ਮਾਝਮਹਲਾ੫ਘਰੁ੨॥
Maajh, Fifth Mahalaa, Second House:
माझ महला ५ घरु २ ॥
ਨਿਤਨਿਤਦਯੁਸਮਾਲੀਐ॥
(ਹੇ ਭਾਈ!) ਸਦਾ ਹੀ ਉਸ ਪਰਮਾਤਮਾ ਨੂੰ ਹਿਰਦੇ ਵਿਚ ਵਸਾਣਾ ਚਾਹੀਦਾ ਹੈ ਜੋ ਸਭ ਜੀਵਾਂ ਉੱਤੇ ਤਰਸ ਕਰਦਾ ਹੈ।
Continually, continuously, remember the Merciful Lord.
नित नित दयु समालीऐ ॥
ਮੂਲਿਨਮਨਹੁਵਿਸਾਰੀਐ॥ਰਹਾਉ॥
ਉਸ ਨੂੰ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ।ਰਹਾਉ।
Never forget Him from your mind. ||Pause||
मूलि न मनहु विसारीऐ ॥ रहाउ ॥
ਸੰਤਾਸੰਗਤਿਪਾਈਐ॥
(ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਦਾ ਨਾਮ ਮਿਲਦਾ ਹੈ।
Join the Society of the Saints,
संता संगति पाईऐ ॥
ਜਿਤੁਜਮਕੈਪੰਥਿਨਜਾਈਐ॥
ਸਾਧ ਸੰਗਤਿ ਦੀ ਬਰਕਤਿ ਨਾਲ ਆਤਮਕ ਮੌਤ ਵਲ ਲੈ ਜਾਣ ਵਾਲੇ ਰਸਤੇ ਉੱਤੇ ਨਹੀਂ ਪਈਦਾ।
and you shall not have to go down the path of Death.
जितु जम कै पंथि न जाईऐ ॥
ਤੋਸਾਹਰਿਕਾਨਾਮੁਲੈਤੇਰੇਕੁਲਹਿਨਲਾਗੈਗਾਲਿਜੀਉ॥੧॥
(ਹੇ ਭਾਈ! ਜੀਵਨ-ਸਫ਼ਰ ਵਾਸਤੇ) ਪਰਮਾਤਮਾ ਦਾ ਨਾਮ ਖ਼ਰਚ (ਆਪਣੇ ਪੱਲੇ ਬੰਨ੍ਹ) ਲੈ, (ਇਸ ਤਰ੍ਹਾਂ) ਤੇਰੀ ਕੁਲ ਨੂੰ (ਭੀ) ਕੋਈ ਬਦਨਾਮੀ ਨਹੀਂ ਆਵੇਗੀ ॥੧॥
Take the Provisions of the Lord's Name with you, and no stain shall attach itself to your family. ||1||
तोसा हरि का नामु लै तेरे कुलहि न लागै गालि जीउ ॥१॥
ਜੋਸਿਮਰੰਦੇਸਾਂਈਐ॥
ਜੇਹੜੇ ਮਨੁੱਖ ਖਸਮ-ਪਰਮਾਤਮਾ ਦਾ ਸਿਮਰਨ ਕਰਦੇ ਹਨ,
Those who meditate on the Master
जो सिमरंदे सांईऐ ॥
ਨਰਕਿਨਸੇਈਪਾਈਐ॥
ਉਹਨਾਂ ਨੂੰ ਨਰਕ ਵਿਚ ਨਹੀਂ ਪਾਇਆ ਜਾਂਦਾ।
shall not be thrown down into hell.
नरकि न सेई पाईऐ ॥
ਤਤੀਵਾਉਨਲਗਈਜਿਨਮਨਿਵੁਠਾਆਇਜੀਉ॥੨॥
(ਹੇ ਭਾਈ!) ਜਿੰਨ੍ਹਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਹਨਾਂ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੨॥
Even the hot winds shall not touch them. The Lord has come to dwell within their minds. ||2||
तती वाउ न लगई जिन मनि वुठा आइ जीउ ॥२॥
ਸੇਈਸੁੰਦਰਸੋਹਣੇ॥
ਉਹੀ ਮਨੁੱਖ ਸੋਹਣੇ ਸੁੰਦਰ (ਜੀਵਨ ਵਾਲੇ) ਹਨ,
They alone are beautiful and attractive,
सेई सुंदर सोहणे ॥
ਸਾਧਸੰਗਿਜਿਨਬੈਹਣੇ॥
ਜਿਨ੍ਹਾਂ ਦਾ ਬਹਣ ਖਲੋਣ ਸਾਧ ਸੰਗਤਿ ਵਿਚ ਹੈ।
who abide in the Saadh Sangat, the Company of the Holy.
