GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਧਨਾਸਰੀ - ਗੁਰੂ ਅਰਜਨ ਦੇਵ ਜੀ
ਅੰਗ 672
Display Settings
Translations
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
ਬਾਰਿਜਾਉਗੁਰਅਪੁਨੇਊਪਰਿਜਿਨਿਹਰਿਹਰਿਨਾਮੁਦ੍ਰਿੜੑਾਯਾ
ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ ਦਿੱਤਾ ਹੈ;
I am a sacrifice to my Guru, who has implanted the Name of the Lord, Har, Har, within me.
बारि जाउ गुर अपुने ऊपरि जिनि हरि हरि नामु द्रिड़ाया ॥
ਮਹਾਉਦਿਆਨਅੰਧਕਾਰਮਹਿਜਿਨਿਸੀਧਾਮਾਰਗੁਦਿਖਾਯਾ॥੧॥
ਜਿਸ ਨੇ ਇਸ ਵੱਡੇ ਅਤੇ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ (ਸੰਸਾਰ-) ਜੰਗਲ ਵਿਚ (ਆਤਮਕ ਜੀਵਨ ਪ੍ਰਾਪਤ ਕਰਨ ਲਈ) ਮੈਨੂੰ ਸਿੱਧਾ ਰਾਹ ਵਿਖਾ ਦਿੱਤਾ ਹੈ ॥੧॥
In the utter darkness of the wilderness, He showed me the straight path. ||1||
महा उदिआन अंधकार महि जिनि सीधा मारगु दिखाया ॥१॥
ਹਮਰੇਪ੍ਰਾਨਗੁਪਾਲਗੋਬਿੰਦ
ਹੇ ਭਾਈ! ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ,
The Lord of the universe, the Cherisher of the world, He is my breath of life.
हमरे प्रान गुपाल गोबिंद ॥
ਈਹਾਊਹਾਸਰਬਥੋਕਕੀਜਿਸਹਿਹਮਾਰੀਚਿੰਦ॥੧॥ਰਹਾਉ
ਜਿਸ ਨੂੰ (ਇਸ ਲੋਕ ਵਿਚ ਪਰੋਲਕ ਵਿਚ) ਸਾਡੀਆਂ ਸਾਰੀਆਂ ਲੋੜਾਂ ਪੂਰੀਆਂ ਕਰਨ ਦਾ ਫ਼ਿਕਰ ਹੈ ॥੧॥ ਰਹਾਉ ॥
Here and hereafter, he takes care of everything for me. ||1||Pause||
ईहा ऊहा सरब थोक की जिसहि हमारी चिंद ॥१॥ रहाउ ॥
ਜਾਕੈਸਿਮਰਨਿਸਰਬਨਿਧਾਨਾਮਾਨੁਮਹਤੁਪਤਿਪੂਰੀ
ਹੇ ਭਾਈ! (ਉਹ ਪਰਮਾਤਮਾ ਸਾਡੀ ਜਿੰਦ ਦਾ ਆਸਰਾ ਹੈ) ਜਿਸ ਦੇ ਸਿਮਰਨ ਦੀ ਬਰਕਤਿ ਨਾਲ ਸਾਰੇ ਖ਼ਜ਼ਾਨੇ ਪ੍ਰਾਪਤ ਹੋ ਜਾਂਦੇ ਹਨ, ਆਦਰ ਮਿਲਦਾ ਹੈ, ਵਡਿਆਈ ਮਿਲਦੀ ਹੈ, ਪੂਰੀ ਇੱਜ਼ਤ ਮਿਲਦੀ ਹੈ,
Meditating on Him in remembrance, I have found all treasures, respect, greatness and perfect honor.
