ਤੁਖਾਰੀਮਹਲਾ੧॥
Tukhaari, First Mahalaa:
तुखारी महला १ ॥
ਏਮਨਮੇਰਿਆਤੂਸਮਝੁਅਚੇਤਇਆਣਿਆਰਾਮ॥
ਹੇ ਮੇਰੇ ਮਨ! ਹੇ ਮੇਰੇ ਗ਼ਾਫ਼ਿਲ ਮਨ! ਹੇ ਮੇਰੇ ਅੰਞਾਣ ਮਨ! ਤੂੰ ਹੋਸ਼ ਕਰ।
O my ignorant, unconscious mind, reform yourself.
ए मन मेरिआ तू समझु अचेत इआणिआ राम ॥
ਏਮਨਮੇਰਿਆਛਡਿਅਵਗਣਗੁਣੀਸਮਾਣਿਆਰਾਮ॥
ਹੇ ਮੇਰੇ ਮਨ! ਮੰਦੇ ਕਰਮ ਕਰਨੇ ਛੱਡ ਦੇ, (ਪਰਮਾਤਮਾ ਦੇ) ਗੁਣਾਂ (ਦੀ ਯਾਦ) ਵਿਚ ਲੀਨ ਰਿਹਾ ਕਰ।
O my mind, leave behind your faults and demerits, and be absorbed in virtue.
ए मन मेरिआ छडि अवगण गुणी समाणिआ राम ॥
ਬਹੁਸਾਦਲੁਭਾਣੇਕਿਰਤਕਮਾਣੇਵਿਛੁੜਿਆਨਹੀਮੇਲਾ॥
ਹੇ ਮੇਰੇ ਮਨ! ਜਿਹੜੇ ਮਨੁੱਖ ਅਨੇਕਾਂ (ਪਦਾਰਥਾਂ ਦੇ) ਸੁਆਦਾਂ ਵਿਚ ਫਸੇ ਰਹਿੰਦੇ ਹਨ, ਉਹ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਪਰਮਾਤਮਾ ਤੋਂ ਵਿਛੁੜੇ ਰਹਿੰਦੇ ਹਨ। ਇਹਨਾਂ ਸੰਸਕਾਰਾਂ ਦੇ ਕਾਰਨ ਹੀ) ਉਹਨਾਂ ਵਿਛੁੜੇ ਹੋਇਆਂ ਦਾ (ਆਪਣੇ ਆਪ ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ।
You are deluded by so many flavors and pleasures, and you act in such confusion. You are separated, and you will not meet your Lord.
बहु साद लुभाणे किरत कमाणे विछुड़िआ नही मेला ॥
ਕਿਉਦੁਤਰੁਤਰੀਐਜਮਡਰਿਮਰੀਐਜਮਕਾਪੰਥੁਦੁਹੇਲਾ॥
ਹੇ ਮੇਰੇ ਮਨ! ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, (ਆਪਣੇ ਉੱਦਮ ਨਾਲ) ਪਾਰ ਨਹੀਂ ਲੰਘ ਸਕੀਦਾ। ਜਮਾਂ ਦੇ ਡਰ ਨਾਲ ਸਹਿਮੇ ਰਹੀਦਾ ਹੈ। ਹੇ ਮਨ! ਜਮਾਂ ਵਾਲੇ ਪਾਸੇ ਲੈ ਜਾਣ ਵਾਲਾ ਰਸਤਾ ਬੜਾ ਦੁਖਦਾਈ ਹੈ।
How can the impassible world-ocean be crossed? The fear of the Messenger of Death is deadly. The path of Death is agonizingly painful.
