ਭੈਰਉਮਹਲਾ੩॥
Bhairao, Third Mahalaa:
भैरउ महला ३ ॥
ਬਾਝੁਗੁਰੂਜਗਤੁਬਉਰਾਨਾਭੂਲਾਚੋਟਾਖਾਈ॥
ਹੇ ਮਨ! ਗੁਰੂ ਦੀ ਸਰਨ ਤੋਂ ਬਿਨਾ ਜਗਤ (ਵਿਕਾਰਾਂ ਵਿਚ) ਝੱਲਾ ਹੋਇਆ ਫਿਰਦਾ ਹੈ, ਕੁਰਾਹੇ ਪੈ ਕੇ (ਵਿਕਾਰਾਂ ਦੀਆਂ) ਸੱਟਾਂ ਖਾਂਦਾ ਰਹਿੰਦਾ ਹੈ,
Without the Guru, the world is insane; confused and deluded, it is beaten, and it suffers.
बाझु गुरू जगतु बउराना भूला चोटा खाई ॥
ਮਰਿਮਰਿਜੰਮੈਸਦਾਦੁਖੁਪਾਏਦਰਕੀਖਬਰਿਨਪਾਈ॥੧॥
ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ, ਸਦਾ ਦੁੱਖ ਸਹਿੰਦਾ ਹੈ, ਪਰਮਾਤਮਾ ਦੇ ਦਰ ਦੀ ਉਸ ਨੂੰ ਕੋਈ ਸਮਝ ਨਹੀਂ ਪੈਂਦੀ ॥੧॥
It dies and dies again, and is reborn, always in pain, but it is unaware of the Lord's Gate. ||1||
मरि मरि जंमै सदा दुखु पाए दर की खबरि न पाई ॥१॥
ਮੇਰੇਮਨਸਦਾਰਹਹੁਸਤਿਗੁਰਕੀਸਰਣਾ॥
ਹੇ ਮੇਰੇ ਮਨ! ਸਦਾ ਗੁਰੂ ਦੀ ਸਰਨ ਪਿਆ ਰਹੁ।
O my mind, remain always in the Protection of the True Guru's Sanctuary.
मेरे मन सदा रहहु सतिगुर की सरणा ॥
ਹਿਰਦੈਹਰਿਨਾਮੁਮੀਠਾਸਦਲਾਗਾਗੁਰਸਬਦੇਭਵਜਲੁਤਰਣਾ॥੧॥ਰਹਾਉ॥
(ਜਿਹੜਾ ਮਨੁੱਖ ਗੁਰੂ ਦੀ ਸਰਨ ਵਿਚ ਟਿਕਿਆ ਰਹਿੰਦਾ ਹੈ, ਉਸ ਨੂੰ ਆਪਣੇ) ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਪਿਆਰਾ ਲੱਗਦਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥
Those people, to whose hearts the Lord's Name seems sweet, are carried across the terrifying world-ocean by the Word of the Guru's Shabad. ||1||Pause||
हिरदै हरि नामु मीठा सद लागा गुर सबदे भवजलु तरणा ॥१॥ रहाउ ॥
ਭੇਖਕਰੈਬਹੁਤੁਚਿਤੁਡੋਲੈਅੰਤਰਿਕਾਮੁਕ੍ਰੋਧੁਅਹੰਕਾਰੁ॥
ਹੇ ਮਨ! (ਜਿਹੜਾ ਮਨੁੱਖ ਗੁਰੂ ਦੀ ਸਰਨ ਤੋਂ ਖੁੰਝ ਕੇ) ਕਈ (ਧਾਰਮਿਕ) ਭੇਖ ਬਣਾਂਦਾ ਹੈ, ਉਸ ਦਾ ਮਨ (ਵਿਕਾਰਾਂ ਵਿਚ ਹੀ) ਡੋਲਦਾ ਰਹਿੰਦਾ ਹੈ, ਉਸ ਦੇ ਅੰਦਰ ਕਾਮ (ਦਾ ਜ਼ੋਰ) ਹੈ, ਕ੍ਰੋਧ (ਦਾ ਜ਼ੋਰ) ਹੈ, ਅਹੰਕਾਰ (ਦਾ ਜ਼ੋਰ) ਹੈ।
The mortal wears various religious robes, but his consciousness is unsteady; deep within, he is filled with sexual desire, anger and egotism.