जा कै सिमरनि सरब निधाना मानु महतु पति पूरी ॥
ਨਾਮੁਲੈਤਕੋਟਿਅਘਨਾਸੇਭਗਤਬਾਛਹਿਸਭਿਧੂਰੀ॥੨॥
ਜਿਸ ਦਾ ਨਾਮ ਸਿਮਰਿਆਂ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ। (ਹੇ ਭਾਈ!) ਸਾਰੇ ਭਗਤ ਉਸ ਪਰਮਾਤਮਾ ਦੇ ਚਰਨਾਂ ਦੀ ਧੂੜ ਲੋਚਦੇ ਰਹਿੰਦੇ ਹਨ ॥੨॥
Remembering His Name, millions of sins are erased; all His devotees long for the dust of His feet. ||2||
नामु लैत कोटि अघ नासे भगत बाछहि सभि धूरी ॥२॥
ਸਰਬਮਨੋਰਥਜੇਕੋਚਾਹੈਸੇਵੈਏਕੁਨਿਧਾਨਾ
ਹੇ ਭਾਈ! ਜੋ ਕੋਈ ਮਨੁੱਖ ਸਾਰੀਆਂ ਮੁਰਾਦਾਂ (ਪੂਰੀਆਂ ਕਰਨੀਆਂ) ਚਾਹੁੰਦਾ ਹੈ (ਤਾਂ ਉਸ ਨੂੰ ਚਾਹੀਦਾ ਹੈ ਕਿ) ਉਹ ਉਸ ਇੱਕ ਪਰਮਾਤਮਾ ਦੀ ਸੇਵਾ-ਭਗਤੀ ਕਰੇ ਜੋ ਸਾਰੇ ਪਦਾਰਥਾਂ ਦਾ ਖ਼ਜ਼ਾਨਾ ਹੈ।
If someone wishes for the fulfillment of all his hopes and desires, he should serve the one supreme treasure.
सरब मनोरथ जे को चाहै सेवै एकु निधाना ॥
ਪਾਰਬ੍ਰਹਮਅਪਰੰਪਰਸੁਆਮੀਸਿਮਰਤਪਾਰਿਪਰਾਨਾ॥੩॥
ਹੇ ਭਾਈ! ਸਾਰੇ ਜਗਤ ਦੇ ਮਾਲਕ ਬੇਅੰਤ ਪਰਮਾਤਮਾ ਦਾ ਸਿਮਰਨ ਕੀਤਿਆਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਈਦਾ ਹੈ ॥੩॥
He is the Supreme Lord God, infinite Lord and Master; meditating on Him in remembrance, one is carried across. ||3||
पारब्रहम अपरंपर सुआमी सिमरत पारि पराना ॥३॥
ਸੀਤਲਸਾਂਤਿਮਹਾਸੁਖੁਪਾਇਆਸੰਤਸੰਗਿਰਹਿਓਓਲੑਾ
ਹੇ ਨਾਨਕ! (ਉਸ ਮਨੁੱਖ ਦਾ ਹਿਰਦਾ) ਠੰਢਾ-ਠਾਰ ਰਹਿੰਦਾ ਹੈ, ਉਸ ਨੂੰ ਸ਼ਾਂਤੀ ਪ੍ਰਾਪਤ ਰਹਿੰਦੀ ਹੈ, ਉਸ ਨੂੰ ਬੜਾ ਆਨੰਦ ਬਣਿਆ ਰਹਿੰਦਾ ਹੈ, ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਉਸ ਦੀ ਇੱਜ਼ਤ ਬਣੀ ਰਹਿੰਦੀ ਹੈ (ਤੇ ਕੋਈ ਪਾਪ ਉਸ ਦੇ ਨੇੜੇ ਨਹੀਂ ਢੁਕਦੇ)
I have found total peace and tranquility in the Society of the Saints; my honor has been preserved.
सीतल सांति महा सुखु पाइआ संतसंगि रहिओ ओला ॥
ਹਰਿਧਨੁਸੰਚਨੁਹਰਿਨਾਮੁਭੋਜਨੁਇਹੁਨਾਨਕਕੀਨੋਚੋਲੑਾ॥੪॥੮॥
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ-ਧਨ ਇਕੱਠਾ ਕੀਤਾ ਹੈ, ਪਰਮਾਤਮਾ ਦੇ ਨਾਮ ਨੂੰ (ਆਪਣੇ ਆਤਮਾ ਵਾਸਤੇ) ਭੋਜਨ ਬਣਾਇਆ ਹੈ ਸੁਆਦਲਾ ਖਾਣਾ ਬਣਾਇਆ ਹੈ ॥੪॥੮॥
To gather in the Lord's wealth, and to taste the food of the Lord's Name - Nanak has made this his feast. ||4||8||
हरि धनु संचनु हरि नामु भोजनु इहु नानक कीनो चोला ॥४॥८॥
WWW.GURBANI.WORLD
ਪਿਛਲਾ Share ਹੋਮ Save ਅਗਲਾ