किउ दुतरु तरीऐ जम डरि मरीऐ जम का पंथु दुहेला ॥
ਮਨਿਰਾਮੁਨਹੀਜਾਤਾਸਾਝਪ੍ਰਭਾਤਾਅਵਘਟਿਰੁਧਾਕਿਆਕਰੇ॥
ਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਮਨ ਵਿਚ ਸਵੇਰੇ ਸ਼ਾਮ (ਕਿਸੇ ਭੀ ਵੇਲੇ) ਪਰਮਾਤਮਾ ਨਾਲ ਸਾਂਝ ਨਹੀਂ ਪਾਈ, ਉਹ (ਮਾਇਆ ਦੇ ਮੋਹ ਦੇ) ਔਖੇ ਰਾਹ ਵਿਚ ਫਸ ਜਾਂਦਾ ਹੈ (ਇਸ ਵਿਚੋਂ ਨਿਕਲਣ ਲਈ) ਉਹ ਕੁਝ ਭੀ ਨਹੀਂ ਕਰ ਸਕਦਾ।
The mortal does not know the Lord in the evening, or in the morning; trapped on the treacherous path, what will he do then?
मनि रामु नही जाता साझ प्रभाता अवघटि रुधा किआ करे ॥
ਬੰਧਨਿਬਾਧਿਆਇਨਬਿਧਿਛੂਟੈਗੁਰਮੁਖਿਸੇਵੈਨਰਹਰੇ॥੧॥
(ਪਰ ਹਾਂ, ਮਾਇਆ ਦੇ ਮੋਹ ਦੀ) ਰੱਸੀ ਨਾਲ ਬੱਝਾ ਹੋਇਆ ਉਹ ਇਸ ਤਰੀਕੇ ਨਾਲ ਖ਼ਲਾਸੀ ਪਾ ਸਕਦਾ ਹੈ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰੇ ॥੧॥
Bound in bondage, he is released only by this method: as Gurmukh, serve the Lord. ||1||
बंधनि बाधिआ इन बिधि छूटै गुरमुखि सेवै नरहरे ॥१॥
ਏਮਨਮੇਰਿਆਤੂਛੋਡਿਆਲਜੰਜਾਲਾਰਾਮ॥
ਹੇ ਮੇਰੇ ਮਨ! ਘਰ ਦੇ ਮੋਹ ਦੀਆਂ ਫਾਹੀਆਂ ਛੱਡ ਦੇ।
O my mind, abandon your household entanglements.
ए मन मेरिआ तू छोडि आल जंजाला राम ॥
ਏਮਨਮੇਰਿਆਹਰਿਸੇਵਹੁਪੁਰਖੁਨਿਰਾਲਾਰਾਮ॥
ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਿਮਰਦਾ ਰਹੁ, ਜੋ ਸਭਨਾਂ ਵਿਚ ਵਿਆਪਕ ਭੀ ਹੈ ਤੇ ਨਿਰਲੇਪ ਭੀ ਹੈ।
O my mind, serve the Lord, the Primal, Detached Lord.
ए मन मेरिआ हरि सेवहु पुरखु निराला राम ॥
ਹਰਿਸਿਮਰਿਏਕੰਕਾਰੁਸਾਚਾਸਭੁਜਗਤੁਜਿੰਨਿਉਪਾਇਆ॥
ਹੇ ਮੇਰੇ ਮਨ! ਉਸ ਇਕ ਸਰਬ-ਵਿਆਪਕ ਅਤੇ ਸਦਾ-ਥਿਰ ਪਰਮਾਤਮਾ (ਦਾ ਨਾਮ) ਸਿਮਰਦਾ ਰਹੁ, ਜਿਸ ਨੇ ਸਾਰਾ ਜਗਤ ਪੈਦਾ ਕੀਤਾ ਹੈ,
Meditate in remembrance on the One Universal Creator; the True Lord created the entire Universe.
हरि सिमरि एकंकारु साचा सभु जगतु जिंनि उपाइआ ॥
ਪਉਣੁਪਾਣੀਅਗਨਿਬਾਧੇਗੁਰਿਖੇਲੁਜਗਤਿਦਿਖਾਇਆ॥
ਅਤੇ ਹਵਾ ਪਾਣੀ ਅੱਗ (ਆਦਿਕ ਤੱਤਾਂ) ਨੂੰ (ਮਰਯਾਦਾ ਵਿਚ) ਬੰਨ੍ਹਿਆ ਹੋਇਆ ਹੈ। ਹੇ ਮੇਰੇ ਮਨ! (ਉਹੀ ਮਨੁੱਖ ਨਾਮ ਸਿਮਰਦਾ ਹੈ ਜਿਸ ਨੂੰ) ਗੁਰੂ ਨੇ ਜਗਤ ਵਿਚ (ਪਰਮਾਤਮਾ ਦਾ ਇਹ) ਤਮਾਸ਼ਾ ਵਿਖਾ ਦਿੱਤਾ ਹੈ (ਅਤੇ ਨਾਮ ਵਿਚ ਜੋੜਿਆ ਹੈ)।
The Guru controls the air, water and fire; He has staged the drama of the world.
