GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਭਗਤ ਨਾਮਦੇਵ ਜੀ
ਅੰਗ 1164
Display Settings
Translations
ਮੈਬਉਰੀਮੇਰਾਰਾਮੁਭਤਾਰੁ
(ਮੈਂ ਆਪਣੇ ਪ੍ਰਭੂ-ਪਤੀ ਦੀ ਨਾਰ ਬਣ ਚੁੱਕੀ ਹਾਂ) ਪ੍ਰਭੂ ਮੇਰਾ ਖਸਮ ਹੈ ਤੇ ਮੈਂ (ਉਸ ਦੀ ਖ਼ਾਤਰ) ਕਮਲੀ ਹੋ ਰਹੀ ਹਾਂ,
I am crazy - the Lord is my Husband.
मै बउरी मेरा रामु भतारु ॥
ਰਚਿਰਚਿਤਾਕਉਕਰਉਸਿੰਗਾਰੁ॥੧॥
ਉਸ ਨੂੰ ਮਿਲਣ ਲਈ ਮੈਂ (ਭਗਤੀ ਤੇ ਭਲੇ ਗੁਣਾਂ ਦੇ) ਸੁਹਣੇ ਸੁਹਣੇ ਸ਼ਿੰਗਾਰ ਕਰ ਰਹੀ ਹਾਂ ॥੧॥
I decorate and adorn myself for Him. ||1||
रचि रचि ता कउ करउ सिंगारु ॥१॥
ਭਲੇਨਿੰਦਉਭਲੇਨਿੰਦਉਭਲੇਨਿੰਦਉਲੋਗੁ
ਹੁਣ ਜਗਤ ਬੇ-ਸ਼ੱਕ ਮੈਨੂੰ ਭੈੜਾ ਆਖੀ ਜਾਏ (ਨਾ ਮੇਰੇ ਕੰਨ ਇਹ ਨਿੰਦਾ ਸੁਣਨ ਦੀ ਪਰਵਾਹ ਕਰਦੇ ਹਨ; ਨਾ ਮੇਰਾ ਮਨ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ)
Slander me well, slander me well, slander me well, O people.
भले निंदउ भले निंदउ भले निंदउ लोगु ॥
ਤਨੁਮਨੁਰਾਮਪਿਆਰੇਜੋਗੁ॥੧॥ਰਹਾਉ
ਮੇਰਾ ਤਨ ਅਤੇ ਮੇਰਾ ਮਨ ਮੇਰੇ ਪਿਆਰੇ ਪ੍ਰਭੂ ਜੋਗੇ ਹੋ ਚੁਕੇ ਹਨ ॥੧॥ ਰਹਾਉ ॥
My body and mind are united with my Beloved Lord. ||1||Pause||
तनु मनु राम पिआरे जोगु ॥१॥ रहाउ ॥
ਬਾਦੁਬਿਬਾਦੁਕਾਹੂਸਿਉਕੀਜੈ
(ਕੋਈ ਨਿੰਦਾ ਪਿਆ ਕਰੇ) ਕਿਸੇ ਨਾਲ ਝਗੜਾ ਕਰਨ ਦੀ ਲੋੜ ਨਹੀਂ,
Do not engage in any arguments or debates with anyone.
बादु बिबादु काहू सिउ न कीजै ॥
ਰਸਨਾਰਾਮਰਸਾਇਨੁਪੀਜੈ॥੨॥
ਜੀਭ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ ॥੨॥
With your tongue, savor the Lord's sublime essence. ||2||
रसना राम रसाइनु पीजै ॥२॥
ਅਬਜੀਅਜਾਨਿਐਸੀਬਨਿਆਈ
ਹੁਣ ਹਿਰਦੇ ਵਿਚ ਪ੍ਰਭੂ ਨਾਲ ਜਾਣ-ਪਛਾਣ ਕਰ ਕੇ (ਮੇਰੇ ਅੰਦਰ) ਅਜਿਹੀ ਹਾਲਤ ਬਣ ਗਈ ਹੈ,
Now, I know within my soul, that such an arrangement has been made;
अब जीअ जानि ऐसी बनि आई ॥
ਮਿਲਉਗੁਪਾਲਨੀਸਾਨੁਬਜਾਈ॥੩॥
ਕਿ ਮੈਂ ਲੋਕਾਂ ਦੀ ਨਿੰਦਾ ਵਲੋਂ ਬੇ-ਪਰਵਾਹ ਹੋ ਕੇ ਆਪਣੇ ਪ੍ਰਭੂ ਨੂੰ ਮਿਲ ਰਹੀ ਹਾਂ ॥੩॥
I will meet with my Lord by the beat of the drum. ||3||
मिलउ गुपाल नीसानु बजाई ॥३॥
ਉਸਤਤਿਨਿੰਦਾਕਰੈਨਰੁਕੋਈ
ਕੋਈ ਮਨੁੱਖ ਮੈਨੂੰ ਚੰਗਾ ਆਖੇ, ਚਾਹੇ ਕੋਈ ਮੰਦਾ ਆਖੇ (ਇਸ ਗੱਲ ਦੀ ਮੈਨੂੰ ਪਰਵਾਹ ਨਹੀਂ ਰਹੀ),
Anyone can praise or slander me.
उसतति निंदा करै नरु कोई ॥
ਨਾਮੇਸ੍ਰੀਰੰਗੁਭੇਟਲਸੋਈ॥੪॥੪॥
ਮੈਨੂੰ ਨਾਮੇ ਨੂੰ (ਲੱਛਮੀ ਦਾ ਪਤੀ) ਪਰਮਾਤਮਾ ਮਿਲ ਪਿਆ ਹੈ ॥੪॥੪॥
Naam Dayv has met the Lord. ||4||4||
नामे स्रीरंगु भेटल सोई ॥४॥४॥
WWW.GURBANI.WORLD
ਪਿਛਲਾ Share ਹੋਮ Save ਅਗਲਾ