GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਸੰਤੁ - ਗੁਰੂ ਨਾਨਕ ਦੇਵ ਜੀ
ਅੰਗ 1171
Display Settings
Translations
ਬਸੰਤੁਹਿੰਡੋਲਮਹਲਾ
Basant Hindol, First Mahalaa:
बसंतु हिंडोल महला १ ॥
ਸਾਚਾਸਾਹੁਗੁਰੂਸੁਖਦਾਤਾਹਰਿਮੇਲੇਭੁਖਗਵਾਏ
ਗੁਰੂ ਐਸਾ ਸ਼ਾਹ ਹੈ ਜਿਸ ਦੇ ਪਾਸ ਪ੍ਰਭੂ ਦੇ ਨਾਮ ਦਾ ਧਨ ਸਦਾ ਹੀ ਟਿਕਿਆ ਰਹਿੰਦਾ ਹੈ, (ਇਸ ਵਾਸਤੇ) ਗੁਰੂ ਸੁਖ ਦੇਣ ਦੇ ਸਮਰੱਥ ਹੈ, ਗੁਰੂ ਪ੍ਰਭੂ ਨਾਲ ਮਿਲਾ ਦੇਂਦਾ ਹੈ, ਤੇ ਮਾਇਆ ਇਕੱਠੀ ਕਰਨ ਦੀ ਭੁੱਖ ਮਨੁੱਖ ਦੇ ਮਨ ਵਿਚੋਂ ਕੱਢ ਦੇਂਦਾ ਹੈ।
The Guru is the True Banker, the Giver of peace; He unites the mortal with the Lord, and satisfies his hunger.
साचा साहु गुरू सुखदाता हरि मेले भुख गवाए ॥
ਕਰਿਕਿਰਪਾਹਰਿਭਗਤਿਦ੍ਰਿੜਾਏਅਨਦਿਨੁਹਰਿਗੁਣਗਾਏ॥੧॥
ਗੁਰੂ ਮੇਹਰ ਕਰ ਕੇ (ਸਰਨ ਆਏ ਸਿੱਖ ਦੇ ਮਨ ਵਿਚ) ਪ੍ਰਭੂ ਨੂੰ ਮਿਲਣ ਦੀ ਤਾਂਘ ਪੱਕੀ ਕਰ ਦੇਂਦਾ ਹੈ (ਕਿਉਂਕਿ ਗੁਰੂ ਆਪ) ਹਰ ਵੇਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ (ਆਪਣੀ ਸੁਰਤ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਟਿਕਾਈ ਰੱਖਦਾ ਹੈ) ॥੧॥
Granting His Grace, He implants devotional worship of the Lord within; and then night and day, we sing the Glorious Praises of the Lord. ||1||
करि किरपा हरि भगति द्रिड़ाए अनदिनु हरि गुण गाए ॥१॥
ਮਤਭੂਲਹਿਰੇਮਨਚੇਤਿਹਰੀ
ਹੇ (ਮੇਰੇ) ਮਨ! ਪਰਮਾਤਮਾ ਨੂੰ (ਸਦਾ) ਚੇਤੇ ਰੱਖ।
O my mind, do not forget the Lord; keep Him in your consciousness.
