ਤੁਖਾਰੀਛੰਤਮਹਲਾ੪॥
ਰਾਗ ਤੁਖਾਰੀ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਛੰਤ'।
Tukhaari Chhant, Fourth Mahalaa:
तुखारी छंत महला ४ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਅੰਤਰਿਪਿਰੀਪਿਆਰੁਕਿਉਪਿਰਬਿਨੁਜੀਵੀਐਰਾਮ॥
(ਹੇ ਸਖੀਏ!) ਮੇਰੇ ਹਿਰਦੇ ਵਿਚ ਪ੍ਰਭੂ-ਪਤੀ ਦਾ ਪਿਆਰ ਵੱਸ ਰਿਹਾ ਹੈ। ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਜੀਵਨ (ਕਦੇ) ਨਹੀਂ ਮਿਲ ਸਕਦਾ।
My inner being is filled with love for my Beloved Husband Lord. How can I live without Him?
अंतरि पिरी पिआरु किउ पिर बिनु जीवीऐ राम ॥
ਜਬਲਗੁਦਰਸੁਨਹੋਇਕਿਉਅੰਮ੍ਰਿਤੁਪੀਵੀਐਰਾਮ॥
(ਹੇ ਸਖੀ!) ਜਦੋਂ ਤਕ ਪ੍ਰਭੂ-ਪਤੀ ਦਾ ਦਰਸ਼ਨ ਨਹੀਂ ਹੁੰਦਾ, (ਤਦ ਤਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਤਾ ਨਹੀਂ ਜਾ ਸਕਦਾ।
As long as I do not have the Blessed Vision of His Darshan, how can I drink in the Ambrosial Nectar?
जब लगु दरसु न होइ किउ अंम्रितु पीवीऐ राम ॥
ਕਿਉਅੰਮ੍ਰਿਤੁਪੀਵੀਐਹਰਿਬਿਨੁਜੀਵੀਐਤਿਸੁਬਿਨੁਰਹਨੁਨਜਾਏ॥
(ਹੇ ਸਖੀ! ਪ੍ਰਭੂ-ਪਤੀ ਦੇ ਦਰਸਨ ਤੋਂ ਬਿਨਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਕਦੇ ਭੀ) ਪੀਤਾ ਨਹੀਂ ਜਾ ਸਕਦਾ, ਪ੍ਰਭੂ-ਪਤੀ ਦੀ ਯਾਦ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ, ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ ਆਤਮਕ ਸ਼ਾਂਤੀ ਨਹੀਂ ਮਿਲ ਸਕਦੀ।
How can I drink in the Ambrosial Nectar without the Lord? I cannot survive without Him.
किउ अंम्रितु पीवीऐ हरि बिनु जीवीऐ तिसु बिनु रहनु न जाए ॥
ਅਨਦਿਨੁਪ੍ਰਿਉਪ੍ਰਿਉਕਰੇਦਿਨੁਰਾਤੀਪਿਰਬਿਨੁਪਿਆਸਨਜਾਏ॥
(ਹੇ ਸਖੀ! ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ-ਪਤੀ ਦਾ ਪਿਆਰ ਵੱਸਦਾ ਹੈ, ਉਹ) ਹਰ ਵੇਲੇ ਦਿਨ ਰਾਤ ਪ੍ਰਭੂ-ਪਤੀ ਨੂੰ ਮੁੜ ਮੁੜ ਯਾਦ ਕਰਦੀ ਰਹਿੰਦੀ ਹੈ। (ਹੇ ਸਖੀ!) ਪ੍ਰਭੂ-ਪਤੀ ਦੇ ਮਿਲਾਪ ਤੋਂ ਬਿਨਾ (ਮਾਇਆ ਦੀ) ਤ੍ਰਿਸ਼ਨਾ ਦੂਰ ਨਹੀਂ ਹੁੰਦੀ (ਜਿਵੇਂ ਸ੍ਵਾਂਤੀ ਨਛੱਤ੍ਰ ਦੀ ਵਰਖਾ-ਬੂੰਦ ਤੋਂ ਬਿਨਾ ਪਪੀਹੇ ਦੀ ਪਿਆਸ ਨਹੀਂ ਮਿਟਦੀ)।
Night and day, I cry out, "Pri-o! Pri-o! Beloved! Beloved!", day and night. Without my Husband Lord, my thirst is not quenched.
