ਪਉੜੀ॥
ਪਉੜੀ
Pauree:
पउड़ी ॥
ਸਸਾਸਿਆਨਪਛਾਡੁਇਆਨਾ॥
ਹੇ ਮੇਰੇ ਅੰਞਾਣ ਮਨ! ਚਲਾਕੀਆਂ ਛੱਡ।
SASSA: Give up your clever tricks, you ignorant fool!
ससा सिआनप छाडु इआना ॥
ਹਿਕਮਤਿਹੁਕਮਿਨਪ੍ਰਭੁਪਤੀਆਨਾ॥
ਪਰਮਾਤਮਾ ਚਲਾਕੀਆਂ ਨਾਲ ਤੇ ਹੁਕਮ ਕੀਤਿਆਂ (ਭਾਵ, ਆਕੜ ਵਿਖਾਇਆਂ) ਖ਼ੁਸ਼ ਨਹੀਂ ਹੁੰਦਾ।
God is not pleased with clever tricks and commands.
हिकमति हुकमि न प्रभु पतीआना ॥
ਸਹਸਭਾਤਿਕਰਹਿਚਤੁਰਾਈ॥
ਜੇ ਤੂੰ ਹਜ਼ਾਰਾਂ ਕਿਸਮਾਂ ਦੀਆਂ ਚਲਾਕੀਆਂ ਭੀ ਕਰੇਂਗਾ,
You may practice a thousand forms of cleverness,
सहस भाति करहि चतुराई ॥
ਸੰਗਿਤੁਹਾਰੈਏਕਨਜਾਈ॥
ਇੱਕ ਚਲਾਕੀ ਭੀ ਤੇਰੀ ਮਦਦ ਨਹੀਂ ਕਰ ਸਕੇਗੀ (ਪ੍ਰਭੂ ਦੀ ਹਜ਼ੂਰੀ ਵਿਚ ਤੇਰੇ ਨਾਲ ਨਹੀਂ ਜਾਇਗੀ, ਮੰਨੀ ਨਹੀਂ ਜਾ ਸਕੇਗੀ)।
but not even one will go along with you in the end.
संगि तुहारै एक न जाई ॥
ਸੋਊਸੋਊਜਪਿਦਿਨਰਾਤੀ॥
ਹੇ ਮੇਰੀ ਜਿੰਦੇ! ਬੱਸ! ਉਸ ਪ੍ਰਭੂ ਨੂੰ ਹੀ ਦਿਨ ਰਾਤ ਯਾਦ ਕਰਦੀ ਰਹੁ,
Meditate on that Lord, that Lord, day and night.
सोऊ सोऊ जपि दिन राती ॥
ਰੇਜੀਅਚਲੈਤੁਹਾਰੈਸਾਥੀ॥
ਪ੍ਰਭੂ ਦੀ ਯਾਦ ਨੇ ਹੀ ਤੇਰੇ ਨਾਲ ਜਾਣਾ ਹੈ।
O soul, He alone shall go along with you.
रे जीअ चलै तुहारै साथी ॥
ਸਾਧਸੇਵਾਲਾਵੈਜਿਹਆਪੈ॥
(ਪਰ ਇਹ ਸਿਮਰਨ ਉਹੀ ਕਰ ਸਕਦਾ ਹੈ ਜਿਸ ਨੂੰ ਪ੍ਰਭੂ ਆਪ ਗੁਰੂ ਦੇ ਦਰ ਤੇ ਲਿਆਵੇ) ਜਿਸ ਮਨੁੱਖ ਨੂੰ ਪ੍ਰਭੂ ਆਪ ਗੁਰੂ ਦੀ ਸੇਵਾ ਵਿਚ ਜੋੜਦਾ ਹੈ,
Those whom the Lord Himself commits to the service of the Holy,
साध सेवा लावै जिह आपै ॥
ਨਾਨਕਤਾਕਉਦੂਖੁਨਬਿਆਪੈ॥੫੦॥
ਹੇ ਨਾਨਕ! ਉਸ ਉਤੇ ਕੋਈ ਦੁੱਖ-ਕਲੇਸ਼ ਜ਼ੋਰ ਨਹੀਂ ਪਾ ਸਕਦਾ ॥੫੦॥
O Nanak, are not afflicted by suffering. ||50||
नानक ता कउ दूखु न बिआपै ॥५०॥
WWW.GURBANI.WORLD