पउणु पाणी अगनि बाधे गुरि खेलु जगति दिखाइआ ॥
ਆਚਾਰਿਤੂਵੀਚਾਰਿਆਪੇਹਰਿਨਾਮੁਸੰਜਮਜਪਤਪੋ॥
ਹੇ ਮੇਰੇ ਮਨ! ਨਾਮ ਜਪਿਆਂ ਹੀ ਤੂੰ ਧਾਰਮਿਕ ਮਰਯਾਦਾ ਵਿਚ ਤੁਰਨ ਵਾਲਾ ਹੈਂ, ਨਾਮ ਜਪਿਆਂ ਹੀ ਤੂੰ ਉੱਚੀ ਆਤਮਕ ਜੀਵਨ ਦੀ ਵਿਚਾਰ ਦਾ ਮਾਲਕ ਹੈਂ। ਪਰਮਾਤਮਾ ਦਾ ਨਾਮ ਹੀ ਹੈ ਅਨੇਕਾਂ ਸੰਜਮ ਅਨੇਕਾਂ ਜਪ ਅਤੇ ਅਨੇਕਾਂ ਤਪ।
Reflect on your own self, and so practice good conduct; chant the Name of the Lord as your self-discipline and meditation.
आचारि तू वीचारि आपे हरि नामु संजम जप तपो ॥
ਸਖਾਸੈਨੁਪਿਆਰੁਪ੍ਰੀਤਮੁਨਾਮੁਹਰਿਕਾਜਪੁਜਪੋ॥੨॥
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਜਪਦਾ ਰਹੁ ਜਪਦਾ ਰਹੁ, ਇਹੀ ਹੈ ਮਿੱਤਰ ਇਹੀ ਹੈ ਸੱਜਣ ਇਹੀ ਹੈ ਪਿਆਰਾ ਪ੍ਰੀਤਮ॥੨॥
The Name of the Lord is your Companion, Friend and Dear Beloved; chant it, and meditate on it. ||2||
सखा सैनु पिआरु प्रीतमु नामु हरि का जपु जपो ॥२॥
ਏਮਨਮੇਰਿਆਤੂਥਿਰੁਰਹੁਚੋਟਨਖਾਵਹੀਰਾਮ॥
ਹੇ ਮੇਰੇ ਮਨ! ਤੂੰ (ਪਰਮਾਤਮਾ ਦੇ ਚਰਨਾਂ ਵਿਚ) ਅਡੋਲ ਟਿਕਿਆ ਰਿਹਾ ਕਰ, (ਇਸ ਤਰ੍ਹਾਂ) ਤੂੰ (ਵਿਕਾਰਾਂ ਦੀ) ਸੱਟ ਨਹੀਂ ਖਾਹਿਂਗਾ।
O my mind, remain steady and stable, and you will not have to endure beatings.
ए मन मेरिआ तू थिरु रहु चोट न खावही राम ॥
ਏਮਨਮੇਰਿਆਗੁਣਗਾਵਹਿਸਹਜਿਸਮਾਵਹੀਰਾਮ॥
ਹੇ ਮੇਰੇ ਮਨ! (ਜੇ ਤੂੰ ਪਰਮਾਤਮਾ ਦੇ) ਗੁਣ ਗਾਂਦਾ ਰਹੇਂ, ਤਾਂ ਤੂੰ ਆਤਮਕ ਅਡੋਲਤਾ ਵਿਚ ਲੀਨ ਰਹੇਂਗਾ।
O my mind, singing the Glorious Praises of the Lord, you shall merge into Him with intuitive ease.
