥਾਕੋਊਨਾਹੀ॥
ਜਿਸ (ਕਰਤਾਰ ਦੇ ਦਰ) ਤੋਂ ਕਦੇ ਕੋਈ ਖ਼ਾਲੀ ਨਹੀਂ ਮੁੜਦਾ,
No one returns empty-handed from Him;
जा ते बिरथा कोऊ नाही ॥
ਆਠਪਹਰਹਰਿਰਖੁਮਨਮਾਹੀ॥
ਉਸ ਨੂੰ ਅੱਠੇ ਪਹਰ ਮਨ ਵਿਚ ਸਾਂਭ ਰੱਖ।
twenty-four hours a day, keep the Lord in your mind.
आठ पहर हरि रखु मन माही ॥
ਸਾਧਸੰਗਿਭਜੁਅਚੁਤਸੁਆਮੀਦਰਗਹਸੋਭਾਪਾਵਣਾ॥੩॥
ਉਸ ਅਬਿਨਾਸ਼ੀ ਮਾਲਕ-ਪ੍ਰਭੂ ਦਾ ਨਾਮ ਗੁਰੂ ਦੀ ਸੰਗਤ ਵਿਚ (ਰਹਿ ਕੇ) ਜਪਿਆ ਕਰ। ਪ੍ਰਭੂ ਦੀ ਹਜ਼ੂਰੀ ਵਿਚ (ਇਸ ਤਰ੍ਹਾਂ) ਇੱਜ਼ਤ ਮਿਲਦੀ ਹੈ ॥੩॥
In the Saadh Sangat, the Company of the Holy, meditate and vibrate upon your imperishable Lord and Master, and you shall be honored in the Court of the Lord. ||3||
साधसंगि भजु अचुत सुआमी दरगह सोभा पावणा ॥३॥
ਚਾਰਿਪਦਾਰਥਅਸਟਦਸਾਸਿਧਿ॥
ਜੇ ਤੂੰ ਚਾਰ ਪਦਾਰਥ ਲੋੜਦਾ ਹੈਂ, ਜੇ ਤੂੰ ਆਠਾਰਾਂ ਸਿੱਧੀਆਂ ਲੋੜਦਾ ਹੈਂ,
The four great blessings, and the eighteen miraculous spiritual powers,
चारि पदारथ असट दसा सिधि ॥
ਨਾਮੁਨਿਧਾਨੁਸਹਜਸੁਖੁਨਉਨਿਧਿ॥
ਜੇ ਤੂੰ ਦੁਨੀਆ ਦੇ ਨੌ ਹੀ ਖ਼ਜ਼ਾਨੇ ਲੋੜਦਾ ਹੈਂ, ਤਾਂ (ਯਕਰਨ ਕਰ ਕਿ) ਹਰਿ-ਨਾਮ ਹੀ (ਅਸਲ) ਖ਼ਜ਼ਾਨਾ ਹੈ, ਇਹ ਨਾਮ ਹੀ ਆਤਮਕ ਅਡੋਲਤਾ ਦਾ ਸੁਖ ਹੈ। (ਇਹ ਨਾਮ ਹੀ ਚਾਰ ਪਦਾਰਥ ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਹੈ)।
are found in the treasure of the Naam, which brings celestial peace and poise, and the nine treasures.
नामु निधानु सहज सुखु नउ निधि ॥
ਸਰਬਕਲਿਆਣਜੇਮਨਮਹਿਚਾਹਹਿਮਿਲਿਸਾਧੂਸੁਆਮੀਰਾਵਣਾ॥੪॥
ਜੇ ਤੂੰ ਆਪਣੇ ਮਨ ਵਿਚ ਸਾਰੇ ਸੁਖ ਲੋੜਦਾ ਹੈਂ, ਤਾਂ ਗੁਰੂ ਨੂੰ ਮਿਲ ਕੇ ਮਾਲਕ-ਪ੍ਰਭੂ ਦਾ ਸਿਮਰਨ ਕਰਿਆ ਕਰ ॥੪॥
If you yearn in your mind for all joys, then join the Saadh Sangat, and dwell upon your Lord and Master. ||4||
सरब कलिआण जे मन महि चाहहि मिलि साधू सुआमी रावणा ॥४॥
ਸਾਸਤਸਿੰਮ੍ਰਿਤਿਬੇਦਵਖਾਣੀ॥
ਸ਼ਾਸਤ੍ਰਾਂ ਨੇ, ਸਿੰਮ੍ਰਿਤੀਆਂ ਨੇ, ਵੇਦਾਂ ਨੇ ਆਖਿਆ ਹੈ,
The Shaastras, the Simritees and the Vedas proclaim
सासत सिंम्रिति बेद वखाणी ॥
ਜਨਮੁਪਦਾਰਥੁਜੀਤੁਪਰਾਣੀ॥
ਕਿ ਹੇ ਪ੍ਰਾਣੀ! ਆਪਣੇ ਕੀਮਤੀ ਮਨੁੱਖਾ ਜਨਮ ਨੂੰ ਸਫਲਾ ਕਰ।
that the mortal must be victorious in this priceless human life.