अनदिनु प्रिउ प्रिउ करे दिनु राती पिर बिनु पिआस न जाए ॥
ਅਪਣੀਕ੍ਰਿਪਾਕਰਹੁਹਰਿਪਿਆਰੇਹਰਿਹਰਿਨਾਮੁਸਦਸਾਰਿਆ॥
ਹੇ ਪਿਆਰੇ ਹਰੀ! (ਜਿਸ ਜੀਵ ਉੱਤੇ) ਤੂੰ ਆਪਣੀ ਮਿਹਰ ਕਰਦਾ ਹੈਂ, ਉਹ ਹਰ ਵੇਲੇ ਹਰਿ-ਨਾਮ ਨੂੰ (ਆਪਣੇ ਹਿਰਦੇ ਵਿਚ) ਵਸਾਈ ਰੱਖਦਾ ਹੈ।
Please, bless me with Your Grace, O my Beloved Lord, that I may dwell on the Name of the Lord, Har, Har, forever.
अपणी क्रिपा करहु हरि पिआरे हरि हरि नामु सद सारिआ ॥
ਗੁਰਕੈਸਬਦਿਮਿਲਿਆਮੈਪ੍ਰੀਤਮੁਹਉਸਤਿਗੁਰਵਿਟਹੁਵਾਰਿਆ॥੧॥
ਮੈਂ (ਆਪਣੇ) ਗੁਰੂ ਤੋਂ ਸਦਾ ਸਦਕੇ ਹਾਂ, (ਕਿਉਂਕਿ) ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ (ਭੀ) ਪ੍ਰਭੂ-ਪ੍ਰੀਤਮ ਮਿਲ ਪਿਆ ਹੈ ॥੧॥
Through the Word of the Guru's Shabad, I have met my Beloved; I am a sacrifice to the True Guru. ||1||
गुर कै सबदि मिलिआ मै प्रीतमु हउ सतिगुर विटहु वारिआ ॥१॥
ਜਬਦੇਖਾਂਪਿਰੁਪਿਆਰਾਹਰਿਗੁਣਰਸਿਰਵਾਰਾਮ॥
ਹੇ ਸਖੀ! ਜਦੋਂ ਮੈਂ ਪਿਆਰੇ ਪ੍ਰਭੂ-ਪਤੀ ਦਾ ਦਰਸਨ ਕਰਦੀ ਹਾਂ, ਤਦੋਂ ਮੈਂ ਬੜੇ ਸੁਆਦ ਨਾਲ ਉਸ ਹਰੀ ਦੇ ਗੁਣ ਯਾਦ ਕਰਦੀ ਹਾਂ,
When I see my Beloved Husband Lord, I chant the Lord's Glorious Praises with love.
जब देखां पिरु पिआरा हरि गुण रसि रवा राम ॥
ਮੇਰੈਅੰਤਰਿਹੋਇਵਿਗਾਸੁਪ੍ਰਿਉਪ੍ਰਿਉਸਚੁਨਿਤਚਵਾਰਾਮ॥
ਮੇਰੇ ਹਿਰਦੇ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ। (ਤਾਹੀਏਂ, ਹੇ ਸਖੀ!) ਉਸ ਸਦਾ ਕਾਇਮ ਰਹਿਣ ਵਾਲੇ ਪਿਆਰੇ ਪ੍ਰਭੂ ਦਾ ਨਾਮ ਮੈਂ ਸਦਾ ਉਚਾਰਦੀ ਰਹਿੰਦੀ ਹਾਂ।
My inner being blossoms forth; I continually utter, "Pri-o! Pri-o! Beloved! Beloved!"