ए मन मेरिआ गुण गावहि सहजि समावही राम ॥
ਗੁਣਗਾਇਰਾਮਰਸਾਇਰਸੀਅਹਿਗੁਰਗਿਆਨਅੰਜਨੁਸਾਰਹੇ॥
ਹੇ ਮਨ! ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਇਆਂ (ਗੁਣ) ਤੇਰੇ ਅੰਦਰ ਰਸ ਜਾਣਗੇ। (ਹੇ ਮੇਰੇ ਮਨ!) ਜੇ ਤੂੰ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਦਾ ਸੁਰਮਾ (ਆਪਣੀਆਂ ਆਤਮਕ ਅੱਖਾਂ ਵਿਚ) ਪਾ ਲਏਂ,
Singing the Glorious Praises of the Lord, be happy. Apply the ointment of spiritual wisdom to your eyes.
गुण गाइ राम रसाइ रसीअहि गुर गिआन अंजनु सारहे ॥
ਤ੍ਰੈਲੋਕਦੀਪਕੁਸਬਦਿਚਾਨਣੁਪੰਚਦੂਤਸੰਘਾਰਹੇ॥
ਤਾਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਦੀਵਾ (-ਪ੍ਰਭੂ ਤੇਰੇ ਅੰਦਰ ਜਗ ਪਏਗਾ), ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਤੇਰੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ (ਹੋ ਜਾਇਗਾ)। ਤੂੰ (ਕਾਮਾਦਿਕ) ਪੰਜ ਵੈਰੀਆਂ ਨੂੰ (ਆਪਣੇ ਅੰਦਰੋਂ) ਮਾਰ ਲਏਂਗਾ।
The Word of the Shabad is the lamp which illuminates the three worlds; it slaughters the five demons.
त्रै लोक दीपकु सबदि चानणु पंच दूत संघारहे ॥
ਭੈਕਾਟਿਨਿਰਭਉਤਰਹਿਦੁਤਰੁਗੁਰਿਮਿਲਿਐਕਾਰਜਸਾਰਏ॥
ਹੇ ਮੇਰੇ ਮਨ! (ਜੇ ਤੂੰ ਪਰਮਾਤਮਾ ਦੇ ਗੁਣ ਗਾਂਦਾ ਰਹੇਂਗਾ, ਤਾਂ ਆਪਣੇ ਅੰਦਰੋਂ ਦੁਨੀਆ ਦੇ ਸਾਰੇ) ਡਰ ਕੱਟ ਕੇ ਨਿਰਭਉ ਹੋ ਜਾਹਿਂਗਾ, ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਹਿਂਗਾ ਜਿਸ ਤੋਂ ਪਾਰ ਲੰਘਣਾ ਔਖਾ ਹੈ। ਹੇ ਮਨ! ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਜੀਵ ਦੇ ਸਾਰੇ ਕੰਮ ਸੰਵਾਰ ਦੇਂਦਾ ਹੈ।
Quieting your fears, become fearless, and you shall cross over the impassible world ocean. Meeting the Guru, your affairs shall be resolved.
भै काटि निरभउ तरहि दुतरु गुरि मिलिऐ कारज सारए ॥
ਰੂਪੁਰੰਗੁਪਿਆਰੁਹਰਿਸਿਉਹਰਿਆਪਿਕਿਰਪਾਧਾਰਏ॥੩॥
ਹੇ ਮਨ! ਜਿਸ ਮਨੁੱਖ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ਉਸ ਦਾ (ਸੋਹਣਾ ਆਤਮਕ) ਰੂਪ ਹੋ ਜਾਂਦਾ ਹੈ (ਸੋਹਣਾ ਆਤਮਕ) ਰੰਗ ਹੋ ਜਾਂਦਾ ਹੈ, ਪਰਮਾਤਮਾ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ ॥੩॥
You shall find the joy and the beauty of the Lord's Love and Affection; the Lord Himself shall shower you with His Grace. ||3||
रूपु रंगु पिआरु हरि सिउ हरि आपि किरपा धारए ॥३॥
ਏਮਨਮੇਰਿਆਤੂਕਿਆਲੈਆਇਆਕਿਆਲੈਜਾਇਸੀਰਾਮ॥
ਹੇ ਮੇਰੇ ਮਨ! ਨਾਹ ਤੂੰ (ਜਨਮ ਸਮੇ) ਆਪਣੇ ਨਾਲ ਕੁਝ ਲੈ ਕੇ ਆਇਆ ਸੀ, ਨਾਹ ਤੂੰ (ਇਥੋਂ ਤੁਰਨ ਵੇਲੇ) ਆਪਣੇ ਨਾਲ ਕੁਝ ਲੈ ਕੇ ਜਾਹਿਂਗਾ (ਵਿਅਰਥ ਹੀ ਮਾਇਆ ਦੇ ਮੋਹ ਦੀਆਂ ਫਾਹੀਆਂ ਵਿਚ ਫਸ ਰਿਹਾ ਹੈਂ)।
O my mind, why did you come into the world? What will you take with you when you go?