जनमु पदारथु जीतु पराणी ॥
ਕਾਮੁਕ੍ਰੋਧੁਨਿੰਦਾਪਰਹਰੀਐਹਰਿਰਸਨਾਨਾਨਕਗਾਵਣਾ॥੫॥
ਹੇ ਨਾਨਕ! (ਇਹ ਸਫਲਾ ਤਾਂ ਹੀ ਹੋ ਸਕਦਾ ਹੈ ਜੇ) ਜੀਭ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਈ ਜਾਏ। ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਹੀ ਕਾਮ ਛੱਡਿਆ ਜਾ ਸਕਦਾ ਹੈ ਕ੍ਰੋਧ ਤਿਆਗਿਆ ਜਾ ਸਕਦਾ ਹੈ ਨਿੰਦਾ ਛੱਡੀ ਜਾ ਸਕਦੀ ਹੈ (ਤੇ ਇਹਨਾਂ ਵਿਕਾਰਾਂ ਨੂੰ ਤਿਆਗਣ ਵਿਚ ਹੀ ਜਨਮ ਦੀ ਸਫਲਤਾ ਹੈ) ॥੫॥
Forsaking sexual desire, anger and slander, sing of the Lord with your tongue, O Nanak. ||5||
कामु क्रोधु निंदा परहरीऐ हरि रसना नानक गावणा ॥५॥
ਜਿਸੁਰੂਪੁਨਰੇਖਿਆਕੁਲੁਨਹੀਜਾਤੀ॥
ਜਿਸ ਪਰਮਾਤਮਾ ਦਾ (ਕੀਹ) ਰੂਪ, ਰੇਖ, ਕੁਲ ਅਤੇ ਜਾਤਿ (ਹੈ-ਇਹ ਗੱਲ) ਦੱਸੀ ਨਹੀਂ ਜਾ ਸਕਦੀ,
He has no form or shape, no ancestry or social class.
जिसु रूपु न रेखिआ कुलु नही जाती ॥
ਪੂਰਨਪੂਰਿਰਹਿਆਦਿਨੁਰਾਤੀ॥
ਜਿਹੜਾ ਪਰਮਾਤਮਾ ਦਿਨ ਰਾਤ ਹਰ ਵੇਲੇ ਸਭ ਥਾਈਂ ਮੌਜੂਦ ਹੈ,
The Perfect Lord is perfectly pervading day and night.
पूरन पूरि रहिआ दिनु राती ॥
ਜੋਜੋਜਪੈਸੋਈਵਡਭਾਗੀਬਹੁੜਿਨਜੋਨੀਪਾਵਣਾ॥੬॥
ਉਸ ਪਰਮਾਤਮਾ ਦਾ ਨਾਮ ਜਿਹੜਾ ਜਿਹੜਾ ਮਨੁੱਖ ਜਪਦਾ ਹੈ ਉਹ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ, ਉਹ ਮਨੁੱਖ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ ॥੬॥
Whoever meditates on Him is very fortunate; he is not consigned to reincarnation again. ||6||
जो जो जपै सोई वडभागी बहुड़ि न जोनी पावणा ॥६॥
ਜਿਸਨੋਬਿਸਰੈਪੁਰਖੁਬਿਧਾਤਾ॥
ਜਿਸ ਮਨੁੱਖ ਨੂੰ ਸਰਬ-ਵਿਆਪਕ ਸਿਰਜਣਹਾਰ ਵਿਸਰਿਆ ਰਹਿੰਦਾ ਹੈ,
One who forgets the Primal Lord, the Architect of karma,
जिस नो बिसरै पुरखु बिधाता ॥
ਜਲਤਾਫਿਰੈਰਹੈਨਿਤਤਾਤਾ॥
ਉਹ ਸਦਾ (ਵਿਕਾਰਾਂ ਵਿਚ) ਸੜਦਾ ਫਿਰਦਾ ਹੈ, ਉਹ ਸਦਾ (ਕ੍ਰੋਧ ਨਾਲ) ਸੜਿਆ ਭੁੱਜਿਆ ਰਹਿੰਦਾ ਹੈ।
wanders around burning, and remains tormented.