साधसंगि जिन बैहणे ॥
ਹਰਿਧਨੁਜਿਨੀਸੰਜਿਆਸੇਈਗੰਭੀਰਅਪਾਰਜੀਉ॥੩॥
ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਧਨ ਇਕੱਠਾ ਕਰ ਲਿਆ, ਉਹ ਬੇਅੰਤ ਡੂੰਘੇ ਜਿਗਰੇ ਵਾਲੇ ਬਣ ਜਾਂਦੇ ਹਨ ॥੩॥
Those who have gathered in the wealth of the Lord's Name-they alone are deep and thoughtful and vast. ||3||
हरि धनु जिनी संजिआ सेई गंभीर अपार जीउ ॥३॥
ਹਰਿਅਮਿਉਰਸਾਇਣੁਪੀਵੀਐ॥
(ਹੇ ਭਾਈ!) ਪਰਮਾਤਮਾ ਦਾ ਨਾਮ ਅੰਮ੍ਰਿਤ ਪੀਣਾ ਚਾਹੀਦਾ ਹੈ, (ਇਹ ਨਾਮ-ਅੰਮ੍ਰਿਤ) ਸਾਰੇ ਰਸਾਂ ਦਾ ਸੋਮਾ ਹੈ।
Drink in the Ambrosial Essence of the Name,
हरि अमिउ रसाइणु पीवीऐ ॥
ਮੁਹਿਡਿਠੈਜਨਕੈਜੀਵੀਐ॥
(ਹੇ ਭਾਈ!) ਪਰਮਾਤਮਾ ਦੇ ਸੇਵਕ ਦਾ ਦਰਸਨ ਕੀਤਿਆਂ ਆਤਮਕ ਜੀਵਨ ਮਿਲਦਾ ਹੈ,
and live by beholding the face of the Lord's servant.
मुहि डिठै जन कै जीवीऐ ॥
ਕਾਰਜਸਭਿਸਵਾਰਿਲੈਨਿਤਪੂਜਹੁਗੁਰਕੇਪਾਵਜੀਉ॥੪॥
(ਇਸ ਵਾਸਤੇ ਤੂੰ ਭੀ) ਸਦਾ ਗੁਰੂ ਦੇ ਪੈਰ ਪੂਜ (ਗੁਰੂ ਦੀ ਸਰਨ ਪਿਆ ਰਹੁ, ਤੇ ਇਸ ਤਰ੍ਹਾਂ) ਆਪਣੇ ਸਾਰੇ ਕੰਮ ਸਿਰੇ ਚਾੜ੍ਹ ਲੈ ॥੪॥
Let all your affairs be resolved, by continually worshipping the Feet of the Guru. ||4||
कारज सभि सवारि लै नित पूजहु गुर के पाव जीउ ॥४॥
ਜੋਹਰਿਕੀਤਾਆਪਣਾ॥
ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਸੇਵਕ) ਬਣਾ ਲਿਆ ਹੈ,
He alone meditates on the Lord of the World,
जो हरि कीता आपणा ॥
ਤਿਨਹਿਗੁਸਾਈਜਾਪਣਾ॥
ਉਸ ਨੇ ਹੀ ਖਸਮ-ਪ੍ਰਭੂ ਦਾ ਸਿਮਰਨ ਕਰਦੇ ਰਹਿਣਾ ਹੈ।
whom the Lord has made His Own.
तिनहि गुसाई जापणा ॥
ਸੋਸੂਰਾਪਰਧਾਨੁਸੋਮਸਤਕਿਜਿਸਦੈਭਾਗੁਜੀਉ॥੫॥
ਜਿਸ ਮਨੁੱਖ ਦੇ ਮੱਥੇ ਉੱਤੇ (ਪ੍ਰਭੂ ਦੀ ਇਸ ਦਾਤ ਦਾ) ਭਾਗ ਜਾਗ ਪਏ, ਉਹ (ਵਿਕਾਰਾਂ ਦਾ ਟਾਕਰਾ ਕਰ ਸਕਣ ਦੇ ਸਮਰੱਥ) ਸੂਰਮਾ ਬਣ ਜਾਂਦਾ ਹੈ ਉਹ (ਮਨੁੱਖਾਂ ਵਿਚ) ਸ੍ਰੇਸ਼ਟ ਮਨੁੱਖ ਮੰਨਿਆ ਜਾਂਦਾ ਹੈ ॥੫॥
He alone is a warrior, and he alone is the chosen one, upon whose forehead good destiny is recorded. ||5||
सो सूरा परधानु सो मसतकि जिस दै भागु जीउ ॥५॥
ਮਨਮੰਧੇਪ੍ਰਭੁਅਵਗਾਹੀਆ॥
ਹੇ ਭਾਈ! ਆਪਣੇ ਮਨ ਵਿਚ ਹੀ ਚੁੱਭੀ ਲਾਉ ਤੇ ਪ੍ਰਭੂ ਦਾ ਦਰਸਨ ਕਰੋ।
Within my mind, I meditate on God.