ए मन मेरिआ तू किआ लै आइआ किआ लै जाइसी राम ॥
ਏਮਨਮੇਰਿਆਤਾਛੁਟਸੀਜਾਭਰਮੁਚੁਕਾਇਸੀਰਾਮ॥
ਹੇ ਮਨ! (ਮਾਇਆ ਦੇ ਮੋਹ ਦੀਆਂ ਫਾਹੀਆਂ ਵਿਚੋਂ) ਤਦੋਂ ਤੇਰੀ ਖ਼ਲਾਸੀ ਹੋਵੇਗੀ, ਜਦੋਂ ਤੂੰ (ਮਾਇਆ ਦੀ ਖ਼ਾਤਰ) ਭਟਕਣਾ ਛੱਡ ਦੇਵੇਂਗਾ।
O my mind, you shall be emancipated, when you eliminate your doubts.
ए मन मेरिआ ता छुटसी जा भरमु चुकाइसी राम ॥
ਧਨੁਸੰਚਿਹਰਿਹਰਿਨਾਮਵਖਰੁਗੁਰਸਬਦਿਭਾਉਪਛਾਣਹੇ॥
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਧਨ ਇਕੱਠਾ ਕਰਿਆ ਕਰ, ਨਾਮ ਦਾ ਸੌਦਾ (ਵਿਹਾਝਿਆ ਕਰ)। ਹੇ ਮਨ! ਜੇ ਤੂੰ ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰ ਪ੍ਰਭੂ ਦਾ) ਪਿਆਰ ਪਛਾਣ ਲਏਂ,
So gather the wealth and capital of the Name of the Lord, Har, Har; through the Word of the Guru's Shabad, you shall realize its value.
धनु संचि हरि हरि नाम वखरु गुर सबदि भाउ पछाणहे ॥
ਮੈਲੁਪਰਹਰਿਸਬਦਿਨਿਰਮਲੁਮਹਲੁਘਰੁਸਚੁਜਾਣਹੇ॥
ਤਾਂ ਸ਼ਬਦ ਦੀ ਬਰਕਤਿ ਨਾਲ (ਵਿਕਾਰਾਂ ਦੀ) ਮੈਲ ਦੂਰ ਕਰ ਕੇ ਤੂੰ ਪਵਿੱਤਰ ਹੋ ਜਾਹਿਂਗਾ। ਤੂੰ ਸਦਾ ਕਾਇਮ ਰਹਿਣ ਵਾਲਾ ਘਰ-ਮਹਲ ਲੱਭ ਲਏਂਗਾ।
Filth shall be taken away, through the Immaculate Word of the Shabad; you shall know the Mansion of the Lord's Presence, your true home.
मैलु परहरि सबदि निरमलु महलु घरु सचु जाणहे ॥
ਪਤਿਨਾਮੁਪਾਵਹਿਘਰਿਸਿਧਾਵਹਿਝੋਲਿਅੰਮ੍ਰਿਤਪੀਰਸੋ॥
ਹੇ ਮੇਰੇ ਮਨ! ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪ੍ਰੇਮ ਨਾਲ ਪੀਆ ਕਰ, ਤੂੰ (ਲੋਕ ਪਰਲੋਕ ਦੀ) ਇੱਜ਼ਤ (ਲੋਕ ਪਰਲੋਕ ਦਾ) ਨਾਮਣਾ ਖੱਟ ਲਏਂਗਾ, ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚ ਜਾਹਿਂਗਾ।
Through the Naam, you shall obtain honor, and come home. Eagerly drink in the Ambrosial Amrit.
