GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਅਰਜਨ ਦੇਵ ਜੀ
ਅੰਗ 280
Display Settings
Translations
ਸੰਤਕਾਦੋਖੀਅਧਬੀਚਤੇਟੂਟੈ
ਸੰਤ ਦੀ ਨਿੰਦਿਆ ਕਰਨ ਵਾਲਾ ਅੱਧ ਵਿਚੋਂ ਹੀ ਰਹਿ ਜਾਂਦਾ ਹੈ,
The slanderer of the Saint breaks down mid-way.
संत का दोखी अध बीच ते टूटै ॥
ਸੰਤਕਾਦੋਖੀਕਿਤੈਕਾਜਿਪਹੂਚੈ
ਕਿਸੇ ਕੰਮ ਵਿਚ ਨੇਪਰੇ ਨਹੀਂ ਚੜ੍ਹਦਾ।
The slanderer of the Saint cannot accomplish his tasks.
संत का दोखी कितै काजि न पहूचै ॥
ਸੰਤਕੇਦੋਖੀਕਉਉਦਿਆਨਭ੍ਰਮਾਈਐ
ਸੰਤ ਦੇ ਨਿੰਦਕ ਨੂੰ, (ਮਾਨੋ) ਜੰਗਲਾਂ ਵਿਚ ਖ਼ੁਆਰ ਕਰੀਦਾ ਹੈ,
The slanderer of the Saint wanders in the wilderness.
संत के दोखी कउ उदिआन भ्रमाईऐ ॥
ਸੰਤਕਾਦੋਖੀਉਝੜਿਪਾਈਐ
ਤੇ (ਰਾਹੋਂ ਖੁੰਝਾ ਕੇ) ਔੜਦੇ ਪਾ ਦੇਈਦਾ ਹੈ।
The slanderer of the Saint is misled into desolation.
संत का दोखी उझड़ि पाईऐ ॥
ਸੰਤਕਾਦੋਖੀਅੰਤਰਤੇਥੋਥਾ
ਸੰਤ ਦਾ ਨਿੰਦਕ ਅੰਦਰੋਂ (ਅਸਲੀ ਜ਼ਿੰਦਗੀ ਤੋਂ ਜੋ ਮਨੁੱਖ ਦਾ ਆਧਾਰ ਹੈ) ਖ਼ਾਲੀ ਹੁੰਦਾ ਹੈ,
The slanderer of the Saint is empty inside,
संत का दोखी अंतर ते थोथा ॥
ਜਿਉਸਾਸਬਿਨਾਮਿਰਤਕਕੀਲੋਥਾ
ਜਿਵੇਂ ਪ੍ਰਾਣਾਂ ਤੋਂ ਬਿਨਾ ਮੁਰਦਾ ਲੋਥ ਹੈ।
like the corpse of a dead man, without the breath of life.
जिउ सास बिना मिरतक की लोथा ॥
ਸੰਤਕੇਦੋਖੀਕੀਜੜਕਿਛੁਨਾਹਿ
ਸੰਤ ਦੇ ਨਿੰਦਕਾਂ ਦੀ (ਨੇਕ ਕਮਾਈ ਤੇ ਸਿਮਰਨ ਵਾਲੀ) ਕੋਈ ਪੱਕੀ ਨੀਂਹ ਨਹੀਂ ਹੁੰਦੀ,
The slanderer of the Saint has no heritage at all.
संत के दोखी की जड़ किछु नाहि ॥
ਆਪਨਬੀਜਿਆਪੇਹੀਖਾਹਿ
ਆਪ ਹੀ (ਨਿੰਦਿਆ ਦੀ) ਕਮਾਈ ਕਰ ਕੇ ਆਪ ਹੀ (ਉਸ ਦਾ ਮੰਦਾ ਫਲ) ਖਾਂਦੇ ਹਨ।
He himself must eat what he has planted.
आपन बीजि आपे ही खाहि ॥
ਸੰਤਕੇਦੋਖੀਕਉਅਵਰੁਰਾਖਨਹਾਰੁ
ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਕੋਈ ਹੋਰ ਮਨੁੱਖ (ਨਿੰਦਿਆ ਦੀ ਵਾਦੀ ਤੋਂ) ਬਚਾ ਨਹੀਂ ਸਕਦਾ,
The slanderer of the Saint cannot be saved by anyone else.
संत के दोखी कउ अवरु न राखनहारु ॥
ਨਾਨਕਸੰਤਭਾਵੈਤਾਲਏਉਬਾਰਿ॥੫॥
(ਪਰ) ਹੇ ਨਾਨਕ! ਜੇ ਸੰਤ ਚਾਹੇ ਤਾਂ (ਨਿੰਦਕ ਨੂੰ ਨਿੰਦਿਆ ਦੇ ਸੁਭਾਉ ਤੋਂ) ਬਚਾ ਸਕਦਾ ਹੈ ॥੫॥
O Nanak, if it pleases the Saint, then even he may be saved. ||5||
नानक संत भावै ता लए उबारि ॥५॥
WWW.GURBANI.WORLD
ਪਿਛਲਾ Share ਹੋਮ Save ਅਗਲਾ