मेरै अंतरि होइ विगासु प्रिउ प्रिउ सचु नित चवा राम ॥
ਪ੍ਰਿਉਚਵਾਪਿਆਰੇਸਬਦਿਨਿਸਤਾਰੇਬਿਨੁਦੇਖੇਤ੍ਰਿਪਤਿਨਆਵਏ॥
ਹੇ ਸਖੀ! ਮੈਂ ਪਿਆਰੇ ਪ੍ਰੀਤਮ ਦਾ ਨਾਮ (ਸਦਾ) ਉਚਾਰਦੀ ਹਾਂ। ਉਹ ਪ੍ਰੀਤਮ-ਪ੍ਰਭੂ ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ-ਇਸਤ੍ਰੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। (ਹੇ ਸਖੀ! ਉਸ ਪ੍ਰੀਤਮ ਦਾ) ਦਰਸਨ ਕਰਨ ਤੋਂ ਬਿਨਾ (ਮਾਇਆ ਵਲੋਂ) ਤ੍ਰਿਪਤੀ ਨਹੀਂ ਹੁੰਦੀ।
I speak of my Dear Beloved, and through the Shabad, I am saved. Unless I can see Him, I am not satisfied.
प्रिउ चवा पिआरे सबदि निसतारे बिनु देखे त्रिपति न आवए ॥
ਸਬਦਿਸੀਗਾਰੁਹੋਵੈਨਿਤਕਾਮਣਿਹਰਿਹਰਿਨਾਮੁਧਿਆਵਏ॥
ਹੇ ਸਖੀ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਬਣਿਆ ਰਹਿੰਦਾ ਹੈ (ਭਾਵ, ਜਿਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ) ਉਹ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੀ ਰਹਿੰਦੀ ਹੈ।
That soul-bride who is ever adorned with the Shabad, meditates on the Name of the Lord, Har, Har.
सबदि सीगारु होवै नित कामणि हरि हरि नामु धिआवए ॥
ਦਇਆਦਾਨੁਮੰਗਤਜਨਦੀਜੈਮੈਪ੍ਰੀਤਮੁਦੇਹੁਮਿਲਾਏ॥
(ਮੈਂ ਗੁਰੂ ਦੇ ਦਰ ਤੇ ਨਿੱਤ ਅਰਦਾਸ ਕਰਦਾ ਹਾਂ-ਹੇ ਗੁਰੂ!) ਦਇਆ ਕਰ, ਮੈਨੂੰ ਆਪਣੇ ਮੰਗਤੇ ਦਾਸ ਨੂੰ ਇਹ ਦਾਨ ਦੇਹ ਕਿ ਮੈਨੂੰ ਪ੍ਰੀਤਮ-ਪ੍ਰਭੂ ਮਿਲਾ ਦੇਹ।
Please bless this beggar, Your humble servant, with the Gift of Mercy; please unite me with my Beloved.
दइआ दानु मंगत जन दीजै मै प्रीतमु देहु मिलाए ॥
ਅਨਦਿਨੁਗੁਰੁਗੋਪਾਲੁਧਿਆਈਹਮਸਤਿਗੁਰਵਿਟਹੁਘੁਮਾਏ॥੨॥
ਮੈਂ ਹਰ ਵੇਲੇ ਪ੍ਰਭੂ ਦੇ ਰੂਪ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹਾਂ ਅਤੇ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੨॥
Night and day, I meditate on the Guru, the Lord of the World; I am a sacrifice to the True Guru. ||2||
अनदिनु गुरु गोपालु धिआई हम सतिगुर विटहु घुमाए ॥२॥
ਹਮਪਾਥਰਗੁਰੁਨਾਵਬਿਖੁਭਵਜਲੁਤਾਰੀਐਰਾਮ॥
ਹੇ ਪ੍ਰਭੂ! ਅਸੀਂ ਜੀਵ (ਪਾਪਾਂ ਨਾਲ ਭਾਰੇ ਹੋ ਚੁਕੇ) ਪੱਥਰ ਹਾਂ, ਗੁਰੂ ਬੇੜੀ ਹੈ। (ਸਾਨੂੰ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ) ਆਤਮਕ ਮੌਤ ਲਿਆਉਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।
I am a stone in the Boat of the Guru. Please carry me across the terrifying ocean of poison.
हम पाथर गुरु नाव बिखु भवजलु तारीऐ राम ॥
ਗੁਰਦੇਵਹੁਸਬਦੁਸੁਭਾਇਮੈਮੂੜਨਿਸਤਾਰੀਐਰਾਮ॥
ਹੇ ਪ੍ਰਭੂ! ਆਪਣੇ ਪਿਆਰੇ ਵਿਚ (ਜੋੜ ਕੇ) ਗੁਰੂ ਦਾ ਸ਼ਬਦ ਦੇਹ, ਅਤੇ ਮੈਨੂੰ ਮੂਰਖ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ।
O Guru, please, lovingly bless me with the Word of the Shabad. I am such a fool - please save me!