मन मंधे प्रभु अवगाहीआ ॥
ਏਹਿਰਸਭੋਗਣਪਾਤਿਸਾਹੀਆ॥
ਇਹੀ ਹੈ ਦੁਨੀਆ ਦੇ ਸਾਰੇ ਰਸਾਂ ਦੇ ਭੋਗ ਇਹੀ ਹੈ ਦੁਨੀਆ ਦੀਆਂ ਬਾਦਸ਼ਾਹੀਆਂ।
For me, this is like the enjoyment of princely pleasures.
एहि रस भोगण पातिसाहीआ ॥
ਮੰਦਾਮੂਲਿਨਉਪਜਿਓਤਰੇਸਚੀਕਾਰੈਲਾਗਿਜੀਉ॥੬॥
(ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਨੂੰ ਆਪਣੇ ਅੰਦਰ ਹੀ ਵੇਖ ਲਿਆਾ, ਉਹਨਾਂ ਦੇ ਮਨ ਵਿਚ) ਕਦੇ ਕੋਈ ਵਿਕਾਰ ਪੈਦਾ ਨਹੀਂ ਹੁੰਦਾ, ਉਹ ਸਿਮਰਨ ਦੀ ਸੱਚੀ ਕਾਰ ਵਿਚ ਲੱਗ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੬॥
Evil does not well up within me, since I am saved, and dedicated to truthful actions. ||6||
मंदा मूलि न उपजिओ तरे सची कारै लागि जीउ ॥६॥
ਕਰਤਾਮੰਨਿਵਸਾਇਆ॥
ਜਿਸ ਮਨੁੱਖ ਨੇ ਕਰਤਾਰ ਨੂੰ ਆਪਣੇ ਮਨ ਵਿਚ ਵਸਾ ਲਿਆ,
I have enshrined the Creator within my mind;
करता मंनि वसाइआ ॥
ਜਨਮੈਕਾਫਲੁਪਾਇਆ॥
ਉਸ ਨੇ ਮਨੁੱਖਾ ਜਨਮ ਦਾ ਫਲ ਪ੍ਰਾਪਤ ਕਰ ਲਿਆ।
I have obtained the fruits of life's rewards.
जनमै का फलु पाइआ ॥
ਮਨਿਭਾਵੰਦਾਕੰਤੁਹਰਿਤੇਰਾਥਿਰੁਹੋਆਸੋਹਾਗੁਜੀਉ॥੭॥
(ਹੇ ਜੀਵ-ਇਸਤ੍ਰੀ!) ਜੇ ਤੈਨੂੰ ਕੰਤ-ਹਰੀ ਆਪਣੇ ਮਨ ਵਿਚ ਪਿਆਰਾ ਲੱਗਣ ਲੱਗ ਪਏ ਤਾਂ ਤੇਰਾ ਇਹ ਸੁਹਾਗ ਸਦਾ ਲਈ (ਤੇਰੇ ਸਿਰ ਉੱਤੇ) ਕਾਇਮ ਰਹੇਗਾ ॥੭॥
If your Husband Lord is pleasing to your mind, then your married life shall be eternal. ||7||
मनि भावंदा कंतु हरि तेरा थिरु होआ सोहागु जीउ ॥७॥
ਅਟਲਪਦਾਰਥੁਪਾਇਆ॥
(ਪਰਮਾਤਮਾ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਧਨ ਹੈ, ਜਿਨ੍ਹਾਂ ਨੇ) ਇਹ ਸਦਾ ਕਾਇਮ ਰਹਿਣ ਵਾਲਾ ਧਨ ਲੱਭ ਲਿਆ,
I have obtained everlasting wealth;
अटल पदारथु पाइआ ॥
ਭੈਭੰਜਨਕੀਸਰਣਾਇਆ॥
ਜੇਹੜੇ ਬੰਦੇ ਸਾਰੇ ਡਰ ਨਾਸ ਕਰਨ ਵਾਲੇ ਪਰਮਾਤਮਾ ਦੀ ਸਰਨ ਆ ਗਏ,
I have found the Sanctuary of the Dispeller of fear.
भै भंजन की सरणाइआ ॥
ਲਾਇਅੰਚਲਿਨਾਨਕਤਾਰਿਅਨੁਜਿਤਾਜਨਮੁਅਪਾਰਜੀਉ॥੮॥੪॥੩੮॥
ਉਹਨਾਂ ਨੂੰ, ਹੇ ਨਾਨਕ! ਪਰਮਾਤਮਾ ਨੇ ਆਪਣੇ ਲੜ ਲਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ। ਉਹਨਾਂ ਨੇ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ ॥੮॥੪॥੩੮॥
Grasping hold of the hem of the Lord's robe, Nanak is saved. He has won the incomparable life. ||8||4||38||
लाइ अंचलि नानक तारिअनु जिता जनमु अपार जीउ ॥८॥४॥३८॥
WWW.GURBANI.WORLD