GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਧਨਾਸਰੀ - ਗੁਰੂ ਅਰਜਨ ਦੇਵ ਜੀ
ਅੰਗ 682
Display Settings
Translations
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
ਤ੍ਰਿਸਨਾਬੁਝੈਹਰਿਕੈਨਾਮਿ
ਹੇ ਭਾਈ! ਪਰਮਾਤਮਾ ਦੇ ਨਾਮ ਵਿਚ ਜੁੜਿਆਂ (ਮਾਇਆ ਦੀ) ਤ੍ਰੇਹ ਬੁੱਝ ਜਾਂਦੀ ਹੈ।
Desire is quenched, through the Lord's Name.
त्रिसना बुझै हरि कै नामि ॥
ਮਹਾਸੰਤੋਖੁਹੋਵੈਗੁਰਬਚਨੀਪ੍ਰਭਸਿਉਲਾਗੈਪੂਰਨਧਿਆਨੁ॥੧॥ਰਹਾਉ
ਗੁਰੂ ਦੀ ਬਾਣੀ ਦਾ ਆਸਰਾ ਲਿਆਂ (ਮਨ ਵਿਚ) ਬੜਾ ਸੰਤੋਖ ਪੈਦਾ ਹੋ ਜਾਂਦਾ ਹੈ, ਤੇ, ਪਰਮਾਤਮਾ ਦੇ ਚਰਨਾਂ ਵਿਚ ਪੂਰੇ ਤੌਰ ਤੇ ਸੁਰਤਿ ਜੁੜ ਜਾਂਦੀ ਹੈ ॥੧॥ ਰਹਾਉ ॥
Great peace and contentment come through the Guru's Word, and one's meditation is perfectly focused upon God. ||1||Pause||
महा संतोखु होवै गुर बचनी प्रभ सिउ लागै पूरन धिआनु ॥१॥ रहाउ ॥
ਮਹਾਕਲੋਲਬੁਝਹਿਮਾਇਆਕੇਕਰਿਕਿਰਪਾਮੇਰੇਦੀਨਦਇਆਲ
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਕਿਰਪਾ ਕਰਦਾ ਹੈਂ, ਮਾਇਆ ਦੇ ਰੰਗ-ਤਮਾਸ਼ੇ ਉਸ ਉੱਤੇ ਪ੍ਰਭਾਵ ਨਹੀਂ ਪਾ ਸਕਦੇ।
Please shower Your Mercy upon me, and permit me to ignore the great enticements of Maya, O Lord, Merciful to the meek.
महा कलोल बुझहि माइआ के करि किरपा मेरे दीन दइआल ॥
ਅਪਣਾਨਾਮੁਦੇਹਿਜਪਿਜੀਵਾਪੂਰਨਹੋਇਦਾਸਕੀਘਾਲ॥੧॥
ਹੇ ਪ੍ਰਭੂ! (ਮੈਨੂੰ ਭੀ) ਆਪਣਾ ਨਾਮ ਬਖ਼ਸ਼, ਤੇਰਾ ਨਾਮ ਜਪ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰ ਸਕਾਂ, ਤੇਰੇ (ਇਸ) ਦਾਸ ਦੀ ਮੇਹਨਤ ਸਫਲ ਹੋ ਜਾਏ ॥੧॥
Give me Your Name - chanting it, I live; please bring the efforts of Your slave to fruition. ||1||
अपणा नामु देहि जपि जीवा पूरन होइ दास की घाल ॥१॥
ਸਰਬਮਨੋਰਥਰਾਜਸੂਖਰਸਸਦਖੁਸੀਆਕੀਰਤਨੁਜਪਿਨਾਮ
ਹੇ ਭਾਈ! ਪਰਮਾਤਮਾ ਦਾ ਨਾਮ ਜਪ ਕੇ, ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕੇ ਸਾਰੀਆਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ ਹਨ (ਮਾਨੋ) ਰਾਜ ਦੇ ਸੁਖ ਤੇ ਰਸ ਮਿਲ ਜਾਂਦੇ ਹਨ, ਸਦਾ ਆਨੰਦ ਬਣਿਆ ਰਹਿੰਦਾ ਹੈ।
All desires, power, pleasure, joy and lasting bliss, are found by chanting the Naam, the Name of the Lord, and singing the Kirtan of His Praises.
सरब मनोरथ राज सूख रस सद खुसीआ कीरतनु जपि नाम ॥
ਜਿਸਕੈਕਰਮਿਲਿਖਿਆਧੁਰਿਕਰਤੈਨਾਨਕਜਨਕੇਪੂਰਨਕਾਮ॥੨॥੨੦॥੫੧॥
(ਪਰ) ਹੇ ਨਾਨਕ! ਕਰਤਾਰ ਨੇ ਜਿਸ ਮਨੁੱਖ ਦੀ ਕਿਸਮਤ ਵਿਚ ਦੁਰ ਦਰਗਾਹ ਤੋਂ (ਇਹ ਨਾਮ ਦੀ ਦਾਤਿ) ਲਿਖ ਦਿੱਤੀ, ਉਸ ਮਨੁੱਖ ਦੇ (ਹੀ) ਸਾਰੇ ਕਾਰਜ ਸਫਲ ਹੁੰਦੇ ਹਨ ॥੨॥੨੦॥੫੧॥
That humble servant of the Lord, who has such karma pre-ordained by the Creator Lord, O Nanak - his efforts are brought to perfect fruition. ||2||20||51||
जिस कै करमि लिखिआ धुरि करतै नानक जन के पूरन काम ॥२॥२०॥५१॥
WWW.GURBANI.WORLD
ਪਿਛਲਾ Share ਹੋਮ Save ਅਗਲਾ