गुर देवहु सबदु सुभाइ मै मूड़ निसतारीऐ राम ॥
ਹਮਮੂੜਮੁਗਧਕਿਛੁਮਿਤਿਨਹੀਪਾਈਤੂਅਗੰਮੁਵਡਜਾਣਿਆ॥
ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅਗਿਆਨੀ ਹਾਂ। ਤੂੰ ਕੇਡਾ ਵੱਡਾ ਹੈਂ-ਇਸ ਗੱਲ ਦੀ ਸਮਝ ਸਾਨੂੰ ਨਹੀਂ ਪੈ ਸਕਦੀ। (ਗੁਰੂ ਦੀ ਸਰਨ ਪੈ ਕੇ ਹੁਣ ਇਹ) ਸਮਝਿਆ ਹੈ ਕਿ ਤੂੰ ਅਪਹੁੰਚ ਹੈਂ, ਤੂੰ ਸਭ ਤੋਂ ਵੱਡਾ ਹੈਂ।
I am a fool and an idiot; I know nothing of Your extent. You are known as Inaccessible and Great.
हम मूड़ मुगध किछु मिति नही पाई तू अगंमु वड जाणिआ ॥
ਤੂਆਪਿਦਇਆਲੁਦਇਆਕਰਿਮੇਲਹਿਹਮਨਿਰਗੁਣੀਨਿਮਾਣਿਆ॥
ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ। ਸਾਨੂੰ ਗੁਣ-ਹੀਨ ਨਿਮਾਣੇ ਜੀਵਾਂ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈਂ।
You Yourself are Merciful; please, mercifully bless me. I am unworthy and dishonored - please, unite me with Yourself!
तू आपि दइआलु दइआ करि मेलहि हम निरगुणी निमाणिआ ॥
ਅਨੇਕਜਨਮਪਾਪਕਰਿਭਰਮੇਹੁਣਿਤਉਸਰਣਾਗਤਿਆਏ॥
ਹੇ ਪ੍ਰਭੂ ਜੀ! ਪਾਪ ਕਰ ਕਰ ਕੇ ਅਸੀਂ ਅਨੇਕਾਂ ਜਨਮਾਂ ਵਿਚ ਭਟਕਦੇ ਰਹੇ ਹਾਂ, ਹੁਣ (ਤੇਰੀ ਮਿਹਰ ਨਾਲ) ਤੇਰੀ ਸਰਨ ਆਏ ਹਾਂ।
Through countless lifetimes, I wandered in sin; now, I have come seeking Your Sanctuary.
अनेक जनम पाप करि भरमे हुणि तउ सरणागति आए ॥
ਦਇਆਕਰਹੁਰਖਿਲੇਵਹੁਹਰਿਜੀਉਹਮਲਾਗਹਸਤਿਗੁਰਪਾਏ॥੩॥
ਹੇ ਹਰੀ ਜੀਉ! ਮਿਹਰ ਕਰੋ, ਰੱਖਿਆ ਕਰੋ ਕਿ ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ ॥੩॥
Take pity on me and save me, Dear Lord; I have grasped the Feet of the True Guru. ||3||
दइआ करहु रखि लेवहु हरि जीउ हम लागह सतिगुर पाए ॥३॥
ਗੁਰਪਾਰਸਹਮਲੋਹਮਿਲਿਕੰਚਨੁਹੋਇਆਰਾਮ॥
ਗੁਰੂ ਪਾਸ ਪਾਰਸ ਹੈ ਅਸੀਂ ਜੀਵ ਲੋਹਾ ਹਾਂ, (ਜਿਵੇਂ ਲੋਹਾ ਪਾਰਸ ਨੂੰ) ਮਿਲ ਕੇ ਸੋਨਾ ਹੋ ਜਾਂਦਾ ਹੈ,
The Guru is the Philosopher's Stone; by His touch, iron is transformed into gold.