मत भूलहि रे मन चेति हरी ॥
ਬਿਨੁਗੁਰਮੁਕਤਿਨਾਹੀਤ੍ਰੈਲੋਈਗੁਰਮੁਖਿਪਾਈਐਨਾਮੁਹਰੀ॥੧॥ਰਹਾਉ
(ਵੇਖੀਂ, ਮਾਇਆ ਦੀ ਭੁੱਖ ਵਿਚ ਫਸ ਕੇ) ਕਿਤੇ (ਉਸ ਨੂੰ) ਭੁਲਾ ਨਾ ਦੇਈਂ। (ਪਰ) ਗੁਰੂ ਦੀ ਸਰਨ ਪਿਆਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਗੁਰੂ ਦੀ ਸਰਨ ਪੈਣ ਤੋਂ ਬਿਨਾ ਮਾਇਆ ਦੀ ਭੁੱਖ ਤੋਂ ਖ਼ਲਾਸੀ ਨਹੀਂ ਹੋ ਸਕਦੀ (ਭਾਵੇਂ) ਤਿੰਨਾਂ ਲੋਕਾਂ ਵਿਚ ਹੀ (ਦੌੜ-ਭੱਜ ਕਰ ਕੇ ਵੇਖ ਲੈ), (ਇਸ ਵਾਸਤੇ, ਹੇ ਮਨ! ਗੁਰੂ ਦਾ ਪੱਲਾ ਫੜ) ॥੧॥ ਰਹਾਉ ॥
Without the Guru, no one is liberated anywhere in the three worlds. The Gurmukh obtains the Lord's Name. ||1||Pause||
बिनु गुर मुकति नाही त्रै लोई गुरमुखि पाईऐ नामु हरी ॥१॥ रहाउ ॥
ਬਿਨੁਭਗਤੀਨਹੀਸਤਿਗੁਰੁਪਾਈਐਬਿਨੁਭਾਗਾਨਹੀਭਗਤਿਹਰੀ
ਦਿਲੀ ਖਿੱਚ ਤੋਂ ਬਿਨਾ ਸਤਿਗੁਰੂ ਭੀ ਨਹੀਂ ਮਿਲਦਾ (ਭਾਵ, ਗੁਰੂ ਦੀ ਕਦਰ ਨਹੀਂ ਪਾ ਸਕੀਦੀ), ਤੇ ਭਾਗਾਂ ਤੋਂ ਬਿਨਾ (ਪਿਛਲੇ ਸੰਸਕਾਰਾਂ ਦੀ ਰਾਸਿ-ਪੂੰਜੀ ਤੋਂ ਬਿਨਾ) ਪ੍ਰਭੂ ਨੂੰ ਮਿਲਣ ਦੀ ਤਾਂਘ (ਮਨ ਵਿਚ) ਨਹੀਂ ਉਪਜਦੀ।
Without devotional worship, the True Guru is not obtained. Without good destiny, devotional worship of the Lord is not obtained.
बिनु भगती नही सतिगुरु पाईऐ बिनु भागा नही भगति हरी ॥
ਬਿਨੁਭਾਗਾਸਤਸੰਗੁਪਾਈਐਕਰਮਿਮਿਲੈਹਰਿਨਾਮੁਹਰੀ॥੨॥
(ਪਿਛਲੇ ਸੰਸਕਾਰਾਂ ਦੀ ਰਾਸਿ-ਪੂੰਜੀ ਵਾਲੇ) ਭਾਗਾਂ ਤੋਂ ਬਿਨਾ ਗੁਰਮੁਖਾਂ ਦੀ ਸੰਗਤ ਨਹੀਂ ਮਿਲਦੀ (ਭਾਵ, ਸਤਸੰਗ ਦੀ ਕਦਰ ਨਹੀਂ ਪੈ ਸਕਦੀ), ਪ੍ਰਭੂ ਦੀ ਆਪਣੀ ਮੇਹਰ ਨਾਲ ਹੀ ਉਸ ਦਾ ਨਾਮ ਪ੍ਰਾਪਤ ਹੁੰਦਾ ਹੈ ॥੨॥
Without good destiny, the Sat Sangat, the True Congregation, is not obtained. By the grace of one's good karma, the Lord's Name is received. ||2||
बिनु भागा सतसंगु न पाईऐ करमि मिलै हरि नामु हरी ॥२॥
ਘਟਿਘਟਿਗੁਪਤੁਉਪਾਏਵੇਖੈਪਰਗਟੁਗੁਰਮੁਖਿਸੰਤਜਨਾ
ਜੇਹੜਾ ਪ੍ਰਭੂ ਆਪ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ ਤੇ ਉਸ ਦੀ ਸੰਭਾਲ ਕਰਦਾ ਹੈ, ਉਹ ਹਰੇਕ ਸਰੀਰ ਵਿਚ ਲੁਕਿਆ ਬੈਠਾ ਹੈ, ਗੁਰੂ ਦੀ ਸਰਨ ਪੈਣ ਵਾਲੇ ਸੰਤ ਜਨਾਂ ਨੂੰ ਉਹ ਹਰ ਥਾਂ ਪ੍ਰਤੱਖ ਦਿੱਸਣ ਲੱਗ ਪੈਂਦਾ ਹੈ।
In each and every heart, the Lord is hidden; He creates and watches over all. He reveals Himself in the humble, Saintly Gurmukhs.
