ੴਸਤਿਗੁਰਪ੍ਰਸਾਦਿ॥
One Universal Creator God. By The Grace Of The True Guru:
ੴ सतिगुर प्रसादि ॥
ਮਾਝਮਹਲਾ੫ਘਰੁ੩॥
Maajh, Fifth Mahalaa, Third House:
माझ महला ५ घरु ३ ॥
ਹਰਿਜਪਿਜਪੇਮਨੁਧੀਰੇ॥੧॥ਰਹਾਉ॥
ਪਰਮਾਤਮਾ ਦਾ ਨਾਮ ਜਪ ਜਪ ਕੇ (ਮਨੁੱਖ ਦਾ) ਮਨ ਧੀਰਜਵਾਨ ਹੋ ਜਾਂਦਾ ਹੈ (ਦੁਨੀਆ ਦੇ ਸੁੱਖਾਂ ਦੁੱਖਾਂ ਵਿਚ ਡੋਲਦਾ ਨਹੀਂ) ॥੧॥ ਰਹਾਉ ॥
Chanting and meditating on the Lord, the mind is held steady. ||1||Pause||
हरि जपि जपे मनु धीरे ॥१॥ रहाउ ॥
ਸਿਮਰਿਸਿਮਰਿਗੁਰਦੇਉਮਿਟਿਗਏਭੈਦੂਰੇ॥੧॥
ਸਭ ਤੋਂ ਵੱਡੇ ਅਕਾਲਪੁਰਖ ਨੂੰ ਸਿਮਰ ਸਿਮਰ ਕੇ ਸਾਰੇ ਡਰ ਸਹਮ ਮਿਟ ਜਾਂਦੇ ਹਨ, ਦੂਰ ਹੋ ਜਾਂਦੇ ਹਨ ॥੧॥
Meditating, meditating in remembrance on the Divine Guru, one's fears are erased and dispelled. ||1||
सिमरि सिमरि गुरदेउ मिटि गए भै दूरे ॥१॥
ਸਰਨਿਆਵੈਪਾਰਬ੍ਰਹਮਕੀਤਾਫਿਰਿਕਾਹੇਝੂਰੇ॥੨॥
ਜਦੋਂ ਮਨੁੱਖ ਪਰਮਾਤਮਾ ਦਾ ਆਸਰਾ ਲੈ ਲੈਂਦਾ ਹੈ, ਉਸ ਨੂੰ ਕੋਈ ਚਿੰਤਾ ਝੋਰਾ ਨਹੀਂ ਪੋਹ ਸਕਦਾ ॥੨॥
Entering the Sanctuary of the Supreme Lord God, how could anyone feel grief any longer? ||2||
सरनि आवै पारब्रहम की ता फिरि काहे झूरे ॥२॥
ਚਰਨਸੇਵਸੰਤਸਾਧਕੇਸਗਲਮਨੋਰਥਪੂਰੇ॥੩॥
ਗੁਰੂ ਦੇ ਚਰਨਾਂ ਦੀ ਸੇਵਾ ਕੀਤਿਆਂ (ਗੁਰੂ ਦਾ ਦਰ ਮੰਨਿਆਂ) ਮਨੁੱਖ ਦੇ ਮਨ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ॥੩॥
Serving at the Feet of the Holy Saints, all desires are fulfilled. ||3||
चरन सेव संत साध के सगल मनोरथ पूरे ॥३॥
ਘਟਿਘਟਿਏਕੁਵਰਤਦਾਜਲਿਥਲਿਮਹੀਅਲਿਪੂਰੇ॥੪॥
(ਇਹ ਨਿਸਚਾ ਬਣ ਜਾਂਦਾ ਹੈ ਕਿ) ਹਰੇਕ ਸਰੀਰ ਵਿਚ ਪਰਮਾਤਮਾ ਹੀ ਵੱਸ ਰਿਹਾ ਹੈ, ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਪਰਮਾਤਮਾ ਹੀ ਵਿਆਪਕ ਹੈ ॥੪॥
In each and every heart, the One Lord is pervading. He is totally permeating the water, the land, and the sky. ||4||
घटि घटि एकु वरतदा जलि थलि महीअलि पूरे ॥४॥
ਪਾਪਬਿਨਾਸਨੁਸੇਵਿਆਪਵਿਤ੍ਰਸੰਤਨਕੀਧੂਰੇ॥੫॥
ਜੇਹੜੇ ਮਨੁੱਖ ਸੰਤ ਜਨਾਂ ਦੀ ਚਰਨ ਧੂੜ ਲੈ ਕੇ ਸਾਰੇ ਪਾਪਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੫॥
I serve the Destroyer of sin, and I am sanctified by the dust of the feet of the Saints. ||5||
पाप बिनासनु सेविआ पवित्र संतन की धूरे ॥५॥
ਸਭਛਡਾਈਖਸਮਿਆਪਿਹਰਿਜਪਿਭਈਠਰੂਰੇ॥੬॥
ਪਰਮਾਤਮਾ ਦਾ ਨਾਮ ਜਪ ਕੇ ਸਾਰੀ ਲੁਕਾਈ ਸੀਤਲ-ਮਨ ਹੋ ਜਾਂਦੀ ਹੈ, ਉਸ ਸਾਰੀ ਲੁਕਾਈ ਨੂੰ ਖਸਮ ਪ੍ਰਭੂ ਨੇ (ਵਿਕਾਰਾਂ ਦੀ ਤਪਸ਼ ਤੋਂ) ਬਚਾ ਲਿਆ ॥੬॥
My Lord and Master Himself has saved me completely; I am comforted by meditating on the Lord. ||6||
सभ छडाई खसमि आपि हरि जपि भई ठरूरे ॥६॥
ਕਰਤੈਕੀਆਤਪਾਵਸੋਦੁਸਟਮੁਏਹੋਇਮੂਰੇ॥੭॥
ਕਰਤਾਰ ਨੇ ਇਹ (ਚੰਗਾ) ਨਿਆਂ ਕੀਤਾ ਹੈ ਕਿ ਵਿਕਾਰੀ ਮਨੁੱਖ ਵੇਖਣ ਨੂੰ ਹੀ ਜੀਊਂਦੇ ਦਿੱਸ ਕੇ ਆਤਮਕ ਮੌਤੇ ਮਰ ਜਾਂਦੇ ਹਨ ॥੭॥
The Creator has passed judgement, and the evil-doers have been silenced and killed. ||7||
करतै कीआ तपावसो दुसट मुए होइ मूरे ॥७॥
ਨਾਨਕਰਤਾਸਚਿਨਾਇਹਰਿਵੇਖੈਸਦਾਹਜੂਰੇ॥੮॥੫॥੩੯॥੧॥੩੨॥੧॥੫॥੩੯॥
ਹੇ ਨਾਨਕ! ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੁੰਦਾ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ ॥੮॥੫॥੩੯॥
Nanak is attuned to the True Name; he beholds the Presence of the Ever-present Lord. ||8||5||39||1||32||1||5||39||
नानक रता सचि नाइ हरि वेखै सदा हजूरे ॥८॥५॥३९॥१॥३२॥१॥५॥३९॥
WWW.GURBANI.WORLD