GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਮਾਝ - ਗੁਰੂ ਰਾਮਦਾਸ ਜੀ
ਅੰਗ 95
Display Settings
Translations
ਮਾਝਮਹਲਾ
Maajh, Fourth Mahalaa:
माझ महला ४ ॥
ਹਉਗੁਣਗੋਵਿੰਦਹਰਿਨਾਮੁਧਿਆਈ
(ਮੇਰੀ ਅਰਦਾਸਿ ਹੈ ਕਿ) ਮੈਂ ਗੋਬਿੰਦ ਦੇ ਗੁਣ ਗਾਵਾਂ, ਮੈਂ ਹਰੀ ਦਾ ਨਾਮ ਸਿਮਰਾਂ,
I meditate on the Glorious Praises of the Lord of the Universe, and the Name of the Lord.
हउ गुण गोविंद हरि नामु धिआई ॥
ਮਿਲਿਸੰਗਤਿਮਨਿਨਾਮੁਵਸਾਈ
ਤੇ ਸਾਧ ਸੰਗਤਿ ਵਿਚ ਮਿਲ ਕੇ ਮੈਂ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਵਾਂ।
Joining the Sangat, the Holy Congregation, the Name comes to dwell in the mind.
मिलि संगति मनि नामु वसाई ॥
ਹਰਿਪ੍ਰਭਅਗਮਅਗੋਚਰਸੁਆਮੀਮਿਲਿਸਤਿਗੁਰਹਰਿਰਸੁਕੀਚੈਜੀਉ॥੧॥
ਹੇ ਹਰੀ! ਹੇ ਪ੍ਰਭੂ! ਹੇ ਅਪਹੁੰਚ (ਪ੍ਰਭੂ)! ਹੇ ਅਗੋਚਰ (ਪ੍ਰਭੂ)! ਹੇ ਸੁਆਮੀ! (ਜੇ ਤੇਰੀ ਮਿਹਰ ਹੋਵੇ ਤਾਂ) ਸਤਿਗੁਰੂ ਨੂੰ ਮਿਲ ਕੇ ਤੇਰੇ ਨਾਮ ਦਾ ਆਨੰਦ ਮਾਣਿਆ ਜਾ ਸਕਦਾ ਹੈ ॥੧॥
The Lord God is our Lord and Master, Inaccessible and Unfathomable. Meeting the True Guru, I enjoy the Sublime Essence of the Lord. ||1||
हरि प्रभ अगम अगोचर सुआमी मिलि सतिगुर हरि रसु कीचै जीउ ॥१॥
ਧਨੁਧਨੁਹਰਿਜਨਜਿਨਿਹਰਿਪ੍ਰਭੁਜਾਤਾ
ਭਾਗਾਂ ਵਾਲੇ ਹਨ ਪਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰਿ-ਪ੍ਰਭੂ ਨਾਲ ਡੂੰਘੀ ਸਾਂਝ ਪਾ ਰੱਖੀ ਹੈ।
Blessed, blessed are the humble servants of the Lord, who know the Lord God.
धनु धनु हरि जन जिनि हरि प्रभु जाता ॥
ਜਾਇਪੁਛਾਜਨਹਰਿਕੀਬਾਤਾ
(ਮੇਰਾ ਜੀ ਲੋਚਦਾ ਹੈ ਕਿ) ਮੈਂ ਉਹਨਾਂ ਹਰਿ-ਜਨਾਂ ਕੋਲ ਜਾ ਕੇ ਹਰੀ ਦੀਆਂ ਸਿਫ਼ਤ-ਸਾਲਾਹ ਦੀਆਂ ਗੱਲਾਂ ਪੁੱਛਾਂ।
I go and ask those humble servants about the Mysteries of the Lord.
जाइ पुछा जन हरि की बाता ॥
ਪਾਵਮਲੋਵਾਮਲਿਮਲਿਧੋਵਾਮਿਲਿਹਰਿਜਨਹਰਿਰਸੁਪੀਚੈਜੀਉ॥੨॥
ਮੈ ਉਹਨਾਂ ਦੇ ਪੈਰ ਘੁੱਟਾਂ, (ਉਹਨਾਂ ਦੇ ਪੈਰ) ਮਲ ਮਲ ਕੇ ਧੋਵਾਂ। ਹਰੀ ਦੇ ਸੇਵਕਾਂ ਨੂੰ ਹੀ ਮਿਲ ਕੇ ਹਰੀ ਦਾ ਨਾਮ-ਰਸ ਪੀਤਾ ਜਾ ਸਕਦਾ ਹੈ ॥੨॥
I wash and massage their feet; joining with the humble servants of the Lord, I drink in the Sublime Essence of the Lord. ||2||
पाव मलोवा मलि मलि धोवा मिलि हरि जन हरि रसु पीचै जीउ ॥२॥
ਸਤਿਗੁਰਦਾਤੈਨਾਮੁਦਿੜਾਇਆ
(ਨਾਮ ਦੀ ਦਾਤਿ) ਦੇਣ ਵਾਲੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ,
The True Guru, the Giver, has implanted the Naam, the Name of the Lord, within me.
