ਮਨਮੁਖਿਦੂਜਾਭਰਮੁਹੈਦੂਜੈਲੋਭਾਇਆ॥
ਮਨ ਦੇ ਮੁਰੀਦ ਮਨੁੱਖਾਂ ਨੂੰ ਹੋਰ ਪਾਸੇ ਦੀ ਲਟਕ ਲੱਗ ਜਾਂਦੀ ਹੈ, ਉਹਨਾਂ ਨੂੰ ਹੋਰ ਪਾਸੇ ਨੇ ਭਰਮਾ ਲਿਆ ਹੁੰਦਾ ਹੈ,
The self-willed manmukh wanders in duality, lured and enticed by duality.
मनमुखि दूजा भरमु है दूजै लोभाइआ ॥
ਕੂੜੁਕਪਟੁਕਮਾਵਦੇਕੂੜੋਆਲਾਇਆ॥
ਉਹ ਝੂਠ ਤੇ ਠੱਗੀ ਕਮਾਂਦੇ ਹਨ ਤੇ ਝੂਠ ਹੀ (ਮੂੰਹੋਂ) ਬੋਲਦੇ ਹਨ;
He practices falsehood and deception, telling lies.
कूड़ु कपटु कमावदे कूड़ो आलाइआ ॥
ਪੁਤ੍ਰਕਲਤ੍ਰੁਮੋਹੁਹੇਤੁਹੈਸਭੁਦੁਖੁਸਬਾਇਆ॥
(ਉਹਨਾਂ ਦੇ ਮਨ ਵਿਚ) ਪੁਤ੍ਰਾਂ ਦਾ ਮੋਹ-ਪਿਆਰ (ਵੱਸਦਾ ਹੈ) (ਉਹਨਾਂ ਦੇ ਮਨ ਵਿਚ) ਇਸਤ੍ਰੀ (ਵੱਸਦੀ) ਹੈ (ਤੇ ਇਹ ਰਸਤਾ) ਨਿਰੋਲ ਦੁੱਖ ਦਾ (ਮੂਲ) ਹੈ;
Love and attachment to children and spouse is total misery and pain.
पुत्र कलत्रु मोहु हेतु है सभु दुखु सबाइआ ॥
ਜਮਦਰਿਬਧੇਮਾਰੀਅਹਿਭਰਮਹਿਭਰਮਾਇਆ॥
(ਰੱਬ ਵਲੋਂ) ਭਰਮ ਵਿਚ ਪਾਏ ਹੋਏ (ਮਨਮੁਖ) ਠੇਡੇ ਖਾਂਦੇ ਹਨ, (ਮਾਨੋ) ਜਮ ਦੇ ਬੂਹੇ ਤੇ ਬੱਧੇ ਹੋਏ ਕੁੱਟ ਖਾ ਰਹੇ ਹਨ।
He is gagged and bound at the door of the Messenger of Death; he dies, and wanders lost in reincarnation.
जम दरि बधे मारीअहि भरमहि भरमाइआ ॥
ਮਨਮੁਖਿਜਨਮੁਗਵਾਇਆਨਾਨਕਹਰਿਭਾਇਆ॥੩॥
ਹੇ ਨਾਨਕ! ਮਨ ਦੇ ਮੁਰੀਦ ਮਨੁੱਖ (ਆਪਣੀ) ਜ਼ਿੰਦਗੀ ਅਜਾਈਂ ਗਵਾ ਲੈਂਦੇ ਹਨ, ਪ੍ਰਭੂ ਨੂੰ ਏਵੇਂ ਹੀ ਭਾਉਂਦਾ ਹੈ ॥੩॥
The self-willed manmukh wastes his life; Nanak loves the Lord. ||3||
मनमुखि जनमु गवाइआ नानक हरि भाइआ ॥३॥
WWW.GURBANI.WORLD