ਸਾਰਗਮਹਲਾ੫ਦੁਪਦੇਘਰੁ੪॥
ਰਾਗ ਸਾਰੰਗ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
Saarang, Fifth Mahalaa, Du-Padas, Fourth House:
सारग महला ५ दुपदे घरु ४ ॥
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
ਮੋਹਨਘਰਿਆਵਹੁਕਰਉਜੋਦਰੀਆ॥
ਹੇ ਮੋਹਨ-ਪ੍ਰਭੂ! ਮੈਂ ਮਿੰਨਤ ਕਰਦੀ ਹਾਂ ਮੇਰੇ ਹਿਰਦੇ-ਘਰ ਵਿਚ ਆ ਵੱਸ।
O my Fascinating Lord, I pray to You: come into my house.
मोहन घरि आवहु करउ जोदरीआ ॥
ਮਾਨੁਕਰਉਅਭਿਮਾਨੈਬੋਲਉਭੂਲਚੂਕਤੇਰੀਪ੍ਰਿਅਚਿਰੀਆ॥੧॥ਰਹਾਉ॥
ਹੇ ਮੋਹਨ! ਮੈਂ (ਸਦਾ) ਮਾਣ ਕਰਦੀ ਰਹਿੰਦੀ ਹਾਂ, ਮੈਂ (ਸਦਾ) ਅਹੰਕਾਰ ਨਾਲ ਗੱਲਾਂ ਕਰਦੀ ਹਾਂ, ਮੈਂ ਬਥੇਰੀਆਂ ਭੁੱਲਾਂ-ਚੁੱਕਾਂ ਕਰਦੀ ਹਾਂ, (ਫਿਰ ਭੀ) ਹੇ ਪਿਆਰੇ! ਮੈਂ ਤੇਰੀ (ਹੀ) ਦਾਸੀ ਹਾਂ ॥੧॥ ਰਹਾਉ ॥
I act in pride, and speak in pride. I am mistaken and wrong, but I am still Your hand-maiden, O my Beloved. ||1||Pause||
मानु करउ अभिमानै बोलउ भूल चूक तेरी प्रिअ चिरीआ ॥१॥ रहाउ ॥
ਨਿਕਟਿਸੁਨਉਅਰੁਪੇਖਉਨਾਹੀਭਰਮਿਭਰਮਿਦੁਖਭਰੀਆ॥
ਹੇ ਮੋਹਨ! ਮੈਂ ਸੁਣਦੀ ਹਾਂ (ਤੂੰ) ਨੇੜੇ (ਵੱਸਦਾ ਹੈਂ), ਪਰ ਮੈਂ (ਤੈਨੂੰ) ਵੇਖ ਨਹੀਂ ਸਕਦੀ। ਸਦਾ ਭਟਕ ਭਟਕ ਕੇ ਮੈਂ ਦੁੱਖਾਂ ਵਿਚ ਫਸੀ ਰਹਿੰਦੀ ਹਾਂ।
I hear that You are near, but I cannot see You. I wander in suffering, deluded by doubt.
निकटि सुनउ अरु पेखउ नाही भरमि भरमि दुख भरीआ ॥
ਹੋਇਕ੍ਰਿਪਾਲਗੁਰਲਾਹਿਪਾਰਦੋਮਿਲਉਲਾਲਮਨੁਹਰੀਆ॥੧॥
ਹੇ ਗੁਰੂ! ਜੇ ਤੂੰ ਦਇਆਵਾਨ ਹੋ ਕੇ (ਮੇਰੇ ਅੰਦਰੋਂ ਮਾਇਆ ਦੇ ਮੋਹ ਦਾ) ਪਰਦਾ ਦੂਰ ਕਰ ਦੇਵੇਂ, ਮੈਂ (ਸੋਹਣੇ) ਲਾਲ (ਪ੍ਰਭੂ) ਨੂੰ ਮਿਲ ਪਵਾਂ, ਤੇ, ਮੇਰਾ ਮਨ (ਆਤਮਕ ਜੀਵਨ ਨਾਲ) ਹਰ-ਭਰਾ ਹੋ ਜਾਏ ॥੧॥
The Guru has become merciful to me; He has removed the veils. Meeting with my Beloved, my mind blossoms forth in abundance. ||1||
होइ क्रिपाल गुर लाहि पारदो मिलउ लाल मनु हरीआ ॥१॥
ਏਕਨਿਮਖਜੇਬਿਸਰੈਸੁਆਮੀਜਾਨਉਕੋਟਿਦਿਨਸਲਖਬਰੀਆ॥
ਜੇ ਅੱਖ ਝਮਕਣ ਜਿਤਨੇ ਸਮੇ ਲਈ ਭੀ ਮਾਲਕ-ਪ੍ਰਭੂ (ਮਨ ਤੋਂ) ਭੁੱਲ ਜਾਏ, ਤਾਂ ਮੈਂ ਇਉਂ ਸਮਝਦੀ ਹਾਂ ਕਿ ਕ੍ਰੋੜਾਂ ਦਿਨ ਲੱਖਾਂ ਵਰ੍ਹੇ ਲੰਘ ਗਏ ਹਨ।
If I were to forget my Lord and Master, even for an instant, it would be like millions of days, tens of thousands of years.
एक निमख जे बिसरै सुआमी जानउ कोटि दिनस लख बरीआ ॥
ਸਾਧਸੰਗਤਿਕੀਭੀਰਜਉਪਾਈਤਉਨਾਨਕਹਰਿਸੰਗਿਮਿਰੀਆ॥੨॥੧॥੨੪॥
ਹੇ ਨਾਨਕ! ਜਦੋਂ ਮੈਨੂੰ ਸਾਧ ਸੰਗਤ ਦਾ ਸਮਾਗਮ ਪ੍ਰਾਪਤ ਹੋਇਆ, ਤਦੋਂ ਪਰਮਾਤਮਾ ਨਾਲ ਮੇਲ ਹੋ ਗਿਆ ॥੨॥੧॥੨੪॥
When I joined the Saadh Sangat, the Company of the Holy, O Nanak, I met my Lord. ||2||1||24||
साधसंगति की भीर जउ पाई तउ नानक हरि संगि मिरीआ ॥२॥१॥२४॥
WWW.GURBANI.WORLD