ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਹਰਿਸੰਗਿਰਾਤੇਭਾਹਿਨਜਲੈ॥
(ਹੇ ਭਾਈ!) ਪਰਮਾਤਮਾ ਨਾਲ ਰੱਤੇ ਰਿਹਾਂ (ਮਨੁੱਖ ਤ੍ਰਿਸ਼ਨਾ ਦੀ) ਅੱਗ ਵਿਚ ਨਹੀਂ ਸੜਦਾ,
One who is attuned to the Lord, shall not be burned in the fire.
हरि संगि राते भाहि न जलै ॥
ਹਰਿਸੰਗਿਰਾਤੇਮਾਇਆਨਹੀਛਲੈ॥
ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਿਹਾਂ (ਮਨੁੱਖ ਨੂੰ) ਮਾਇਆ ਠੱਗ ਨਹੀਂ ਸਕਦੀ,
One who is attuned to the Lord, shall not be enticed by Maya.
हरि संगि राते माइआ नही छलै ॥
ਹਰਿਸੰਗਿਰਾਤੇਨਹੀਡੂਬੈਜਲਾ॥
ਪਰਮਾਤਮਾ ਦੀ ਯਾਦ ਵਿਚ ਮਸਤ ਰਿਹਾਂ ਮਨੁੱਖ ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਪਾਣੀਆਂ ਵਿਚ ਗ਼ਰਕ ਨਹੀਂ ਹੁੰਦਾ,
One who is attuned to the Lord, shall not be drowned in water.
हरि संगि राते नही डूबै जला ॥
ਹਰਿਸੰਗਿਰਾਤੇਸੁਫਲਫਲਾ॥੧॥
ਮਨੁੱਖਾ ਜਨਮ ਦਾ ਸੋਹਣਾ ਮਨੋਰਥ ਪ੍ਰਾਪਤ ਕਰ ਲੈਂਦਾ ਹੈ ॥੧॥
One who is attuned to the Lord, is prosperous and fruitful. ||1||
हरि संगि राते सुफल फला ॥१॥
ਸਭਭੈਮਿਟਹਿਤੁਮਾਰੈਨਾਇ॥
(ਹੇ ਪ੍ਰਭੂ!) ਤੇਰੇ ਨਾਮ ਵਿਚ ਜੁੜਿਆਂ (ਮਨੁੱਖਾਂ ਦੇ ਸਾਰੇ) ਡਰ ਦੂਰ ਹੋ ਜਾਂਦੇ ਹਨ।
All fear is eradicated by Your Name.
सभ भै मिटहि तुमारै नाइ ॥
ਭੇਟਤਸੰਗਿਹਰਿਹਰਿਗੁਨਗਾਇ॥ਰਹਾਉ॥
(ਹੇ ਭਾਈ!) ਪ੍ਰਭੂ ਦੀ ਸੰਗਤਿ ਵਿਚ ਰਿਹਾਂ (ਚਰਨਾਂ ਵਿਚ ਜੁੜਿਆਂ) ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥ਰਹਾਉ॥
Joining the Sangat, the Holy Congregation, sing the Glorious Praises of the Lord, Har, Har. ||Pause||
भेटत संगि हरि हरि गुन गाइ ॥ रहाउ ॥
ਹਰਿਸੰਗਿਰਾਤੇਮਿਟੈਸਭਚਿੰਤਾ॥
(ਹੇ ਭਾਈ!) ਪਰਮਾਤਮਾ ਦੀ ਯਾਦ ਵਿਚ ਜੁੜੇ ਰਿਹਾਂ (ਮਨੁੱਖ ਦੀ) ਹਰੇਕ ਕਿਸਮ ਦੀ ਚਿੰਤਾ ਮਿਟ ਜਾਂਦੀ ਹੈ,
One who is attuned to the Lord, is free of all anxieties.
हरि संगि राते मिटै सभ चिंता ॥
ਹਰਿਸਿਉਸੋਰਚੈਜਿਸੁਸਾਧਕਾਮੰਤਾ॥
(ਪਰ) ਪਰਮਾਤਮਾ ਨਾਲ ਉਹੀ ਮਨੁੱਖ ਜੁੜਦਾ ਹੈ ਜਿਸ ਨੂੰ ਗੁਰੂ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ।
One who is attuned to the Lord, is blessed with the Mantra of the Holy.
हरि सिउ सो रचै जिसु साध का मंता ॥
ਹਰਿਸੰਗਿਰਾਤੇਜਮਕੀਨਹੀਤ੍ਰਾਸ॥
ਪਰਮਾਤਮਾ ਨਾਲ ਰੱਤੇ ਰਿਹਾਂ ਮੌਤ ਦਾ ਸਹਮ ਨਹੀਂ ਰਹਿੰਦਾ,
One who is attuned to the Lord, is not haunted by the fear of death.
