ਮਹਲਾ੧॥
First Mahalaa:
महला १ ॥
ਜਿਨਸਿਥਾਪਿਜੀਆਂਕਉਭੇਜੈਜਿਨਸਿਥਾਪਿਲੈਜਾਵੈ॥
ਭਾਂਤ ਭਾਂਤ ਦੇ ਸਰੀਰ ਬਣਾ ਬਣਾ ਕੇ ਪ੍ਰਭੂ ਆਪ ਹੀ ਜੀਵਾਂ ਨੂੰ (ਜਗਤ ਵਿਚ) ਘੱਲਦਾ ਹੈ ਤੇ (ਫਿਰ ਇਥੋਂ) ਲੈ ਜਾਂਦਾ ਹੈ;
He sends out the various created beings, and he calls back the various created beings again.
जिनसि थापि जीआं कउ भेजै जिनसि थापि लै जावै ॥
ਆਪੇਥਾਪਿਉਥਾਪੈਆਪੇਏਤੇਵੇਸਕਰਾਵੈ॥
ਪ੍ਰਭੂ ਆਪ ਹੀ ਪੈਦਾ ਕਰਦਾ ਹੈ ਆਪ ਹੀ ਨਾਸ ਕਰਦਾ ਹੈ, ਇਹ ਕਈ ਕਿਸਮਾਂ ਦੇ (ਜੀਵਾਂ ਦੇ) ਰੂਪ ਆਪ ਹੀ ਬਣਾਂਦਾ ਹੈ।
He himself establishes, and He Himself disestablishes. He fashions them in various forms.
आपे थापि उथापै आपे एते वेस करावै ॥
ਜੇਤੇਜੀਅਫਿਰਹਿਅਉਧੂਤੀਆਪੇਭਿਖਿਆਪਾਵੈ॥
ਇਹ ਸਾਰੇ ਹੀ ਜੀਵ (ਜੋ ਜਗਤ ਵਿਚ) ਤੁਰਦੇ ਫਿਰਦੇ ਹਨ (ਇਹ ਸਾਰੇ ਪ੍ਰਭੂ ਦੇ ਦਰ ਦੇ) ਮੰਗਤੇ ਹਨ, ਪ੍ਰਭੂ ਆਪ ਹੀ ਇਹਨਾਂ ਨੂੰ ਖ਼ੈਰ ਪਾਂਦਾ ਹੈ।
And all the human beings who wander around as beggars, He Himself gives in charity to them.
जेते जीअ फिरहि अउधूती आपे भिखिआ पावै ॥
ਲੇਖੈਬੋਲਣੁਲੇਖੈਚਲਣੁਕਾਇਤੁਕੀਚਹਿਦਾਵੇ॥
ਹਰੇਕ ਜੀਵ ਦਾ ਬੋਲਣਾ ਚੱਲਣਾ ਗਿਣੇ-ਮਿਥੇ ਸਮੇ ਲਈ ਹੈ, ਕਾਹਦੇ ਲਈ ਇਹ ਮੱਲਾਂ ਮੱਲੀਆਂ ਜਾ ਰਹੀਆਂ ਹਨ?
As it is recorded, the mortals speak, and as it is recorded, they walk. So why put on all this show?
लेखै बोलणु लेखै चलणु काइतु कीचहि दावे ॥
ਮੂਲੁਮਤਿਪਰਵਾਣਾਏਹੋਨਾਨਕੁਆਖਿਸੁਣਾਏ॥
ਨਾਨਕ ਆਖ ਕੇ ਸੁਣਾਂਦਾ ਹੈ ਕਿ ਅਕਲ ਦੀ ਮੰਨੀ-ਪ੍ਰਮੰਨੀ ਸਿਰੇ ਦੀ ਗੱਲ ਇਹੀ ਹੈ;
This is the basis of intelligence; this is certified and approved. Nanak speaks and proclaims it.
मूलु मति परवाणा एहो नानकु आखि सुणाए ॥
ਕਰਣੀਉਪਰਿਹੋਇਤਪਾਵਸੁਜੇਕੋਕਹੈਕਹਾਏ॥੨॥
ਭਾਵੇਂ ਹੋਰ ਜੋ ਕੁਝ ਭੀ ਕੋਈ ਆਖੇ (ਪਿਆ ਆਖੇ, ਅਸਲ ਗੱਲ ਇਹ ਹੈ ਕਿ) ਹਰੇਕ ਦੇ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ ॥੨॥
By past actions, each being is judged; what else can anyone say? ||2||
करणी उपरि होइ तपावसु जे को कहै कहाए ॥२॥
WWW.GURBANI.WORLD