गुर पारस हम लोह मिलि कंचनु होइआ राम ॥
ਜੋਤੀਜੋਤਿਮਿਲਾਇਕਾਇਆਗੜੁਸੋਹਿਆਰਾਮ॥
(ਤਿਵੇਂ ਗੁਰੂ ਦੀ ਰਾਹੀਂ) ਪਰਮਾਤਮਾ ਦੀ ਜੋਤਿ ਵਿਚ (ਆਪਣੀ) ਜਿੰਦ ਮਿਲਾ ਕੇ (ਅਸਾਂ ਜੀਵਾਂ ਦਾ) ਸਰੀਰ-ਕਿਲ੍ਹਾ ਸੁੰਦਰ ਬਣ ਜਾਂਦਾ ਹੈ।
My light merges into the Light, and my body-fortress is so beautiful.
जोती जोति मिलाइ काइआ गड़ु सोहिआ राम ॥
ਕਾਇਆਗੜੁਸੋਹਿਆਮੇਰੈਪ੍ਰਭਿਮੋਹਿਆਕਿਉਸਾਸਿਗਿਰਾਸਿਵਿਸਾਰੀਐ॥
(ਜਿਸ ਜੀਵ ਨੂੰ) ਮੇਰੇ ਪ੍ਰਭੂ ਨੇ ਆਪਣੇ ਪ੍ਰੇਮ ਵਿਚ ਜੋੜ ਲਿਆ, ਉਸ ਦਾ ਸਰੀਰ-ਕਿਲ੍ਹਾ ਸੋਹਣਾ ਹੋ ਜਾਂਦਾ ਹੈ, ਉਸ ਪ੍ਰਭੂ ਨੂੰ (ਹਰੇਕ) ਸਾਹ ਦੇ ਨਾਲ (ਹਰੇਕ) ਗਿਰਾਹੀ ਦੇ ਨਾਲ (ਯਾਦ ਰੱਖਣਾ ਚਾਹੀਦਾ ਹੈ, ਉਸ ਨੂੰ) ਕਦੇ ਭੀ ਭੁਲਾਣਾ ਨਹੀਂ ਚਾਹੀਦਾ।
My body-fortress is so beautiful; I am fascinated by my God. How could I forget Him, for even a breath, or a morsel of food?
काइआ गड़ु सोहिआ मेरै प्रभि मोहिआ किउ सासि गिरासि विसारीऐ ॥
ਅਦ੍ਰਿਸਟੁਅਗੋਚਰੁਪਕੜਿਆਗੁਰਸਬਦੀਹਉਸਤਿਗੁਰਕੈਬਲਿਹਾਰੀਐ॥
ਮੈਂ ਉਸ ਅਦ੍ਰਿਸ਼ਟ ਅਗੋਚਰ (ਪਰਮਾਤਮਾ ਦੇ ਚਰਨਾਂ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਮੈਂ ਗੁਰੂ ਤੋਂ ਸਦਕੇ ਹਾਂ।
I have seized the Unseen and Unfathomable Lord, through the Word of the Guru's Shabad. I am a sacrifice to the True Guru.
अद्रिसटु अगोचरु पकड़िआ गुर सबदी हउ सतिगुर कै बलिहारीऐ ॥
ਸਤਿਗੁਰਆਗੈਸੀਸੁਭੇਟਦੇਉਜੇਸਤਿਗੁਰਸਾਚੇਭਾਵੈ॥
ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੂੰ ਚੰਗਾ ਲੱਗੇ, ਤਾਂ ਮੈਂ ਆਪਣਾ ਸਿਰ ਗੁਰੂ ਦੇ ਅੱਗੇ ਭੇਟ ਧਰ ਦਿਆਂ।
I place my head in offering before the True Guru, if it truly pleases the True Guru.
सतिगुर आगै सीसु भेट देउ जे सतिगुर साचे भावै ॥
ਆਪੇਦਇਆਕਰਹੁਪ੍ਰਭਦਾਤੇਨਾਨਕਅੰਕਿਸਮਾਵੈ॥੪॥੧॥
ਹੇ ਨਾਨਕ! ਹੇ ਦਾਤਾਰ! ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਆਪ ਹੀ ਮਿਹਰ ਕਰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ ॥੪॥੧॥
Take pity on me, O God, Great Giver, that Nanak may merge in Your Being. ||4||1||
आपे दइआ करहु प्रभ दाते नानक अंकि समावै ॥४॥१॥
WWW.GURBANI.WORLD