GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਧਨਾਸਰੀ - ਗੁਰੂ ਅਰਜਨ ਦੇਵ ਜੀ
ਅੰਗ 682
Display Settings
Translations
ਧਨਾਸਰੀਮਹਲਾ
Dhanaasaree, Fifth Mahalaa:
धनासरी महला ५ ॥
ਮਾਂਗਉਰਾਮਤੇਸਭਿਥੋਕ
ਹੇ ਭਾਈ! ਮੈਂ (ਤਾਂ) ਸਾਰੇ ਪਦਾਰਥ ਪਰਮਾਤਮਾ ਤੋਂ (ਹੀ) ਮੰਗਦਾ ਹਾਂ।
I beg only from the Lord for all things.
मांगउ राम ते सभि थोक ॥
ਮਾਨੁਖਕਉਜਾਚਤਸ੍ਰਮੁਪਾਈਐਪ੍ਰਭਕੈਸਿਮਰਨਿਮੋਖ॥੧॥ਰਹਾਉ
ਮਨੁੱਖਾਂ ਪਾਸੋਂ ਮੰਗਦਿਆਂ ਨਿਰੀ ਖੇਚਲ ਹੀ ਹਾਸਲ ਹੁੰਦੀ ਹੈ, (ਦੂਜੇ ਪਾਸੇ,) ਪਰਮਾਤਮਾ ਦੇ ਸਿਮਰਨ ਦੀ ਰਾਹੀਂ (ਪਦਾਰਥ ਭੀ ਮਿਲਦੇ ਹਨ, ਤੇ) ਮਾਇਆ ਦੇ ਮੋਹ ਤੋਂ ਖ਼ਲਾਸੀ (ਭੀ) ਪ੍ਰਾਪਤ ਹੋ ਜਾਂਦੀ ਹੈ ॥੧॥ ਰਹਾਉ ॥
I would hesitate to beg from other people. Remembering God in meditation, liberation is obtained. ||1||Pause||
मानुख कउ जाचत स्रमु पाईऐ प्रभ कै सिमरनि मोख ॥१॥ रहाउ ॥
ਘੋਖੇਮੁਨਿਜਨਸਿੰਮ੍ਰਿਤਿਪੁਰਾਨਾਂਬੇਦਪੁਕਾਰਹਿਘੋਖ
ਹੇ ਭਾਈ! ਰਿਸ਼ੀਆਂ ਨੇ ਸਿੰਮ੍ਰਿਤੀਆਂ ਪੁਰਾਣ ਗਹੁ ਨਾਲ ਵਿਚਾਰ ਵੇਖੇ, ਵੇਦਾਂ ਨੂੰ (ਭੀ) ਵਿਚਾਰ ਕੇ ਉੱਚੀ ਉੱਚੀ ਪੜ੍ਹਦੇ ਹਨ,
I have studied with the silent sages, and carefully read the Simritees, the Puraanas and the Vedas; they all proclaim that,
घोखे मुनि जन सिंम्रिति पुरानां बेद पुकारहि घोख ॥
ਕ੍ਰਿਪਾਸਿੰਧੁਸੇਵਿਸਚੁਪਾਈਐਦੋਵੈਸੁਹੇਲੇਲੋਕ॥੧॥
(ਪਰ) ਕਿਰਪਾ ਦੇ ਸਮੁੰਦਰ ਪਰਮਾਤਮਾ ਦੀ ਸਰਨ ਪੈ ਕੇ ਹੀ ਉਸ ਦਾ ਸਦਾ-ਥਿਰ ਨਾਮ ਪ੍ਰਾਪਤ ਹੁੰਦਾ ਹੈ (ਜਿਸ ਦੀ ਬਰਕਤਿ ਨਾਲ) ਲੋਕ ਪਰਲੋਕ ਦੋਵੇਂ ਹੀ ਸੁਖਦਾਈ ਹੋ ਜਾਂਦੇ ਹਨ ॥੧॥
by serving the Lord, the ocean of mercy, Truth is obtained, and both this world and the next are embellished. ||1||
क्रिपा सिंधु सेवि सचु पाईऐ दोवै सुहेले लोक ॥१॥
ਆਨਅਚਾਰਬਿਉਹਾਰਹੈਜੇਤੇਬਿਨੁਹਰਿਸਿਮਰਨਫੋਕ
ਹੇ ਭਾਈ! ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜਿਤਨੇ ਭੀ ਹੋਰ ਧਾਰਮਿਕ ਰਿਵਾਜ ਤੇ ਵਿਹਾਰ ਹਨ ਸਾਰੇ ਵਿਅਰਥ ਹਨ।
All other rituals and customs are useless, without remembering the Lord in meditation.
आन अचार बिउहार है जेते बिनु हरि सिमरन फोक ॥
ਨਾਨਕਜਨਮਮਰਣਭੈਕਾਟੇਮਿਲਿਸਾਧੂਬਿਨਸੇਸੋਕ॥੨॥੧੯॥੫੦॥
ਹੇ ਨਾਨਕ! ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਸਾਰੇ ਡਰ ਕੱਟੇ ਜਾਂਦੇ ਹਨ, ਤੇ ਸਾਰੇ ਚਿੰਤਾ-ਫ਼ਿਕਰ ਨਾਸ ਹੋ ਜਾਂਦੇ ਹਨ ॥੨॥੧੯॥੫੦॥
O Nanak, the fear of birth and death has been removed; meeting the Holy Saint, sorrow is dispelled. ||2||19||50||
नानक जनम मरण भै काटे मिलि साधू बिनसे सोक ॥२॥१९॥५०॥
WWW.GURBANI.WORLD
ਪਿਛਲਾ Share ਹੋਮ Save ਅਗਲਾ