GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਸੂਹੀ - ਗੁਰੂ ਰਾਮਦਾਸ ਜੀ
ਅੰਗ 731
Display Settings
Translations
ਸੂਹੀਮਹਲਾ
Soohee, Fourth Mahalaa:
सूही महला ४ ॥
ਹਰਿਨਾਮਾਹਰਿਰੰਙੁਹੈਹਰਿਰੰਙੁਮਜੀਠੈਰੰਙੁ
ਹੇ ਭਾਈ! ਹਰਿ-ਨਾਮ ਦਾ ਸਿਮਰਨ (ਮਨੁੱਖ ਦੇ ਮਨ ਵਿਚ) ਹਰੀ ਦਾ ਪਿਆਰ ਪੈਦਾ ਕਰਦਾ ਹੈ, ਤੇ, ਇਹ ਹਰੀ-ਨਾਲ-ਪਿਆਰ ਮਜੀਠ ਦੇ ਰੰਗ ਵਰਗਾ ਪੱਕਾ ਪਿਆਰ ਹੁੰਦਾ ਹੈ।
The Lord's Name is the Love of the Lord. The Lord's Love is the permanent color.
हरि नामा हरि रंङु है हरि रंङु मजीठै रंङु ॥
ਗੁਰਿਤੁਠੈਹਰਿਰੰਗੁਚਾੜਿਆਫਿਰਿਬਹੁੜਿਹੋਵੀਭੰਙੁ॥੧॥
ਜੇ (ਕਿਸੇ ਮਨੁੱਖ ਉਤੇ) ਗੁਰੂ ਤ੍ਰੁੱਠ ਕੇ ਉਸ ਨੂੰ ਹਰਿ-ਨਾਮ ਦਾ ਰੰਗ ਚਾੜ੍ਹ ਦੇਵੇ ਤਾਂ ਮੁੜ ਉਸ ਰੰਗ (ਪਿਆਰ) ਦਾ ਕਦੇ ਨਾਸ ਨਹੀਂ ਹੁੰਦਾ ॥੧॥
When the Guru is totally satisfied and pleased, He colors us with the Lord's Love; this color shall never fade away. ||1||
गुरि तुठै हरि रंगु चाड़िआ फिरि बहुड़ि न होवी भंङु ॥१॥
ਮੇਰੇਮਨਹਰਿਰਾਮਨਾਮਿਕਰਿਰੰਙੁ
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਪਿਆਰ ਜੋੜ।
O my mind, enshrine love for the Name of the Lord.
मेरे मन हरि राम नामि करि रंङु ॥
ਗੁਰਿਤੁਠੈਹਰਿਉਪਦੇਸਿਆਹਰਿਭੇਟਿਆਰਾਉਨਿਸੰਙੁ॥੧॥ਰਹਾਉ
ਜੇ (ਕਿਸੇ ਮਨੁੱਖ ਉਤੇ) ਗੁਰੂ ਮੇਹਰਬਾਨ ਹੋ ਕੇ, ਉਸ ਨੂੰ ਹਰਿ-ਨਾਮ ਸਿਮਰਨ ਦਾ ਉਪਦੇਸ਼ ਦੇਵੇ, ਤਾਂ ਉਸ ਮਨੁੱਖ ਨੂੰ ਪ੍ਰਭੂ-ਪਾਤਿਸ਼ਾਹ ਜ਼ਰੂਰ ਮਿਲ ਪੈਂਦਾ ਹੈ ॥੧॥ ਰਹਾਉ ॥
The Guru, satisfied and pleased, taught me about the Lord, and my Sovereign Lord King met with me at once. ||1||Pause||
गुरि तुठै हरि उपदेसिआ हरि भेटिआ राउ निसंङु ॥१॥ रहाउ ॥
ਮੁੰਧਇਆਣੀਮਨਮੁਖੀਫਿਰਿਆਵਣਜਾਣਾਅੰਙੁ
ਹੇ ਭਾਈ! ਜੇਹੜੀ ਅੰਞਾਣ ਜੀਵ-ਇਸਤ੍ਰੀ (ਗੁਰੂ ਦਾ ਆਸਰਾ ਛੱਡ ਕੇ) ਆਪਣੇ ਹੀ ਮਨ ਦੇ ਪਿੱਛੇ ਤੁਰਦੀ ਹੈ, ਉਸ ਦਾ ਜਨਮ ਮਰਨ ਦੇ ਗੇੜ ਨਾਲ ਸਾਥ ਬਣਿਆ ਰਹਿੰਦਾ ਹੈ।
The self-willed manmukh is like the ignorant bride, who comes and goes again and again in reincarnation.