जलता फिरै रहै नित ताता ॥
ਅਕਿਰਤਘਣੈਕਉਰਖੈਨਕੋਈਨਰਕਘੋਰਮਹਿਪਾਵਣਾ॥੭॥
ਪਰਮਾਤਮਾ ਦੇ ਕੀਤੇ ਉਪਕਾਰਾਂ ਨੂੰ ਭੁਲਾਣ ਵਾਲੇ ਉਸ ਮਨੁੱਖ ਨੂੰ (ਇਸ ਭੈੜੀ ਆਤਮਕ ਦਸ਼ਾ ਤੋਂ) ਕੋਈ ਬਚਾ ਨਹੀਂ ਸਕਦਾ। ਉਹ ਮਨੁੱਖ (ਸਦਾ ਇਸ) ਭਿਆਨਕ ਨਰਕ ਵਿਚ ਪਿਆ ਰਹਿੰਦਾ ਹੈ ॥੭॥
No one can save such an ungrateful person; he is thrown into the most horrible hell. ||7||
अकिरतघणै कउ रखै न कोई नरक घोर महि पावणा ॥७॥
ਜੀਉਪ੍ਰਾਣਤਨੁਧਨੁਜਿਨਿਸਾਜਿਆ॥
ਹੇ ਨਾਨਕ! ਜਿਸ ਪਰਮਾਤਮਾ ਨੇ ਜਿੰਦ ਦਿੱਤੀ, ਪ੍ਰਾਣ ਦਿੱਤੇ, ਸਰੀਰ ਬਣਾਇਆ, ਧਨ ਦਿੱਤਾ,
He blessed you with your soul, the breath of life, your body and wealth;
जीउ प्राण तनु धनु जिनि साजिआ ॥
ਮਾਤਗਰਭਮਹਿਰਾਖਿਨਿਵਾਜਿਆ॥
ਮਾਂ ਦੇ ਪੇਟ ਵਿਚ ਰੱਖਿਆ ਕਰ ਕੇ ਬੜੀ ਦਇਆ ਕੀਤੀ,
He preserved and nurtured you in your mother's womb.
मात गरभ महि राखि निवाजिआ ॥
ਤਿਸਸਿਉਪ੍ਰੀਤਿਛਾਡਿਅਨਰਾਤਾਕਾਹੂਸਿਰੈਨਲਾਵਣਾ॥੮॥
ਜਿਹੜਾ ਮਨੁੱਖ ਉਸ ਪਰਮਾਤਮਾ ਨਾਲ ਪਿਆਰ ਛੱਡ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿਚ ਮਸਤ ਰਹਿੰਦਾ ਹੈ, ਉਹ ਮਨੁੱਖ ਕਿਸੇ ਪਾਸੇ ਭੀ ਨੇਪਰੇ ਨਹੀਂ ਚੜ੍ਹਦਾ ॥੮॥
Forsaking His Love, you are imbued with another; you shall never achieve your goals like this. ||8||
तिस सिउ प्रीति छाडि अन राता काहू सिरै न लावणा ॥८॥
ਧਾਰਿਅਨੁਗ੍ਰਹੁਸੁਆਮੀਮੇਰੇ॥
ਹੇ ਮੇਰੇ ਮਾਲਕ-ਪ੍ਰਭੂ! (ਅਸਾਂ ਜੀਵਾਂ ਉੱਤੇ) ਦਇਆ ਕਰੀ ਰੱਖ,
Please shower me with Your Merciful Grace, O my Lord and Master.