हरि संगि राते जम की नही त्रास ॥
ਹਰਿਸੰਗਿਰਾਤੇਪੂਰਨਆਸ॥੨॥
ਤੇ ਮਨੁੱਖ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ ॥੨॥
One who is attuned to the Lord, sees all his hopes fulfilled. ||2||
हरि संगि राते पूरन आस ॥२॥
ਹਰਿਸੰਗਿਰਾਤੇਦੂਖੁਨਲਾਗੈ॥
(ਹੇ ਭਾਈ!) ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਿਹਾਂ ਕੋਈ ਦੁੱਖ ਪੋਹ ਨਹੀਂ ਸਕਦਾ।
One who is attuned to the Lord, does not suffer in pain.
हरि संगि राते दूखु न लागै ॥
ਹਰਿਸੰਗਿਰਾਤਾਅਨਦਿਨੁਜਾਗੈ॥
ਜੇਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਮਸਤ ਰਹਿੰਦਾ ਹੈ, ਉਹ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ,
One who is attuned to the Lord, remains awake and aware, night and day.
हरि संगि राता अनदिनु जागै ॥
ਹਰਿਸੰਗਿਰਾਤਾਸਹਜਘਰਿਵਸੈ॥
ਜੇਹੜਾ ਮਨੁੱਖ ਪਰਮਾਤਮਾ ਦੀ ਯਾਦ ਵਿਚ ਮਸਤ ਰਹਿੰਦਾ ਹੈ, ਉਹ ਮਨੁੱਖ ਆਤਮਕ ਅਡੋਲਤਾ ਦੀ ਅਵਸਥਾ ਵਿਚ ਟਿਕਿਆ ਰਹਿੰਦਾ ਹੈ।
One who is attuned to the Lord, dwells in the home of intuitive peace.
हरि संगि राता सहज घरि वसै ॥
ਹਰਿਸੰਗਿਰਾਤੇਭ੍ਰਮੁਭਉਨਸੈ॥੩॥
ਪਰਮਾਤਮਾ ਦੀ ਯਾਦ ਵਿਚ ਜੁੜੇ ਰਿਹਾਂ ਮਨੁੱਖ ਦੀ ਹਰੇਕ ਕਿਸਮ ਦੀ ਭਟਕਣਾ ਮੁੱਕ ਜਾਂਦੀ ਹੈ, ਹਰੇਕ ਸਹਮ ਦੂਰ ਹੋ ਜਾਂਦਾ ਹੈ ॥੩॥
One who is attuned to the Lord, sees his doubts and fears run away. ||3||
हरि संगि राते भ्रमु भउ नसै ॥३॥
ਹਰਿਸੰਗਿਰਾਤੇਮਤਿਊਤਮਹੋਇ॥
(ਹੇ ਭਾਈ!) ਪਰਮਾਤਮਾ ਦੀ ਯਾਦ ਵਿਚ ਰੱਤੇ ਰਿਹਾਂ ਮਨੁੱਖ ਦੀ ਅਕਲ ਸੁਅੱਛ ਹੋ ਜਾਂਦੀ ਹੈ।
One who is attuned to the Lord, has the most sublime and exalted intellect.
हरि संगि राते मति ऊतम होइ ॥
ਹਰਿਸੰਗਿਰਾਤੇਨਿਰਮਲਸੋਇ॥
ਪਰਮਾਤਮਾ ਦੀ ਯਾਦ ਵਿਚ ਜੁੜੇ ਮਨੁੱਖ ਦੀ ਬੇ-ਦਾਗ਼ ਸੋਭਾ (ਜਗਤ ਵਿਚ ਖਿਲਰਦੀ ਹੈ)।
One who is attuned to the Lord, has a pure and spotless reputation.
हरि संगि राते निरमल सोइ ॥
ਕਹੁਨਾਨਕਤਿਨਕਉਬਲਿਜਾਈ॥
ਨਾਨਕ ਆਖਦਾ ਹੈ- ਮੈਂ ਉਹਨਾਂ ਬੰਦਿਆਂ ਤੋਂ ਸਦਕੇ ਜਾਂਦਾ ਹਾਂ,
Says Nanak, I am a sacrifice to those
कहु नानक तिन कउ बलि जाई ॥
ਜਿਨਕਉਪ੍ਰਭੁਮੇਰਾਬਿਸਰਤਨਾਹੀ॥੪॥੧੦੯॥
ਜਿਨ੍ਹਾਂ ਨੂੰ ਮੇਰਾ ਪਰਮਾਤਮਾ ਕਦੇ ਭੁੱਲਦਾ ਨਹੀਂ ॥੪॥੧੦੯॥
who do not forget my God. ||4||109||
जिन कउ प्रभु मेरा बिसरत नाही ॥४॥१०९॥
WWW.GURBANI.WORLD