ਸਲੋਕਮਃ੨॥
Shalok, Second Mahalaa:
सलोक मः २ ॥
ਨਾਨਕਚਿੰਤਾਮਤਿਕਰਹੁਚਿੰਤਾਤਿਸਹੀਹੇਇ॥
ਹੇ ਨਾਨਕ! (ਆਪਣੀ ਰੋਜ਼ੀ ਲਈ) ਫ਼ਿਕਰ ਚਿੰਤਾ ਨਾਹ ਕਰੋ, ਇਹ ਫ਼ਿਕਰ ਉਸ ਪ੍ਰਭੂ ਨੂੰ ਆਪ ਹੀ ਹੈ।
O Nanak, don't be anxious; the Lord will take care of you.
नानक चिंता मति करहु चिंता तिस ही हेइ ॥
ਜਲਮਹਿਜੰਤਉਪਾਇਅਨੁਤਿਨਾਭਿਰੋਜੀਦੇਇ॥
ਉਸ ਨੇ ਪਾਣੀ ਵਿਚ ਜੀਵ ਪੈਦਾ ਕੀਤੇ ਹਨ ਉਹਨਾਂ ਨੂੰ ਭੀ ਰਿਜ਼ਕ ਦੇਂਦਾ ਹੈ।
He created the creatures in water, and He gives them their nourishment.
जल महि जंत उपाइअनु तिना भि रोजी देइ ॥
ਓਥੈਹਟੁਨਚਲਈਨਾਕੋਕਿਰਸਕਰੇਇ॥
ਪਾਣੀ ਵਿਚ ਨਾਹ ਕੋਈ ਦੁਕਾਨ ਚੱਲਦੀ ਹੈ ਨਾਹ ਓਥੇ ਕੋਈ ਵਾਹੀ ਕਰਦਾ ਹੈ।
There are no stores open there, and no one farms there.
ओथै हटु न चलई ना को किरस करेइ ॥
ਸਉਦਾਮੂਲਿਨਹੋਵਈਨਾਕੋਲਏਨਦੇਇ॥
ਨਾਹ ਓਥੇ ਕੋਈ ਸਉਦਾ-ਸੂਤ ਹੋ ਰਿਹਾ ਹੈ ਨਾਹ ਕੋਈ ਲੈਣ-ਦੇਣ ਦਾ ਵਪਾਰ ਹੈ;
No business is ever transacted there, and no one buys or sells.
सउदा मूलि न होवई ना को लए न देइ ॥
ਜੀਆਕਾਆਹਾਰੁਜੀਅਖਾਣਾਏਹੁਕਰੇਇ॥
ਪਰ ਓਥੇ ਇਹ ਖ਼ੁਰਾਕ ਬਣਾ ਦਿੱਤੀ ਹੈ ਕਿ ਜੀਵਾਂ ਦਾ ਖਾਣਾ ਜੀਵ ਹੀ ਹਨ।
Animals eat other animals; this is what the Lord has given them as food.
जीआ का आहारु जीअ खाणा एहु करेइ ॥
ਵਿਚਿਉਪਾਏਸਾਇਰਾਤਿਨਾਭਿਸਾਰਕਰੇਇ॥
ਸੋ, ਜਿਨ੍ਹਾਂ ਨੂੰ ਸਮੁੰਦਰਾਂ ਵਿਚ ਉਸ ਨੇ ਪੈਦਾ ਕੀਤਾ ਹੈ ਉਹਨਾਂ ਦੀ ਭੀ ਸੰਭਾਲ ਕਰਦਾ ਹੈ।
He created them in the oceans, and He provides for them as well.
विचि उपाए साइरा तिना भि सार करेइ ॥
ਨਾਨਕਚਿੰਤਾਮਤਕਰਹੁਚਿੰਤਾਤਿਸਹੀਹੇਇ॥੧॥
ਹੇ ਨਾਨਕ! (ਰੋਜ਼ੀ ਲਈ) ਚਿੰਤਾ ਨਾਹ ਕਰੋ, ਉਸ ਪ੍ਰਭੂ ਨੂੰ ਆਪ ਹੀ ਫ਼ਿਕਰ ਹੈ ॥੧॥
O Nanak, don't be anxious; the Lord will take care of you. ||1||
नानक चिंता मत करहु चिंता तिस ही हेइ ॥१॥
WWW.GURBANI.WORLD