धारि अनुग्रहु सुआमी मेरे ॥
ਘਟਿਘਟਿਵਸਹਿਸਭਨਕੈਨੇਰੇ॥
ਤੂੰ ਹਰੇਕ ਸਰੀਰ ਵਿਚ ਵੱਸਦਾ ਹੈਂ, ਤੂੰ ਸਭ ਜੀਵਾਂ ਦੇ ਨੇੜੇ ਵੱਸਦਾ ਹੈਂ।
You dwell in each and every heart, and are near everyone.
घटि घटि वसहि सभन कै नेरे ॥
ਹਾਥਿਹਮਾਰੈਕਛੂਐਨਾਹੀਜਿਸੁਜਣਾਇਹਿਤਿਸੈਜਣਾਵਣਾ॥੯॥
ਅਸਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਹੈ। ਜਿਸ ਮਨੁੱਖ ਨੂੰ ਤੂੰ (ਆਤਮਕ ਜੀਵਨ ਦੀ) ਸਮਝ ਬਖ਼ਸ਼ਦਾ ਹੈਂ, ਉਹੀ ਮਨੁੱਖ ਇਹ ਸਮਝ ਹਾਸਲ ਕਰਦਾ ਹੈ ॥੯॥
Nothing is in my hands; he alone knows, whom You inspire to know. ||9||
हाथि हमारै कछूऐ नाही जिसु जणाइहि तिसै जणावणा ॥९॥
ਜਾਕੈਮਸਤਕਿਧੁਰਿਲਿਖਿਪਾਇਆ॥
ਧੁਰ ਹਜ਼ੂਰੀ ਵਿਚੋਂ ਜਿਸ ਮਨੁੱਖ ਦੇ ਮੱਥੇ ਉਤੇ (ਪ੍ਰਭੂ ਨੇ ਚੰਗੇ ਭਾਗਾਂ ਦਾ ਲੇਖ) ਲਿਖ ਕੇ ਪਾਇਆ ਹੁੰਦਾ ਹੈ,
One who has such pre-ordained destiny inscribed upon his forehead,
जा कै मसतकि धुरि लिखि पाइआ ॥
ਤਿਸਹੀਪੁਰਖਨਵਿਆਪੈਮਾਇਆ॥
ਸਿਰਫ਼ ਉਸ ਮਨੁੱਖ ਉਤੇ ਹੀ ਮਾਇਆ ਆਪਣਾ ਜ਼ੋਰ ਨਹੀਂ ਪਾ ਸਕਦੀ।
that person is not afflicted by Maya.
तिस ही पुरख न विआपै माइआ ॥
ਨਾਨਕਦਾਸਸਦਾਸਰਣਾਈਦੂਸਰਲਵੈਨਲਾਵਣਾ॥੧੦॥
ਹੇ ਨਾਨਕ! ਪਰਮਾਤਮਾ ਦੇ ਭਗਤ ਸਦਾ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹ ਕਿਸੇ ਹੋਰ ਨੂੰ ਪਰਮਾਤਮਾ ਦੇ ਬਰਾਬਰ ਦਾ ਨਹੀਂ ਸਮਝਦੇ ॥੧੦॥
Slave Nanak seeks Your Sanctuary forever; there is no other equal to You. ||10||
नानक दास सदा सरणाई दूसर लवै न लावणा ॥१०॥
ਆਗਿਆਦੂਖਸੂਖਸਭਿਕੀਨੇ॥
(ਜਗਤ ਦੇ) ਸਾਰੇ ਦੁੱਖ ਸਾਰੇ ਸੁਖ (ਪਰਮਾਤਮਾ ਨੇ ਆਪਣੇ) ਹੁਕਮ ਵਿਚ (ਆਪ ਹੀ) ਬਣਾਏ ਹਨ।
In His Will, He made all pain and pleasure.
आगिआ दूख सूख सभि कीने ॥
ਅੰਮ੍ਰਿਤਨਾਮੁਬਿਰਲੈਹੀਚੀਨੇ॥
(ਇਹਨਾਂ ਦੁੱਖਾਂ ਤੋਂ ਬਚਣ ਲਈ) ਕਿਸੇ ਵਿਰਲੇ ਮਨੁੱਖ ਨੇ ਹੀ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਨਾਲ ਸਾਂਝ ਪਾਈ ਹੈ।
How rare are those who remember the Ambrosial Naam, the Name of the Lord.
