ਸਲੋਕਮਃ੩॥
Shalok, Third Mahalaa:
सलोक मः ३ ॥
ਮਨਮੁਖਬੋਲਿਨਜਾਣਨੑੀਓਨਾਅੰਦਰਿਕਾਮੁਕ੍ਰੋਧੁਅਹੰਕਾਰੁ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਢੁੱਕਵੀਂ ਗੱਲ ਕਰਨੀ ਭੀ ਨਹੀਂ ਜਾਣਦੇ ਕਿਉਂਕਿ ਉਹਨਾਂ ਦੇ ਮਨ ਵਿਚ ਕਾਮ ਕ੍ਰੋਧ ਤੇ ਅਹੰਕਾਰ (ਪ੍ਰਬਲ) ਹੁੰਦਾ ਹੈ;
The self-willed manmukhs do not even know how to speak. They are filled with sexual desire, anger and egotism.
मनमुख बोलि न जाणनी ओना अंदरि कामु क्रोधु अहंकारु ॥
ਥਾਉਕੁਥਾਉਨਜਾਣਨੀਸਦਾਚਿਤਵਹਿਬਿਕਾਰ॥
ਉਹ ਸਦਾ ਭੈੜੀਆਂ ਗੱਲਾਂ ਹੀ ਸੋਚਦੇ ਹਨ, ਥਾਂ ਕੁਥਾਂ ਭੀ ਨਹੀਂ ਸਮਝਦੇ (ਭਾਵ, ਇਹ ਸਮਝ ਭੀ ਉਹਨਾਂ ਨੂੰ ਨਹੀਂ ਹੁੰਦੀ ਕਿ ਇਹ ਕੰਮ ਇਥੇ ਕਰਨਾ ਫਬਦਾ ਭੀ ਹੈ ਜਾਂ ਨਹੀਂ);
They do not know the difference between good and bad; they constantly think of corruption.
थाउ कुथाउ न जाणनी सदा चितवहि बिकार ॥
ਦਰਗਹਲੇਖਾਮੰਗੀਐਓਥੈਹੋਹਿਕੂੜਿਆਰ॥
ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਕੀਤੇ ਕਰਮਾਂ ਦਾ ਹਿਸਾਬ ਪੁੱਛੀਦਾ ਹੈ ਤਾਂ ਓਥੇ ਉਹ ਝੂਠੇ ਪੈਂਦੇ ਹਨ।
In the Lord's Court, they are called to account, and they are judged to be false.
दरगह लेखा मंगीऐ ओथै होहि कूड़िआर ॥
ਆਪੇਸ੍ਰਿਸਟਿਉਪਾਈਅਨੁਆਪਿਕਰੇਬੀਚਾਰੁ॥
ਪਰ, ਉਸ ਪ੍ਰਭੂ ਨੇ ਆਪ ਹੀ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, (ਸਭ ਵਿਚ ਵਿਆਪਕ ਹੋ ਕੇ) ਉਹ ਆਪ (ਹੀ) ਹਰੇਕ ਵਿਚਾਰ ਕਰ ਰਿਹਾ ਹੈ।
He Himself creates the Universe. He Himself contemplates it.
आपे स्रिसटि उपाईअनु आपि करे बीचारु ॥
ਨਾਨਕਕਿਸਨੋਆਖੀਐਸਭੁਵਰਤੈਆਪਿਸਚਿਆਰੁ॥੧॥
ਹੇ ਨਾਨਕ! ਸਭ ਥਾਈਂ ਉਹ ਸੱਚ ਦਾ ਸੋਮਾ ਪ੍ਰਭੂ ਆਪ (ਹੀ) ਮੌਜੂਦ ਹੈ, ਸੋ ਕਿਸੇ (ਮਨਮੁਖ) ਨੂੰ (ਭੀ ਮੰਦਾ) ਨਹੀਂ ਆਖਿਆ ਜਾ ਸਕਦਾ ॥੧॥
O Nanak, whom should we tell? The True Lord is permeating and pervading all. ||1||
नानक किस नो आखीऐ सभु वरतै आपि सचिआरु ॥१॥
WWW.GURBANI.WORLD