ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਜਾਕਉਤੁਮਭਏਸਮਰਥਅੰਗਾ॥
ਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਜਿਸ ਮਨੁੱਖ ਦਾ ਤੂੰ ਸਹਾਈ ਬਣਦਾ ਹੈਂ,
Those who have You on their side, O All-powerful Lord
जा कउ तुम भए समरथ अंगा ॥
ਤਾਕਉਕਛੁਨਾਹੀਕਾਲੰਗਾ॥੧॥
ਉਸ ਨੂੰ ਕੋਈ (ਵਿਕਾਰ ਆਦਿਕਾਂ ਦਾ) ਦਾਗ਼ ਨਹੀਂ ਛੁਹ ਸਕਦਾ ॥੧॥
- no black stain can stick to them. ||1||
ता कउ कछु नाही कालंगा ॥१॥
ਮਾਧਉਜਾਕਉਹੈਆਸਤੁਮਾਰੀ॥
ਹੇ ਮਾਇਆ ਦੇ ਪਤੀ ਪ੍ਰਭੂ! ਜਿਸ ਮਨੁੱਖ ਨੂੰ (ਸਿਰਫ਼) ਤੇਰੀ (ਸਹਾਇਤਾ ਦੀ) ਆਸ ਹੈ,
O Lord of wealth, those who place their hopes in You
माधउ जा कउ है आस तुमारी ॥
ਤਾਕਉਕਛੁਨਾਹੀਸੰਸਾਰੀ॥੧॥ਰਹਾਉ॥
ਉਸ ਨੂੰ ਦੁਨੀਆ (ਦੇ ਲੋਕਾਂ ਦੀ ਸਹਾਇਤਾ) ਦੀ ਆਸ (ਬਣਾਣ ਦੀ ਲੋੜ) ਨਹੀਂ (ਰਹਿੰਦੀ) ॥੧॥ ਰਹਾਉ ॥
- nothing of the world can touch them at all. ||1||Pause||
ता कउ कछु नाही संसारी ॥१॥ रहाउ ॥
ਜਾਕੈਹਿਰਦੈਠਾਕੁਰੁਹੋਇ॥
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਮਾਲਕ-ਪ੍ਰਭੂ ਚੇਤੇ ਰਹਿੰਦਾ ਹੈ,
Those whose hearts are filled with their Lord and Master
जा कै हिरदै ठाकुरु होइ ॥
ਤਾਕਉਸਹਸਾਨਾਹੀਕੋਇ॥੨॥
ਉਸ ਨੂੰ (ਦੁਨੀਆ ਦਾ) ਕੋਈ ਸਹਮ-ਫ਼ਿਕਰ ਪੋਹ ਨਹੀਂ ਸਕਦਾ ॥੨॥
- no anxiety can affect them. ||2||
ता कउ सहसा नाही कोइ ॥२॥
ਜਾਕਉਤੁਮਦੀਨੀਪ੍ਰਭਧੀਰ॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਧੀਰਜ ਦਿੱਤੀ ਹੈ,
Those, unto whom You give Your consolation, God
जा कउ तुम दीनी प्रभ धीर ॥
ਤਾਕੈਨਿਕਟਿਨਆਵੈਪੀਰ॥੩॥
ਕੋਈ ਦੁੱਖ ਕਲੇਸ਼ ਉਸ ਦੇ ਨੇੜੇ ਨਹੀਂ ਢੁਕ ਸਕਦਾ ॥੩॥
- pain does not even approach them. ||3||
ता कै निकटि न आवै पीर ॥३॥
ਕਹੁਨਾਨਕਮੈਸੋਗੁਰੁਪਾਇਆ॥
ਨਾਨਕ ਆਖਦਾ ਹੈ- ਮੈਂ ਉਹ ਗੁਰੂ ਲੱਭ ਲਿਆ ਹੈ,
Says Nanak, I have found that Guru,
कहु नानक मै सो गुरु पाइआ ॥
ਪਾਰਬ੍ਰਹਮਪੂਰਨਦੇਖਾਇਆ॥੪॥੪੧॥੧੧੦॥
ਜਿਸ ਨੇ ਮੈਨੂੰ (ਇਹੋ ਜਿਹੀਆਂ ਤਾਕਤਾਂ ਦਾ ਮਾਲਕ) ਸਰਬ-ਵਿਆਪਕ ਬੇਅੰਤ ਪ੍ਰਭੂ ਵਿਖਾ ਦਿੱਤਾ ਹੈ ॥੪॥੪੧॥੧੧੦॥
who has shown me the Perfect, Supreme Lord God. ||4||41||110||
पारब्रहम पूरन देखाइआ ॥४॥४१॥११०॥
WWW.GURBANI.WORLD