GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਭੈਰਉ - ਗੁਰੂ ਅਮਰਦਾਸ ਜੀ
ਅੰਗ 1132
Display Settings
Translations
ਭੈਰਉਮਹਲਾ
Bhairao, Third Mahalaa:
भैरउ महला ३ ॥
ਮਨਸਾਮਨਹਿਸਮਾਇਲੈਗੁਰਸਬਦੀਵੀਚਾਰ
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਦੇ ਗੁਣਾਂ ਨੂੰ) ਮਨ ਵਿਚ ਵਸਾ ਕੇ ਮਨ ਦੇ (ਮਾਇਕ) ਫੁਰਨਿਆਂ ਨੂੰ (ਅੰਦਰ) ਮਨ ਵਿਚ ਹੀ ਲੀਨ ਕਰ ਦੇਹ।
The desires of the mind are absorbed in the mind, contemplating the Word of the Guru's Shabad.
मनसा मनहि समाइ लै गुर सबदी वीचार ॥
ਗੁਰਪੂਰੇਤੇਸੋਝੀਪਵੈਫਿਰਿਮਰੈਵਾਰੋਵਾਰ॥੧॥
ਜਿਸ ਮਨੁੱਖ ਨੂੰ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਹੋ ਜਾਂਦੀ ਹੈ, ਉਹ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ ॥੧॥
Understanding is obtained from the Perfect Guru, and then the mortal does not die over and over again. ||1||
गुर पूरे ते सोझी पवै फिरि मरै न वारो वार ॥१॥
ਮਨਮੇਰੇਰਾਮਨਾਮੁਆਧਾਰੁ
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਨੂੰ (ਆਪਣਾ) ਆਸਰਾ ਬਣਾ।
My mind takes the Support of the Lord's Name.
मन मेरे राम नामु आधारु ॥
ਗੁਰਪਰਸਾਦਿਪਰਮਪਦੁਪਾਇਆਸਭਇਛਪੁਜਾਵਣਹਾਰੁ॥੧॥ਰਹਾਉ
(ਜਿਹੜਾ ਮਨੁੱਖ ਹਰਿ-ਨਾਮ ਨੂੰ ਆਪਣਾ ਆਸਰਾ ਬਣਾਂਦਾ ਹੈ) ਉਹ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ। ਹੇ ਮਨ! ਪਰਮਾਤਮਾ ਹਰੇਕ ਇੱਛਾ ਪੂਰੀ ਕਰਨ ਵਾਲਾ ਹੈ ॥੧॥ ਰਹਾਉ ॥
By Guru's Grace, I have obtained the supreme status; the Lord is the Fulfiller of all desires. ||1||Pause||
गुर परसादि परम पदु पाइआ सभ इछ पुजावणहारु ॥१॥ रहाउ ॥
ਸਭਮਹਿਏਕੋਰਵਿਰਹਿਆਗੁਰਬਿਨੁਬੂਝਪਾਇ
ਸਭ ਜੀਵਾਂ ਵਿਚ ਇਕ ਪਰਮਾਤਮਾ ਹੀ ਵਿਆਪਕ ਹੈ, ਪਰ ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ।
The One Lord is permeating and pervading amongst all; without the Guru, this understanding is not obtained.
सभ महि एको रवि रहिआ गुर बिनु बूझ न पाइ ॥
ਗੁਰਮੁਖਿਪ੍ਰਗਟੁਹੋਆਮੇਰਾਹਰਿਪ੍ਰਭੁਅਨਦਿਨੁਹਰਿਗੁਣਗਾਇ॥੨॥
ਜਿਸ ਮਨੁੱਖ ਦੇ ਅੰਦਰ ਗੁਰੂ ਦੀ ਰਾਹੀਂ ਪਰਮਾਤਮਾ ਪਰਗਟ ਹੋ ਜਾਂਦਾ ਹੈ, ਉਹ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੨॥
My Lord God has been revealed to me, and I have become Gurmukh. Night and day, I sing the Glorious Praises of the Lord. ||2||
गुरमुखि प्रगटु होआ मेरा हरि प्रभु अनदिनु हरि गुण गाइ ॥२॥
ਸੁਖਦਾਤਾਹਰਿਏਕੁਹੈਹੋਰਥੈਸੁਖੁਪਾਹਿ
ਸੁਖ ਦੇਣ ਵਾਲਾ ਸਿਰਫ਼ ਪਰਮਾਤਮਾ ਹੀ ਹੈ (ਜਿਹੜੇ ਮਨੁੱਖ ਪਰਮਾਤਮਾ ਦਾ ਆਸਰਾ ਨਹੀਂ ਲੈਂਦੇ) ਉਹ ਹੋਰ ਹੋਰ ਥਾਂ ਤੋਂ ਸੁਖ ਪ੍ਰਾਪਤ ਨਹੀਂ ਕਰ ਸਕਦੇ।
The One Lord is the Giver of peace; peace is not found anywhere else.
सुखदाता हरि एकु है होर थै सुखु न पाहि ॥
ਸਤਿਗੁਰੁਜਿਨੀਸੇਵਿਆਦਾਤਾਸੇਅੰਤਿਗਏਪਛੁਤਾਹਿ॥੩॥
ਗੁਰੂ (ਪਰਮਾਤਮਾ ਦੇ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਿਨ੍ਹਾਂ ਨੇ ਗੁਰੂ ਦੀ ਸਰਨ ਨਹੀਂ ਲਈ, ਉਹ ਆਖ਼ਰ ਇਥੋਂ ਜਾਣ ਵੇਲੇ ਹੱਥ ਮਲਦੇ ਹਨ ॥੩॥
Those who do not serve the Giver, the True Guru, depart regretfully in the end. ||3||
सतिगुरु जिनी न सेविआ दाता से अंति गए पछुताहि ॥३॥
ਸਤਿਗੁਰੁਸੇਵਿਸਦਾਸੁਖੁਪਾਇਆਫਿਰਿਦੁਖੁਲਾਗੈਧਾਇ
ਜਿਸ ਮਨੁੱਖ ਨੇ ਗੁਰੂ ਦਾ ਆਸਰਾ ਲਿਆ, ਉਸ ਨੇ ਸਦਾ ਆਨੰਦ ਮਾਣਿਆ। ਕੋਈ ਭੀ ਦੁੱਖ ਹੱਲਾ ਕਰ ਕੇ ਉਸ ਨੂੰ ਨਹੀਂ ਚੰਬੜ ਸਕਦਾ।
Serving the True Guru, lasting peace is obtained, and the mortal does not suffer in pain any longer.
सतिगुरु सेवि सदा सुखु पाइआ फिरि दुखु न लागै धाइ ॥
ਨਾਨਕਹਰਿਭਗਤਿਪਰਾਪਤਿਹੋਈਜੋਤੀਜੋਤਿਸਮਾਇ॥੪॥੭॥੧੭॥
ਹੇ ਨਾਨਕ! ਜਿਸ ਮਨੁੱਖ ਨੂੰ ਭਾਗਾਂ ਨਾਲ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਗਈ, ਉਸ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੪॥੭॥੧੭॥
Nanak has been blessed with devotional worship of the Lord; his light has merged into the Light. ||4||7||17||
नानक हरि भगति परापति होई जोती जोति समाइ ॥४॥७॥१७॥
WWW.GURBANI.WORLD
ਪਿਛਲਾ Share ਹੋਮ Save ਅਗਲਾ