सतिगुर दातै नामु दिड़ाइआ ॥
ਵਡਭਾਗੀਗੁਰਦਰਸਨੁਪਾਇਆ
ਵੱਡੇ ਭਾਗਾਂ ਨਾਲ ਮੈਨੂੰ ਗੁਰੂ ਦਾ ਦਰਸ਼ਨ ਪ੍ਰਾਪਤ ਹੋਇਆ।
By great good fortune, I have obtained the Blessed Vision of the Guru's Darshan.
वडभागी गुर दरसनु पाइआ ॥
ਅੰਮ੍ਰਿਤਰਸੁਸਚੁਅੰਮ੍ਰਿਤੁਬੋਲੀਗੁਰਿਪੂਰੈਅੰਮ੍ਰਿਤੁਲੀਚੈਜੀਉ॥੩॥
ਹੁਣ ਮੈਂ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਮਾਣਦਾ ਹਾਂ ਤੇ ਸਦਾ ਕਾਇਮ ਰਹਿਣ ਵਾਲਾ ਅੰਮ੍ਰਿਤ ਨਾਮ (ਮੂੰਹੋਂ) ਉਚਾਰਦਾ ਹਾਂ। ਪੂਰੇ ਗੁਰੂ ਦੀ ਰਾਹੀਂ (ਹੀ) ਇਹ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਲਿਆ ਜਾ ਸਕਦਾ ਹੈ ॥੩॥
The True Essence is Ambrosial Nectar; through the Ambrosial Words of the Perfect Guru, this Amrit is obtained. ||3||
अंम्रित रसु सचु अंम्रितु बोली गुरि पूरै अंम्रितु लीचै जीउ ॥३॥
ਹਰਿਸਤਿਸੰਗਤਿਸਤਪੁਰਖੁਮਿਲਾਈਐ
ਹੇ ਹਰੀ! ਮੈਨੂੰ ਸਾਧ ਸੰਗਤਿ ਮਿਲਾ, ਮੈਨੂੰ ਸਤਿਗੁਰੂ ਮਿਲਾ।
O Lord, lead me to the Sat Sangat, the True Congregation, and the true beings.
हरि सतिसंगति सत पुरखु मिलाईऐ ॥
ਮਿਲਿਸਤਿਸੰਗਤਿਹਰਿਨਾਮੁਧਿਆਈਐ
ਸਾਧ ਸੰਗਤਿ ਵਿਚ ਮਿਲ ਕੇ ਹੀ ਹਰਿ-ਨਾਮ ਸਿਮਰਿਆ ਜਾ ਸਕਦਾ ਹੈ।
Joining the Sat Sangat, I meditate on the Lord's Name.
मिलि सतिसंगति हरि नामु धिआईऐ ॥
ਨਾਨਕਹਰਿਕਥਾਸੁਣੀਮੁਖਿਬੋਲੀਗੁਰਮਤਿਹਰਿਨਾਮਿਪਰੀਚੈਜੀਉ॥੪॥੬॥
ਹੇ ਨਾਨਕ! (ਅਰਦਾਸ ਕਰ ਕਿ ਸਾਧ ਸੰਗਤਿ ਵਿਚ ਮਿਲ ਕੇ ਗੁਰੁ ਦੀ ਸਰਨ ਪੈ ਕੇ) ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਦਾ ਰਹਾਂ ਤੇ ਮੂੰਹੋਂ ਬੋਲਦਾ ਰਹਾਂ। ਗੁਰੂ ਦੀ ਮਤਿ ਲੈ ਕੇ (ਮਨ) ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ ॥੪॥੬॥
O Nanak, I listen and chant the Lord's Sermon; through the Guru's Teachings, I am fulfilled by the Name of the Lord. ||4||6||
नानक हरि कथा सुणी मुखि बोली गुरमति हरि नामि परीचै जीउ ॥४॥६॥
WWW.GURBANI.WORLD
ਪਿਛਲਾ Share ਹੋਮ Save ਅਗਲਾ