ਗੁਰਮੁਖਿਸਭਪਵਿਤੁਹੈਧਨੁਸੰਪੈਮਾਇਆ॥
ਜੋ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦੇ ਹਨ ਉਹਨਾਂ ਲਈ ਧਨ-ਪਦਾਰਥ ਮਾਇਆ ਆਦਿਕ ਸਭ ਕੁਝ ਪਵਿਤ੍ਰ ਹੈ,
To the Gurmukh, everything is sacred: wealth, property, Maya.
गुरमुखि सभ पवितु है धनु संपै माइआ ॥
ਹਰਿਅਰਥਿਜੋਖਰਚਦੇਦੇਂਦੇਸੁਖੁਪਾਇਆ॥
ਕਿਉਂਕਿ ਉਹ ਰੱਬ ਲੇਖੇ ਭੀ ਖ਼ਰਚਦੇ ਹਨ ਤੇ (ਲੋੜਵੰਦਿਆਂ ਨੂੰ) ਦੇਂਦੇ ਹਨ (ਜਿਉਂ ਜਿਉਂ ਵੰਡਦੇ ਹਨ ਤਿਉਂ) ਸੁਖ ਪਾਂਦੇ ਹਨ।
Those who spend the wealth of the Lord find peace through giving.
हरि अरथि जो खरचदे देंदे सुखु पाइआ ॥
ਜੋਹਰਿਨਾਮੁਧਿਆਇਦੇਤਿਨਤੋਟਿਨਆਇਆ॥
ਜੋ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ (ਤੇ ਮਾਇਆ ਲੋੜਵੰਦਿਆਂ ਨੂੰ ਦੇਂਦੇ ਹਨ) ਉਹਨਾਂ ਨੂੰ (ਮਾਇਆ ਵਲੋਂ) ਥੁੜ ਨਹੀਂ ਆਉਂਦੀ;
Those who meditate on the Lord's Name shall never be deprived.
जो हरि नामु धिआइदे तिन तोटि न आइआ ॥
ਗੁਰਮੁਖਾਂਨਦਰੀਆਵਦਾਮਾਇਆਸੁਟਿਪਾਇਆ॥
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਨੂੰ (ਇਹ ਗੱਲ) ਸਾਫ਼ ਦਿਸਦੀ ਹੈ, (ਇਸ ਵਾਸਤੇ) ਉਹ ਮਾਇਆ (ਹੋਰਨਾਂ ਨੂੰ ਭੀ) ਹੱਥੋਂ ਦੇਂਦੇ ਹਨ।
The Gurmukhs come to see the Lord, and leave behind the things of Maya.
गुरमुखां नदरी आवदा माइआ सुटि पाइआ ॥
ਨਾਨਕਭਗਤਾਂਹੋਰੁਚਿਤਿਨਆਵਈਹਰਿਨਾਮਿਸਮਾਇਆ॥੨੨॥
ਹੇ ਨਾਨਕ! ਭਗਤੀ ਕਰਨ ਵਾਲੇ ਬੰਦਿਆਂ ਨੂੰ (ਪ੍ਰਭੂ ਦੇ ਨਾਮ ਤੋਂ ਬਿਨਾ ਕੁਝ) ਹੋਰ ਚਿੱਤ ਵਿਚ ਨਹੀਂ ਆਉਂਦਾ (ਭਾਵ, ਧਨ ਆਦਿਕ ਦਾ ਮੋਹ ਉਹਨਾਂ ਦੇ ਮਨ ਵਿਚ ਘਰ ਨਹੀਂ ਕਰ ਸਕਦਾ) ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੨੨॥
O Nanak, the devotees do not think of anything else; they are absorbed in the Name of the Lord. ||22||
नानक भगतां होरु चिति न आवई हरि नामि समाइआ ॥२२॥
WWW.GURBANI.WORLD