अंम्रित नामु बिरलै ही चीने ॥
ਤਾਕੀਕੀਮਤਿਕਹਣੁਨਜਾਈਜਤਕਤਓਹੀਸਮਾਵਣਾ॥੧੧॥
ਉਸ ਪਰਮਾਤਮਾ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ (ਉਹ ਪਰਮਾਤਮਾ ਕਿਸੇ ਦੁਨੀਆਵੀ ਪਦਾਰਥ ਦੇ ਵੱਟੇ ਨਹੀਂ ਮਿਲਦਾ, ਉਂਞ) ਹਰ ਥਾਂ ਉਹ ਆਪ ਹੀ ਸਮਾਇਆ ਹੋਇਆ ਹੈ ॥੧੧॥
His value cannot be described. He is prevailing everywhere. ||11||
ता की कीमति कहणु न जाई जत कत ओही समावणा ॥११॥
ਸੋਈਭਗਤੁਸੋਈਵਡਦਾਤਾ॥
ਉਹ ਪਰਮਾਤਮਾ ਆਪ ਹੀ (ਆਪਣੇ ਸੇਵਕ ਵਿਚ ਬੈਠਾ ਆਪਣੀ) ਭਗਤੀ ਕਰਨ ਵਾਲਾ ਹੈ, ਉਹ ਆਪ ਹੀ ਸਭ ਤੋਂ ਵੱਡਾ ਦਾਤਾਰ ਹੈ,
He is the devotee; He is the Great Giver.
सोई भगतु सोई वड दाता ॥
ਸੋਈਪੂਰਨਪੁਰਖੁਬਿਧਾਤਾ॥
ਉਹ ਆਪ ਹੀ ਸਭ ਵਿਚ ਵਿਆਪਕ ਸਿਰਜਣਹਾਰ ਹੈ।
He is the Perfect Primal Lord, the Architect of karma.
सोई पूरन पुरखु बिधाता ॥
ਬਾਲਸਹਾਈਸੋਈਤੇਰਾਜੋਤੇਰੈਮਨਿਭਾਵਣਾ॥੧੨॥
ਹੇ ਪ੍ਰਭੂ! ਜਿਹੜਾ (ਤੇਰਾ ਭਗਤ) ਤੇਰੇ ਮਨ ਵਿਚ (ਤੈਨੂੰ) ਪਿਆਰਾ ਲੱਗਦਾ ਹੈ, ਉਹੀ ਤੇਰਾ ਬਾਲ-ਸਖਾਈ ਹੈ (ਉਹੀ ਤੈਨੂੰ ਇਉਂ ਪਿਆਰਾ ਹੈ ਜਿਵੇਂ ਛੋਟੀ ਉਮਰ ਤੋਂ ਇਕੱਠੇ ਰਹਿਣ ਵਾਲੇ ਬਾਲਕ ਇਕ ਦੂਜੇ ਨੂੰ ਸਾਰੀ ਉਮਰ ਪਿਆਰ ਕਰਨ ਵਾਲੇ ਹੁੰਦੇ ਹਨ) ॥੧੨॥
He is your help and support, since infancy; He fulfills your mind's desires. ||12||
बाल सहाई सोई तेरा जो तेरै मनि भावणा ॥१२॥
ਮਿਰਤੁਦੂਖਸੂਖਲਿਖਿਪਾਏ॥
ਮੌਤ ਦੁੱਖ ਸੁਖ ਕਰਤਾਰ ਨੇ ਆਪ ਹੀ (ਜੀਵਾਂ ਦੇ ਲੇਖਾਂ ਵਿਚ) ਲਿਖ ਕੇ ਰੱਖ ਦਿੱਤੇ ਹਨ।
Death, pain and pleasure are ordained by the Lord.
मिरतु दूख सूख लिखि पाए ॥
ਤਿਲੁਨਹੀਬਧਹਿਘਟਹਿਨਘਟਾਏ॥
ਨਾਹ ਇਹ ਵਧਾਇਆਂ ਰਤਾ ਭੀ ਵਧਦੇ ਹਨ, ਨਾਹ ਇਹ ਘਟਾਇਆਂ ਰਤਾ ਭਰ ਘਟਦੇ ਹਨ।
They do not increase or decrease by anyone's efforts.
