ਜਬਲਗੁਮੇਰੀਮੇਰੀਕਰੈ॥
ਜਦ ਤਕ ਮਨੁੱਖ ਮਮਤਾ ਦੇ ਗੇੜ ਵਿਚ ਰਹਿੰਦਾ ਹੈ,
As long as he cries out, Mine! Mine!,
जब लगु मेरी मेरी करै ॥
ਤਬਲਗੁਕਾਜੁਏਕੁਨਹੀਸਰੈ॥
ਤਦ ਤਕ ਇਸ ਦਾ (ਆਤਮਕ ਜੀਵਨ ਦਾ) ਇੱਕ ਕੰਮ ਭੀ ਨਹੀਂ ਸੌਰਦਾ।
none of his tasks are accomplished.
तब लगु काजु एकु नही सरै ॥
ਜਬਮੇਰੀਮੇਰੀਮਿਟਿਜਾਇ॥
ਜਦੋਂ ਇਸ ਦੀ ਮਮਤਾ ਮਿਟ ਜਾਂਦੀ ਹੈ,
When such possessiveness is erased and removed,
जब मेरी मेरी मिटि जाइ ॥
ਤਬਪ੍ਰਭਕਾਜੁਸਵਾਰਹਿਆਇ॥੧॥
ਤਦੋਂ ਪ੍ਰਭੂ ਜੀ (ਇਸ ਦੇ ਹਿਰਦੇ ਵਿਚ) ਵੱਸ ਕੇ ਜੀਵਨ-ਮਨੋਰਥ ਪੂਰਾ ਕਰ ਦੇਂਦੇ ਹਨ ॥੧॥
then God comes and resolves his affairs. ||1||
तब प्रभ काजु सवारहि आइ ॥१॥
ਐਸਾਗਿਆਨੁਬਿਚਾਰੁਮਨਾ॥
ਹੇ ਮਨ! ਕੋਈ ਅਜਿਹੀ ਉੱਚੀ ਸਮਝ ਦੀ ਗੱਲ ਸੋਚ (ਜਿਸ ਨਾਲ ਤੂੰ ਸਿਮਰਨ ਵਲ ਪਰਤ ਸਕੇਂ)।
Contemplate such spiritual wisdom, O mortal man.
ऐसा गिआनु बिचारु मना ॥
ਹਰਿਕੀਨਸਿਮਰਹੁਦੁਖਭੰਜਨਾ॥੧॥ਰਹਾਉ॥
ਹੇ ਮੇਰੇ ਮਨ! ਸਭ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਕਿਉਂ ਨਹੀਂ ਸਿਮਰਦਾ? ॥੧॥ ਰਹਾਉ ॥
Why not meditate in remembrance on the Lord, the Destroyer of pain? ||1||Pause||
हरि की न सिमरहु दुख भंजना ॥१॥ रहाउ ॥
ਜਬਲਗੁਸਿੰਘੁਰਹੈਬਨਮਾਹਿ॥
ਜਦ ਤਾਈਂ ਇਸ ਹਿਰਦੇ-ਰੂਪ ਜੰਗਲ ਵਿਚ ਅਹੰਕਾਰ-ਸ਼ੇਰ ਰਹਿੰਦਾ ਹੈ,
As long as the tiger lives in the forest,
जब लगु सिंघु रहै बन माहि ॥
ਤਬਲਗੁਬਨੁਫੂਲੈਹੀਨਾਹਿ॥
ਤਦ ਤਾਈਂ ਇਹ ਹਿਰਦਾ-ਫੁਲਵਾੜੀ ਫੁੱਲਦੀ ਨਹੀਂ (ਹਿਰਦੇ ਵਿਚ ਕੋਮਲ ਗੁਣ ਉੱਘੜਦੇ ਨਹੀਂ)।
the forest does not flower.
तब लगु बनु फूलै ही नाहि ॥
ਜਬਹੀਸਿਆਰੁਸਿੰਘਕਉਖਾਇ॥
ਪਰ, ਜਦੋਂ (ਨਿਮ੍ਰਤਾ-ਰੂਪ) ਗਿੱਦੜ (ਅਹੰਕਾਰ-) ਸ਼ੇਰ ਨੂੰ ਖਾ ਜਾਂਦਾ ਹੈ,
But when the jackal eats the tiger,
जब ही सिआरु सिंघ कउ खाइ ॥
ਫੂਲਿਰਹੀਸਗਲੀਬਨਰਾਇ॥੨॥
ਤਾਂ (ਹਿਰਦੇ ਦੀ ਸਾਰੀ) ਬਨਸਪਤੀ ਨੂੰ ਫੁੱਲ ਲੱਗ ਪੈਂਦੇ ਹਨ ॥੨॥
then the entire forest flowers. ||2||
फूलि रही सगली बनराइ ॥२॥
ਜੀਤੋਬੂਡੈਹਾਰੋਤਿਰੈ॥
ਜੋ ਮਨੁੱਖ (ਕਿਸੇ ਮਾਣ ਵਿਚ ਆ ਕੇ) ਇਹ ਸਮਝਦਾ ਹੈ ਕਿ ਮੈਂ ਬਾਜ਼ੀ ਜਿੱਤ ਲਈ ਹੈ, ਉਹ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦਾ ਹੈ।
The victorious are drowned, while the defeated swim across.
जीतो बूडै हारो तिरै ॥
ਗੁਰਪਰਸਾਦੀਪਾਰਿਉਤਰੈ॥
ਪਰ ਜੋ ਮਨੁੱਖ ਗ਼ਰੀਬੀ ਸੁਭਾਵ ਵਿਚ ਤੁਰਦਾ ਹੈ, ਉਹ ਤਰ ਜਾਂਦਾ ਹੈ, ਉਹ ਆਪਣੇ ਗੁਰੂ ਦੀ ਮਿਹਰ ਨਾਲ ਪਾਰ ਲੰਘ ਜਾਂਦਾ ਹੈ।
By Guru's Grace, one crosses over and is saved.
गुर परसादी पारि उतरै ॥
ਦਾਸੁਕਬੀਰੁਕਹੈਸਮਝਾਇ॥
ਸੇਵਕ ਕਬੀਰ ਸਮਝਾ ਕੇ ਆਖਦਾ ਹੈ,
Slave Kabeer speaks and teaches:
दासु कबीरु कहै समझाइ ॥
ਕੇਵਲਰਾਮਰਹਹੁਲਿਵਲਾਇ॥੩॥੬॥੧੪॥
ਕਿ ਸਿਰਫ਼ ਪਰਮਾਤਮਾ ਦੇ ਚਰਨਾਂ ਵਿਚ ਮਨ ਜੋੜੀ ਰੱਖੋ ॥੩॥੬॥੧੪॥
remain lovingly absorbed, attuned to the Lord alone. ||3||6||14||
केवल राम रहहु लिव लाइ ॥३॥६॥१४॥
WWW.GURBANI.WORLD