पति नामु पावहि घरि सिधावहि झोलि अंम्रित पी रसो ॥
ਹਰਿਨਾਮੁਧਿਆਈਐਸਬਦਿਰਸੁਪਾਈਐਵਡਭਾਗਿਜਪੀਐਹਰਿਜਸੋ॥੪॥
ਹੇ ਮਨ! (ਸਦਾ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਨਾਮ ਦਾ) ਸੁਆਦ ਗੁਰੂ ਦੇ ਸ਼ਬਦ ਦੀ ਰਾਹੀਂ (ਹੀ) ਪ੍ਰਾਪਤ ਹੋ ਸਕਦਾ ਹੈ। ਹੇ ਮਨ! ਵੱਡੀ ਕਿਸਮਤ ਨਾਲ (ਹੀ) ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ ॥੪॥
Meditate on the Lord's Name, and you shall obtain the sublime essence of the Shabad; by great good fortune, chant the Praises of the Lord. ||4||
हरि नामु धिआईऐ सबदि रसु पाईऐ वडभागि जपीऐ हरि जसो ॥४॥
ਏਮਨਮੇਰਿਆਬਿਨੁਪਉੜੀਆਮੰਦਰਿਕਿਉਚੜੈਰਾਮ॥
ਹੇ ਮੇਰੇ ਮਨ! (ਜਿਵੇਂ) ਪੌੜੀਆਂ ਤੋਂ ਬਿਨਾ (ਕੋਈ ਭੀ ਮਨੁੱਖ) ਕੋਠੇ (ਦੀ ਛੱਤ) ਉਤੇ ਨਹੀਂ ਚੜ੍ਹ ਸਕਦਾ (ਤਿਵੇਂ ਉੱਚੇ ਆਤਮਕ ਟਿਕਾਣੇ ਤੇ ਵੱਸਦੇ ਪਰਮਾਤਮਾ ਤਕ ਸਿਮਰਨ ਦੀ ਪੌੜੀ ਤੋਂ ਬਿਨਾ ਪਹੁੰਚ ਨਹੀਂ ਹੋ ਸਕਦੀ)।
O my mind, without a ladder, how will you climb up to the Temple of the Lord?
ए मन मेरिआ बिनु पउड़ीआ मंदरि किउ चड़ै राम ॥
ਏਮਨਮੇਰਿਆਬਿਨੁਬੇੜੀਪਾਰਿਨਅੰਬੜੈਰਾਮ॥
ਹੇ ਮੇਰੇ ਮਨ! ਬੇੜੀ ਤੋਂ ਬਿਨਾ ਮਨੁੱਖ ਨਦੀ ਦੇ ਪਾਰਲੇ ਪਾਸੇ ਨਹੀਂ ਅੱਪੜ ਸਕਦਾ।
O my mind, without a boat, you shall not reach the other shore.
ए मन मेरिआ बिनु बेड़ी पारि न अंबड़ै राम ॥
ਪਾਰਿਸਾਜਨੁਅਪਾਰੁਪ੍ਰੀਤਮੁਗੁਰਸਬਦਸੁਰਤਿਲੰਘਾਵਏ॥
ਹੇ ਮਨ! ਸੱਜਣ ਪ੍ਰਭੂ! ਬੇਅੰਤ ਪ੍ਰਭੂ, ਪ੍ਰੀਤਮ ਪ੍ਰਭੂ (ਵਿਕਾਰਾਂ ਦੀਆਂ ਲਹਿਰਾਂ ਨਾਲ ਭਰਪੂਰ ਸੰਸਾਰ-ਸਮੁੰਦਰ ਦੇ) ਪਾਰਲੇ ਪਾਸੇ (ਵੱਸਦਾ ਹੈ)। ਗੁਰੂ ਦੇ ਸ਼ਬਦ ਦੀ ਸੂਝ (ਹੀ ਇਸ ਸਮੁੰਦਰ ਦੇ ਪਾਰਲੇ ਪਾਸੇ) ਲੰਘਾ ਸਕਦੀ ਹੈ।
On that far shore is Your Beloved, Infinite Friend. Only your awareness of the Guru's Shabad will carry you across.