घटि घटि गुपतु उपाए वेखै परगटु गुरमुखि संत जना ॥
ਹਰਿਹਰਿਕਰਹਿਸੁਹਰਿਰੰਗਿਭੀਨੇਹਰਿਜਲੁਅੰਮ੍ਰਿਤਨਾਮੁਮਨਾ॥੩॥
ਉਹ ਸੰਤ ਜਨ ਸਦਾ ਪ੍ਰਭੂ ਦਾ ਨਾਮ ਜਪਦੇ ਹਨ, ਤੇ ਉਸ ਦੇ ਪਿਆਰ-ਰੰਗ ਵਿਚ ਮਸਤ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਪ੍ਰਭੂ ਦਾ ਆਤਮਕ ਜ਼ਿੰਦਗੀ ਦੇਣ ਵਾਲਾ ਨਾਮ-ਜਲ ਸਦਾ ਵੱਸਦਾ ਰਹਿੰਦਾ ਹੈ ॥੩॥
Those who chant the Name of the Lord, Har, Har, are drenched with the Lord's Love. Their minds are drenched with the Ambrosial Water of the Naam, the Name of the Lord. ||3||
हरि हरि करहि सु हरि रंगि भीने हरि जलु अंम्रित नामु मना ॥३॥
ਜਿਨਕਉਤਖਤਿਮਿਲੈਵਡਿਆਈਗੁਰਮੁਖਿਸੇਪਰਧਾਨਕੀਏ
ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਬੰਦਿਆਂ ਨੂੰ ਹਿਰਦੇ-ਤਖ਼ਤ ਉਤੇ ਬੈਠੇ ਰਹਿਣ ਦੀ (ਭਾਵ, ਮਾਇਆ ਦੇ ਪਿੱਛੇ ਭਟਕਣ ਤੋਂ ਬਚੇ ਰਹਿਣ ਦੀ) ਇੱਜ਼ਤ ਮਿਲਦੀ ਹੈ, ਉਹਨਾਂ ਨੂੰ ਪਰਮਾਤਮਾ ਜਗਤ ਵਿਚ ਉੱਘਾ ਕਰ ਦੇਂਦਾ ਹੈ।
Those who are blessed with the glory of the Lord's Throne - those Gurmukhs are renowned as supreme.
जिन कउ तखति मिलै वडिआई गुरमुखि से परधान कीए ॥
ਪਾਰਸੁਭੇਟਿਭਏਸੇਪਾਰਸਨਾਨਕਹਰਿਗੁਰਸੰਗਿਥੀਏ॥੪॥੪॥੧੨॥
ਹੇ ਨਾਨਕ! ਗੁਰੂ-ਪਾਰਸ ਨੂੰ ਮਿਲ ਕੇ ਉਹ ਆਪ ਭੀ ਪਾਰਸ ਹੋ ਜਾਂਦੇ ਹਨ (ਉਹਨਾਂ ਦੇ ਅੰਦਰ ਭੀ ਇਹ ਸਮਰੱਥਾ ਆ ਜਾਂਦੀ ਹੈ ਕਿ ਮਾਇਆ-ਗ੍ਰਸੇ ਮਨਾਂ ਨੂੰ ਪ੍ਰਭੂ-ਚਰਨਾਂ ਵਿਚ ਜੋੜ ਸਕਣ), ਉਹ ਬੰਦੇ ਸਦਾ ਲਈ ਪਰਮਾਤਮਾ ਤੇ ਗੁਰੂ ਦੇ ਸਾਥੀ ਬਣ ਜਾਂਦੇ ਹਨ (ਉਹਨਾਂ ਦੀ ਸੁਰਤ ਸਦਾ ਗੁਰੂ-ਪ੍ਰਭੂ ਦੇ ਚਰਨਾਂ ਵਿਚ ਟਿਕੀ ਰਹਿੰਦੀ ਹੈ ॥੪॥੪॥੧੨॥
Touching the philosopher's stone, they themselves becomes the philosopher's stone; they become the companions of the Lord, the Guru. ||4||4||12||
पारसु भेटि भए से पारस नानक हरि गुर संगि थीए ॥४॥४॥१२॥
WWW.GURBANI.WORLD
ਪਿਛਲਾ Share ਹੋਮ Save ਅਗਲਾ