ਸੋਰਠਿ॥
ਰਾਗ ਸੋਰਠਿ।
Sorat'h:
सोरठि ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਬਹੁਪਰਪੰਚਕਰਿਪਰਧਨੁਲਿਆਵੈ॥
ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ,
Practicing great hypocrisy, he acquires the wealth of others.
बहु परपंच करि पर धनु लिआवै ॥
ਸੁਤਦਾਰਾਪਹਿਆਨਿਲੁਟਾਵੈ॥੧॥
ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ ॥੧॥
Returning home, he squanders it on his wife and children. ||1||
सुत दारा पहि आनि लुटावै ॥१॥
ਮਨਮੇਰੇਭੂਲੇਕਪਟੁਨਕੀਜੈ॥
ਹੇ ਮੇਰੇ ਭੁੱਲੇ ਹੋਏ ਮਨ! (ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ।
O my mind, do not practice deception, even inadvertently.
मन मेरे भूले कपटु न कीजै ॥
ਅੰਤਿਨਿਬੇਰਾਤੇਰੇਜੀਅਪਹਿਲੀਜੈ॥੧॥ਰਹਾਉ॥
ਆਖ਼ਰ ਨੂੰ (ਇਹਨਾਂ ਮੰਦ ਕਰਮਾਂ ਦਾ) ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ ॥੧॥ ਰਹਾਉ ॥
In the end, your own soul shall have to answer for its account. ||1||Pause||
अंति निबेरा तेरे जीअ पहि लीजै ॥१॥ रहाउ ॥
ਛਿਨੁਛਿਨੁਤਨੁਛੀਜੈਜਰਾਜਨਾਵੈ॥
(ਵੇਖ, ਇਹਨਾਂ ਠੱਗੀਆਂ ਵਿਚ ਹੀ) ਸਹਿਜੇ ਸਹਿਜੇ ਤੇਰਾ ਆਪਣਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ।
Moment by moment, the body is wearing away, and old age is asserting itself.
छिनु छिनु तनु छीजै जरा जनावै ॥
ਤਬਤੇਰੀਓਕਕੋਈਪਾਨੀਓਨਪਾਵੈ॥੨॥
(ਜਦੋਂ ਤੂੰ ਬੁੱਢਾ ਹੋ ਗਿਆ, ਤੇ ਹਿੱਲਣ-ਜੋਗਾ ਨਾਹ ਰਿਹਾ) ਤਦੋਂ (ਇਹਨਾਂ ਵਿਚੋਂ, ਜਿਨ੍ਹਾਂ ਦੀ ਖ਼ਾਤਰ ਠੱਗੀ ਕਰਦਾ ਹੈਂ) ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ ॥੨॥
And then, when you are old, no one shall pour water into your cup. ||2||
तब तेरी ओक कोई पानीओ न पावै ॥२॥
ਕਹਤੁਕਬੀਰੁਕੋਈਨਹੀਤੇਰਾ॥
(ਤੈਨੂੰ) ਕਬੀਰ ਆਖਦਾ ਹੈ-(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ।
Says Kabeer, no one belongs to you.
कहतु कबीरु कोई नही तेरा ॥
ਹਿਰਦੈਰਾਮੁਕੀਨਜਪਹਿਸਵੇਰਾ॥੩॥੯॥
(ਇੱਕ ਪ੍ਰਭੂ ਹੀ ਅਸਲ ਸਾਥੀ ਹੈ) ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦੀ? ॥੩॥੯॥
Why not chant the Lord's Name in your heart, when you are still young? ||3||9||
हिरदै रामु की न जपहि सवेरा ॥३॥९॥
WWW.GURBANI.WORLD