GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਰਾਮਦਾਸ ਜੀ
ਅੰਗ 1247
Display Settings
Translations
ਪਉੜੀ
Pauree:
पउड़ी ॥
ਨਾਮੁਸਲਾਹਨਿਭਾਉਕਰਿਨਿਜਮਹਲੀਵਾਸਾ
ਜਿਹੜੇ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ ਨਿਰੋਲ ਆਪਣੇ (ਹਿਰਦੇ-ਰੂਪ, ਪ੍ਰਭੂ ਦੀ ਹਜ਼ੂਰੀ-ਰੂਪ) ਮਹਲ ਵਿਚ ਟਿਕੇ ਰਹਿੰਦੇ ਹਨ;
Those who lovingly praise the Naam, and dwell in the mansion of the self deep within,
नामु सलाहनि भाउ करि निज महली वासा ॥
ਓਇਬਾਹੁੜਿਜੋਨਿਆਵਨੀਫਿਰਿਹੋਹਿਬਿਨਾਸਾ
ਉਹ ਬੰਦੇ ਮੁੜ ਮੁੜ ਨਾਹ ਜੂਨਾਂ ਵਿਚ ਆਉਂਦੇ ਹਨ ਨਾਹ ਮਰਦੇ ਹਨ;
do not enter into reincarnation ever again; they shall never be destroyed.
ओइ बाहुड़ि जोनि न आवनी फिरि होहि न बिनासा ॥
ਹਰਿਸੇਤੀਰੰਗਿਰਵਿਰਹੇਸਭਸਾਸਗਿਰਾਸਾ
ਸੁਆਸ ਸੁਆਸ, ਖਾਂਦਿਆਂ ਖਾਂਦਿਆਂ (ਹਰ ਵੇਲੇ) ਉਹ ਪ੍ਰੇਮ ਨਾਲ ਪ੍ਰਭੂ ਵਿਚ ਰਚੇ-ਮਿਚੇ ਰਹਿੰਦੇ ਹਨ;
They remain immersed and absorbed in the love of the Lord, with every breath and morsel of food.
हरि सेती रंगि रवि रहे सभ सास गिरासा ॥
ਹਰਿਕਾਰੰਗੁਕਦੇਉਤਰੈਗੁਰਮੁਖਿਪਰਗਾਸਾ
ਉਹਨਾਂ ਗੁਰਮੁਖਾਂ ਦੇ ਅੰਦਰ ਹਰਿ-ਨਾਮ ਦਾ ਚਾਨਣ ਹੋ ਜਾਂਦਾ ਹੈ, ਹਰਿ-ਨਾਮ ਦਾ ਰੰਗ ਕਦੇ (ਉਹਨਾਂ ਦੇ ਮਨ ਤੋਂ) ਉਤਰਦਾ ਨਹੀਂ ਹੈ।
The color of the Lord's Love never fades away; the Gurmukhs are enlightened.
हरि का रंगु कदे न उतरै गुरमुखि परगासा ॥
ਓਇਕਿਰਪਾਕਰਿਕੈਮੇਲਿਅਨੁਨਾਨਕਹਰਿਪਾਸਾ॥੨੬॥
ਹੇ ਨਾਨਕ! ਪ੍ਰਭੂ ਨੇ ਆਪਣੀ ਮਿਹਰ ਕਰ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ, ਉਹ ਸਦਾ ਪ੍ਰਭੂ ਦੇ ਨੇੜੇ ਵੱਸਦੇ ਹਨ ॥੨੬॥
Granting His Grace, He unites them with Himself; O Nanak, the Lord keeps them by His side. ||26||
ओइ किरपा करि कै मेलिअनु नानक हरि पासा ॥२६॥
WWW.GURBANI.WORLD
ਪਿਛਲਾ Share ਹੋਮ Save ਅਗਲਾ