ਗਉੜੀਮਹਲਾ੫॥
Gauree, Fifth Mahalaa:
गउड़ी महला ५ ॥
ਥਿਰੁਘਰਿਬੈਸਹੁਹਰਿਜਨਪਿਆਰੇ॥
ਹੇ ਪਿਆਰੇ ਭਗਤ ਜਨੋ! ਆਪਣੇ ਹਿਰਦੇ ਵਿਚ ਇਹ ਪੂਰੀ ਸਰਧਾ ਬਣਾਓ,
Remain steady in the home of your own self, O beloved servant of the Lord.
थिरु घरि बैसहु हरि जन पिआरे ॥
ਸਤਿਗੁਰਿਤੁਮਰੇਕਾਜਸਵਾਰੇ॥੧॥ਰਹਾਉ॥
ਕਿ ਸਤਿਗੁਰੂ ਨੇ ਸਾਡੇ ਸਾਰੇ ਕਾਰਜ ਸਵਾਰ ਦਿੱਤੇ ਹਨ (ਕਿ ਸਤਿਗੁਰੂ ਸਰਨ ਪਿਆਂ ਦੇ ਕਾਰਜ ਸਿਰੇ ਚਾੜ੍ਹ ਦੇਂਦਾ ਹੈ) ॥੧॥ ਰਹਾਉ ॥
The True Guru shall resolve all your affairs. ||1||Pause||
सतिगुरि तुमरे काज सवारे ॥१॥ रहाउ ॥
ਦੁਸਟਦੂਤਪਰਮੇਸਰਿਮਾਰੇ॥
(ਹੇ ਸੰਤ ਜਨੋ!) ਪਰਮੇਸਰ ਨੇ ਉਸ ਦੇ ਦੋਖੀ ਵੈਰੀ ਸਭ ਮੁਕਾ ਦਿੱਤੇ ਹਨ।
The Transcendent Lord has struck down the wicked and the evil.
दुसट दूत परमेसरि मारे ॥
ਜਨਕੀਪੈਜਰਖੀਕਰਤਾਰੇ॥੧॥
(ਇਹ ਨਿਸ਼ਚਾ ਧਾਰੋ ਕਿ ਜੇਹੜਾ ਮਨੁੱਖ ਹੋਰ ਆਸਰੇ ਛੱਡ ਕੇ ਪਰਮੇਸਰ ਦਾ ਆਸਰਾ ਤੱਕਦਾ ਹੈ) ਕਰਤਾਰ ਨੇ ਆਪਣੇ ਸੇਵਕ ਦੀ ਇੱਜ਼ਤ ਜ਼ਰੂਰ ਰੱਖੀ ਹੈ ॥੧॥
The Creator has preserved the honor of His servant. ||1||
जन की पैज रखी करतारे ॥१॥
ਬਾਦਿਸਾਹਸਾਹਸਭਵਸਿਕਰਿਦੀਨੇ॥
(ਹੇ ਸੰਤ ਜਨੋ! ਪਰਮੇਸਰ ਨੇ ਆਪਣੇ ਸੇਵਕਾਂ ਨੂੰ) ਦੁਨੀਆ ਦੇ ਸ਼ਾਹਾਂ ਬਾਦਸ਼ਾਹਾਂ ਵਲੋਂ ਬੇ-ਮੁਥਾਜ ਕਰ ਦਿੱਤਾ ਹੈ।
The kings and emperors are all under his power.
बादिसाह साह सभ वसि करि दीने ॥
ਅੰਮ੍ਰਿਤਨਾਮਮਹਾਰਸਪੀਨੇ॥੨॥
ਪਰਮੇਸਰ ਦੇ ਸੇਵਕ ਆਤਮਕ ਜੀਵਨ ਦੇਣ ਵਾਲਾ ਪਰਮੇਸਰ ਦਾ ਸਭ ਰਸਾਂ ਤੋਂ ਮਿੱਠਾ ਨਾਮ-ਰਸ ਪੀਂਦੇ ਰਹਿੰਦੇ ਹਨ ॥੨॥
He drinks deeply of the most sublime essence of the Ambrosial Naam. ||2||
अंम्रित नाम महा रस पीने ॥२॥
ਨਿਰਭਉਹੋਇਭਜਹੁਭਗਵਾਨ॥
(ਹੇ ਪਿਆਰੇ ਭਗਤ-ਜਨੋ!) ਤੁਸੀ ਸਾਧ ਸੰਗਤਿ ਵਿਚ ਮਿਲ ਕੇ ਨਿਡਰ ਹੋ ਕੇ ਭਗਵਾਨ ਦਾ ਨਾਮ ਸਿਮਰਦੇ ਰਹੋ।
Meditate fearlessly on the Lord God.
निरभउ होइ भजहु भगवान ॥
ਸਾਧਸੰਗਤਿਮਿਲਿਕੀਨੋਦਾਨੁ॥੩॥
(ਪਰਮਾਤਮਾ ਨੇ ਤੁਹਾਡੇ ਉਤੇ) ਨਾਮ ਦੀ ਬਖ਼ਸ਼ਸ਼ ਕੀਤੀ ਹੈ ॥੩॥
Joining the Saadh Sangat, the Company of the Holy, this gift is given. ||3||
साधसंगति मिलि कीनो दानु ॥३॥
ਸਰਣਿਪਰੇਪ੍ਰਭਅੰਤਰਜਾਮੀ॥
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ-) ਹੇ ਅੰਤਰਜਾਮੀ ਪ੍ਰਭੂ! ਹੇ ਸੁਆਮੀ ਪ੍ਰਭੂ! ਮੈਂ ਤੇਰੀ ਸਰਨ ਪਿਆ ਹਾਂ,
Nanak has entered the Sanctuary of God, the Inner-knower, the Searcher of hearts;
सरणि परे प्रभ अंतरजामी ॥
ਨਾਨਕਓਟਪਕਰੀਪ੍ਰਭਸੁਆਮੀ॥੪॥੧੦੮॥
ਮੈਂ ਤੇਰਾ ਆਸਰਾ ਲਿਆ ਹੈ (ਮੈਨੂੰ ਆਪਣੇ ਨਾਮਿ ਦੀ ਦਾਤ ਬਖ਼ਸ਼) ॥੪॥੧੦੮॥
he grasps the Support of God, his Lord and Master. ||4||108||
नानक ओट पकरी प्रभ सुआमी ॥४॥१०८॥
WWW.GURBANI.WORLD