GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਰਾਮਦਾਸ ਜੀ
ਅੰਗ 1238
Display Settings
Translations
ਪਉੜੀ
Pauree:
पउड़ी ॥
ਗੁਰਮੁਖਿਚਲਤੁਰਚਾਇਓਨੁਗੁਣਪਰਗਟੀਆਇਆ
(ਪ੍ਰਭੂ ਦੀ ਜਗਤ-ਰਚਨਾ ਵਿਚ) ਕੋਈ ਮਨੁੱਖ ਗੁਰੂ ਦੇ ਸਨਮੁਖ ਹੈ ਇਹ ਕੌਤਕ ਭੀ ਉਸ (ਪ੍ਰਭੂ) ਨੇ (ਹੀ) ਰਚਾਇਆ ਹੈ (ਗੁਰਮੁਖਿ ਮਨੁੱਖ ਵਿਚ ਪ੍ਰਭੂ ਨੇ ਆਪਣੇ) ਗੁਣ ਪਰਗਟ ਕੀਤੇ ਹਨ,
The Guru's Word makes the drama play itself out. Through virtue, this becomes evident.
गुरमुखि चलतु रचाइओनु गुण परगटी आइआ ॥
ਗੁਰਬਾਣੀਸਦਉਚਰੈਹਰਿਮੰਨਿਵਸਾਇਆ
(ਜਿਨ੍ਹਾਂ ਦੀ ਬਰਕਤਿ ਨਾਲ ਉਹ ਗੁਰਮੁਖਿ) ਸਦਾ ਸਤਿਗੁਰੂ ਦੀ ਬਾਣੀ ਉਚਾਰਦਾ ਹੈ ਤੇ ਪ੍ਰਭੂ ਨੂੰ ਮਨ ਵਿਚ ਵਸਾਈ ਰੱਖਦਾ ਹੈ,
Whoever utters the Word of the Guru's Bani - the Lord is enshrined in his mind.
गुरबाणी सद उचरै हरि मंनि वसाइआ ॥
ਸਕਤਿਗਈਭ੍ਰਮੁਕਟਿਆਸਿਵਜੋਤਿਜਗਾਇਆ
ਉਸ ਦੇ ਅੰਦਰ ਰੱਬੀ ਜੋਤਿ ਜਗ ਪੈਂਦੀ ਹੈ, (ਉਸ ਦੇ ਅੰਦਰੋਂ) ਮਾਇਆ (ਦਾ ਹਨੇਰਾ) ਦੂਰ ਹੋ ਜਾਂਦਾ ਹੈ ਤੇ ਭਟਕਣਾ ਮੁੱਕ ਜਾਂਦੀ ਹੈ (ਭਾਵ, ਜ਼ਿੰਦਗੀ ਦੇ ਰਾਹ ਤੇ ਉਹ ਮਾਇਆ ਦੇ ਹਨੇਰੇ ਵਿਚ ਠੇਡੇ ਨਹੀਂ ਖਾਂਦਾ)।
Maya's power is gone, and doubt is eradicated; awaken to the Light of the Lord.
सकति गई भ्रमु कटिआ सिव जोति जगाइआ ॥
ਜਿਨਕੈਪੋਤੈਪੁੰਨੁਹੈਗੁਰੁਪੁਰਖੁਮਿਲਾਇਆ
ਜਿਨ੍ਹਾਂ ਦੇ ਭਾਗਾਂ ਵਿਚ (ਪਿਛਲੀ ਕੀਤੀ) ਨੇਕ ਕਮਾਈ ਹੈ (ਉਹਨਾਂ ਨੂੰ ਪ੍ਰਭੂ) ਮਹਾਂ ਪੁਰਖ ਸਤਿਗੁਰੂ ਮਿਲਾ ਦੇਂਦਾ ਹੈ;
Those who hold onto goodness as their treasure meet the Guru, the Primal Being.
जिन कै पोतै पुंनु है गुरु पुरखु मिलाइआ ॥
ਨਾਨਕਸਹਜੇਮਿਲਿਰਹੇਹਰਿਨਾਮਿਸਮਾਇਆ॥੨॥
ਤੇ, ਹੇ ਨਾਨਕ! ਉਹ ਆਤਮਕ ਅਡੋਲਤਾ ਵਿਚ ਟਿੱਕ ਕੇ (ਪ੍ਰਭੂ ਵਿਚ) ਮਿਲੇ ਰਹਿੰਦੇ ਹਨ, ਪ੍ਰਭੂ ਦੇ ਨਾਮ ਵਿਚ ਟਿਕੇ ਰਹਿੰਦੇ ਹਨ ॥੨॥
O Nanak, they are intuitively absorbed and blended into the Name of the Lord. ||2||
नानक सहजे मिलि रहे हरि नामि समाइआ ॥२॥
WWW.GURBANI.WORLD
ਪਿਛਲਾ Share ਹੋਮ Save ਅਗਲਾ