GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਰਾਮਦਾਸ ਜੀ
ਅੰਗ 95
Display Settings
Translations
ਮਾਝਮਹਲਾ
Maajh, Fourth Mahalaa:
माझ महला ४ ॥
ਹਰਿਗੁਰਗਿਆਨੁਹਰਿਰਸੁਹਰਿਪਾਇਆ
ਮੈਂ ਗੁਰੂ ਦੀ ਦਿੱਤੀ ਹੋਈ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਕਰ ਲਈ ਹੈ, ਮੈਨੂੰ ਪਰਮਾਤਮਾ ਦਾ ਨਾਮ-ਰਸ ਮਿਲ ਗਿਆ ਹੈ।
Through the Guru, I have obtained the Lord's spiritual wisdom. I have obtained the Sublime Essence of the Lord.
हरि गुर गिआनु हरि रसु हरि पाइआ ॥
ਮਨੁਹਰਿਰੰਗਿਰਾਤਾਹਰਿਰਸੁਪੀਆਇਆ
ਮੇਰਾ ਮਨ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਗਿਆ ਹੈ, ਮੈਨੂੰ (ਗੁਰੂ ਨੇ) ਪਰਮਾਤਮਾ ਦਾ ਨਾਮ-ਰਸ ਪਿਲਾ ਦਿੱਤਾ ਹੈ।
My mind is imbued with the Love of the Lord; I drink in the Sublime Essence of the Lord.
मनु हरि रंगि राता हरि रसु पीआइआ ॥
ਹਰਿਹਰਿਨਾਮੁਮੁਖਿਹਰਿਹਰਿਬੋਲੀਮਨੁਹਰਿਰਸਿਟੁਲਿਟੁਲਿਪਉਦਾਜੀਉ॥੧॥
(ਹੁਣ) ਮੈਂ ਸਦਾ ਪਰਮਾਤਮਾ ਦਾ ਨਾਮ ਮੂੰਹ ਨਾਲ ਉਚਾਰਦਾ ਰਹਿੰਦਾ ਹਾਂ, ਪਰਮਾਤਮਾ ਦੇ ਨਾਮ-ਰਸ ਵਿਚ ਮੇਰਾ ਮਨ ਉਛਲ ਉਛਲ ਪੈਂਦਾ ਹੈ ॥੧॥
With my mouth, I chant the Name of the Lord, Har, Har; my mind is filled to overflowing with the Sublime Essence of the Lord. ||1||
हरि हरि नामु मुखि हरि हरि बोली मनु हरि रसि टुलि टुलि पउदा जीउ ॥१॥
ਆਵਹੁਸੰਤਮੈਗਲਿਮੇਲਾਈਐ
ਹੇ ਸੰਤ ਜਨੋ! ਆਵੋ, ਮੈਨੂੰ ਆਪਣੇ ਗਲ ਨਾਲ ਲਾ ਲਵੋ,
Come, O Saints, and lead me to my Lord's Embrace.
आवहु संत मै गलि मेलाईऐ ॥
ਮੇਰੇਪ੍ਰੀਤਮਕੀਮੈਕਥਾਸੁਣਾਈਐ
ਤੇ ਮੈਨੂੰ ਮੇਰੇ ਪ੍ਰੀਤਮ ਪ੍ਰਭੂ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਵੋ।
Recite to me the Sermon of my Beloved.
मेरे प्रीतम की मै कथा सुणाईऐ ॥
ਹਰਿਕੇਸੰਤਮਿਲਹੁਮਨੁਦੇਵਾਜੋਗੁਰਬਾਣੀਮੁਖਿਚਉਦਾਜੀਉ॥੨॥
ਹੇ ਪ੍ਰਭੂ ਦੇ ਸੰਤ ਜਨੋ! ਮੈਨੂੰ ਮਿਲੋ। ਜੇਹੜਾ ਕੋਈ ਸਤਿਗੁਰੂ ਦੀ ਬਾਣੀ ਮੂੰਹ ਨਾਲ ਉਚਾਰਦਾ ਹੈ (ਤੇ ਮੈਨੂੰ ਸੁਣਾਂਦਾ ਹੈਂ) ਮੈਂ ਆਪਣਾ ਮਨ ਉਸ ਦੇ ਹਵਾਲੇ ਕਰਦਾ ਹਾਂ ॥੨॥
I dedicate my mind to those Saints of the Lord, who chant the Word of the Guru's Bani with their mouths. ||2||
हरि के संत मिलहु मनु देवा जो गुरबाणी मुखि चउदा जीउ ॥२॥
ਵਡਭਾਗੀਹਰਿਸੰਤੁਮਿਲਾਇਆ
ਮੇਰੇ ਵੱਡੇ ਭਾਗਾਂ ਨਾਲ ਪਰਮਾਤਮਾ ਨੇ ਮੈਨੂੰ ਗੁਰੂ ਮਿਲਾ ਦਿੱਤਾ,
By great good fortune, the Lord has led me to meet His Saint.