तिलु नही बधहि घटहि न घटाए ॥
ਸੋਈਹੋਇਜਿਕਰਤੇਭਾਵੈਕਹਿਕੈਆਪੁਵਞਾਵਣਾ॥੧੩॥
ਜੋ ਕੁਝ ਕਰਤਾਰ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। (ਇਹ) ਆਖ ਕੇ (ਕਿ ਅਸੀਂ ਆਪਣੇ ਆਪ ਕੁਝ ਕਰ ਸਕਦੇ ਹਾਂ) ਆਪਣੇ ਆਪ ਨੂੰ ਖ਼ੁਆਰ ਹੀ ਕਰਨਾ ਹੁੰਦਾ ਹੈ ॥੧੩॥
That alone happens, which is pleasing to the Creator; speaking of himself, the mortal ruins himself. ||13||
सोई होइ जि करते भावै कहि कै आपु वञावणा ॥१३॥
ਅੰਧਕੂਪਤੇਸੇਈਕਾਢੇ॥
ਉਹਨਾਂ ਮਨੁੱਖਾਂ ਨੂੰ ਪਰਮਾਤਮਾ ਮਾਇਆ ਦੇ ਮੋਹ ਦੇ ਘੁੱਪ ਹਨੇਰੇ ਖੂਹ ਵਿਚੋਂ ਕੱਢ ਲੈਂਦਾ ਹੈ,
He lifts us up and pulls us out of the deep dark pit;
अंध कूप ते सेई काढे ॥
ਜਨਮਜਨਮਕੇਟੂਟੇਗਾਂਢੇ॥
ਤੇ, ਕਈ ਜਨਮਾਂ ਦੇ (ਆਪਣੇ ਨਾਲੋਂ) ਟੁੱਟਿਆਂ ਹੋਇਆਂ ਨੂੰ (ਮੁੜ ਆਪਣੇ ਨਾਲ) ਜੋੜ ਲੈਂਦਾ ਹੈ,
He unites with Himself, those who were separated for so many incarnations.
जनम जनम के टूटे गांढे ॥
ਕਿਰਪਾਧਾਰਿਰਖੇਕਰਿਅਪੁਨੇਮਿਲਿਸਾਧੂਗੋਬਿੰਦੁਧਿਆਵਣਾ॥੧੪॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਕਿਰਪਾ ਕਰ ਕੇ ਆਪਣੇ ਬਣਾ ਲੈਂਦਾ ਹੈ, ਜਿਹੜੇ ਮਨੁੱਖ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ ॥੧੪॥
Showering them with His Mercy, He protects them with His own hands. Meeting with the Holy Saints, they meditate on the Lord of the Universe. ||14||
किरपा धारि रखे करि अपुने मिलि साधू गोबिंदु धिआवणा ॥१४॥
ਤੇਰੀਕੀਮਤਿਕਹਣੁਨਜਾਈ॥
(ਹੇ ਪ੍ਰਭੂ) ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ।
Your worth cannot be described.
तेरी कीमति कहणु न जाई ॥
ਅਚਰਜਰੂਪੁਵਡੀਵਡਿਆਈ॥
ਤੇਰਾ ਸਰੂਪ ਹੈਰਾਨ ਕਰ ਦੇਣ ਵਾਲਾ ਹੈ, ਤੇ ਵਡਿਆਈ ਵੱਡੀ ਹੈ।
Wondrous is Your form, and Your glorious greatness.
अचरज रूपु वडी वडिआई ॥
ਭਗਤਿਦਾਨੁਮੰਗੈਜਨੁਤੇਰਾਨਾਨਕਬਲਿਬਲਿਜਾਵਣਾ॥੧੫॥੧॥੧੪॥੨੨॥੨੪॥੨॥੧੪॥੬੨॥
ਹੇ ਨਾਨਕ! ਤੇਰਾ ਸੇਵਕ (ਤੇਰੇ ਦਰ ਤੋਂ) ਤੇਰੀ ਭਗਤੀ ਦਾ ਖ਼ੈਰ ਮੰਗਦਾ ਹੈ, ਤੇ ਤੈਥੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ ॥੧੫॥੧॥੧੪॥੨੨॥੨੪॥੨॥੧੪॥੬੨॥
Your humble servant begs for the gift of devotional worship. Nanak is a sacrifice, a sacrifice to You. ||15||1||14||22||24||2||14||62||
भगति दानु मंगै जनु तेरा नानक बलि बलि जावणा ॥१५॥१॥१४॥२२॥२४॥२॥१४॥६२॥
WWW.GURBANI.WORLD