GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 187
Display Settings
Translations
ਗਉੜੀਮਹਲਾ
Gauree, Fifth Mahalaa:
गउड़ी महला ५ ॥
ਮੀਤੁਕਰੈਸੋਈਹਮਮਾਨਾ
(ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਜੋ ਕੁਝ ਕਰਦਾ ਹੈ ਉਸ ਨੂੰ ਮੈਂ (ਸਿਰ-ਮੱਥੇ ਉਤੇ) ਮੰਨਦਾ ਹਾਂ,
Whatever my Friend does, I accept.
मीतु करै सोई हम माना ॥
ਮੀਤਕੇਕਰਤਬਕੁਸਲਸਮਾਨਾ॥੧॥
ਮਿੱਤਰ-ਪ੍ਰਭੂ ਦੇ ਕੀਤੇ ਕੰਮ ਮੈਨੂੰ ਸੁਖਾਂ ਵਰਗੇ (ਪ੍ਰਤੀਤ ਹੁੰਦੇ) ਹਨ ॥੧॥
My Friend's actions are pleasing to me. ||1||
मीत के करतब कुसल समाना ॥१॥
ਏਕਾਟੇਕਮੇਰੈਮਨਿਚੀਤ
(ਹੇ ਭਾਈ!) ਮੇਰੇ ਮਨ-ਚਿੱਤ ਵਿਚ ਸਿਰਫ਼ ਇਹ ਸਹਾਰਾ ਹੈ,
Within my conscious mind, the One Lord is my only Support.
एका टेक मेरै मनि चीत ॥
ਜਿਸੁਕਿਛੁਕਰਣਾਸੁਹਮਰਾਮੀਤ॥੧॥ਰਹਾਉ
ਕਿ ਜਿਸ ਪਰਮਾਤਮਾ ਦੀ ਇਹ ਸਾਰੀ ਰਚਨਾ ਹੈ ਉਹ ਮੇਰਾ ਮਿੱਤਰ ਹੈ ॥੧॥ ਰਹਾਉ ॥
One who does this is my Friend. ||1||Pause||
जिसु किछु करणा सु हमरा मीत ॥१॥ रहाउ ॥
ਮੀਤੁਹਮਾਰਾਵੇਪਰਵਾਹਾ
(ਹੇ ਭਾਈ!) ਮੇਰਾ ਮਿੱਤਰ-ਪ੍ਰਭੂ ਬੇ-ਮੁਥਾਜ ਹੈ (ਉਸ ਨੂੰ ਕਿਸੇ ਦੀ ਕੋਈ ਗ਼ਰਜ਼ ਨਹੀਂ ਕਾਣ ਨਹੀਂ),
My Friend is Carefree.
मीतु हमारा वेपरवाहा ॥
ਗੁਰਕਿਰਪਾਤੇਮੋਹਿਅਸਨਾਹਾ॥੨॥
ਗੁਰੂ ਦੀ ਕਿਰਪਾ ਨਾਲ ਉਸ ਨਾਲ ਮੇਰਾ ਪਿਆਰ ਬਣ ਗਿਆ ਹੈ (ਭਾਵ, ਮੇਰੇ ਨਾਲ ਉਸ ਦੀ ਸਾਂਝ ਇਸ ਵਾਸਤੇ ਨਹੀਂ ਬਣੀ ਕਿ ਉਸ ਨੂੰ ਕੋਈ ਗ਼ਰਜ਼ ਸੀ। ਇਹ ਤਾਂ ਸਤਿਗੁਰੂ ਦੀ ਮਿਹਰ ਹੋਈ ਹੈ) ॥੨॥
By Guru's Grace, I give my love to Him. ||2||
गुर किरपा ते मोहि असनाहा ॥२॥
ਮੀਤੁਹਮਾਰਾਅੰਤਰਜਾਮੀ
ਮੇਰਾ ਮਿੱਤਰ-ਪ੍ਰਭੂ (ਹਰੇਕ ਜੀਵ ਦੇ) ਦਿਲ ਦੀ ਜਾਣਨ ਵਾਲਾ ਹੈ।
My Friend is the Inner-knower, the Searcher of hearts.
मीतु हमारा अंतरजामी ॥
ਸਮਰਥਪੁਰਖੁਪਾਰਬ੍ਰਹਮੁਸੁਆਮੀ॥੩॥
ਉਹ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈ, ਸਭ ਦਾ ਮਾਲਕ ਹੈ ॥੩॥
He is the All-powerful Being, the Supreme Lord and Master. ||3||
समरथ पुरखु पारब्रहमु सुआमी ॥३॥
ਹਮਦਾਸੇਤੁਮਠਾਕੁਰਮੇਰੇ
ਹੇ ਪ੍ਰਭੂ! ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ।
I am Your servant; You are my Lord and Master.
हम दासे तुम ठाकुर मेरे ॥
ਮਾਨੁਮਹਤੁਨਾਨਕਪ੍ਰਭੁਤੇਰੇ॥੪॥੪੦॥੧੦੯॥
ਹੇ ਨਾਨਕ! (ਆਖ-) ਤੇਰਾ ਸੇਵਕ ਬਣਿਆਂ ਹੀ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ॥੪॥੪੦॥੧੦੯॥
Nanak: my honor and glory are Yours, God. ||4||40||109||
मानु महतु नानक प्रभु तेरे ॥४॥४०॥१०९॥
WWW.GURBANI.WORLD
ਪਿਛਲਾ Share ਹੋਮ Save ਅਗਲਾ