वडभागी हरि संतु मिलाइआ ॥
ਗੁਰਿਪੂਰੈਹਰਿਰਸੁਮੁਖਿਪਾਇਆ
ਤੇ (ਉਸ) ਪੂਰੇ ਗੁਰੂ ਨੇ ਪਰਮਾਤਮਾ ਦਾ ਨਾਮ-ਰਸ ਮੇਰੇ ਮੂੰਹ ਵਿਚ ਪਾ ਦਿੱਤਾ ਹੈ।
The Perfect Guru has placed the Sublime Essence of the Lord into my mouth.
गुरि पूरै हरि रसु मुखि पाइआ ॥
ਭਾਗਹੀਨਸਤਿਗੁਰੁਨਹੀਪਾਇਆਮਨਮੁਖੁਗਰਭਜੂਨੀਨਿਤਿਪਉਦਾਜੀਉ॥੩॥
ਨਿਭਾਗੇ ਬੰਦਿਆਂ ਨੂੰ ਹੀ ਸਤਿਗੁਰੂ ਨਹੀਂ ਮਿਲਦਾ। ਜੇਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਰਹਿੰਦਾ ਹੈ, ਉਹ ਸਦਾ ਜੂਨਾਂ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੩॥
The unfortunate ones do not find the True Guru; the self-willed manmukhs continually endure reincarnation through the womb. ||3||
भागहीन सतिगुरु नही पाइआ मनमुखु गरभ जूनी निति पउदा जीउ ॥३॥
ਆਪਿਦਇਆਲਿਦਇਆਪ੍ਰਭਿਧਾਰੀ
ਦਇਆ ਦੇ ਘਰ ਪ੍ਰਭੂ ਨੇ ਜਿਸ ਮਨੁੱਖ ਉੱਤੇ ਮਿਹਰ ਕੀਤੀ,
God, the Merciful, has Himself bestowed His Mercy.
आपि दइआलि दइआ प्रभि धारी ॥
ਮਲੁਹਉਮੈਬਿਖਿਆਸਭਨਿਵਾਰੀ
ਉਸ ਨੇ (ਆਪਣੇ ਅੰਦਰੋਂ) ਹਉਮੈ ਦੀ ਮੈਲ ਮਾਇਆ ਦੀ ਮੈਲ ਸਾਰੀ ਹੀ ਦੂਰੀ ਕਰ ਲਈ।
He has totally removed the poisonous pollution of egotism.
मलु हउमै बिखिआ सभ निवारी ॥
ਨਾਨਕਹਟਪਟਣਵਿਚਿਕਾਂਇਆਹਰਿਲੈਂਦੇਗੁਰਮੁਖਿਸਉਦਾਜੀਉ॥੪॥੫॥
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਹਨ, ਉਹ (ਆਪਣੇ) ਸਰੀਰ-ਹੱਟ ਵਿਚ ਹੀ ਸਰੀਰ-ਸ਼ਹਰ ਵਿਚ ਹੀ (ਟਿਕ ਕੇ) ਪਰਮਾਤਮਾ ਦੇ ਨਾਮ ਦਾ ਸੌਦਾ ਖ਼ਰੀਦਦੇ ਹਨ ॥੪॥੫॥
O Nanak, in the shops of the city of the human body, the Gurmukhs buy the merchandise of the Lord's Name. ||4||5||
नानक हट पटण विचि कांइआ हरि लैंदे गुरमुखि सउदा जीउ ॥४॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