GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸਾਰੰਗ - ਗੁਰੂ ਅਰਜਨ ਦੇਵ ਜੀ
ਅੰਗ 1209
Display Settings
Translations
ਸਾਰਗਮਹਲਾ
Saarang, Fifth Mahalaa:
सारग महला ५ ॥
ਅਬਕਿਆਸੋਚਉਸੋਚਬਿਸਾਰੀ
(ਤੇਰੇ ਨਾਮ ਦੀ ਬਰਕਤਿ ਨਾਲ) ਹੁਣ ਮੈਂ ਹੋਰ ਹੋਰ ਕਿਹੜੀਆਂ ਸੋਚਾਂ ਸੋਚਾਂ? ਮੈਂ ਹਰੇਕ ਸੋਚ ਵਿਸਾਰ ਦਿੱਤੀ ਹੈ।
Now what should I think? I have given up thinking.
अब किआ सोचउ सोच बिसारी ॥
ਕਰਣਾਸਾਸੋਈਕਰਿਰਹਿਆਦੇਹਿਨਾਉਬਲਿਹਾਰੀ॥੧॥ਰਹਾਉ
(ਉਸ ਦੇ ਨਾਮ ਦਾ ਸਦਕਾ ਹੁਣ ਮੈਨੂੰ ਯਕੀਨ ਬਣ ਗਿਆ ਹੈ ਕਿ) ਜੋ ਕੁਝ ਕਰਨਾ ਚਾਹੁੰਦਾ ਹੈ ਉਹੀ ਕੁਝ ਉਹ ਕਰ ਰਿਹਾ ਹੈ। ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਮੈਂ ਕੁਰਬਾਨ ਜਾਂਦਾ ਹਾਂ ॥੧॥ ਰਹਾਉ ॥
You do whatever You wish to do. Please bless me with Your Name - I am a sacrifice to You. ||1||Pause||
करणा सा सोई करि रहिआ देहि नाउ बलिहारी ॥१॥ रहाउ ॥
ਚਹੁਦਿਸਫੂਲਿਰਹੀਬਿਖਿਆਬਿਖੁਗੁਰਮੰਤ੍ਰੁਮੂਖਿਗਰੁੜਾਰੀ
ਸਾਰੇ ਜਗਤ ਵਿਚ ਮਾਇਆ (ਸਪਣੀ) ਦੀ ਜ਼ਹਰ ਵਧ-ਫੁੱਲ ਰਹੀ ਹੈ (ਇਸ ਤੋਂ ਉਹੀ ਬਚਦਾ ਹੈ ਜਿਸ ਦੇ) ਮੂੰਹ ਵਿਚ ਗੁਰੂ ਦਾ ਉਪਦੇਸ਼ ਗਰੁੜ-ਮੰਤ੍ਰ ਹੈ।
The poison of corruption is flowering forth in the four directions; I have taken the GurMantra as my antidote.
चहु दिस फूलि रही बिखिआ बिखु गुर मंत्रु मूखि गरुड़ारी ॥
ਹਾਥਦੇਇਰਾਖਿਓਕਰਿਅਪੁਨਾਜਿਉਜਲਕਮਲਾਅਲਿਪਾਰੀ॥੧॥
ਜਿਸ ਮਨੁੱਖ ਨੂੰ ਪ੍ਰਭੂ ਆਪਣੇ ਹੱਥ ਦੇ ਕੇ ਆਪਣਾ ਬਣਾ ਕੇ ਰੱਖਿਆ ਕਰਦਾ ਹੈ, ਉਹ ਜਗਤ ਵਿਚ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਪਾਣੀ ਵਿਚ ਕੌਲ ਫੁੱਲ ॥੧॥
Giving me His Hand, He has saved me as His Own; like the lotus in the water, I remain unattached. ||1||
हाथ देइ राखिओ करि अपुना जिउ जल कमला अलिपारी ॥१॥
ਹਉਨਾਹੀਕਿਛੁਮੈਕਿਆਹੋਸਾਸਭਤੁਮਹੀਕਲਧਾਰੀ
ਨਾਹ ਹੁਣ ਹੀ ਮੇਰੀ ਕੋਈ ਪਾਂਇਆਂ ਹੈ, ਨਾਹ ਅਗਾਂਹ ਨੂੰ ਭੀ ਮੇਰੀ ਕੋਈ ਪਾਂਇਆਂ ਹੋ ਸਕਦੀ ਹੈ। ਹਰ ਥਾਂ ਤੂੰ ਹੀ ਆਪਣੀ ਸੱਤਿਆ ਟਿਕਾਈ ਹੋਈ ਹੈ।
I am nothing. What am I? You hold all in Your Power.
हउ नाही किछु मै किआ होसा सभ तुम ही कल धारी ॥
ਨਾਨਕਭਾਗਿਪਰਿਓਹਰਿਪਾਛੈਰਾਖੁਸੰਤਸਦਕਾਰੀ॥੨॥੨॥੨੫॥
ਹੇ ਹਰੀ! (ਮਾਇਆ ਸਪਣੀ ਤੋਂ ਬਚਣ ਲਈ) ਮੈਂ ਨਾਨਕ ਭੱਜ ਕੇ ਤੇਰੇ ਸੰਤਾਂ ਦੀ ਸਰਨ ਪਿਆ ਹਾਂ, ਸੰਤ-ਸਰਨ ਦਾ ਸਦਕਾ ਮੇਰੀ ਰੱਖਿਆ ਕਰ ॥੨॥੨॥੨੫॥
Nanak has run to Your Sanctuary, Lord; please save him, for the sake of Your Saints. ||2||2||25||
नानक भागि परिओ हरि पाछै राखु संत सदकारी ॥२॥२॥२५॥
WWW.GURBANI.WORLD
ਪਿਛਲਾ Share ਹੋਮ Save ਅਗਲਾ