GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਧਨਾਸਰੀ - ਗੁਰੂ ਅਰਜਨ ਦੇਵ ਜੀ
ਅੰਗ 673
Display Settings
Translations
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
ਜਿਹਕਰਣੀਹੋਵਹਿਸਰਮਿੰਦਾਇਹਾਕਮਾਨੀਰੀਤਿ
ਹੇ ਭਾਈ! ਜਿਨ੍ਹੀਂ ਕੰਮੀਂ ਤੂੰ (ਪਰਮਾਤਮਾ ਦੀ ਦਰਗਾਹ ਵਿਚ) ਸ਼ਰਮਿੰਦਾ ਹੋਵੇਂਗਾ ਉਹਨਾਂ ਹੀ ਕੰਮਾਂ ਦੀ ਚਾਲ ਚੱਲ ਰਿਹਾ ਹੈਂ।
You have made it your habit to practice those deeds which will bring you shame.
जिह करणी होवहि सरमिंदा इहा कमानी रीति ॥
ਸੰਤਕੀਨਿੰਦਾਸਾਕਤਕੀਪੂਜਾਐਸੀਦ੍ਰਿੜੑੀਬਿਪਰੀਤਿ॥੧॥
ਤੂੰ ਸੰਤ ਜਨਾਂ ਦੀ ਨਿੰਦਾ ਕਰਦਾ ਰਹਿੰਦਾ ਹੈਂ, ਤੇ, ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਆਦਰ-ਸਤਕਾਰ ਕਰਦਾ ਹੈਂ। ਤੂੰ ਅਸਚਰਜ ਉਲਟੀ ਮਤਿ ਗ੍ਰਹਣ ਕੀਤੀ ਹੋਈ ਹੈ ॥੧॥
You slander the Saints, and you worship the faithless cynics; such are the corrupt ways you have adopted. ||1||
संत की निंदा साकत की पूजा ऐसी द्रिड़ी बिपरीति ॥१॥
ਮਾਇਆਮੋਹਭੂਲੋਅਵਰੈਹੀਤ
ਹੇ ਭਾਈ! ਮਾਇਆ ਦੇ ਮੋਹ (ਵਿਚ ਫਸ ਕੇ) ਤੂੰ ਕੁਰਾਹੇ ਪੈ ਗਿਆ ਹੈਂ, (ਪਰਮਾਤਮਾ ਨੂੰ ਛੱਡ ਕੇ) ਹੋਰ ਵਿਚ ਪਿਆਰ ਪਾ ਰਿਹਾ ਹੈਂ।
Deluded by your emotional attachment to Maya, you love other things,
माइआ मोह भूलो अवरै हीत ॥
ਹਰਿਚੰਦਉਰੀਬਨਹਰਪਾਤਰੇਇਹੈਤੁਹਾਰੋਬੀਤ॥੧॥ਰਹਾਉ
ਤੇਰੀ ਆਪਣੀ ਪਾਂਇਆਂ ਤਾਂ ਇਤਨੀ ਹੀ ਹੈ ਜਿਤਨੀ ਜੰਗਲ ਦੇ ਹਰੇ ਪੱਤਿਆਂ ਦੀ, ਜਿਤਨੀ ਆਕਾਸ਼ ਵਿਚ ਦਿੱਸ ਰਹੀ ਨਗਰੀ ਦੀ ॥੧॥ ਰਹਾਉ ॥
like the enchanted city of Hari-chandauree, or the green leaves of the forest - such is your way of life. ||1||Pause||
हरिचंदउरी बन हर पात रे इहै तुहारो बीत ॥१॥ रहाउ ॥
ਚੰਦਨਲੇਪਹੋਤਦੇਹਕਉਸੁਖੁਗਰਧਭਭਸਮਸੰਗੀਤਿ
ਹੇ ਭਾਈ! ਖੋਤਾ ਮਿੱਟੀ ਵਿਚ ਹੀ (ਲੇਟਣ ਨਾਲ) ਸੁਖ ਸਮਝਦਾ ਹੈ, ਭਾਵੇਂ ਉਸ ਦੇ ਸਰੀਰ ਉਤੇ ਚੰਦਨ ਦਾ ਲੇਪ ਪਏ ਕਰੀਏ (ਇਹੀ ਹਾਲ ਤੇਰਾ ਹੈ)।
Its body may be anointed with sandalwood oil, but the donkey still loves to roll in the mud.