मुंध इआणी मनमुखी फिरि आवण जाणा अंङु ॥
ਹਰਿਪ੍ਰਭੁਚਿਤਿਆਇਓਮਨਿਦੂਜਾਭਾਉਸਹਲੰਙੁ॥੨॥
ਉਸ (ਜੀਵ-ਇਸਤ੍ਰੀ) ਦੇ ਚਿੱਤ ਵਿਚ ਹਰੀ-ਪ੍ਰਭੂ ਨਹੀਂ ਵੱਸਦਾ, ਉਸ ਦੇ ਮਨ ਵਿਚ ਮਾਇਆ ਦਾ ਮੋਹ ਹੀ ਸਾਥੀ ਬਣਿਆ ਰਹਿੰਦਾ ਹੈ ॥੨॥
The Lord God does not come into her consciousness, and her mind is stuck in the love of duality. ||2||
हरि प्रभु चिति न आइओ मनि दूजा भाउ सहलंङु ॥२॥
ਹਮਮੈਲੁਭਰੇਦੁਹਚਾਰੀਆਹਰਿਰਾਖਹੁਅੰਗੀਅੰਙੁ
ਹੇ ਹਰੀ! ਅਸੀਂ ਜੀਵ (ਵਿਕਾਰਾਂ ਦੀ) ਮੈਲ ਨਾਲ ਭਰੇ ਰਹਿੰਦੇ ਹਾਂ, ਅਸੀਂ ਮੰਦ-ਕਰਮੀ ਹਾਂ। ਹੇ ਅੰਗ ਪਾਲਣ ਵਾਲੇ ਪ੍ਰਭੂ! ਸਾਡੀ ਰੱਖਿਆ ਕਰ, ਸਾਡੀ ਸਹਾਇਤਾ ਕਰ।
I am full of filth, and I practice evil deeds; O Lord, save me, be with me, merge me into Your Being!
हम मैलु भरे दुहचारीआ हरि राखहु अंगी अंङु ॥
ਗੁਰਿਅੰਮ੍ਰਿਤਸਰਿਨਵਲਾਇਆਸਭਿਲਾਥੇਕਿਲਵਿਖਪੰਙੁ॥੩॥
ਹੇ ਭਾਈ! ਗੁਰੂ ਨੇ (ਜਿਸ ਮਨੁੱਖ ਨੂੰ) ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦੇ ਸਰੋਵਰ ਵਿਚ ਇਸ਼ਨਾਨ ਕਰਾ ਦਿੱਤਾ, (ਉਸ ਦੇ ਅੰਦਰੋਂ) ਸਾਰੇ ਪਾਪ ਲਹਿ ਜਾਂਦੇ ਹਨ, ਪਾਪਾਂ ਦਾ ਚਿੱਕੜ ਧੁਪ ਜਾਂਦਾ ਹੈ ॥੩॥
The Guru has bathed me in the pool of Ambrosial Nectar, and all my dirty sins and mistakes have been washed away. ||3||
गुरि अंम्रित सरि नवलाइआ सभि लाथे किलविख पंङु ॥३॥
ਹਰਿਦੀਨਾਦੀਨਦਇਆਲਪ੍ਰਭੁਸਤਿਸੰਗਤਿਮੇਲਹੁਸੰਙੁ
ਹੇ ਅੱਤ ਕੰਗਾਲਾਂ ਉਤੇ ਦਇਆ ਕਰਨ ਵਾਲੇ ਹਰੀ-ਪ੍ਰਭੂ! ਮੈਨੂੰ ਸਾਧ ਸੰਗਤਿ ਦਾ ਸਾਥ ਮਿਲਾ।
O Lord God, Merciful to the meek and the poor, please unite me with the Sat Sangat, the True Congregation.
हरि दीना दीन दइआल प्रभु सतिसंगति मेलहु संङु ॥
ਮਿਲਿਸੰਗਤਿਹਰਿਰੰਗੁਪਾਇਆਜਨਨਾਨਕਮਨਿਤਨਿਰੰਙੁ॥੪॥੩॥
ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਨਾਮ ਦਾ ਪ੍ਰੇਮ ਪ੍ਰਾਪਤ ਕਰ ਲਿਆ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਉਹ ਪ੍ਰੇਮ (ਸਦਾ ਟਿਕਿਆ ਰਹਿੰਦਾ ਹੈ) ॥੪॥੩॥
Joining the Sangat, servant Nanak has obtained the Lord's Love; my mind and body are drenched in it. ||4||3||
मिलि संगति हरि रंगु पाइआ जन नानक मनि तनि रंङु ॥४॥३॥
WWW.GURBANI.WORLD
ਪਿਛਲਾ Share ਹੋਮ Save ਅਗਲਾ