पारि साजनु अपारु प्रीतमु गुर सबद सुरति लंघावए ॥
ਮਿਲਿਸਾਧਸੰਗਤਿਕਰਹਿਰਲੀਆਫਿਰਿਨਪਛੋਤਾਵਏ॥
ਹੇ ਮਨ! ਜੇ ਤੂੰ ਸਾਧ ਸੰਗਤ ਵਿਚ ਮਿਲ ਕੇ ਆਤਮਕ ਆਨੰਦ ਮਾਣਦਾ ਰਹੇਂ (ਤਾਂ ਤੂੰ ਭੀ ਇਸ ਸੰਸਾਰ-ਸਮੁੰਦਰ ਦੇ ਪਾਰਲੇ ਪਾਸੇ ਪਹੁੰਚ ਜਾਏਂ। ਜਿਹੜਾ ਭੀ ਮਨੁੱਖ ਸਾਧ ਸੰਗਤ ਵਿਚ ਮਿਲ ਕੇ ਨਾਮ ਜਪਦਾ ਹੈ, ਉਸ ਨੂੰ) ਮੁੜ ਪਛੁਤਾਣਾ ਨਹੀਂ ਪੈਂਦਾ (ਕਿਉਂਕਿ ਉਸ ਨੂੰ ਸੰਸਾਰ-ਸਮੁੰਦਰ ਦੀਆਂ ਵਿਕਾਰ-ਠਿੱਲ੍ਹਾਂ ਦੁੱਖ ਨਹੀਂ ਦੇ ਸਕਦੀਆਂ)।
Join the Saadh Sangat, the Company of the Holy, and you shall enjoy ecstasy; you shall not regret or repent later on.
मिलि साधसंगति करहि रलीआ फिरि न पछोतावए ॥
ਕਰਿਦਇਆਦਾਨੁਦਇਆਲਸਾਚਾਹਰਿਨਾਮਸੰਗਤਿਪਾਵਓ॥
ਹੇ ਦਇਆਲ ਪ੍ਰਭੂ! (ਮੇਰੇ ਉਤੇ) ਦਇਆ ਕਰ, ਮੈਨੂੰ ਆਪਣੇ ਸਦਾ-ਥਿਰ ਨਾਮ ਦਾ ਦਾਨ ਦੇਹ, ਮੈਂ ਤੇਰੇ ਨਾਮ ਦੀ ਸੰਗਤ ਹਾਸਲ ਕਰੀ ਰੱਖਾਂ।
Be Merciful, O Merciful True Lord God: please give me the Blessing of the Lord's Name, and the Sangat, the Company of the Holy.
करि दइआ दानु दइआल साचा हरि नाम संगति पावओ ॥
ਨਾਨਕੁਪਇਅੰਪੈਸੁਣਹੁਪ੍ਰੀਤਮਗੁਰਸਬਦਿਮਨੁਸਮਝਾਵਓ॥੫॥੬॥
ਨਾਨਕ ਬੇਨਤੀ ਕਰਦਾ ਹੈ- ਹੇ ਪ੍ਰੀਤਮ! (ਮੇਰੀ ਬੇਨਤੀ) ਸੁਣ (ਮਿਹਰ ਕਰ) ਮੈਂ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਮਨ ਨੂੰ (ਆਤਮਕ ਜੀਵਨ ਦੀ) ਸੂਝ ਦੇਂਦਾ ਰਹਾਂ ॥੫॥੬॥
Nanak prays: please hear me, O my Beloved; instruct my mind through the Word of the Guru's Shabad. ||5||6||
नानकु पइअंपै सुणहु प्रीतम गुर सबदि मनु समझावओ ॥५॥६॥
WWW.GURBANI.WORLD