चंदन लेप होत देह कउ सुखु गरधभ भसम संगीति ॥
ਅੰਮ੍ਰਿਤਸੰਗਿਨਾਹਿਰੁਚਆਵਤਬਿਖੈਠਗਉਰੀਪ੍ਰੀਤਿ॥੨॥
ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਤੇਰਾ ਪਿਆਰ ਨਹੀਂ ਬਣਦਾ। ਤੂੰ ਵਿਸ਼ਿਆਂ ਦੀ ਠਗਬੂਟੀ ਨਾਲ ਪਿਆਰ ਕਰਦਾ ਹੈਂ ॥੨॥
He is not fond of the Ambrosial Nectar; instead, he loves the poisonous drug of corruption. ||2||
अंम्रित संगि नाहि रुच आवत बिखै ठगउरी प्रीति ॥२॥
ਉਤਮਸੰਤਭਲੇਸੰਜੋਗੀਇਸੁਜੁਗਮਹਿਪਵਿਤਪੁਨੀਤ
ਹੇ ਭਾਈ! ਉੱਚੇ ਜੀਵਨ ਵਾਲੇ ਸੰਤ ਜੇਹੜੇ ਇਸ ਸੰਸਾਰ (ਦੇ ਵਿਕਾਰਾਂ) ਵਿਚ ਭੀ ਪਵਿਤ੍ਰ ਹੀ ਰਹਿੰਦੇ ਹਨ, ਭਲੇ ਸੰਜੋਗਾਂ ਨਾਲ ਹੀ ਮਿਲਦੇ ਹਨ।
The Saints are noble and sublime; they are blessed with good fortune. They alone are pure and holy in this world.
उतम संत भले संजोगी इसु जुग महि पवित पुनीत ॥
ਜਾਤਅਕਾਰਥਜਨਮੁਪਦਾਰਥਕਾਚਬਾਦਰੈਜੀਤ॥੩॥
(ਉਹਨਾਂ ਦੀ ਸੰਗਤਿ ਤੋਂ ਵਾਂਜਿਆਂ ਰਹਿ ਕੇ) ਤੇਰਾ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ, ਕੱਚ ਦੇ ਵੱਟੇ ਵਿਚ ਜਿੱਤਿਆ ਜਾ ਰਿਹਾ ਹੈ ॥੩॥
The jewel of this human life is passing away uselessly, lost in exchange for mere glass. ||3||
जात अकारथ जनमु पदारथ काच बादरै जीत ॥३॥
ਜਨਮਜਨਮਕੇਕਿਲਵਿਖਦੁਖਭਾਗੇਗੁਰਿਗਿਆਨਅੰਜਨੁਨੇਤ੍ਰਦੀਤ
(ਹੇ ਭਾਈ!) ਜਿਸ ਮਨੁੱਖ ਦੀਆਂ ਅੱਖਾਂ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸੁਰਮਾ ਪਾ ਦਿੱਤਾ, ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਏ।
The sins and sorrows of uncounted incarnations run away, when the Guru applies the healing ointment of spiritual wisdom to the eyes.
जनम जनम के किलविख दुख भागे गुरि गिआन अंजनु नेत्र दीत ॥
ਸਾਧਸੰਗਿਇਨਦੁਖਤੇਨਿਕਸਿਓਨਾਨਕਏਕਪਰੀਤ॥੪॥੯॥
ਸੰਗਤਿ ਵਿਚ ਟਿਕ ਕੇ ਉਹ ਮਨੁੱਖ ਇਹਨਾਂ ਦੁੱਖਾਂ-ਪਾਪਾਂ ਤੋਂ ਬਚ ਨਿਕਲਿਆ, ਹੇ ਨਾਨਕ! (ਆਖ-) ਉਸ ਨੇ ਇਕ ਪਰਮਾਤਮਾ ਨਾਲ ਪਿਆਰ ਪਾ ਲਿਆ ॥੪॥੯॥
In the Saadh Sangat, the Company of the Holy, I have escaped from these troubles; Nanak loves the One Lord. ||4||9||
साधसंगि इन दुख ते निकसिओ नानक एक परीत ॥४॥९॥
WWW.GURBANI.WORLD
ਪਿਛਲਾ Share ਹੋਮ Save ਅਗਲਾ