भेख करै बहुतु चितु डोलै अंतरि कामु क्रोधु अहंकारु ॥
ਅੰਤਰਿਤਿਸਾਭੂਖਅਤਿਬਹੁਤੀਭਉਕਤਫਿਰੈਦਰਬਾਰ॥੨॥
ਉਸ ਦੇ ਅੰਦਰ ਮਾਇਆ ਦੀ ਬੜੀ ਤ੍ਰਿਸ਼ਨਾ ਹੈ, ਮਾਇਆ ਦੀ ਬੜੀ ਭੁੱਖ ਹੈ, ਉਹ (ਕੁੱਤੇ ਵਾਂਗ ਰੋਟੀ ਦੀ ਖ਼ਾਤਰ) ਭੌਂਕਦਾ ਫਿਰਦਾ ਹੈ, (ਹਰੇਕ ਘਰ ਦੇ) ਦਰ ਦਾ ਬੂਹਾ (ਖੜਕਾਂਦਾ ਫਿਰਦਾ ਹੈ) ॥੨॥
Deep within is the great thirst and immense hunger; he wanders from door to door. ||2||
अंतरि तिसा भूख अति बहुती भउकत फिरै दर बार ॥२॥
ਗੁਰਕੈਸਬਦਿਮਰਹਿਫਿਰਿਜੀਵਹਿਤਿਨਕਉਮੁਕਤਿਦੁਆਰਿ॥
ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦੇ ਹਨ, ਉਹ ਫਿਰ ਆਤਮਕ ਜੀਵਨ ਹਾਸਲ ਕਰ ਲੈਂਦੇ ਹਨ, ਉਹਨਾਂ ਨੂੰ ਵਿਕਾਰਾਂ ਤੋਂ ਖ਼ਲਾਸੀ ਮਿਲ ਜਾਂਦੀ ਹੈ, ਪਰਮਾਤਮਾ ਦੇ ਦਰ ਤੇ (ਉਹਨਾਂ ਦੀ ਪਹੁੰਚ ਹੋ ਜਾਂਦੀ ਹੈ)।
Those who die in the Word of the Guru's Shabad are reborn; they find the door of liberation.
गुर कै सबदि मरहि फिरि जीवहि तिन कउ मुकति दुआरि ॥
ਅੰਤਰਿਸਾਂਤਿਸਦਾਸੁਖੁਹੋਵੈਹਰਿਰਾਖਿਆਉਰਧਾਰਿ॥੩॥
ਉਹਨਾਂ ਦੇ ਅੰਦਰ ਸ਼ਾਂਤੀ ਬਣੀ ਰਹਿੰਦੀ ਹੈ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, (ਕਿਉਂਕਿ ਉਹਨਾਂ ਨੇ) ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਿਆ ਹੁੰਦਾ ਹੈ ॥੩॥
With constant peace and tranquility deep within, they enshrine the Lord within their hearts. ||3||
अंतरि सांति सदा सुखु होवै हरि राखिआ उर धारि ॥३॥
ਜਿਉਤਿਸੁਭਾਵੈਤਿਵੈਚਲਾਵੈਕਰਣਾਕਿਛੂਨਜਾਈ॥
ਪਰ, (ਜੀਵਾਂ ਦੇ ਕੁਝ ਵੱਸ ਨਹੀਂ) ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਉਹ ਜੀਵਾਂ ਨੂੰ ਜੀਵਨ-ਰਾਹ ਉਤੇ ਤੋਰਦਾ ਹੈ, ਅਸਾਂ ਜੀਵਾਂ ਦਾ ਉਸ ਦੇ ਸਾਹਮਣੇ ਕੋਈ ਜ਼ੋਰ ਨਹੀਂ ਚੱਲ ਸਕਦਾ।
As it pleases Him, He inspires us to act. Nothing else can be done.
जिउ तिसु भावै तिवै चलावै करणा किछू न जाई ॥
ਨਾਨਕਗੁਰਮੁਖਿਸਬਦੁਸਮੑਾਲੇਰਾਮਨਾਮਿਵਡਿਆਈ॥੪॥੮॥੧੮॥
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਗੁਰੂ ਦਾ ਸ਼ਬਦ ਹਿਰਦੇ ਵਿਚ ਵਸਾਂਦਾ ਹੈ, ਪਰਮਾਤਮਾ ਦੇ ਨਾਮ ਵਿਚ ਜੁੜਨ ਕਰਕੇ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲ ਜਾਂਦੀ ਹੈ ॥੪॥੮॥੧੮॥
O Nanak, the Gurmukh contemplates the Word of the Shabad, and is blessed with the glorious greatness of the Lord's Name. ||4||8||18||
नानक गुरमुखि सबदु समाले राम नामि वडिआई ॥४॥८॥१८॥
WWW.GURBANI.WORLD